1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਭਾਰਤ ‘ਚ ਜੰਮੇ ਕੈਨੇਡਾ ਦੇ ਪਹਿਲੇ ਐਮ ਐਲ ਏ ਦੇ ਨਾਂ ‘ਤੇ ਰੱਖਿਆ ਗਿਆ ਵਿਨਿਪੈਗ ਦੀ ਇੱਕ ਸੜਕ ਦਾ ਨਾਂ

ਡਾ ਗੁਲਜ਼ਾਰ ਚੀਮਾ 1988 ਵਿਚ ਮੈਨਿਟੋਬਾ ਦੀ ਲਜਿਸਲੇਟਿਵ ਅਸੈਂਬਲੀ ’ਚ ਚੁਣੇ ਗਏ ਸਨ।

Gulzar Cheema est devant un podium et dans une tente blanche située à l’extérieur.

ਡਾ ਗੁਲਜ਼ਾਰ ਚੀਮਾ ਪਹਿਲੇ ਕੈਨੇਡੀਅਨ ਐਮ ਐਲ ਏ ਹਨ ਜਿਹਨਾਂ ਦਾ ਜਨਮ ਭਾਰਤ ਵਿਚ ਹੋਇਆ ਸੀ।

ਤਸਵੀਰ: CBC/Darin Morash

RCI

ਵਿਨੀਪੈਗ ਸ਼ਹਿਰ ਦੀ ਇੱਕ ਸਟ੍ਰੀਟ ਦਾ ਨਾਂ ਡਾ ਗੁਲਜ਼ਾਰ ਚੀਮਾ ਦੇ ਨਾਂ ‘ਤੇ ‘ਚੀਮਾ ਡਰਾਇਵ’ ਰੱਖਿਆ ਗਿਆ ਹੈ।

ਡਾ ਗੁਲਜ਼ਾਰ ਚੀਮਾ ਕੈਨੇਡਾ ਦੇ ਪਹਿਲੇ ਐਮ ਐਲ ਏ ਹਨ, ਜਿਹਨਾਂ ਦਾ ਜਨਮ ਭਾਰਤ ਵਿਚ ਹੋਇਆ ਹੈ।

ਡਾ ਚੀਮਾ, ਜੋ ਕਿ ਹੁਣ ਬੀਸੀ ਵਿਚ ਇੱਕ ਫ਼ੈਮਲੀ ਡਾਕਟਰ ਹਨ, ਨੇ ਸ਼ਨੀਵਾਰ ਨੂੰ ਵਿਨਿਪੈਗ ਵਿਚ ਇਸ ਸੜਕ ਦੇ ਨਵੇਂ ਨਾਮਕਰਨ ਸਮਾਗਮ ਵਿਚ ਬੋਲਦਿਆਂ ਕਿਹਾ, ਇਹ ਬਹੁਤ ਯਾਦਗਾਰੀ ਹੈ ਕਿ ਮੈਂ ਇਸ ਸ਼ਹਿਰ ਵਿਚ ਹਾਂ.... ਜਿੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ। 

“ਸਾਨੂੰ ਇਹ ਜਗ੍ਹਾ ਕਦੇ ਨਹੀਂ ਭੁੱਲਣੀ ਚਾਹੀਦੀ’।

ਡਾ ਚੀਮਾ ਨੂੰ ਉਮੀਦ ਹੈ ਕਿ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਮਿਲੇਗੀ। 

ਮੈਨੂੰ ਲੱਗਦਾ ਹੈ ਕਿ ਨਸਲੀ ਭਾਈਚਾਰਾ ਵੀ ਹੁਣ ਸਰਬਉੱਚ ਅਹੁਦਿਆਂ ‘ਤੇ ਪਹੁੰਚ ਰਿਹਾ ਹੈ, ਕਿਉਂਕਿ ਅਸੀਂ ਇਹ ਯਕੀਨੀ ਬਣਾਇਆ ਸੀ ਕਿ ਉਹ ਜਾਨਣ, ਕਿ ਇਹ ਸਭ ਸੰਭਵ ਹੈ

Des personnes sont regroupées devant une pancarte avec le nom de la rue.

ਚੀਮਾ ਡਰਾਇਵ ਦੇ ਨਾਮਕਰਨ ਸਮਾਗਮ 'ਤੇ ਡਾ ਗੁਲਜ਼ਾਰ ਚੀਮਾ ਅਤੇ ਸਮਾਗਮ ਵਿਚ ਮੌਜੂਦ ਹੋਰ ਲੋਕਾਂ ਦੀ ਇੱਕ ਤਸਵੀਰ।

ਤਸਵੀਰ: Radio-Canada / Zoé Le Gallic-Massie

ਸਥਾਨਕ ਕੌਂਸਲਰ ਦੇਵੀ ਸ਼ਰਮਾ ਦਾ ਕਹਿਣਾ ਹੈ, ਕਿ ਡਾ ਚੀਮਾ ਦੇ ਸਨਮਾਨ ਦੇ ਇਸ ਵਿਸ਼ੇਸ਼ ਸਮਾਗਮ ‘ਤੇ ਵੱਖੋ ਵੱਖਰੇ ਪਿਛੋਕੜਾਂ ਦੇ ਲੋਕਾਂ ਦਾ ਸ਼ਾਮਲ ਹੋਣਾ ਇਸ ਗੱਲ ਦੀ ਤਸਦੀਕ ਹੈ, ਕਿ ਇਸ ਦਾ ਪ੍ਰਭਾਵ ਕਿੰਨੀ ਦੂਰ ਤੱਕ ਪਹੁੰਚ ਰਿਹਾ ਹੈ। 

ਜਦੋਂ ਡਾ ਚੀਮਾ ਇਲਾਕੇ ਵਿਚ ਚੋਣ ਪ੍ਰਚਾਰ ਕਰਦੇ ਸਨ ਤਾਂ ਉਦੋਂ ਦੇਵੀ ਸ਼ਰਮਾ ਹਾਈ ਸਕੂਲ ਦੀ ਵਿਦਿਆਰਥਣ ਸੀ। 

ਉਹਨਾਂ ਕਿਹਾ, ਮੈਨੂੰ ਲੱਗਦਾ ਹੈ ਕਿ ਉਸ ਵੇਲੇ ਉਹ ਮੇਰੇ ਆਦਰਸ਼ ਬਣ ਗਏ ਸਨ। ਮੈਂ ਨਾ ਸਿਰਫ਼ ਚੋਣ ਪ੍ਰਚਾਰ ਸਿੱਖਿਆ, ਪਰ ਉਸ ਤੋਂ ਵੀ ਜ਼ਰੂਰੀ ਇਹ ਸਿੱਖਿਆ ਕਿ ਲੋਕਾਂ ਦੀ ਨੁਮਾਇੰਦਗੀ ਕਰਦੇ ਸਿਆਸੀ ਅਹੁਦਿਆਂ ‘ਤੇ ਪਹੁੰਚਣਾ ਵੀ ਸੰਭਵ ਹੈ

ਉਹਨਾਂ ਕਿਹਾ ਕਿ ਡਾ ਚੀਮਾ ਦੀ ਸ਼ੁਰੂਆਤ ਨੇ ਅਗਲੀਆਂ ਨਸਲੀਆਂ ਦੇ ਰਾਹਾਂ ਨੂੰ ਰੌਸ਼ਨ ਕੀਤਾ ਹੈ। 

ਸ਼ਰਮਾ ਨੇ ਦੱਸਿਆ ਕਿ ਸੜਕ ਦਾ ਨਾਂ ਹਮੇਸ਼ਾ ਲਈ ਬਦਲਿਆ ਗਿਆ ਹੈ, ਭਾਵ ਜਦੋਂ ਤੱਕ ਵਿਨਿਪੈਗ ਹੈ, ਉਦੋਂ ਤੱਕ ਚੀਮਾ ਡਰਾਇਵ ਵੀ ਬਰਕਰਾਰ ਰਹੇਗੀ।

Denis Rocan est à l'extérieur avec son manteau.

ਮੈਨਿਟੋਬਾ ਲਜਿਸਜਲੇਟਿਵ ਅਸੈਂਬਲੀ ਦੇ ਸਾਬਕਾ ਐਮ ਐਲ ਏ ਅਤੇ ਸਪੀਕਰ ਡੈਨਿਸ ਰੋਕਨ ਨੇ ਡਾ ਗੁਲਜ਼ਾਰ ਚੀਮਾ ਨਾਲ ਅਸੈਂਬਲੀ ਵਿਚ ਗੁਜ਼ਾਰੇ ਸਮਿਆਂ ਨੂੰ ਯਾਦ ਕੀਤਾ।

ਤਸਵੀਰ: Radio-Canada / Zoé Le Gallic-Massie

ਡੈਨਿਸ ਰੋਕਨ, ਮੈਨਿਟੋਬਾ ਲਜਿਸਜਲੇਟਿਵ ਅਸੈਂਬਲੀ ਦੇ ਸਾਬਕਾ ਐਮ ਐਲ ਏ ਅਤੇ ਸਪੀਕਰ ਹਨ। ਉਹਨਾਂ ਦੱਸਿਆ ਕਿ ਉਹ ਉਸ ਵੇਲੇ ਅਸੈਂਬਲੀ ਵਿਚ ਫ਼੍ਰੈਂਚ ਬੋਲਣ ਵਾਲੇ ਬਹੁਤ ਥੋੜੇ ਐਮ ਐਲ ਏਜ਼ ਵਿਚੋਂ ਇੱਕ ਸਨ ਅਤੇ ਡਾ ਚੀਮਾ ਪੰਜਾਬੀ ਬੋਲਣ ਵਾਲੇ ਵਾਹਿਦ ਐਮ ਐਲ ਏ ਸਨ। ਇਸ ਗੱਲ ਨੇ ਉਹਨਾਂ ਦੋਵਾਂ ਵਿੱਚ ਇੱਕ ਵੱਖਰੀ ਸਾਂਝ ਪੈਦਾ ਕੀਤੀ ਸੀ। 

ਡਾ ਗੁਲਜ਼ਾਰ ਚੀਮਾ ਵਿਨਿਪੈਗ ਦੀ ਮੇਪਲਜ਼ ਰਾਇਡਿੰਗ ਤੋਂ ਪਹਿਲੀ ਵਾਰੀ 1988 ਵਿਚ ਐਮ ਐਲ ਏ ਬਣੇ ਸਨ।

ਬਾਅਦ ਵਿਚ ਡਾ ਚੀਮਾ ਬੀ ਸੀ ਚਲੇ ਗਏ ਸਨ ਅਤੇ ਉੱਥੇ ਜਾ ਕੇ ਵੀ ਉਹ ਐਮ ਐਲ ਏ ਦੀ ਚੋਣ ਜਿੱਤੇ ਸਨ। ਡਾ ਚੀਮਾ ਬੀ ਸੀ ਵਿਚ ਮਿਨਿਸਟਰ ਔਫ਼ ਸਟੇਟ ਫ਼ੌਰ ਮੈਂਟਲ ਹੈਲਥ ਅਤੇ ਮਿਨਿਸਟਰ ਔਫ਼ ਸਟੇਟ ਫ਼ੌਰ ਇਮਿਗ੍ਰੇਸ਼ਨ ਐਂਡ ਮਲਟੀਕਲਚਰਲ ਸਰਵਿਸੇਜ਼ ਵੀ ਰਹਿ ਚੁੱਕੇ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ