1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਉਦਯੋਗ

ਬੀ ਸੀ ਵਿੱਚ ਰੁਜ਼ਗਾਰ ਦੀ ਘੱਟੋ -ਘੱਟ ਉਮਰ ਵਧਾ ਕੇ ਕੀਤੀ ਗਈ 16 ਸਾਲ

ਨੌਜਵਾਨਾਂ ਦੀ ਸੁਰੱਖਿਆ ਲਈ ਚੁੱਕਿਆ ਕਦਮ

ਪ੍ਰੋਵਿੰਸ ਵਿੱਚ ਕੰਮ ਕਰਨ ਦੀ ਉਮਰ ਨੂੰ 12 ਤੋਂ ਵਧਾ ਕੇ 16 ਕਰ ਦਿੱਤਾ ਗਿਆ ਹੈ

ਪ੍ਰੋਵਿੰਸ ਵਿੱਚ ਕੰਮ ਕਰਨ ਦੀ ਉਮਰ ਨੂੰ 12 ਤੋਂ ਵਧਾ ਕੇ 16 ਕਰ ਦਿੱਤਾ ਗਿਆ ਹੈ

ਤਸਵੀਰ: Tina Lovgreen/CBC

RCI

ਬੀ ਸੀ ਦੀ ਸਰਕਾਰ ਵੱਲੋਂ ਪ੍ਰੋਵਿੰਸ ਦੇ ਰੁਜ਼ਗਾਰ ਐਕਟ ਵਿੱਚ ਤਬਦੀਲੀ ਕਰਦਿਆਂ , ਪ੍ਰੋਵਿੰਸ ਵਿੱਚ ਕੰਮ ਕਰਨ ਦੀ ਉਮਰ ਨੂੰ 12 ਤੋਂ ਵਧਾ ਕੇ 16 ਕਰ ਦਿੱਤਾ ਗਿਆ ਹੈ I ਇਸ ਕਦਮ ਨਾਲ ਪ੍ਰੋਵਿੰਸ ਵਿੱਚ ਇਹ ਉਮਰ ਹੁਣ ਅੰਤਰਰਾਸ਼ਟਰੀ ਬਾਲ ਮਜ਼ਦੂਰੀ ਦੇ ਮਾਪਦੰਡਾਂ ਅਤੇ ਕੈਨੇਡਾ ਦੇ ਹੋਰਨਾਂ ਪ੍ਰੋਵਿੰਸਜ਼ ਦੇ ਬਰਾਬਰ ਹੋ ਗਈ ਹੈ I

ਪ੍ਰੋਵਿੰਸ ਮੁਤਾਬਿਕ ਇਸ ਬਦਲਾਅ ਨਾਲ ਨੌਜਵਾਨਾਂ ਦੀ ਸੁਰੱਖਿਆ ਵਧੇਗੀ I  ਕੁਝ ਕੰਮਾਂ ਵਿੱਚ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਕੰਮ ਮਿਲ ਸਕੇਗਾ I

ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਰੁਜ਼ਗਾਰ ਐਕਟ ਵਿੱਚ ਇਹ ਸੋਧਾਂ , 1,700 ਤੋਂ ਵੱਧ ਨੌਜਵਾਨਾਂ, ਮਾਪਿਆਂ ਅਤੇ ਮਾਲਕਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ ਵਿੱਚ 2019 ਵਿੱਚ ਪੇਸ਼ ਕੀਤੀਆਂ ਗਈਆਂ ਸਨ I  

ਜ਼ਿਕਰਯੋਗ ਹੈ ਕਿ ਪ੍ਰੋਵਿੰਸ ਵਿੱਚ ਵਰਕ ਸੇਫ਼ ਬੀਸੀ ਨਾਮੀ ਸੰਸਥਾ ਨੇ 2007 ਤੋਂ 2017 ਦੌਰਾਨ 15 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਕਰਨ ਸਮੇਂ ਸੱਟ ਲੱਗਣ ਦੇ ਕਲੇਮਜ਼ ਕਾਰਨ ਕੁੱਲ 5.2 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ, ਜਿਸਤੋਂ ਬਾਅਦ ਇਹ ਕਦਮ ਚੱਕਿਆ ਗਿਆ ਹੈ I  

ਸੋਧੇ ਹੋਏ ਕਾਨੂੰਨ ਦੇ ਤਹਿਤ, 14 ਅਤੇ 15 ਸਾਲ ਦੀ ਉਮਰ ਦੇ ਨੌਜਵਾਨ , ਆਪਣੇ ਮਾਪਿਆਂ ਜਾਂ ਸਰਪ੍ਰਸਤ ਦੀ ਆਗਿਆ ਨਾਲ ਕੁਝ ਹਲਕੇ ਕੰਮ ਕਰਨ ਦੇ ਯੋਗ ਹਨ I ਕੁਝ ਮਾਮਲਿਆਂ ਵਿੱਚ , ਰੁਜ਼ਗਾਰ ਮਿਆਰ ਮੰਤਰਾਲੇ ਦੀ ਇਜਾਜ਼ਤ ਨਾਲ 14 ਅਤੇ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਇਸ ਦਾਇਰੇ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ I 

14 ਅਤੇ 15 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਹਲਕੇ ਕੰਮ:

ਸਰਕਾਰ ਦੀ ਵੈਬਸਾਈਟ ਮੁਤਾਬਿਕ 14 ਅਤੇ 15 ਸਾਲ ਦੀ ਉਮਰ ਦੇ ਨੌਜਵਾਨ ਹੇਠ ਲਿਖੇ ਕੰਮ ਕਰ ਸਕਦੇ ਹਨ:

ਕੰਪਿਊਟਰ ਪ੍ਰੋਗਰਾਮਰ

ਰੈਫਰੀ ਜਾਂ ਅੰਪਾਇਰ

ਲਾਈਫ਼ਗਾਰਡ ਜਾਂ ਲਾਈਫ਼ਗਾਰਡ ਸਹਾਇਕ

ਸੇਲਜ਼ਪਰਸਨ 

ਸਪੋਰਟਸ ਕੋਚ 

ਟਿਊਟਰ 

ਗ੍ਰਾਫਿਕ ਡਿਜ਼ਾਈਨਰ 

ਲੇਖਕ, ਸੰਪਾਦਕ 

ਪੂਰੀ ਲਿਸਟ ਇੱਥੇ ਦੇਖੋ I (ਨਵੀਂ ਵਿੰਡੋ)

ਪ੍ਰੋਵਿੰਸ ਦਾ ਕਹਿਣਾ ਹੈ ਕਿ ਨਵੇਂ ਨਿਯਮ , ਇਹਨਾਂ ਨੌਜਵਾਨਾਂ ਨੂੰ ਬੱਚਿਆਂ ਦੇ ਪਾਲਣ -ਪੋਸ਼ਣ, ਪਾਰਟ-ਟਾਈਮ ਅਖ਼ਬਾਰ ਵੰਡਣ ਸਮੇਤ ਪਰਿਵਾਰ ਦੀ ਮਲਕੀਅਤ ਵਾਲੇ ਕਾਰੋਬਾਰ ਵਿੱਚ ਕੰਮ ਕਰਨ ਤੋਂ ਨਹੀਂ ਰੋਕਦੇ ਬਸ਼ਰਤੇ ਇਹ ਕੰਮ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ I  

ਕੁਝ ਕੰਮ ਜੋ ਨਿਯਮਾਂ ਮੁਤਾਬਿਕ 16 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਲਈ ਅਸੁਰੱਖਿਅਤ ਹਨ : 

ਭਾਰੀ ਮਸ਼ੀਨਰੀ ਦੀ ਮੁਰੰਮਤ, ਸਾਂਭ -ਸੰਭਾਲ ਜਾਂ ਸੰਚਾਲਨ ਦਾ ਕੰਮ 

ਭਾਰੀ ਉਦਯੋਗਿਕ ਕਾਰਜ 

ਆਕਸੀਜਨ ਦੀ ਘਾਟ ਵਾਲੀਆਂ ਥਾਵਾਂ 

ਭਾਰੀ ਵਸਤੂਆਂ ਜਾਂ ਜਾਨਵਰਾਂ ਨੂੰ ਚੁੱਕਣਾ

ਕੀਟਨਾਸ਼ਕਾਂ ਵਰਗੇ ਖ਼ਤਰਨਾਕ ਪਦਾਰਥਾਂ ਦੀ ਵਰਤੋਂ ਵਾਲੇ ਕੰਮ

ਸੀ ਬੀ ਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ