1. ਮੁੱਖ ਪੰਨਾ
  2. ਕਲਾ
  3. ਮਸ਼ਹੂਰ ਹਸਤੀਆਂ

ਕੈਨੇਡੀਅਨ ਥੀਏਟਰ ਅਦਾਕਾਰਾ ਮਾਰਥਾ ਹੈਨਰੀ ਦਾ ਦੇਹਾਂਤ

12 ਦਿਨ ਪਹਿਲਾਂ ਨਿਭਾਈ ਸੀ ਆਖ਼ਰੀ ਭੂਮਿਕਾ

 ਕੈਨੇਡੀਅਨ ਥੀਏਟਰ ਅਦਾਕਾਰਾ ਮਾਰਥਾ ਹੈਨਰੀ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈI

ਕੈਨੇਡੀਅਨ ਥੀਏਟਰ ਅਦਾਕਾਰਾ ਮਾਰਥਾ ਹੈਨਰੀ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈI

ਤਸਵੀਰ: David Hou/Stratford Festival

RCI

ਸਟ੍ਰੈਟਫੋਰਡ ਫ਼ੈਸਟੀਵਲ ਦੀ ਪ੍ਰਮੁੱਖ ਅਤੇ ਕੈਨੇਡੀਅਨ ਥੀਏਟਰ ਅਦਾਕਾਰਾ ਮਾਰਥਾ ਹੈਨਰੀ ਦਾ ਦੇਹਾਂਤ ਹੋ ਗਿਆ ਹੈ I ਉਹ 83 ਵਰਿਆਂ ਦੇ ਸਨ I

ਪ੍ਰਾਪਤ ਜਾਣਕਾਰੀ ਮੁਤਾਬਿਕ , ਕੈਂਸਰ ਤੋਂ ਪੀੜਤ ਮਾਰਥਾ ਨੇ ਆਖ਼ਰੀ ਸਾਹ ਉਨਟੇਰਿਉ ਪ੍ਰੋਵਿੰਸ ਵਿੱਚ ਸਟ੍ਰੈਟਫੋਰਡ ਸਥਿਤ ਆਪਣੇ ਘਰ ਵਿੱਚ ਲਿਆ I ਮਾਰਥਾ ਨੇ ਥ੍ਰੀ ਟਾਲ ਵੁਮੈਨ ਨਾਮੀ ਪਲੇਅ ਵਿੱਚ 12 ਦਿਨ ਪਹਿਲਾਂ , ਆਪਣੀ ਆਖ਼ਰੀ ਪੇਸ਼ਕਾਰੀ ਦਿੱਤੀ ਸੀ I

ਨਿਰਦੇਸ਼ਕ ਐਂਟੋਨੀ ਸਿਮੋਲਿਨੋ ਨੇ ਮਾਰਥਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ I ਉਹਨਾਂ ਕਿਹਾ ਇਹ ਬੇਹੱਦ ਦੁਖਦਾਈ ਘਟਨਾ ਹੈ I ਇਕ ਕਲਾਕਾਰ ਵਜੋਂ ਉਸਨੇ ਬਹੁਤ ਸਾਰੀਆਂ ਬਿਹਤਰੀਨ ਭੂਮਿਕਾਵਾਂ ਨਿਭਾਈਆਂI ਥੀਏਟਰ ਪ੍ਰਤੀ ਮਾਰਥਾ ਬਹੁਤ ਜ਼ਿੰਮੇਵਾਰ ਸੀ I

ਮਾਰਥਾ ਹੈਨਰੀ ਦਾ ਜਨਮ 1938 ਵਿੱਚ ਮਿਸ਼ੀਗਨ ਦੇ ਇਕ ਸ਼ਹਿਰ ਵਿੱਚ ਹੋਇਆ ਅਤੇ 1959 ਵਿੱਚ ਪੜਾਈ ਪੂਰੀ ਕਰਨ ਤੋਂ ਬਾਅਦ ਮਾਰਥਾ , ਕੈਨੇਡਾ ਦੇ ਨੈਸ਼ਨਲ ਥੀਏਟਰ ਸਕੂਲ ਵਿੱਚ ਆ ਗਈ I ਆਪਣੀ ਅਦਾਕਾਰੀ ਨਾਲ ਉਹ ਛੇਤੀ ਹੀ ਸਟ੍ਰੈਟਫੋਰਡ ਫ਼ੈਸਟੀਵਲ ਦੀ ਪ੍ਰਮੁੱਖ ਅਦਾਕਾਰ ਬਣ ਗਈ I

ਉਸਨੇ 30 ਤੋਂ ਵੱਧ ਸ਼ੇਕਸਪੀਅਰ ਦੇ ਨਾਟਕਾਂ ਵਿੱਚ ਅਦਾਕਾਰੀ ਕੀਤੀ ਅਤੇ 1980 ਵਿੱਚ ਬ੍ਰੀਫ ਲਾਈਵਜ਼ ਨਾਮੀ ਨਾਟਕ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀI

1989 ਵਿੱਚ ਅਦਾਕਾਰ ਰੌਡ ਬੀਟੀ ਨਾਲ ਵਿਆਹ ਕਰਨ ਤੋਂ ਬਾਅਦ ਮਾਰਥਾ ਨੇ ਬੀਟੀ ਨਾਲ ਮੈਕਬੈਥ , ਟਵੈਲਵਥ ਨਾਈਟ ਅਤੇ ਹੈਨਰੀ ਵਰਗੇ ਨਾਟਕਾਂ ਵਿੱਚ ਕੰਮ ਕੀਤਾ। ਸਟ੍ਰੈਟਫੋਰਡ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਦੇ ਲਗਭਗ 60 ਸਾਲਾਂ ਬਾਅਦ , ਦਿ ਟੈਂਪੈਸਟ ਨਾਮੀ ਨਾਟਕ ਨਾਲ ਮਾਰਥਾ ਨੇ 2018 ਦੌਰਾਨ ਮੁੜ ਤੋਂ ਫ਼ੈਸਟੀਵਲ ਵਿੱਚ ਵਾਪਸੀ ਕੀਤੀ I  

ਇਸ ਵਾਰ ਉਸਨੇ ਮਿਰਾਂਡਾ ਦੀ ਭੂਮਿਕਾ ਨਿਭਾਉਣ ਦੀ ਬਜਾਏ, ਪ੍ਰੋਸਪੇਰੋ ਦੀ ਮੁੱਖ ਭੂਮਿਕਾ ਨਿਭਾਈ I  ਥੀਏਟਰ ਤੋਂ ਇਲਾਵਾ, ਹੈਨਰੀ ਦਾ ਫ਼ਿਲਮਾਂ ਅਤੇ ਟੈਲੀਵਿਜ਼ਨ ਵਿੱਚ ਵੀ ਚੰਗਾ ਨਾਮ ਰਿਹਾ I  ਮਾਰਥਾ ਨੇ ਬੈਟੀ ਮਿਸ਼ੇਲ ਅਵਾਰਡ ਅਤੇ ਸੱਤ ਆਨਰੇਰੀ ਡਾਕਟਰੇਟ , ਆਰਡਰ ਆਫ਼ ਕੈਨੇਡਾ , ਗਵਰਨਰ ਜਨਰਲ ਲਾਈਫ਼ਟਾਈਮ ਅਚੀਵਮੈਂਟ ਅਵਾਰਡ ਸਮੇਤ ਕਈ ਅਵਾਰਡ ਹਾਸਲ ਕੀਤੇ I

ਇਕ ਨਾਟਕ ਦੌਰਾਨ ਮਾਰਥਾ ਹੈਨਰੀ

ਇਕ ਨਾਟਕ ਦੌਰਾਨ ਮਾਰਥਾ ਹੈਨਰੀ

ਤਸਵੀਰ: Peter Smith/Stratford Festival

ਟੋਰੌਂਟੋ ਸਟਾਰ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਮਾਰਥਾ ਨੇ ਦੱਸਿਆ ਸੀ ਕਿ ਉਸਨੂੰ ਥ੍ਰੀ ਟਾਲ ਵੂਮੈਨ ਨਾਮੀ ਨਾਟਕ ਲਈ ਸਿਹਤ ਸਮੱਸਿਆਵਾਂ ਦੇ ਕਾਰਨ ਵੀਲ ਚੇਅਰ ਦੀ ਵਰਤੋਂ ਕਰਨੀ ਪੈਂਦੀ ਸੀ I  ਇੰਟਰਵਿਊ ਮੁਤਾਬਿਕ ਮਾਰਥਾ ਦੀ ਬੇਟੀ ਘਰ ਵਿੱਚ ਉਸਦੀ ਦੇਖ਼ਭਾਲ ਕਰ ਰਹੀ ਸੀ I  ਮਾਰਥਾ ਨੇ 9 ਅਕਤੂਬਰ ਨੂੰ ਆਖ਼ਰੀ ਭੂਮਿਕਾ ਨਿਭਾਈ I  

ਫ਼ੈਸਟੀਵਲ ਵੱਲੋਂ ਢੁਕਵੇਂ ਸਮੇਂ 'ਤੇ ਮਾਰਥਾ ਦੀ ਯਾਦ ਵਿੱਚ ਸਮਾਗਮ ਰੱਖਣ ਦੀ ਗੱਲ ਆਖੀ ਗਈ ਹੈ I

ਸੀ ਬੀ ਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ