1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਬ੍ਰੈਂਪਟਨ ਵਿੱਚ ਵਾਪਰੀ ਸ਼ੂਟਿੰਗ ਦੀ ਵਾਰਦਾਤ ਦੌਰਾਨ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ

ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਨ ਦੀ ਅਪੀਲ

ਸ਼ੂਟਿੰਗ ਦੀ ਇਹ ਵਾਰਦਾਤ ਡਿਕਸੀ ਰੋਡ ਅਤੇ ਪੀਟਰ ਰੌਬਰਟਸਨ ਬੁਲੇਵਰਡ 'ਤੇ ਸਥਿਤ ਇਕ ਪਲਾਜ਼ੇ ਵਿੱਚ ਹੋਈ I

ਸ਼ੂਟਿੰਗ ਦੀ ਇਹ ਵਾਰਦਾਤ ਡਿਕਸੀ ਰੋਡ ਅਤੇ ਪੀਟਰ ਰੌਬਰਟਸਨ ਬੁਲੇਵਰਡ 'ਤੇ ਸਥਿਤ ਇਕ ਪਲਾਜ਼ੇ ਵਿੱਚ ਹੋਈ I

ਤਸਵੀਰ: ਪੀਲ ਰੀਜਨਲ ਪੁਲਿਸ

Sarbmeet Singh

ਬ੍ਰੈਂਪਟਨ ਸ਼ਹਿਰ ਵਿੱਚ ਮੰਗਲਵਾਰ ਤੜਕਸਾਰ ਵਾਪਰੀ ਸ਼ੂਟਿੰਗ ਦੀ ਇਕ ਵਾਰਦਾਤ ਦੌਰਾਨ ਪੰਜਾਬੀ ਮੂਲ ਦੇ 36 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ I

ਮ੍ਰਿਤਕ ਦੀ ਪਹਿਚਾਣ ਅਮਨਜੋਤ ਬੈਂਸ ਵਜੋਂ ਹੋਈ ਹੈ I ਸ਼ੂਟਿੰਗ ਦੀ ਇਹ ਵਾਰਦਾਤ ਡਿਕਸੀ ਰੋਡ ਅਤੇ ਪੀਟਰ ਰੌਬਰਟਸਨ ਬੁਲੇਵਰਡ 'ਤੇ ਸਥਿਤ ਇਕ ਪਲਾਜ਼ੇ ਵਿੱਚ ਹੋਈ I ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਲਾਜ਼ਾ ਪੰਜਾਬੀ ਵਸੋਂ ਵਾਲੀ ਆਬਾਦੀ ਵਾਲੇ ਇਲਾਕੇ ਵਿੱਚ ਸਥਿਤ ਹੈ I

ਪੁਲਿਸ ਨੂੰ ਰਾਤ ਕਰੀਬ ਇਕ ਵਜੇ ਇਸ ਵਾਰਦਾਤ ਦੀ ਸੂਚਨਾ ਮਿਲੀ ਸੀ I  ਬੈਂਸ ਨੂੰ ਜ਼ਖਮੀ ਹਾਲਤ ਵਿੱਚ ਟ੍ਰੌਮਾ ਸੈਂਟਰ ਵਿੱਚ ਭਰਤੀ ਕਰਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਉਹ ਦਮ ਤੋੜ ਗਿਆ I

ਅਮਨਜੋਤ ਬੈਂਸ ਦੀ ਤਸਵੀਰ

ਅਮਨਜੋਤ ਬੈਂਸ ਦੀ ਤਸਵੀਰ

ਤਸਵੀਰ: ਧੰਨਵਾਦ ਸਾਹਿਤ ਪੀਲ ਪੁਲਿਸ

ਪੁਲਿਸ ਵੱਲੋਂ ਵਾਰਦਾਤ ਵਾਲੇ ਮੌਕੇ 'ਤੇ ਕੁਝ ਚਸ਼ਮਦੀਦ ਹੋਣ ਦੀ ਗੱਲ ਆਖੀ ਜਾ ਰਹੀ ਹੈ I ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ।

Sarbmeet Singh

ਸੁਰਖੀਆਂ