1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨਜ਼ ਲਈ ਨਵੰਬਰ ਵਿਚ ਦੁਬਾਰਾ ਖੁੱਲੇਗਾ ਯੂ ਐਸ ਬਾਰਡਰ

ਜਨਵਰੀ 2022 ਤੋਂ ਬਾਰਡਰ ਪਾਰ ਜਾਣ ਵਾਲੇ ਟਰੱਕਰਜ਼ ਅਤੇ ਅਸੈਸ਼ੀਅਲ ਵਰਕਰਾਂ ਲਈ ਵੀ ਕੋਵਿਡ ਵੈਕਸੀਨ ਲਾਜ਼ਮੀ

9 ਅਗਸਤ 2021 ਨੂੰ ਨਾਇਗਰਾ ਫ਼ੌਲ਼ਜ਼ ਦੇ ਰੇਨਬੋ ਬ੍ਰਿਜ ਰਾਹੀਂ ਯੂ ਐਸ ਤੋਂ ਕੈਨੇਡਾ ਦਾਖ਼ਲ ਹੋ ਰਹੀਆਂ ਕਾਰਾਂ। ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀਆਂ ਲਈ ਕੈਨੇਡਾ ਆਪਣਾ ਬਾਰਡਰ ਖੋਲ ਚੁੱਕਾ ਹੈ ਅਤੇ ਉਹਨਾਂ ਨੂੰ 14 ਦਿਨਾਂ ਦੇ ਕੁਅਰੰਟੀਨ ਦੀ ਵੀ ਲੋੜ ਨਹੀਂ ਹੈ।

9 ਅਗਸਤ 2021 ਨੂੰ ਨਾਇਗਰਾ ਫ਼ੌਲ਼ਜ਼ ਦੇ ਰੇਨਬੋ ਬ੍ਰਿਜ ਰਾਹੀਂ ਯੂ ਐਸ ਤੋਂ ਕੈਨੇਡਾ ਦਾਖ਼ਲ ਹੋ ਰਹੀਆਂ ਕਾਰਾਂ। ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀਆਂ ਲਈ ਕੈਨੇਡਾ ਆਪਣਾ ਬਾਰਡਰ ਖੋਲ ਚੁੱਕਾ ਹੈ ਅਤੇ ਉਹਨਾਂ ਨੂੰ 14 ਦਿਨਾਂ ਦੇ ਕੁਅਰੰਟੀਨ ਦੀ ਵੀ ਲੋੜ ਨਹੀਂ ਹੈ।

ਤਸਵੀਰ: Evan MItsui

RCI

ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨਜ਼ ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ ਜ਼ਮੀਨੀ ਰਸਤੇ ਅਤੇ ਫ਼ੈਰੀ ਰਾਹੀਂ ਵੀ ਯੂ ਐਸ ਦਾਖ਼ਲ ਹੋ ਸਕਣਗੇ।

ਯੂ ਐਸ ਦੇ ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਰਾਤ ਨੂੰ ਐਲਾਨ ਕੀਤਾ ਹੈ ਕਿ ਕੈਨੇਡਾ ਅਤੇ ਮੈਕਸਿਕੋ ਨਾਲ ਜ਼ਮੀਨੀ ਸਰਹੱਦ ਖੋਲਣ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਕੋਵਿਡ ਮਹਾਮਾਰੀ ਕਰਕੇ ਮਾਰਚ 2020 ਤੋਂ ਬਾਅਦ ਯੂ ਐਸ ਨੇ ਗ਼ੈਰ-ਜ਼ਰੂਰੀ ਯਾਤਰਾ ਲਈ ਲੈਂਡ ਬੌਰਡਰ ਬੰਦ ਕੀਤਾ ਹੋਇਆ ਹੈ। 

ਹਾਲਾਂਕਿ ਬੌਰਡਰ ਖੋਲਣ ਲਈ, ਨਵੰਬਰ ਮਹੀਨੇ ਦੀ ਕੋਈ ਸਟੀਕ ਤਾਰੀਖ਼ ਫ਼ਿਲਹਾਲ ਨਿਰਧਾਰਿਤ ਨਹੀਂ ਕੀਤੀ ਗਈ ਹੈ। 

ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਇਸ ਯੋਜਨਾ ਦੇ ਵੇਰਵੇ ਤਿਆਰ ਕੀਤੇ ਜਾ ਰਹੇ ਹਨ, ਜਿਸ ਵਿਚ ਯਾਤਰੀਆਂ ਵੱਲੋਂ ਵੈਕਸੀਨੇਸ਼ਨ ਦੇ ਸਬੂਤ ਵੱਜੋਂ ਸਵੀਕਾਰ ਕੀਤਾ ਜਾ ਸਕਣ ਵਾਲਾ ਦਸਤਾਵੇਜ਼ ਵੀ ਸ਼ਾਮਲ ਹੈ। 

ਯੂ ਐਸ ਪ੍ਰਸ਼ਾਸਨ ਵੱਲੋਂ ਐਸਟ੍ਰਾਜ਼ੈਨੇਕਾ ਵੈਕਸੀਨ ਜਾਂ ਮਿਕਸ ਵੈਕਸੀਨ ਖ਼ੁਰਾਕਾਂ ਲੈਣ ਵਾਲੇ ਯਾਤਰੀਆਂ ਦੇ ਸਬੰਧ ਵਿਚ ਸੀਡੀਸੀ (ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ) ਕੋਲੋਂ ਨਿਰਦੇਸ਼ਾਂ ਦੀ ਉਡੀਕ ਕੀਤੀ ਜਾ ਰਹੀ ਹੈ। ਯੂ ਐਸ ਨੇ ਫ਼ਿਲਹਾਲ ਆਪਣੇ ਰੈਜ਼ਿਡੈਂਟਸ ਲਈ ਐਸਟ੍ਰਾਜ਼ੈਨੇਕਾ ਅਤੇ ਵੈਕਸੀਨ ਦੀਆਂ ਮਿਕਸ ਖ਼ੁਰਾਕਾਂ ਨੂੰ ਮੰਜ਼ੂਰ ਨਹੀਂ ਕੀਤਾ ਹੈ। 

ਪਰ ਇੱਕ ਅਧਿਕਾਰੀ ਨੇ ਕਿਹਾ ਕਿ ਸੀਡੀਸੀ, ਉਹਨਾਂ ਹਵਾਈ ਯਾਤਰੀਆਂ ਨੂੰ ਸਵੀਕਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਹਨਾਂ ਨੇ ਵਿਸ਼ਵ ਸਿਹਤ ਸੰਗਠਨ ਦੁਆਰਾ ਐਮਰਜੈਂਸੀ ਵਰਤੋਂ ਲਈ ਮੰਜ਼ੂਰਸ਼ੁਦਾ ਕੋਈ ਵੀ ਵੈਕਸੀਨ ਪ੍ਰਾਪਤ ਕੀਤੀ ਹੋਵੇ। ਇਸ ਵਿਚ ਐਸਟ੍ਰਾਜ਼ੈਨੇਕਾ ਵੀ ਸ਼ਾਮਲ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਜ਼ਮੀਨੀ ਸਰਹੱਦ ‘ਤੇ ਵੀ ਇਸੇ ਸਿਫ਼ਾਰਿਸ਼ ਦੀ ਉਮੀਦ ਕੀਤਾ ਜਾ ਰਹੀ ਹੈ। 

 ਕੈਨੇਡਾ-ਯੂ ਐਸ ਪੀਸ ਆਰਕ ਬਾਰਡਰ ਦੀ 24 ਅਪ੍ਰੈਲ 2020 ਨੂੰ ਖਿੱਚੀ ਇੱਕ ਤਸਵੀਰ।

ਕੈਨੇਡਾ-ਯੂ ਐਸ ਪੀਸ ਆਰਕ ਬਾਰਡਰ ਦੀ 24 ਅਪ੍ਰੈਲ 2020 ਨੂੰ ਖਿੱਚੀ ਇੱਕ ਤਸਵੀਰ।

ਤਸਵੀਰ: Bel Nelms

ਵੈਕਸੀਨ ਦੀ ਜਾਣਕਾਰੀ ਦੇਣਾ ਜ਼ਰੂਰੀ

ਯੂ ਐਸ ਦੇ ਡਿਪਾਰਟਮੈਂਟ ਔਫ਼ ਹੋਮਲੈਂਡ ਸਿਕਿਉਰਟੀ (DHS) ਦੇ ਸੈਕਰੇਟਰੀ ਐਲਾਹੌਂਡਰੋ ਮੇਔਰਕਜ਼ ਨੇ ਇਸ ਰੀਉਨਿੰਗ ਪਲਾਨ ਬਾਬਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਯੂ ਐਸ ਦਰਮਿਅਨ ਆਵਾਗੌਣ ਦੋਵੇਂ ਦੇਸ਼ਾਂ ਵਿਚ ਮਹੱਤਵਪੂਰਨ ਆਰਥਿਕ ਗਤੀਵਿਧੀਆਂ ਪੈਦਾ ਕਰਦਾ ਹੈ।

ਅਸੀਂ ਇੱਕ ਸੁਰੱਖਿਅਤ ਅਤੇ ਢੁੱਕਵੇਂ ਤਰੀਕੇ ਨਾਲ ਰੈਗੁਲਰ ਯਾਤਰਾ ਬਹਾਲ ਕਰਨ ਲਈ ਕਦਮ ਚੁਕੇ ਜਾਣ ‘ਤੇ ਖ਼ੁਸ਼ੀ ਜ਼ਾਹਰ ਕਰਦੇ ਹਾਂ

 ਯੂ ਐਸ ਦੇ ਡਿਪਾਰਟਮੈਂਟ ਔਫ਼ ਹੋਮਲੈਂਡ ਸਿਕਿਉਰਟੀ (DHS) ਦੇ ਸੈਕਰੇਟਰੀ ਐਲਾਹੌਂਡਰੋ ਮੇਔਰਕਜ਼

ਯੂ ਐਸ ਦੇ ਡਿਪਾਰਟਮੈਂਟ ਔਫ਼ ਹੋਮਲੈਂਡ ਸਿਕਿਉਰਟੀ (DHS) ਦੇ ਸੈਕਰੇਟਰੀ ਐਲਾਹੌਂਡਰੋ ਮੇਔਰਕਜ਼

ਤਸਵੀਰ: Andrew Harnik

ਯੂ ਐਸ ਅਧੀਕਾਰੀਆਂ ਮੁਤਾਬਕ, ਸਰਹੱਦ ਪਾਰ ਕਰਨ ਵਾਲੇ ਕੈਨੇਡੀਅਨਜ਼ ਕੋਲੋਂ ਉਹਨਾਂ ਦੇ ਵੈਕਸੀਨੇਸ਼ਨ ਦੀ ਜਾਣਕਾਰੀ ਮੰਗੀ ਜਾਵੇਗੀ। 

ਜੇ ਕੋਈ ਯਾਤਰੀ ਪੂਰੀ ਤਰ੍ਹਾਂ ਨਾਲ ਵੈਕਸੀਨੇਟੇਡ ਹੈ ਤਾਂ ਉਸਨੂੰ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ। 

ਜਦੋਂ ਇਹ ਅਪਡੇਟ ਕੀਤੇ ਨਿਯਮ ਲਾਗੂ ਹੋਣਗੇ, ਉਦੋਂ ਯੂ ਐਸ ਵੱਲੋਂ, ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰਵਾ ਚੁੱਕੇ ਹਵਾਈ ਯਾਤਰੀਆਂ ਤੇ ਲੱਗੀਆਂ ਰੋਕਾਂ ਵੀ ਨਰਮ ਕੀਤੀਆਂ ਜਾਣਗੀਆਂ। 

ਅਸੰਤੁਲਿਤ ਨਿਯਮ

ਅਪਡੇਟ ਕੀਤੇ ਗਏ ਨਿਯਮਾਂ ਦਾ ਮਤਲਬ ਹੈ ਕਿ ਜਲਦੀ ਹੀ, ਕੈਨੇਡੀਅਨ ਅਤੇ ਅਮਰੀਕੀ ਨਾਗਰਿਕ, ਬਾਰਡਰ ਪਾਰ ਕਰਦੇ ਸਮੇਂ ਇੱਕੋ ਜਿਹੇ ਨਿਯਮ ਹੇਠ ਆ ਜਾਣਗੇ। ਦੁਨੀਆ ਦੇ ਸਭ ਤੋਂ ਲੰਬੇ ਅੰਤਰਰਾਸ਼ਟਰੀ ਬਾਰਡਰ ‘ਤੇ ਕਈ ਮਹੀਨਿਆਂ ਤੋਂ ਨਿਯਮਾਂ ਵਿਚ ਸੰਤੁਲਨ ਨਹੀਂ ਸੀ। 

ਕੈਨੇਡਾ ਨੇ ਅਗਸਤ ਮਹੀਨੇ ਵਿਚ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਵਾਲੇ ਅਮਰੀਕੀ ਯਾਤਰੀਆਂ ਲਈ ਬਾਰਡਰ ਖੋਲ ਦਿੱਤਾ ਸੀ, ਜਿਸ ਤੋਂ ਬਾਅਦ ਬਾਰ ਬਾਰ ਇਹ ਸਵਾਲ ਉਠ ਰਿਹਾ ਸੀ ਕਿ ਅਮਰੀਕਾ ਵੱਲੋਂ ਇਸੇ ਤਰ੍ਹਾਂ ਕਿਉਂ ਨਹੀਂ ਕੀਤਾ ਗਿਆ। 

ਯੂ ਐਸ ਦੇ ਨਿਯਮਾਂ ਦੀ ਇਕਸਾਰਤਾ ‘ਤੇ ਵੀ ਸਵਾਲ ਉਠਦੇ ਰਹੇ ਹਨ, ਕਿਉਂਕਿ ਮਹਾਮਾਰੀ ਦੌਰਾਨ ਵੀ, ਗ਼ੈਰ-ਜ਼ਰੂਰੀ ਯਾਤਰਾ ਲਈ ਵੀ ਕੈਨੇਡੀਅਨਜ਼, ਹਵਾਈ ਸਫ਼ਰ ਰਾਹੀਂ ਯੂ ਐਸ ਦਾਖ਼ਲ ਹੋ ਸਕਦੇ ਸਨ। 

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਰਥ ਅਮਰੀਕਾ ਵਿਚ ਵੈਕਸੀਨੇਸ਼ਨ ਦੀ ਦਰ ਵਿਚ ਵਾਧਾ ਹੋਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। 

ਉਹਨਾਂ ਕਿਹਾ ਕਿ ਯੂ ਐਸ, ਕੈਨੇਡਾ ਅਤੇ ਮੈਕਿਸਕੋ ਵਿਚ 263 ਮਿਲੀਅਨ ਦੇ ਕਰੀਬ ਲੋਕ ਪੂਰੀ ਤਰ੍ਹਾਂ ਨਾਲ ਵੈਕਸੀਨੇਟੇਡ ਹਨ। 

ਟਰੱਕ ਡਰਾਇਵਰਾਂ ਸਮੇਤ ਅਸੈਂਸ਼ੀਅਲ ਵਰਕਰਾਂ ਲਈ ਵੈਕਸੀਨ ਜ਼ਰੂਰੀ

ਜਨਵਰੀ 2022 ਤੋਂ, ਟਰੱਕ ਡਰਾਇਵਰਾਂ ਸਮੇਤ ਅਸੈਂਸ਼ੀਅਲ ਵਰਕਰਜ਼ ਵੀ, ਜ਼ਮੀਨੀ ਸਰਹੱਦ ਪਾਰ ਕਰਨ ਲੱਗਿਆਂ ਲਾਜ਼ਮੀ ਵੈਕਸੀਨੇਸ਼ਨ ਦੇ ਦਾਇਰੇ ਵਿਚ ਆ ਜਾਣਗੇ। 

ਜਨਵਰੀ 2022 ਤੋਂ ਬਾਰਡਰ ਪਾਰ ਜਾਣ ਵਾਲੇ ਟਰੱਕਰਜ਼ ਅਤੇ ਅਸੈਸ਼ੀਅਲ ਵਰਕਰਾਂ ਲਈ ਵੀ ਕੋਵਿਡ ਵੈਕਸੀਨ ਲਾਜ਼ਮੀ ਹੋ ਜਾਵੇਗੀ।

ਜਨਵਰੀ 2022 ਤੋਂ ਬਾਰਡਰ ਪਾਰ ਜਾਣ ਵਾਲੇ ਟਰੱਕਰਜ਼ ਅਤੇ ਅਸੈਸ਼ੀਅਲ ਵਰਕਰਾਂ ਲਈ ਵੀ ਕੋਵਿਡ ਵੈਕਸੀਨ ਲਾਜ਼ਮੀ ਹੋ ਜਾਵੇਗੀ।

ਤਸਵੀਰ:  (Frank Gunn/The Canadian Press)

ਅਧਿਕਾਰੀ ਇਸਨੂੰ ਬਾਰਡਰ ਰੀਉਪਨਿੰਗ ਦਾ ਦੂਸਰਾ ਪੜਾਅ ਕਹਿ ਰਹੇ ਹਨ, ਤਾਂ ਕਿ ਅਸੈਂਸ਼ੀਅਲ ਵਰਕਰਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰਵਾਉਣ ਲਈ ਲੋੜੀਂਦਾ ਸਮਾਂ ਮਿਲ ਸਕੇ। 

ਮੌਜੂਦਾ ਬਾਰਡਰ ਰੋਕਾਂ 21 ਅਕਤੂਬਰ ਨੂੰ ਖ਼ਤਮ ਹੋ ਰਹੀਆਂ ਸਨ,ਪਰ ਹੁਣ ਇਹ ਰੋਕਾਂ ਨਵੇਂ ਨਿਯਮ ਲਾਗੂ ਹੋਣ ਤੱਕ ਜਾਰੀ ਰਹਿਣਗੀਆਂ।

ਕੇਟੀ ਸਿਮਸਨ, ਨਿਕ ਬੋਇਸਵਰਟ, ਐਲਗਜ਼ੈਂਡਰ ਪੈਨੇਟਾ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ