1. ਮੁੱਖ ਪੰਨਾ
  2. ਸਿਹਤ
  3. ਕੋਰੋਨਾਵਾਇਰਸ

ਹੈਲਥ ਕੈਨੇਡਾ ਨੇ ਫ਼ਾਈਜ਼ਰ ਵੱਲੋਂ ਤਿਆਰ ਕੋਵਿਡ ਵੈਕਸੀਨ ਦੀ ਤੀਸਰੀ ਡੋਜ਼ ਨੂੰ ਮੰਜ਼ੂਰ ਕੀਤਾ

ਵੱਧ ਖ਼ਤਰੇ ਵਾਲੇ ਲੋਕਾਂ ਨੂੰ ਪਹਿਲਾਂ ਹੀ ਬੂਸਟਰ ਸ਼ੌਟ ਦਿੱਤੇ ਜਾ ਰਹੇ ਹਨ

ਅਕਤੂਬਰ ਮਹੀਨੇ ਵਿਚ ਕੈਨੇਡਾ ਦੀ ਟੀਕਾਕਰਨ ਬਾਬਤ ਸਲਾਹਕਾਰ ਕਮੇਟੀ, ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਉਨਾਇਜ਼ੇਸ਼ਨ (NACI) ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਫ਼੍ਰੰਟ ਲਾਈਨ ਹੈਲਥ ਵਰਕਰਾਂ ਬੂਸਟਰ ਸ਼ੌਟਸ ਦੀ ਸਿਫ਼ਾਰਿਸ਼ ਕੀਤੀ ਸੀ। ਮੰਗਲਵਾਰ ਨੂੰ ਹੈਲਥ ਕੈਨੇਡਾ ਨੇ ਫ਼ਾਈਜ਼ਰ ਵੈਕਸੀਨ ਨੂੰ ਬੂਸਟਰ ਲਈ ਮੰਜ਼ੂਰ ਕਰ ਦਿੱਤਾ ਹੈ।

ਅਕਤੂਬਰ ਮਹੀਨੇ ਵਿਚ ਕੈਨੇਡਾ ਦੀ ਟੀਕਾਕਰਨ ਬਾਬਤ ਸਲਾਹਕਾਰ ਕਮੇਟੀ, ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਉਨਾਇਜ਼ੇਸ਼ਨ (NACI) ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਫ਼੍ਰੰਟ ਲਾਈਨ ਹੈਲਥ ਵਰਕਰਾਂ ਬੂਸਟਰ ਸ਼ੌਟਸ ਦੀ ਸਿਫ਼ਾਰਿਸ਼ ਕੀਤੀ ਸੀ। ਮੰਗਲਵਾਰ ਨੂੰ ਹੈਲਥ ਕੈਨੇਡਾ ਨੇ ਫ਼ਾਈਜ਼ਰ ਵੈਕਸੀਨ ਨੂੰ ਬੂਸਟਰ ਲਈ ਮੰਜ਼ੂਰ ਕਰ ਦਿੱਤਾ ਹੈ।

ਤਸਵੀਰ: (Alberta Health Services)

RCI

ਹੈਲਥ ਕੈਨੇਡਾ ਨੇ ਫ਼ਾਈਜ਼ਰ-ਬਾਇਉਐਨਟੈਕ ਦੁਆਰਾ ਤਿਆਰ ਕੀਤੀ ਗਈ ਕੋਵਿਡ ਵੈਕਸੀਨ ਦੇ ਬੂਸਟਰ ਸ਼ੌਟਸ , 18 ਸਾਲ ਅਤੇ ਉਸਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੇ ਜਾਣ ਨੂੰ ਮੰਜ਼ੂਰੀ ਦੇ ਦਿੱਤੀ ਹੈ।

ਜਿਹੜੇ ਲੋਕਾਂ ਵਿਚ ਕੋਵਿਡ ਤੋਂ ਸੁਰੱਖਿਆ ਦੇ ਕਮਜ਼ੋਰ ਹੋਣ ਦਾ ਖ਼ਤਰਾ ਹੈ ਅਤੇ ਜਿਹਨਾਂ ਵਿਚ ਕੋਵਿਡ ਤੋਂ ਬਿਮਾਰ ਹੋਣ ਦੀ ਸੰਭਾਵਨਾ ਵਧੇਰੇ ਹੈ, ਉਹਨਾਂ ਲੋਕਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣਾ ਇਸ ਬੂਸਟਰ ਡੋਜ਼ ਦਾ ਮਕਸਦ ਹੈ। 

ਬੂਸਟਰ ਸ਼ੌਟ ਆਮ ਫ਼ਾਈਜ਼ਰ ਵੈਕਸੀਨ ਵਰਗਾ ਹੀ ਹੈ ਅਤੇ ਇਸਨੂੰ ਲਗਵਾਉਣ ਤੋਂ ਪਹਿਲਾਂ, ਵੈਕਸੀਨ ਦੀ ਦੂਸਰੀ ਡੋਜ਼ ਪ੍ਰਾਪਤ ਕੀਤੇ ਹੋਣ ਨੂੰ ਘੱਟੋ ਘੱਟ ਛੇ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੋਣਾ ਚਾਹੀਦਾ ਹੈ। 

ਬੂਸਟਰ ਡੋਜ਼ਾਂ ਨੂੰ ਲੈਕੇ ਹਰੇਕ ਸੂਬੇ ਦੀਆਂ ਆਪੋ ਆਪਣੀਆਂ ਨੀਤੀਆਂ ਹਨ। ਮੁਲਕ ਦੇ ਕਈ ਹਿੱਸਿਆਂ ਵਿਚ ਲੌਂਗ ਟਰਮ ਕੇਅਰ ਹੋਮਜ਼ ਦੇ ਰੈਜ਼ੀਡੈਂਟਸ ਅਤੇ ਕਮਜ਼ੋਰ ਇਮਿਉਨਟੀ ਵਾਲੇ ਲੋਕਾਂ ਨੂੰ ਪਹਿਲਾਂ ਹੀ ਫ਼ਾਈਜ਼ਰ ਅਤੇ ਮੌਡਰਨਾ ਦੀ ਤੀਸਰੀ ਡੋਜ਼ ਦਿੱਤੀ ਜਾ ਰਹੀ ਹੈ।

ਹਾਲ ਹੀ ਵਿਚ ਕੈਨੇਡਾ ਦੀ ਟੀਕਾਕਰਨ ਬਾਬਤ ਸਲਾਹਕਾਰ ਕਮੇਟੀ, ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਉਨਾਇਜ਼ੇਸ਼ਨ (NACI) ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਫ਼੍ਰੰਟ ਲਾਈਨ ਹੈਲਥ-ਵਰਕਰਾਂ, ਜਿਹਨਾਂ ਦੇ ਦੋਵੇਂ ਖ਼ੁਰਾਕਾਂ ਲੈਣ ਦਰਮਿਆਨ ਛੋਟਾ ਵਕਫ਼ਾ ਸੀ, ਲਈ ਬੂਸਟਰ ਸ਼ੌਟ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ ਸੀ। ਰਿਸਰਚ ਅਨੁਸਾਰ ਵੈਕਸੀਨ ਦੀਆਂ ਖ਼ੁਰਾਕਾਂ ਵਿਚਕਾਰ ਲੰਬਾ ਵਕਫ਼ਾ, ਬਿਮਾਰੀ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਦਾ ਹੈ। 

NACI ਵੱਲੋਂ ਐਸਟ੍ਰਾਜ਼ੈਨਕਾ ਵੈਕਸੀਨ ਦੀਆਂ ਦੋ ਡੋਜ਼ਾਂ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਬੂਸਟਰ ਸ਼ੌਟਸ ਦੀ ਸਿਫ਼ਾਰਿਸ਼ ਕੀਤੀ ਗਈ ਹੈ। 

ਹਾਲਾਂਕਿ, NACI ਨੇ ਕਿਹਾ ਹੈ ਕਿ ਹਾਈ-ਰਿਸਕ ਆਬਾਦੀ ਦੇ ਦਾਇਰੇ ਤੋਂ ਬਾਹਰ, ਜ਼ਿਆਦਾਤਰ ਲੋਕਾਂ ਨੂੰ ਫ਼ਿਲਹਾਲ ਬੂਸਟਰ ਸ਼ੌਟ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹਨਾਂ ਵਿਚ ਵੈਕਸੀਨ ਕਰਕੇ ਪੈਦਾ ਹੋਈ ਸੁਰੱਖਿਆ ਦੇ, ਸਮੇਂ ਨਾਲ ਕਮਜ਼ੋਰ ਪੈ ਜਾਣ ਦਾ ਕੋਈ ਸਬੂਤ ਨਹੀਂ ਮਿਲੀਆ ਹੈ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ