1. ਮੁੱਖ ਪੰਨਾ
  2. ਸਮਾਜ
  3. ਜਾਨਵਰ

ਜਾਣੋ ਗਾਈਡ ਕੁੱਤਿਆਂ ਦੀ ਸਿਖ਼ਲਾਈ ਬਾਰੇ

ਡਿਸਏਬਲ ਲੋਕਾਂ ਦਾ ਸਹਾਰਾ ਬਣਦੇ ਹਨ ਗਾਈਡ ਕੁੱਤੇ

ਵੱਖ ਵੱਖ ਤਰਾਂ ਦੀਆਂ ਡਿਸਅਬਿਲਿਟੀਜ਼ ਵਾਲੇ ਲੋਕਾਂ ਦੀ ਮਦਦ ਕਰਨ ਲਈ ਸਿਖ਼ਲਾਈ ਪ੍ਰਾਪਤ ਕੁੱਤਿਆਂ ਨੂੰ ਗਾਈਡ ਕੁੱਤੇ ਕਿਹਾ ਜਾਂਦਾ ਹੈ I

ਵੱਖ ਵੱਖ ਤਰਾਂ ਦੀਆਂ ਡਿਸਅਬਿਲਿਟੀਜ਼ ਵਾਲੇ ਲੋਕਾਂ ਦੀ ਮਦਦ ਕਰਨ ਲਈ ਸਿਖ਼ਲਾਈ ਪ੍ਰਾਪਤ ਕੁੱਤਿਆਂ ਨੂੰ ਗਾਈਡ ਕੁੱਤੇ ਕਿਹਾ ਜਾਂਦਾ ਹੈ I

ਤਸਵੀਰ: Radio-Canada / Marie-Claude Simard

RCI

ਵੱਖ ਵੱਖ ਤਰ੍ਹਾਂ ਦੀਆਂ ਡਿਸਅਬਿਲਿਟੀਜ਼ (ਸਰੀਰਕ ਜਾਂ ਮਾਨਸਿਕ ਤੌਰ 'ਤੇ ਕੋਈ ਵਿਕਾਰ ਵਾਲੇ ਵਿਅਕਤੀ) ਵਾਲੇ ਲੋਕਾਂ ਦੀ ਮਦਦ ਕਰਨ ਲਈ ਸਿਖ਼ਲਾਈ ਪ੍ਰਾਪਤ ਕੁੱਤਿਆਂ ਨੂੰ ਗਾਈਡ ਕੁੱਤੇ ਕਿਹਾ ਜਾਂਦਾ ਹੈ I

ਕੈਨੇਡਾ ਵਿੱਚ ਗਾਈਡ ਕੁੱਤਿਆਂ ਦਾ ਪਹਿਲਾ ਅਤੇ ਹੁਣ ਸਭ ਤੋਂ ਵੱਡਾ ਪ੍ਰਦਾਤਾ , ਮੀਰਾ ਫਾਊਂਡੇਸ਼ਨ ਹੈ, ਜੋ ਕਿ ਕਿਊਬੈਕ ਪ੍ਰੋਵਿੰਸ ਵਿੱਚ ਸਥਿਤ ਹੈ I

ਮੀਰਾ ਫਾਊਂਡੇਸ਼ਨ ਹੈ, ਕਿਊਬੈਕ ਪ੍ਰੋਵਿੰਸ ਵਿੱਚ ਸਥਿਤ ਹੈ I

ਮੀਰਾ ਫਾਊਂਡੇਸ਼ਨ ਹੈ, ਕਿਊਬੈਕ ਪ੍ਰੋਵਿੰਸ ਵਿੱਚ ਸਥਿਤ ਹੈ I

ਤਸਵੀਰ: Radio-Canada / Marie-Claude Simard

ਮੀਰਾ ਫਾਊਂਡੇਸ਼ਨ ਵਿੱਚ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ ਅਤੇ ਸਿਖ਼ਲਾਈ ਦਿੱਤੀ ਜਾਂਦੀ ਹੈ I  ਸ਼ੁਰੂ ਵਿੱਚ ਕਿਊਬੈਕ ਵਿੱਚ ਫ੍ਰੈਂਚ ਭਾਸ਼ਾ ਵਿੱਚ ਸਿਖ਼ਲਾਈ ਦਿੱਤੀ ਜਾਂਦੀ ਸੀ ਪਰ ਕੈਨੇਡਾ ਦੇ ਬਾਕੀ ਹਿੱਸਿਆਂ ਲਈ ਅੱਜਕਲ੍ਹ ਕੁੱਤਿਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਵੀ ਸਿਖ਼ਲਾਈ ਦਿੱਤੀ ਜਾਂਦੀ ਹੈ I 

ਇਸਤੋਂ ਪਹਿਲਾਂ, ਕੈਨੇਡਾ ਵਿੱਚ ਅੰਨ੍ਹੇ ਲੋਕਾਂ ਲਈ ਗਾਈਡ ਕੁੱਤੇ , ਅਮਰੀਕਾ ਵਿਚਲੇ ਬ੍ਰੀਡਰਾਂ ਅਤੇ ਟ੍ਰੇਨਰਾਂ ਤੋਂ ਆਉਂਦੇ ਸਨ ਅਤੇ ਮਾਲਕਾਂ ਨੂੰ ਬਹੁਤ ਘੱਟ ਸਿਖ਼ਲਾਈ ਮਿਲਦੀ ਸੀ I

ਮੀਰਾ ਫਾਊਂਡੇਸ਼ਨ ਵਿੱਚ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ ਅਤੇ ਸਿਖ਼ਲਾਈ ਦਿੱਤੀ ਜਾਂਦੀ ਹੈ

ਮੀਰਾ ਫਾਊਂਡੇਸ਼ਨ ਵਿੱਚ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ ਅਤੇ ਸਿਖ਼ਲਾਈ ਦਿੱਤੀ ਜਾਂਦੀ ਹੈ

ਤਸਵੀਰ: Radio-Canada / MIRA

ਕੁੱਤਿਆਂ ਲਈ ਫੌਸਟਰ ਹੋਮਜ਼

ਕਤੂਰੇ ਲਗਭਗ ਇੱਕ ਸਾਲ ਲਈ ਫੌਸਟਰ ਹੋਮਜ਼ ਵਿੱਚ ਰਹਿੰਦੇ ਹਨ। ਇਸ ਸਮੇਂ ਦੌਰਾਨ ਉਹਨਾਂ ਨੂੰ ਬੁਨਿਆਦੀ ਹੁਕਮ ਸਿਖਾਏ ਜਾਂਦੇ ਹਨ ਅਤੇ ਵੱਖ ਵੱਖ ਅਵਾਜ਼ਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ I  ਉਹਨਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਉਹ ਬਿੱਲੀਆਂ,  ਹੋਰਨਾਂ ਕੁੱਤਿਆਂ ਸਮੇਤ ਹੋਰਨਾਂ ਜਾਨਵਰਾਂ ਕਰਕੇ ਵਿਚਲਿਤ ਨਾ ਹੋਣI

ਇਸ ਟ੍ਰੇਨਿੰਗ ਦਾ ਉਦੇਸ਼ ਕੁੱਤੇ ਨੂੰ ਬਾਅਦ ਵਿੱਚ ਆਉਣ ਵਾਲੀਆਂ ਸਥਿਤੀਆਂ ਲਈ ਤਿਆਰ ਕਰਨਾ ਹੁੰਦਾ ਹੈ। ਫੌਸਟਰ ਹੋਮਜ਼ ਵਿੱਚ ਕੁੱਤੇ ਦੇ ਕੰਮ ਅਤੇ ਕਿਸੇ ਵੀ ਸਿਹਤ ਸਮੱਸਿਆਵਾਂ ਨੂੰ ਨੋਟ ਕੀਤਾ ਜਾਂਦਾ ਹੈ।

ਗੈਬਰੀਏਲ ਮੈਡੇ ਅਤੇ ਉਸਦੀ ਦੋਸਤ ਫ੍ਰਾਂਸਿਸ ਨੇ ਕੁੱਤਿਆਂ ਨੂੰ ਪਾਲ ਕੇ ਦੂਜਿਆਂ ਦੀ ਮਦਦ ਕਰਨ ਦਾ ਸੋਚਿਆ I

ਇਹ ਵੀਡੀਓ ਇੰਗਲਿਸ਼ ਵਿੱਚ ਹੈ I

ਫਾਊਂਡੇਸ਼ਨ ਵਿੱਚ ਕੁੱਤਿਆਂ ਨੂੰ ਕਈ ਮਹੀਨਿਆਂ ਤੱਕ ਵਿਸ਼ੇਸ਼ ਸਿਖ਼ਲਾਈ ਦਿੱਤੀ ਜਾਂਦੀ ਹੈ ਜੋ ਕਿ ਕੁੱਤੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ 'ਤੇ ਨਿਰਭਰ ਹੁੰਦੀ ਹੈ I 

ਡਿਸਅਬਿਲਿਟੀਜ਼ ਵਾਲੇ ਲੋਕਾਂ ਲਈ ਕੁਝ ਕਰਨ ਦੇ ਇਰਾਦੇ ਨਾਲ , ਬਹੁਤ ਸਾਰੇ ਲੋਕ ਫੌਸਟਰ ਹੋਮਜ਼ ਵਿੱਚ ਵਲੰਟੀਅਰ ਵੀ ਕਰਦੇ ਹਨ I 

ਭਾਵੇਂ ਕਿ ਬਹੁਤ ਸਾਰੇ ਕੋਰਪੋਰੇਟ ਸਪੌਂਸਰਜ਼ , ਭੋਜਨ ਅਤੇ ਕੁਝ ਹੋਰ ਖ਼ਰਚਿਆਂ ਲਈ ਸਹਾਇਤਾ ਪ੍ਰਦਾਨ ਕਰਦੇ ਹਨ , ਪਰ ਕੁੱਤੇ ਦੀ ਟ੍ਰੇਨਿੰਗ ਵਿੱਚ ਕਈ ਤਰਾਂ ਦੀਆਂ ਜ਼ਿੰਮੇਵਾਰੀਆਂ ਸ਼ਾਮਿਲ ਹੁੰਦੀਆਂ ਹਨ I 

ਹਾਲਾਂਕਿ ਫੌਸਟਰ ਹੋਮਜ਼ ਲਈ ਟ੍ਰੇਨਿੰਗ ਦੀ ਇਕ ਸਟੈਂਡਰਡ ਪ੍ਰਕਿਰਿਆ ਹੁੰਦੀ ਹੈ , ਪਰ ਕੁੱਤਿਆਂ ਵਿੱਚ ਵੀ ਕਾਫ਼ੀ ਵੱਖਰੀਆਂ ਸ਼ਖਸੀਅਤਾਂ ਹੋ ਸਕਦੀਆਂ ਹਨ I

ਜੌਨ ਪੀਅਰ  ਬੌਡਰੌਲਟ ਕਈ ਸਾਲਾਂ ਤੋਂ ਕੁੱਤਿਆਂ ਲਈ ਅਸਥਾਈ ਫੌਸਟਰ ਹੋਮਜ਼ ਪ੍ਰਦਾਨ ਕਰ ਰਹੇ ਹਨ।

ਜੌਨ ਪੀਅਰ ਬੌਡਰੌਲਟ ਕਈ ਸਾਲਾਂ ਤੋਂ ਕੁੱਤਿਆਂ ਲਈ ਅਸਥਾਈ ਫੌਸਟਰ ਹੋਮਜ਼ ਪ੍ਰਦਾਨ ਕਰ ਰਹੇ ਹਨ।

ਤਸਵੀਰ: Radio-Canada / Marie-Claude Simard

ਜਨਤਕ ਥਾਵਾਂ 'ਤੇ ਕੁੱਤਿਆਂ ਨੂੰ ਸਿਖ਼ਲਾਈ ਦੇਣਾ

ਜੌਨ ਪੀਅਰ ਬੌਡਰੌਲਟ, ਮੌਂਟਰੀਅਲ ਵਿੱਚ ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ (MUHC) ਵਿੱਚ ਕਈ ਸਾਲਾਂ ਤੋਂ ਕੁੱਤਿਆਂ ਲਈ ਅਸਥਾਈ ਫੌਸਟਰ ਹੋਮਜ਼ ਪ੍ਰਦਾਨ ਕਰ ਰਹੇ ਹਨ।

ਆਮ ਤੌਰ 'ਤੇ, ਕਾਰੋਬਾਰਾਂ ਅਤੇ ਜਨਤਕ ਸਥਾਨਾਂ ਵਿੱਚ ਕੁੱਤਿਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ, ਪਰ ਗਾਈਡ ਕੁੱਤਿਆਂ ਅਤੇ ਉਹਨਾਂ ਦੇ ਮਾਲਕਾਂ ਨੂੰ ਇਹਨਾਂ ਨਿਯਮਾਂ ਤੋਂ ਛੋਟ ਹੁੰਦੀ ਹੈ I

ਭਾਵੇਂ ਕਿ ਬਹੁਤ ਸਾਰੇ ਮਾਲਕ ਇਸ ਛੋਟ ਤੋਂ ਜਾਣੂ ਹੁੰਦੇ ਹਨ ਪਰ ਬੌਡਰੌਲਟ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਸਾਲਾਂ ਦੌਰਾਨ ਕੁਝ ਮੌਕਿਆਂ 'ਤੇ ਲੋਕਾਂ ਨੂੰ ਇਸ ਬਾਰੇ ਸਮਝਾਉਣਾ ਪਿਆ ਹੈ।

ਇਹ ਵੀਡੀਓ ਇੰਗਲਿਸ਼ ਵਿੱਚ ਹੈ I

ਮੀਰਾ ਫਾਊਂਡੇਸ਼ਨ ਨੇ 1981 ਵਿੱਚ ਆਪਣਾ ਗਾਈਡ ਕੁੱਤਿਆਂ ਦਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ ਕੀਤਾ, ਕਿਉਂਕਿ ਕੈਨੇਡਾ ਵਿੱਚ ਅੰਨ੍ਹੇ ਲੋਕਾਂ ਲਈ ਗਾਈਡ ਕੁੱਤੇ ਪ੍ਰਦਾਨ ਕਰਨ ਦੇ ਬਹੁਤ ਘੱਟ ਸਰੋਤ ਸਨ I ਉਸ ਸਮੇਂ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਲਈ ਅਜਿਹਾ ਕੋਈ ਵਿਵਸਥਾ ਨਹੀਂ ਸੀ I

ਫਾਊਂਡੇਸ਼ਨ ਨੇ ਲਗਭਗ ਇੱਕ ਦਹਾਕੇ ਬਾਅਦ, ਮੰਗ ਵਧਣ ਕਰਕੇ ਆਪਣੇ ਕੁੱਤਿਆਂ ਦਾ ਪ੍ਰਜਨਨ ਸ਼ੁਰੂ ਕੀਤਾ। ਫਾਊਂਡੇਸ਼ਨ ਵਿੱਚ ਕਈ ਨਸਲਾਂ ਦੇ ਕੁੱਤਿਆਂ ਦਾ ਪ੍ਰਜਨਨ ਕੀਤਾ ਜਾਂਦਾ ਹੈ I

ਗਾਈਡ ਕੁੱਤਿਆਂ ਦੀ ਉਤਪਤੀ

ਹਾਲਾਂਕਿ ਗਾਈਡ ਕੁੱਤਿਆਂ ਦੀ ਵਰਤੋਂ ਨੂੰ 16ਵੀਂ ਸਦੀ ਦੇ ਅੱਧ ਤੱਕ ਕੁਝ ਲਿਖਤਾਂ ਵਿੱਚ ਨੋਟ ਕੀਤਾ ਗਿਆ ਹੈ, ਰਸਮੀ ਤੌਰ 'ਤੇ ਇਹ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬਹੁਤ ਸਾਰੇ ਅੰਨ੍ਹੇ ਬਜ਼ੁਰਗਾਂ ਦੀ ਮਦਦ ਲਈ ਵੱਡੇ ਪੈਮਾਨੇ 'ਤੇ ਸ਼ੁਰੂ ਹੋਇਆ ਸੀ।

ਮੀਰਾ ਫਾਊਂਡੇਸ਼ਨ ਨੇ 1981 ਵਿੱਚ ਆਪਣਾ ਗਾਈਡ ਕੁੱਤਿਆਂ ਦਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ ਕੀਤਾ

ਮੀਰਾ ਫਾਊਂਡੇਸ਼ਨ ਨੇ 1981 ਵਿੱਚ ਆਪਣਾ ਗਾਈਡ ਕੁੱਤਿਆਂ ਦਾ ਸਿਖ਼ਲਾਈ ਪ੍ਰੋਗਰਾਮ ਸ਼ੁਰੂ ਕੀਤਾ

ਤਸਵੀਰ: Radio-Canada / Marie-Claude Simard

ਗਾਈਡ ਕੁੱਤਿਆਂ ਦੀ ਸਿਖ਼ਲਾਈ ਅਤੇ ਵਰਤੋਂ ਜ਼ਿਆਦਾਤਰ ਯੂਰਪ, ਬ੍ਰਿਟੇਨ ਅਤੇ ਅਮਰੀਕਾ ਵਿੱਚ ਫੈਲਣ ਤੋਂ ਪਹਿਲਾਂ ਜਰਮਨੀ ਵਿੱਚ ਸ਼ੁਰੂ ਹੋਈ ਸੀ।

ਪਿੱਛਲੇ ਕੁਝ ਸਾਲਾਂ ਦੌਰਾਨ , ਗਾਈਡ ਕੁੱਤਿਆਂ ਦੀ ਵਰਤੋਂ ਅਪਾਹਜਾਂ ਲਈ ਵਿਸ਼ੇਸ਼ ਕਾਰਜਾਂ , ਔਟਿਜ਼ਮ ਤੋਂ ਪ੍ਰਭਾਵਿਤ ਲੋਕਾਂ ਸਮੇਤ ਕਈ ਖੇਤਰਾਂ ਵਿੱਚ ਹੋਈ ਹੈI

ਮੀਰਾ ਦੀ ਸ਼ੁਰੂਆਤ

ਮੀਰਾ ਫਾਊਂਡੇਸ਼ਨ , ਕੈਨੇਡਾ ਵਿੱਚ ਗਾਈਡ ਕੁੱਤਿਆਂ ਨੂੰ ਸਿਖਲਾਈ ਦੇਣ ਅਤੇ ਪ੍ਰਜਨਨ ਵਾਲਾ ਪਹਿਲਾ ਅਦਾਰਾ ਹੈ I ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਫਾਊਂਡੇਸ਼ਨ ਨੂੰ ਇਹ ਅਹਿਸਾਸ ਹੋਇਆ ਕਿ ਜਿਹੜੇ ਕੁੱਤੇ , ਗਾਈਡ ਕੁੱਤਿਆਂ ਲਈ ਸਖ਼ਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ , ਉਹਨਾਂ ਨੂੰ ਵ੍ਹੀਲਚੇਅਰਾਂ ਦੀ ਲੋੜ ਵਾਲੇ ਲੋਕਾਂ ਲਈ ਸਹਾਇਤਾ ਕੁੱਤਿਆਂ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। 2003 ਦੌਰਾਨ , ਫਾਊਂਡੇਸ਼ਨ ਨੇ ਔਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਲਈ ਇੱਕ ਥੈਰੇਪੀ ਪ੍ਰਕਿਰਿਆ ਦੇ ਹਿੱਸੇ ਵਜੋਂ ਆਪਣੇ ਕੁੱਤਿਆਂ ਦੀ ਵਰਤੋਂ ਕਰਕੇ ਅਧਿਐਨ ਸ਼ੁਰੂ ਕੀਤਾ।

ਸੰਸਥਾਪਕ ਐਰਿਕ ਸੇਂਟ-ਪੀਅਰ ਦਾ ਪੁੱਤਰ, ਨਿਕੋਲਸ ਸੇਂਟ-ਪੀਅਰ ਹੁਣ ਫਾਊਂਡੇਸ਼ਨ ਦਾ ਜਨਰਲ ਮੈਨੇਜਰ ਹੈ I

ਇਹ ਵੀਡੀਓ ਇੰਗਲਿਸ਼ ਵਿੱਚ ਹੈ I

ਪ੍ਰਤੀ ਕੁੱਤਾ ਲਗਭਗ $30,000

ਕੁੱਤਿਆਂ ਦੇ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਕੀਮਤ ਬਹੁਤ ਜ਼ਿਆਦਾ ਹੈ I  ਬੁਨਿਆਦੀ ਢਾਂਚੇ , ਸਟਾਫ਼, ਸਿਖ਼ਲਾਈ, ਭੋਜਨ ਅਤੇ ਰਿਹਾਇਸ਼ ਆਦਿ ਨੂੰ ਮਿਲਾ ਕੇ ਇਸਦੀ ਕੀਮਤ ਲਗਭਗ $30,000 ਬਣਦੀ ਹੈ I

ਸਿਖ਼ਲਾਈ ਦੇ ਵੱਖ-ਵੱਖ ਪੜਾਵਾਂ ਵਿੱਚ ਲਗਭਗ 100 ਕੁੱਤੇ ਹਰ ਸਮੇਂ ਹੈੱਡਕੁਆਰਟਰ ਵਿੱਚ ਰਹਿੰਦੇ ਹਨ I

ਸਿਖ਼ਲਾਈ ਦੇ ਵੱਖ-ਵੱਖ ਪੜਾਵਾਂ ਵਿੱਚ ਲਗਭਗ 100 ਕੁੱਤੇ ਹਰ ਸਮੇਂ ਹੈੱਡਕੁਆਰਟਰ ਵਿੱਚ ਰਹਿੰਦੇ ਹਨ I

ਤਸਵੀਰ: Radio-Canada / Marie-Claude Simard

ਕੁੱਤੇ , ਮੀਰਾ ਹੈੱਡਕੁਆਰਟਰ ਵਿੱਚ ਜੀਵਨ ਦੀ ਸ਼ੁਰੂਆਤ ਕਰਦੇ ਹਨ ਅਤੇ ਲਗਭਗ ਦੋ ਸਾਲ ਦੀ ਉਮਰ ਵਿੱਚ, ਆਪਣੇ ਨਵੇਂ ਮਾਲਕਾਂ ਨਾਲ ਗ੍ਰੈਜੂਏਟ ਹੁੰਦੇ ਹਨ। ਸਿਖ਼ਲਾਈ ਦੇ ਵੱਖ-ਵੱਖ ਪੜਾਵਾਂ ਵਿੱਚ ਲਗਭਗ 100 ਕੁੱਤੇ ਹਰ ਸਮੇਂ ਹੈੱਡਕੁਆਰਟਰ ਵਿੱਚ ਰਹਿੰਦੇ ਹਨ I 

ਦੋ ਵਿਅਕਤੀਆਂ ਦੀ ਟੀਮ

ਲਗਭਗ ਇੱਕ ਸਾਲ ਦੀ ਉਮਰ ਵਿੱਚ ਜਦੋਂ ਕੁੱਤੇ ਫੌਸਟਰ ਹੋਮਜ਼ ਵਿੱਚ ਜਾਂਦੇ ਹਨ ਤਾਂ ਰਸਮੀ ਸਿਖ਼ਲਾਈ ਸ਼ੁਰੂ ਹੋ ਜਾਂਦੀ ਹੈ। ਟ੍ਰੇਨਰ ਦੇ ਮੁਲਾਂਕਣ ਦੇ ਆਧਾਰ 'ਤੇ ਕੁੱਤੇ ਦੀ ਭਵਿੱਖ ਦੀ ਭੂਮਿਕਾ ਤੈਅ ਹੁੰਦੀ ਹੈ I ਗਾਈਡ-ਕੁੱਤੇ ਦੀ ਸਿਖ਼ਲਾਈ ਲਗਭਗ ਅੱਠ ਮਹੀਨੇ, ਸਹਾਇਤਾ ਕੁੱਤੇ ਦੀ ਲਗਭਗ 6 ਮਹੀਨੇ ਅਤੇ ਥੈਰੇਪੀ-ਔਟਿਜ਼ਮ ਸਿਖਲਾਈ ਲਗਭਗ 3 ਮਹੀਨੇ ਚਲਦੀ ਹੈ। ਅੰਤ ਵਿੱਚ ਕੁਝ ਮਾਮਲਿਆਂ ਵਿੱਚ ਕੁੱਤੇ ਅਤੇ ਮਾਲਕਾਂ , ਦੋਵਾਂ ਦੀ ਇਕੱਠਿਆਂ ਦੀ ਟ੍ਰੇਨਿੰਗ ਹੁੰਦੀ ਹੈ I 

ਸੇਬੇਸਟੀਅਨ ਮੈਸੀ, ਜੋ ਕਿ 2 ਸਾਲ ਦੀ ਉਮਰ ਤੋਂ ਅੰਨ੍ਹਾ ਹੈ, ਆਪਣੇ ਚੌਥੇ ਗਾਈਡ ਕੁੱਤੇ, ਗੋਆ ਨਾਲ ਰਹਿੰਦਾ ਹੈ। ਮੈਸੀ ਮੁਤਾਬਿਕ ਉਹ ਅਤੇ ਉਸਦਾ ਕੁੱਤਾ ਇੱਕ ਟੀਮ ਬਣਾਉਂਦੇ ਹਨ , ਮੈਸੀ ਨੇ ਕਿਹਾ ਕਿ ਜਦੋਂ ਗੋਆ ਉਸਦੇ ਨਾਲ ਨਹੀਂ ਹੁੰਦਾ, ਤਾਂ ਅਜਿਹਾ ਲੱਗਦਾ ਹੈ ਕਿ ਉਸਦਾ ਇੱਕ ਹਿੱਸਾ ਗਾਇਬ ਹੈ।

ਇਹ ਵੀਡੀਓ ਇੰਗਲਿਸ਼ ਵਿੱਚ ਹੈ I

ਭਾਵੇਂ ਕਿ ਗਾਈਡ ਕੁੱਤਿਆਂ ਦੇ ਮਾਲਕ ਮੀਰਾ ਕੇਂਦਰ ਵਿੱਚ ਸਿਖ਼ਲਾਈ ਪ੍ਰਾਪਤ ਕਰਦੇ ਹਨ ਪਰ ਮੈਸੀ ਦਾ ਕਹਿਣਾ ਹੈ ਕਿ ਇਸਤੋਂ ਬਾਅਦ ਵੀ ਦੋਵਾਂ ਨੂੰ ਇਕ ਦੂਸਰੇ ਦੀਆਂ ਸ਼ਕਤੀਆਂ ਅਤੇ ਸੀਮਾਵਾਂ ਸਮਝਣ ਵਿੱਚ ਸਮਾਂ ਲਗਦਾ ਹੈI ਮੈਸੀ ਨੇ ਕਿਹਾ ਆਪਸੀ ਤਾਲਮੇਲ ਨੂੰ ਪੂਰੀ ਤਰ੍ਹਾਂ ਵਿਕਸਤ ਕਰਨ ਵਿੱਚ ਇੱਕ ਸਾਲ ਦਾ ਸਮਾਂ ਲੱਗ ਸਕਦਾ ਹੈ।

ਔਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਦੀ ਸਹਾਇਤਾ

ਪ੍ਰਾਪਤ ਜਾਣਕਾਰੀ ਮੁਤਾਬਿਕ , ਹਰ ਸਾਲ ਲੱਗਭਗ 200 ਗਾਈਡ ਕੁੱਤੇ , ਔਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਦੀ ਸਹਾਇਤਾ ਲਈ ਵਰਤੇ ਜਾਂਦੇ ਹਨ I

ਮੀਰਾ ਫਾਊਂਡੇਸ਼ਨ ਵੱਲੋਂ 2006 ਅਤੇ 2017 ਦੌਰਾਨ ਕਰਵਾਏ ਗਏ ਅਧਿਐਨਾਂ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਅਜਿਹੇ ਬੱਚਿਆਂ ਨੂੰ ਗਾਈਡ ਕੁੱਤਾ ਦਿੱਤਾ ਜਾਂਦਾ ਹੈ ਤਾਂ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਤਣਾਅ ਘਟਦਾ ਹੈ I

ਰਿਸਰਚ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਕਿ ਇਹ ਕੁੱਤੇ , 5-12 ਸਾਲ ਦੀ ਉਮਰ ਦੇ ਬੱਚਿਆਂ ਲਈ ਮਦਦ ਲਈ ਬਹੁਤ ਕਾਰਗਰ ਸਾਬਿਤ ਹੁੰਦੇ ਹਨ I 

ਉੱਚ ਪੱਧਰੀ ਓਪਰੇਸ਼ਨ

ਹੈੱਡਕੁਆਰਟਰ ਵਿੱਚ ਪਸ਼ੂਆਂ ਦੇ ਡਾਕਟਰ , ਟ੍ਰੇਨਰ , ਮਨੋਵਿਗਿਨੀਆ ਸਮੇਤ ਬਹੁਤ ਸਾਰੇ ਹੋਰ ਮਾਹਰ ਹੁੰਦੇ ਹਨ ਜੋ ਗੁੰਝਲਦਾਰ ਕਾਰਵਾਈ ਨੂੰ ਚਲਾਉਣ ਲਈ ਲੋੜੀਂਦੇ ਵੱਖ-ਵੱਖ ਕੰਮਾਂ ਵਿੱਚ ਮਦਦ ਕਰਦੇ ਹਨ।

ਸੈਂਟਰ , ਪਰਿਵਾਰਾਂ ਅਤੇ ਕੁੱਤਿਆਂ ਦੇ ਆਉਣ-ਜਾਣ ਨਾਲ ਵਿਅਸਤ ਰਹਿੰਦਾ ਹੈ। ਪਰਿਵਾਰ ਆਪਣੇ ਕੁੱਤਿਆਂ ਨਾਲ ਹਰ ਤਿੰਨ ਮਹੀਨਿਆਂ ਬਾਅਦ ਕੁੱਤੇ ਦੀ ਸਿਹਤ ਅਤੇ ਸਰੀਰਕ ਸਥਿਤੀ ਦਾ ਮੁਲਾਂਕਣ ਕਰਾਉਣ ਲਈ ਆਉਂਦੇ ਹਨ।

ਹੈੱਡਕੁਆਰਟਰ ਵਿੱਚ ਪਸ਼ੂਆਂ ਦੇ ਡਾਕਟਰ , ਟ੍ਰੇਨਰ , ਮਨੋਵਿਗਿਨੀਆ ਸਮੇਤ ਬਹੁਤ ਸਾਰੇ ਹੋਰ ਮਾਹਰ ਹੁੰਦੇ ਹਨ

ਹੈੱਡਕੁਆਰਟਰ ਵਿੱਚ ਪਸ਼ੂਆਂ ਦੇ ਡਾਕਟਰ , ਟ੍ਰੇਨਰ , ਮਨੋਵਿਗਿਨੀਆ ਸਮੇਤ ਬਹੁਤ ਸਾਰੇ ਹੋਰ ਮਾਹਰ ਹੁੰਦੇ ਹਨ

ਤਸਵੀਰ: Radio-Canada

ਟ੍ਰੇਨਰਜ਼ ਮੁਤਾਬਿਕ ਸਮੇਂ ਦੇ ਨਾਲ ਇਹ ਕੁੱਤੇ ਗਲ ਵਿੱਚ ਪਟੇ ਦੀ ਅਹਿਮੀਅਤ ਨੂੰ ਸਮਝਦੇ ਹਨ I ਟ੍ਰੇਨਰਾਂ ਦਾ ਕਹਿਣਾ ਹੈ ਕਿ ਪਟਾ ਪਾ ਕੇ ਕੁੱਤੇ ਵਰਦੀ ਪਾ ਕੇ ਨੌਕਰੀ 'ਤੇ ਹੋਣ ਵਾਂਗ ਮਹਿਸੂਸ ਕਰਦੇ ਹਨ I

ਕੁੱਤੇ ਆਮ ਤੌਰ 'ਤੇ ਲਗਭਗ 7 ਸਾਲਾਂ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਜਾਂਦੇ ਹਨ I

ਕੇਂਦਰ ਹਮੇਸ਼ਾ ਪਰਿਵਾਰਾਂ ਅਤੇ ਕੁੱਤਿਆਂ ਦੇ ਆਉਣ-ਜਾਣ ਨਾਲ ਵਿਅਸਤ ਰਹਿੰਦਾ ਹੈ।

ਕੇਂਦਰ ਹਮੇਸ਼ਾ ਪਰਿਵਾਰਾਂ ਅਤੇ ਕੁੱਤਿਆਂ ਦੇ ਆਉਣ-ਜਾਣ ਨਾਲ ਵਿਅਸਤ ਰਹਿੰਦਾ ਹੈ।

ਤਸਵੀਰ: Radio-Canada / Marie-Claude Simard

ਨਿਕੋਲਸ ਸੇਂਟ ਪੀਅਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋ ਰਹੇ ਹਨI ਉਹਨਾਂ ਕਿਹਾ ਮੀਰਾ ਫਾਊਂਡੇਸ਼ਨ ਨੂੰ ਲੋਕਾਂ ਦੀ ਮਦਦ ਕਰਨ ਅਤੇ ਇਕ ਫ਼ਰਕ ਲਿਆਉਣ ਵਿੱਚ ਮਾਣ ਹੈ I

ਇਹ ਵੀਡੀਓ ਇੰਗਲਿਸ਼ ਵਿੱਚ ਹੈ I

ਗਾਈਡ ਕੁੱਤੇ ਪ੍ਰਦਾਨ ਕਰਨ ਵਾਲੇ ਅਦਾਰਿਆਂ ਦੀ ਲਿਸਟ :

ਸੁਰਖੀਆਂ