1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਉਨਟੇਰਿਉ ਸਰਕਾਰ ਅਗਲੇ ਹਫ਼ਤੇ ਪੇਸ਼ ਕਰੇਗੀ ਕੋਵਿਡ ਰੋਕਾਂ ਵਿਚ ਨਰਮਾਈ ਦੀ ਨਵੀਂ ਯੋਜਨਾ

ਫ਼ੋਰਡ ਸਰਕਾਰ ਦੇ ਸੀਨੀਅਰ ਅਧੀਕਾਰੀ ਮੁਤਾਬਕ, ਤੀਸਰੇ ਪੜਾਅ ਚੋਂ ਨਿਕਲਣ ਵੇਲੇ ਵਰਤੀ ਜਾਵੇਗੀ ਸਾਵਧਾਨੀ

ਅਗਲੇ ਹਫ਼ਤੇ ਉਨਟੇਰਿਉ ਸਰਕਾਰ ਕੋਵਿਡ ਰੋਕਾਂ ਨੂੰ ਵਧੇਰੇ ਨਰਮ ਕੀਤੇ ਜਾਣ ਬਾਬਤ ਨਵਾਂ ਪਲੈਨ ਜਾਰੀ ਕਰੇਗੀ।

ਅਗਲੇ ਹਫ਼ਤੇ ਉਨਟੇਰਿਉ ਸਰਕਾਰ ਕੋਵਿਡ ਰੋਕਾਂ ਨੂੰ ਵਧੇਰੇ ਨਰਮ ਕੀਤੇ ਜਾਣ ਬਾਬਤ ਨਵਾਂ ਪਲੈਨ ਜਾਰੀ ਕਰੇਗੀ।

ਤਸਵੀਰ: Evan MItsui

RCI

ਸੀਬੀਸੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ, ਕਿ ਪ੍ਰੀਮੀਅਰ ਡਗ ਫ਼ੋਰਡ ਅਗਲੇ ਹਫ਼ਤੇ ਉਨਟੇਰਿਉ ਵਿਚ ਕੋਵਿਡ ਰੋਕਾਂ ਨੂੰ ਨਰਮ ਕੀਤੇ ਜਾਣ ਦੀ ਨਵੀਂ ਯੋਜਨਾ ਦਾ ਐਲਾਨ ਕਰਨਗੇ। 

ਫ਼ੋਰਡ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ਕਿ ਨਵੇਂ ਪਲੈਨ ਅਧੀਨ ਰੈਸਟੋਰੈਨਟਾਂ, ਬਾਰਜ਼, ਜਿਮ ਅਤੇ ਹੋਰ ਜਿਹੜੀਆਂ ਵੀ ਥਾਂਵਾਂ ’ਤੇ ਵੈਕਸੀਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਹੈ, ਉੱਥੇ ਕਪੈਸਿਟੀ ਲਿਮਿਟ ਹਟਾ ਦਿੱਤੀ ਜਾਵੇਗੀ। 

ਕਪੈਸਿਟੀ ਲਿਮਿਟ ਤੋਂ ਭਾਵ ਹੈ, ਮਸਲਨ ਕਿਸੇ ਜਗ੍ਹਾ ‘ਤੇ ਇੱਕ ਸਮੇਂ ਤੇ 100 ਲੋਕ ਮੌਜੂਦ ਹੋ ਸਕਦੇ ਹਨ ਤਾਂ 50 ਫ਼ੀਸਦੀ ਕਪੈਸਟੀ ਲਿਮਿਟ ਅਨੁਸਾਰ ਉਥੇ ਇੱਕ ਵਕ਼ਤ ਵਿਚ ਵੱਧ ਤੋਂ ਵੱਧ 50 ਲੋਕ ਇਕੱਠੇ ਹੋ ਸਕਦੇ ਹਨ। 

ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਸੀਬੀਸੀ ਨਿਊਜ਼ ਨਾਲ ਸਾਂਝੀ ਕੀਤੀ ਹੈ। 

ਉਨਟੇਰਿਉ ਸੂਬਾ ਜੁਲਾਈ ਦੇ ਮੱਧ ਤੋਂ ਕੋਵਿਡ ਦੇ ਮੱਦੇਨਜ਼ਰ ਬਣਾਏ ਵਿਸ਼ੇਸ਼ ਪਲੈਨ ਰੋਡਮੈਪ-ਟੂ-ਰੀਉਪਨ (ਨਵੀਂ ਵਿੰਡੋ) ਦੇ ਤੀਸਰੇ ਪੜਾਅ ਵਿਚ ਹੈ। ਅਧਿਕਾਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਵਿਚ ਇੱਕ ‘ਨਵਾਂ ਪਲਾਨ’ ਤਿਆਰ ਕੀਤਾ ਜਾਵੇ ਜਿਹੜਾ ਸੂਬੇ ਵਿਚ ਲੋਕਾਂ ਦੀ ਵੈਕਸੀਨੇਸ਼ਨ ਦੀ ਸਫ਼ਲਤਾ ਅਤੇ ਕੋਵਿਡ ਦੇ ਡੈਲਟਾ ਵੇਰੀਐਂਟ ਦੋਵਾਂ ਨੂੰ ਧਿਆਨ ਵਿਚ ਰੱਖੇ। 

ਇੱਕ ਇੰਟਰਵਿਊ ਦੌਰਾਨ ਅਧਿਕਾਰੀ ਨੇ ਕਿਹਾ, ਤੀਸਰੇ ਪੜਾਅ ਤੋਂ ਬਾਹਰ ਹੋਣ ਲਈ ਲੋਕਾਂ ਨੂੰ ਇਕ ਸਪਸ਼ਟ ਪਲੈਨ ਦੇਣਾ ਸਾਡਾ ਕਰਤੱਵ ਹੈ। ਮਹੀਨਿਆਂ ਪਹਿਲਾਂ ਕੰਮ ਸ਼ੁਰੂ ਹੋ ਗਿਆ ਸੀ ਅਤੇ ਅਸੀਂ ਹੁਣ ਪਲੈਨ ਨੂੰ ਅੰਤਿਮ ਰੂਪ ਦੇ ਰਹੇ ਹਾਂ। ਸਾਨੂੰ ਉਮੀਦ ਹੈ ਕਿ ਅਗਲੇ ਹਫ਼ਤੇ ਅਸੀਂ ਇਹ ਜਾਰੀ ਕਰ ਦਵਾਂਗੇ

ਅਧਿਕਾਰੀ ਦੇ ਦੱਸਣ ਮੁਤਾਬਕ ਉਨਟੇਰਿਉ ਸਰਕਾਰ ਸਾਰੀਆਂ ਕੋਵਿਡ ਰੋਕਾਂ ਹਟਾ ਕੇ ਅਜਿਹਾ ਕੋਈ ਪੈਗ਼ਾਮ ਨਹੀਂ ਦਵੇਗੀ ਕਿ ਮਹਾਮਾਰੀ ਖ਼ਤਮ ਹੋ ਗਈ ਹੈ। ਇੰਡੋਰ ਥਾਵਾਂ ਤੇ ਮਾਸਕ ਪਹਿਨਣਾ ਜ਼ਰੂਰੀ ਹੀ ਰਹੇਗਾ। 

ਹਾਲਾਂਕਿ ਨਵੇਂ ਪਲੈਨ ਵਿਚ, ਧਾਰਮਿਕ ਸਥਾਨਾਂ ਵਰਗੀਆਂ, ਉਹਨਾਂ ਥਾਂਵਾਂ ‘ਤੇ ਸਰੀਰਕ ਦੂਰੀ ਅਤੇ ਕਪੈਸਿਟੀ ਲਿਮਿਟ ਦੇ ਵੇਰਵੇ ਹੋਣਗੇ, ਜਿੱਥੇ ਵੈਕਸੀਨੇਸ਼ਨ ਦਾ ਸਬੂਤ ਜ਼ਰੂਰੀ ਨਹੀਂ ਹੈ। 

ਇਸ ਤੋਂ ਇਲਾਵਾ ਇਸ ਪਲੈਨ ਵਿਚ ਉਹਨਾਂ ਸਥਿਤੀਆਂ ਦੇ ਵੀ ਵੇਰਵੇ ਹੋਣਗੇ, ਜਿਹਨਾਂ ਦੀ ਸੰਭਾਵਨਾ ਦੇ ਚਲਦਿਆਂ ਸੂਬੇ ਵਿਚ ਰੋਕਾਂ ਦੁਬਾਰਾ ਸਖ਼ਤ ਕੀਤੀਆਂ ਜਾਣਗੀਆਂ। 

ਅਧਿਕਾਰੀ ਵੱਲੋਂ ਅਗਲੇ ਹਫ਼ਤੇ ਦੀ ਕੋਈ ਸਪਸ਼ਟ ਤਾਰੀਖ਼ ਅਤੇ ਇਸ ਨਵੇਂ ਪਲੈਨ ਦੇ ਲਾਗੂ ਹੋਣ ਦੀ ਕੋਈ ਸਪਸ਼ਟ ਤਾਰੀਖ਼ ਨਹੀਂ ਦੱਸੀ ਗਈ ਹੈ। 

ਫੋਰਡ ਸਰਕਾਰ ਮੰਨਦੀ ਹੈ ਕਿ ਸਿਨੇਮਾ ਅਤੇ ਸਪੋਰਟਸ ਫ਼ੈਸਿਲਟੀਜ਼ ਵਿਚ ਕਪੈਸਿਟੀ ਲਿਮਿਟ ਹਟਾਉਣਾ, ਪਰ ਰੈਸਟੋਰੈਂਟਾਂ, ਬਾਰਜ਼ ਅਤੇ ਜਿਮਜ਼ ਵਿਚ ਕਪੈਸਿਟੀ ਲਿਮਿਟ ਨਾ ਹਟਾਉਣਾ, “ਇੱਕ ਗ਼ਲਤੀ ਸੀ”।

ਫੋਰਡ ਸਰਕਾਰ ਮੰਨਦੀ ਹੈ ਕਿ ਸਿਨੇਮਾ ਅਤੇ ਸਪੋਰਟਸ ਫ਼ੈਸਿਲਟੀਜ਼ ਵਿਚ ਕਪੈਸਿਟੀ ਲਿਮਿਟ ਹਟਾਉਣਾ, ਪਰ ਰੈਸਟੋਰੈਂਟਾਂ, ਬਾਰਜ਼ ਅਤੇ ਜਿਮਜ਼ ਵਿਚ ਕਪੈਸਿਟੀ ਲਿਮਿਟ ਨਾ ਹਟਾਉਣਾ, “ਇੱਕ ਗ਼ਲਤੀ ਸੀ”।

ਤਸਵੀਰ: Evan MItsui

ਉਨਟੇਰਿਉ ਵਿਚ ਇਸ ਸਮੇਂ ਰੁਜ਼ਾਨਾ ਔਸਤਨ 500 ਨਵੇਂ ਕੋਵਿਡ ਮਾਮਲੇ ਰਿਪੋਰਟ ਹੋ ਰਹੇ ਹਨ। ਪਰ 5 ਸਤੰਬਰ ਨੂੰ ਸੂਬੇ ਵਿਚ ਸਕੂਲ ਖੁਲਣ ਦੇ ਬਾਅਦ ਵੀ, ਨਵੇਂ ਕੇਸਾਂ ਦੀ ਸੱਤ ਦਿਨਾਂ ਦੀ ਔਸਤ ਨੀਚੇ ਵੱਲ ਆਈ ਹੈ। 

ਇਨ-ਪਰਸਨ ਕਲਾਸਾਂ ਸ਼ੁਰੂ ਹੋਣ ਦੇ ਬਾਵਜੂਦ, ਸੂਬੇ ਦੇ ਕੁਲ ਕੇਸਾਂ ਵਿਚ ਵਾਧਾ ਨਾ ਹੋਣਾ ਵੀ, ਇੱਕ ਵੱਡਾ ਕਾਰਨ ਹੈ ਕਿ ਸਰਕਾਰ ਨੂੰ ਲੱਗਦਾ ਹੈ ਕਿ ਹੁਣ ਤੀਸਰੇ ਪੜਾਅ ਚੋਂ ਸਾਵਧਾਨੀ ਨਾਲ ਬਾਹਰ ਹੋਣ ਦਾ ਸਹੀ ਸਮਾਂ ਹੈ।

ਇਸ ਤੋਂ ਇਲਾਵਾ ਸੂਬੇ ਦੀ ਚੰਗੀ ਵੈਕਸੀਨੇਸ਼ਨ ਦਰ ਅਤੇ ਵੈਕਸੀਨ ਪਾਸਪੋਰਟ ਸਿਸਟਮ ਲਾਗੂ ਕੀਤਾ ਜਾਣਾ ਵੀ ਅਹਿਮ ਕਾਰਨ ਹਨ। 

ਤਾਜ਼ਾ ਅੰਕੜਿਆਂ ਮੁਤਾਬਕ, 12 ਸਾਲ ਅਤੇ ਉਸਤੋਂ ਵੱਧ ਉਮਰ ਦੇ 83 ਫ਼ੀਸਦੀ ਉਨਟੇਰੀਅਨਜ਼ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਅਤੇ ਬਾਕੀਆਂ ਚੋਂ 5 ਫ਼ੀਸਦੀ, ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ। 

ਹਾਲਾਂਕਿ ਅਧਿਕਾਰੀ ਨੇ ਸਵੀਕਾਰ ਕੀਤਾ ਕਿ ਸਿਨੇਮਾ ਅਤੇ ਸਪੋਰਟਸ ਫ਼ੈਸਿਲਟੀਜ਼ ਵਿਚ ਕਪੈਸਿਟੀ ਲਿਮਿਟ ਹਟਾਉਣਾ, ਪਰ ਰੈਸਟੋਰੈਂਟਾਂ, ਬਾਰਜ਼ ਅਤੇ ਜਿਮਜ਼ ਵਿਚ ਕਪੈਸਿਟੀ ਲਿਮਿਟ ਨਾ ਹਟਾਉਣਾ, ਇੱਕ ਗ਼ਲਤੀ ਸੀ

ਇਸ ਫ਼ੈਸਲੇ ਤੋਂ ਬਾਅਦ ਰੈਸਟੋਰੈਂਟ ਮਾਲਕਾਂ ਵਿਚ ਰੋਸ (ਨਵੀਂ ਵਿੰਡੋ) ਪੈਦਾ ਹੋਇਆ ਸੀ। 

ਫ਼ੋਰਡ ਸਰਕਾਰ ਅਤੇ ਚੀਫ਼ ਮੈਡਿਕਲ ਔਫ਼ਿਸਰ ਡਾ ਕੀਅਰਨ ਮੂਅਰ, ਇਹ ਸੰਕੇਤ ਦੇ ਚੁੱਕੇ ਹਨ ਕਿ ਸਰਕਾਰ ਦਾ ਉਦੇਸ਼ ਭਵਿੱਖ ਵਿਚ ਲੌਕਡਾਉਨ ਦੀ ਸਥੀਤੀ ਤੋਂ ਬਚਾਅ ਕਰਨਾ ਹੈ। ਜੇ ਕਿਸੇ ਇਲਾਕੇ ਵਿਚ ਕੋਵਿਡ ਆਉਟਬ੍ਰੇਕ ਹੁੰਦੀ ਹੈ ਤਾਂ ਉਸੇ ਇਲਾਕੇ ਵਿਚ ਹੀ ਰੋਕਾਂ ਵਿਚ ਤਬਦੀਲੀ ਕੀਤੀ ਜਾਵੇਗੀ ਤਾਂ ਕਿ ਬਾਕੀ ਥਾਂਵਾਂ ’ਤੇ ਆਮ ਜ਼ਿੰਦਗੀ ਪ੍ਰਭਾਵਿਤ ਨਾ ਹੋਵੇ। 

ਇਸ ਤੋਂ ਇਲਾਵਾ ਨਵੇਂ ਪਲੈਨ ਵਿਚ ਯਾਤਰਾ ਸਬੰਧੀ ਵੀ ਨਵੇਂ ਨਿਰਦੇਸ਼ ਹੋਣਗੇ ਅਤੇ ਵੈਕਸੀਨੇਸ਼ਨ ਦੇ ਸਬੂਤ ਵਾਲੀ ਪ੍ਰਣਾਲੀ ਦੇ ਲਾਜ਼ਮੀ ਤੋਂ ਭਵਿੱਖ ਵਿਚ ਵੁਲੰਟਰੀ ਕੀਤੇ ਜਾਣ ਦੇ ਸਮੇਂ ਬਾਰੇ ਵੀ ਵੇਰਵੇ ਦੱਸੇ ਜਾਣਗੇ। 

ਉਨਟੇਰਿਉ ਦੀ ਵੈਬਸਾਇਟ ਮੁਤਾਬਕ (ਨਵੀਂ ਵਿੰਡੋ), ਸੂਬੇ ਦੇ ਤੀਸਰੇ ਪੜਾਅ ਤੋਂ ਬਾਹਰ ਹੋ ਕੇ ਅਗਲੇ ਪੜਾਅ ਵਿਚ ਜਾਣ ‘ਤੇ, ਜ਼ਿਆਦਾਤਰ ਪਬਲਿਕ ਹੈਲਥ ਰੋਕਾਂ ਹਟਾ ਦਿੱਤੀਆਂ ਜਾਣਗੀਆਂ। ਨਾਲ ਹੀ ਕਪੈਸਿਟੀ ਲਿਮਿਟ ਵੀ ਹਟਾ ਦਿੱਤੀ ਜਾਵੇਗੀ ਅਤੇ ਵਰਕਰਾਂ ਦੀ ਸਕ੍ਰੀਨਿੰਗ ਵੀ ਜ਼ਰੂਰੀ ਨਹੀਂ ਹੋਵੇਗੀ।

ਮਾਇਕ ਕ੍ਰੌਲੇ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ