- ਮੁੱਖ ਪੰਨਾ
- ਅੰਤਰਰਾਸ਼ਟਰੀ
- ਜਨਤਕ ਸਿਹਤ
ਯੂ ਐਸ ਦੇ ਐਫ਼ਡੀਏ ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਫ਼ਾਇਜ਼ਰ ਵੈਕਸੀਨ ਐਮਰਜੈਂਸੀ ਵਰਤੋਂ ਲਈ ਮੰਜ਼ੂਰ ਕੀਤੀ
ਘੱਟ ਖ਼ੁਰਾਕ ਵਾਲੇ ਟੀਕੇ ਮੰਜ਼ੂਰ ਹੋਏ

ਕੈਨੇਡਾ ਨੂੰ ਫ਼ਾਇਜ਼ਰ ਵੈਕਸੀਨ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਦਿੱਤੇ ਜਾਣ ਦੀ ਮੰਜ਼ੁਰੀ ਦੇਣ ਨੂੰ ਕੁਝ ਹੋਰ ਹਫ਼ਤਿਆਂ ਦਾ ਸਮਾਂ ਲਗ ਸਕਦਾ ਹੈ।
ਤਸਵੀਰ: (Lynne Sladky/The Associated Press)
ਯੂ ਐਸ ਦੀ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ( ਐਫ਼ਡੀਏ) ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਫ਼ਾਇਜ਼ਰ-ਬਾਇਉਐਨਟੈਕ ਵੱਲੋਂ ਤਿਆਰ ਕੀਤੀ ਵੈਕਸੀਨ ਨੂੰ ਮੰਜ਼ੂਰ ਕਰ ਦਿੱਤਾ ਹੈ।
ਐਫ਼ਡੀਏ ਨੇ ਬੱਚਿਆਂ ਦੇ ਮਾਪ ਦੀ ਘੱਟ ਮਿਕਦਾਰ ਵਾਲੀ ਖ਼ੁਰਾਕ ਨੂੰ ਮੰਜ਼ੂਰ ਕੀਤਾ ਹੈ- ਜੋਕਿ ਆਮ ਖ਼ੁਰਾਕ ਦਾ ਇੱਕ-ਤਿਹਾਈ ਹੁੰਦੀ ਹੈ। ਬੱਚਿਆਂ ਲਈ ਵੈਕਸੀਨ ਐਮਰਜੈਂਸੀ ਇਤੇਮਾਲ ਲਈ ਮੰਜ਼ੂਰ ਹੋਈ ਹੈ। ਅਗਲੇ ਹਫ਼ਤੇ ਤੋਂ ਤਕਰੀਬਨ 28 ਮਿਲੀਅਨ ਅਮਰੀਕੀ ਬੱਚੇ ਵੈਕਸੀਨ ਲੈਣ ਦੇ ਯੋਗ ਹੋ ਜਾਣਗੇ।
ਪਰ ਅਜੇ ਇਕ ਹੋਰ ਪੜਾਅ ਪਾਰ ਕਰਨਾ ਬਾਕੀ ਹੈ। ਆਉਂਦੇ ਮੰਗਲਵਾਰ ਨੂੰ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਤਫ਼ਸੀਲੀ ਸਿਫ਼ਾਰਸ਼ਾਂ ਜਾਰੀ ਕਰੇਗਾ, ਕਿ ਕਿਹੜੇ ਬੱਚਿਆਂ ਨੂੰ ਵੈਕਸੀਨ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਏਜੰਸੀ ਦੇ ਡਾਇਰੈਕਟਰ ਵੱਲੋਂ ਅੰਤਿਮ ਫ਼ੈਸਲਾ ਲਿਆ ਜਾਵੇਗਾ।
ਦਸ ਦਈਏ ਕਿ ਹੈਲਥ ਕੈਨੇਡਾ ਨੂੰ ਵੀ ਫ਼ਾਇਜ਼ਰ ਨੇ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ ਵੈਕਸੀਨ ਦਿੱਤੇ ਜਾਣ ਦੀ ਅਰਜ਼ੀ ਦਿੱਤੀ ਹੋਈ ਹੈ। ਪਰ ਪ੍ਰਾਪਤ ਜਾਣਕਾਰੀ ਮੁਤਾਬਕ ਕੈਨੇਡੀਅਨ ਏਜੰਸੀ ਵੱਲੋਂ ਅਜੇ ਇਸ ਬਾਰੇ ਫ਼ੈਸਲਾ ਲੈਣ ਵਿਚ ਕੁਝ ਹੋਰ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ।
ਹੈਲਥ ਕੈਨੇਡਾ ਦੀ ਚੀਫ਼ ਮੈਡਿਕਲ ਐਡਵਾਇਜ਼ਰ ਡਾ ਸੁਪਰੀਆ ਸ਼ਰਮਾ ਮੁਤਾਬਕ ਨਵੰਬਰ ਦੇ ਮੱਧ ਤੋਂ ਪਹਿਲਾਂ ਏਜੰਸੀ ਦਾ ਫ਼ੈਸਲਾ ਆਉਣ ਦੀ ਉਮੀਦ ਨਹੀਂ ਹੈ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ