1. ਮੁੱਖ ਪੰਨਾ
  2. ਸਮਾਜ
  3. ਜਿਨਸੀ ਅਪਰਾਧ

ਇੱਕ ਔਰਤ ‘ਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿਚ ਬ੍ਰੈਂਪਟਨ ਦਾ ਇੱਕ ਵਿਅਕਤੀ ਗ੍ਰਿਫ਼ਤਾਰ

29 ਸਾਲ ਦੇ ਹਰਪ੍ਰੀਤ ਭੁੱਲਰ ਨੂੰ ਕੀਤਾ ਗਿਆ ਚਾਰਜ

7 ਅਕਤੂਬਰ ਨੂੰ ਬ੍ਰੈਂਪਟਨ ਵਿਚ ਇੱਕ ਔਰਤ ਉੱਪਰ ਜਿਨਸੀ ਹਮਲਾ ਕਰਨ ਦੇ ਦੋਸ਼ ਹੇਠ 29 ਸਾਲਾ ਹਰਪ੍ਰੀਤ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

7 ਅਕਤੂਬਰ ਨੂੰ ਬ੍ਰੈਂਪਟਨ ਵਿਚ ਇੱਕ ਔਰਤ ਉੱਪਰ ਜਿਨਸੀ ਹਮਲਾ ਕਰਨ ਦੇ ਦੋਸ਼ ਹੇਠ 29 ਸਾਲਾ ਹਰਪ੍ਰੀਤ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਤਸਵੀਰ: CBC News

Taabish Naqvi

ਬ੍ਰੈਂਪਟਨ ਵਿਚ 7 ਅਕਤੂਬਰ ਦੀ ਰਾਤ ਨੂੰ ਵਾਪਰੀ ਇੱਕ ਜਿਨਸੀ ਛੇੜਛਾੜ ਅਤੇ ਹਮਲੇ ਦੀ ਵਾਰਦਾਤ ਦੇ ਸਬੰਧ ਵਿਚ ਪੀਲ ਪੁਲਿਸ ਨੇ 29 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਦਾ ਨਾਂ ਹਰਪ੍ਰੀਤ ਭੁੱਲਰ ਹੈ। 

7 ਅਕਤੂਬਰ ਦੀ ਰਾਤ ਕਰੀਬ 11 ਵਜੇ ਪੀੜਤ, ਬ੍ਰੈਂਪਟਨ ਦੇ ਵਿਲਿਅਮਜ਼ ਪਾਰਕਵੇ ਅਤੇ ਵ੍ਹਾਇਟਵਾਸ਼ ਵੇ 'ਤੇ ਸਥਿਤ ਆਪਣੇ ਘਰ ਦੇ ਬਾਹਰ ਖੜੀ ਸੀ। ਉਦੋਂ ਇੱਕ ਵਿਅਕਤੀ ਪਿੱਛੋਂ ਦੀ ਆਇਆ ਅਤੇ ਪੀੜਤ ‘ਤੇ ਜਿਨਸੀ ਹਮਲਾ ਕਰ ਦਿੱਤਾ। ਉਸਤੋਂ ਬਾਅਦ ਇਹ ਸ਼ੱਕੀ ਵਿਅਕਤੀ ਪੈਦਲ ਹੀ ਉੱਥੋਂ ਫ਼ਰਾਰ ਹੋ ਗਿਆ। ਪੀੜਤ ਦੇ ਮਾਮੂਲੀ ਸੱਟਾਂ ਵੀ ਲੱਗੀਆਂ। 

ਹਰਪ੍ਰੀਤ ਭੁੱਲਰ 'ਤੇ ਜਿਨਸੀ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਹਰਪ੍ਰੀਤ ਭੁੱਲਰ 'ਤੇ ਜਿਨਸੀ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਨੇ ਇਸ ਵਿਅਕਤੀ ਦੀ ਪਛਾਣ ਹਰਪ੍ਰੀਤ ਭੱਲਰ ਵੱਜੋਂ ਕੀਤੀ ਅਤੇ 9 ਅਕਤੂਬਰ ਨੂੰ ਇਸਨੂੰ ਹਿਰਾਸਤ ਵਿਚ ਲੈ ਲਿਆ। ਹਰਪ੍ਰੀਤ ਨੂੰ ਸੈਕਸੁਅਲ ਅਸੌਲਟ ਦੇ ਇੱਕ ਦੋਸ਼ ਅਤੇ 5000 ਡਾਲਰ ਤੋਂ ਘੱਟ ਦੀ ਸ਼ਰਾਰਤ ਕਰਨ ਦੇ ਇੱਕ ਦੋਸ਼ ਹੇਠ ਚਾਰਜ ਕੀਤਾ ਗਿਆ ਹੈ। 

ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਖ਼ਸ ਦੇ ਹੋਰ ਵੀ ਪੀੜਤ ਹੋ ਸਕਦੇ ਹਨ। ਪੁਲਿਸ ਨੇ ਅਪੀਲ ਕੀਤੀ ਹੈ, ਕਿ ਜੇ ਕਿਸੇ ਨੇ ਵੀ ਕਥਿਤ ਦੋਸ਼ੀ ਨਾਲ, ਇਸੇ ਕਿਸਮ ਦੀ ਕਿਸੇ ਵਾਰਦਾਤ ਦਾ ਸਾਹਮਣਾ ਕੀਤਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।

Taabish Naqvi

ਸੁਰਖੀਆਂ