1. ਮੁੱਖ ਪੰਨਾ
  2. ਵਿਗਿਆਨ

ਟੋਰੌਂਟੋ ਵਿੱਚ ਟਰਾਂਸਪਲਾਂਟ ਲਈ ਡਰੋਨ ਰਾਹੀਂ ਪਹੁੰਚਾਏ ਗਏ ਫੇਫੜੇ

ਟੋਰੌਂਟੋ ਪੱਛਮੀ ਹਸਪਤਾਲ ਤੋਂ ਟੋਰੌਂਟੋ ਜਨਰਲ ਹਸਪਤਾਲ ਵਿੱਚ 6 ਮਿੰਟਾਂ ਵਿੱਚ ਪਹੁੰਚਾਏ ਫੇਫੜੇ

ਫੇਫੜਿਆਂ ਨੂੰ 25 ਸਤੰਬਰ ਨੂੰ ਟੋਰੌਂਟੋ ਪੱਛਮੀ ਹਸਪਤਾਲ ਤੋਂ ਟੋਰੌਂਟੋ ਜਨਰਲ ਹਸਪਤਾਲ ਵਿੱਚ ਡਰੋਨ ਰਾਹੀਂ ਲਿਆਂਦਾ ਗਿਆ।

ਫੇਫੜਿਆਂ ਨੂੰ 25 ਸਤੰਬਰ ਨੂੰ ਟੋਰੌਂਟੋ ਪੱਛਮੀ ਹਸਪਤਾਲ ਤੋਂ ਟੋਰੌਂਟੋ ਜਨਰਲ ਹਸਪਤਾਲ ਵਿੱਚ ਡਰੋਨ ਰਾਹੀਂ ਲਿਆਂਦਾ ਗਿਆ।

ਤਸਵੀਰ: Jason van Bruggen/Unither Bioélectronique/The Canadian Press

RCI

ਯੂਨੀਵਰਸਿਟੀ ਹੈਲਥ ਨੈਟਵਰਕ ਅਤੇ ਯੂਨੀਥਰ ਬਾਇਓਇਲੈਕਟ੍ਰੋਨਿਕਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਵੱਲੋਂ ਦੁਨੀਆ ਅੰਦਰ ਫੇਫੜਿਆਂ ਦਾ ਪਹਿਲਾ ਅਜਿਹਾ ਟਰਾਂਸਪਲਾਂਟ ਕੀਤਾ ਗਿਆ ਹੈ ਜਿਸ ਵਿੱਚ ਮਨੁੱਖ ਰਹਿਤ ਡਰੋਨ ਰਾਹੀਂ ਫੇਫੜੇ ਇਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾਏ ਗਏ ਹਨ I

ਟੋਰੌਂਟੋ ਹੈਲਥ ਕੇਅਰ ਗਰੁੱਪ ਅਤੇ ਬਾਇਓਇੰਜੀਨੀਅਰਿੰਗ ਕੰਪਨੀ ਬਰੋਮੋਨਟ ਦਾ ਕਹਿਣਾ ਹੈ ਕਿ ਫੇਫੜਿਆਂ ਨੂੰ 25 ਸਤੰਬਰ ਨੂੰ ਟੋਰੌਂਟੋ ਪੱਛਮੀ ਹਸਪਤਾਲ ਤੋਂ ਟੋਰੌਂਟੋ ਜਨਰਲ ਹਸਪਤਾਲ ਵਿੱਚ ਡਰੋਨ ਰਾਹੀਂ ਲਿਆਂਦਾ ਗਿਆ। 

ਸਥਾਨਕ ਸਮੇਂ ਅਨੁਸਾਰ 1 ਵਜੇ ਕੀਤੀ ਗਈ ਇਹ ਕਾਰਵਾਈ ਕਰੀਬ 6 ਮਿੰਟਾਂ ਵਿੱਚ ਨਿਬੜ ਗਈ I  

ਯੂਨੀਵਰਸਿਟੀ ਹੈਲਥ ਨੈਟਵਰਕ ਦੇ ਸਰਜਨ ਇਨ-ਚੀਫ ਡਾ. ਸ਼ਫ ਕੇਸ਼ਵਜੀ ਦਾ ਕਹਿਣਾ ਹੈ ਕਿ ਫੇਫੜੇ ਪ੍ਰਾਪਤ ਕਰਨ ਵਾਲਾ ਵਿਅਕਤੀ, ਡਰੋਨਜ਼ ਵਿੱਚ ਦਿਲਚਸਪੀ ਰੱਖਣ ਵਾਲਾ ਇੱਕ ਇੰਜੀਨੀਅਰ ਸੀ I ਉਹਨਾਂ ਕਿਹਾ ਕਿ ਇਹ ਟਰਾਂਸਪਲਾਂਟ ਕਾਮਯਾਬ ਰਿਹਾ I  

ਯੂਨੀਥਰ ਬਾਇਓਇਲੈਕਟ੍ਰੋਨਿਕਸ ਦਾ ਕਹਿਣਾ ਹੈ ਕਿ ਟੋਰੌਂਟੋ ਜਨਰਲ ਹਸਪਤਾਲ ਨੂੰ ਇਸ ਇਤਿਹਾਸਕ ਪਲ ਲਈ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇੱਥੇ ਹੀ 1983 ਵਿੱਚ ਦੁਨੀਆ ਦਾ ਫੇਫੜਿਆਂ ਦਾ ਪਹਿਲਾ ਟਰਾਂਸਪਲਾਂਟ ਕੀਤਾ ਗਿਆ ਸੀ I  ਇੱਥੇ ਹੀ 1986 ਦੌਰਾਨ ਦੋਵੇਂ ਫੇਫੜਿਆਂ ਦਾ ਟਰਾਂਸਪਲਾਂਟ ਵੀ ਕੀਤਾ ਗਿਆ ਸੀ I 

ਜ਼ਿਕਰਯੋਗ ਹੈ ਕਿ ਵੱਖ ਵੱਖ ਕੰਪਨੀਆਂ ਵੱਲੋਂ ਅੰਗ ਟਰਾਂਸਪਲਾਂਟ ਲਈ ਟੈਕਨੌਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ I ਯੂ ਐਸ ਵਿੱਚ ਕੰਪਨੀਆਂ ਵੱਲੋਂ ਅਜਿਹੇ ਕਈ ਅੰਗਾਂ ਦੀ ਡਲਿਵਰੀ ਕੀਤੀ ਜਾ ਚੁੱਕੀ ਹੈ I

ਸੀ ਬੀ ਸੀ ਨਿਊਜ਼
ਸਰਬਮੀਤ ਸਿੰਘ

ਸੁਰਖੀਆਂ