1. ਮੁੱਖ ਪੰਨਾ
  2. ਸਮਾਜ
  3. ਗਰੀਬੀ

ਟੋਰੌਂਟੋ ਸਿਟੀ ਨੂੰ ਸਰਦੀਆਂ ਦੌਰਾਨ ਬੇਘਰੇ ਲੋਕਾਂ ਲਈ ਬਿਹਤਰ ਇੰਤਜ਼ਾਮ ਕਰਨ ਦੀ ਤਜਵੀਜ਼

ਸ਼ੈਲਟਰ ਹਾਉਸਿੰਗ ਜਸਿਟਸ ਨੈਟਵਰਕ ਨੇ ਸਿਟੀ ਨੂੰ ਭੇਜੀਆਂ ਕਈ ਸਿਫ਼ਾਰਸ਼ਾਂ

ਸ਼ੈਲਟਰ ਹਾਉਸਿੰਗ ਜਸਿਟਸ ਨੈਟਵਰਕ ਨੇ ਇੱਕ ਰਿਪੋਰਟ ਜਾਰੀ ਕਰਦਿਆਂ ਸਿਟੀ ਔਫ਼ ਟੋਰੌਂਟੋ ਨੂੰ ਕਈ ਸਿਫ਼ਾਰਸ਼ਾਂ ਕੀਤੀਆਂ ਹਨ।

ਸ਼ੈਲਟਰ ਹਾਉਸਿੰਗ ਜਸਿਟਸ ਨੈਟਵਰਕ ਨੇ ਇੱਕ ਰਿਪੋਰਟ ਜਾਰੀ ਕਰਦਿਆਂ ਸਿਟੀ ਔਫ਼ ਟੋਰੌਂਟੋ ਨੂੰ ਕਈ ਸਿਫ਼ਾਰਸ਼ਾਂ ਕੀਤੀਆਂ ਹਨ।

ਤਸਵੀਰ: David Donnelly

RCI

ਟੋਰੌਂਟੋ ਵਿਚ ਰਹਿੰਦੇ ਬੇਘਰੇ ਲੋਕਾਂ ਅਤੇ ਉਹਨਾਂ ਦੇ ਹੱਕ ‘ਚ ਆਵਾਜ਼ ਉਠਾਉਣ ਵਾਲੇ ਗਰੁੱਪਾਂ ਨੇ, ਆਉਂਦੀਆਂ ਸਰਦੀਆਂ ਲਈ ਸਿਟੀ ਪ੍ਰਸ਼ਾਸਨ ਕੋਲੋਂ ਇਹਨਾਂ ਹੋਮਲੈਸ ਲੋਕਾਂ ਲਈ ਬਿਹਤਰ ਇੰਤਜ਼ਾਮ ਕੀਤੇ ਜਾਣ ਦੀ ਮੰਗ ਕੀਤੀ ਹੈ। 

ਹੋਮਲੈੱਸ ਭਾਈਚਾਰੇ ਅਤੇ ਇਸ ਭਾਈਚਾਰੇ ਲਈ ਕੰਮ ਕਰਨ ਵਾਲੇ ਲੋਕਾਂ ਦੀ ਨੁਮਾਇੰਦਗੀ ਕਰਦੇ ਗਰੁੱਪ, ਸ਼ੈਲਟਰ ਹਾਉਸਿੰਗ ਜਸਿਟਸ ਨੈਟਵਰਕ, ਨੇ ਇੱਕ ਰਿਪੋਰਟ ਜਾਰੀ ਕਰਦਿਆਂ ਸਿਟੀ ਔਫ਼ ਟੋਰੌਂਟੋ ਨੂੰ ਕੁਝ ਸਿਫ਼ਾਰਸ਼ਾਂ  (ਨਵੀਂ ਵਿੰਡੋ)ਪੇਸ਼ ਕੀਤੀਆਂ ਹਨ। 

ਗਰੁੱਪ ਨੇ ਮੰਗ ਕੀਤੀ ਹੈ ਕਿ ਮਹਾਮਾਰੀ ਦੌਰਾਨ ਹੋਟਲਾਂ ਅਤੇ ਸ਼ੈਲਟਰ ਹੋਮਜ਼ (ਬੇਘਰਿਆਂ ਦੀਆਂ ਪਨਾਹਗਾਹਾਂ) ਦਰਮਿਆਨ ਹੋਏ ਲੀਜ਼ ਸਮਝੌਤਿਆਂ ਨੂੰ ਹੁਣ ਵਿੰਟਰ ਸੀਜ਼ਨ ਲਈ ਵੀ ਵਧਾਇਆ ਜਾਵੇ। 

ਇਸ ਤੋਂ ਇਲਾਵਾ ਸ਼ੈਲਟਰ ਸਿਸਟਮ ਵਿਚ 2,250 ਨਵੇਂ ਬੈਡਜ਼ ਸ਼ਮਲ ਕਰਨ ਦੀ ਵੀ ਸਿਫ਼ਾਰਿਸ਼ ਕੀਤੀ ਗਈ ਹੈ।

ਨਾਲ ਹੀ ਗਰੁੱਪ ਨੇ ਸਿਟੀ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਕੈਂਪਿੰਗ ਦੀ ਮਨਾਹੀ ਵਾਲੇ ਨਿਯਮ ਖ਼ਤਮ ਕੀਤੇ ਜਾਣ ਤਾਂ ਕਿ ਬੇਘਰੇ ਲੋਕ ਪਾਰਕਾਂ ਵਿਚ ਜਾ ਕੇ ਸੌਂ ਸਕਣ। 

ਦਸ ਦਈਏ ਕਿ ਲੰਘੇ ਸਮਰ ਸੀਜ਼ਨ ਵਿਚ,ਸਿਟੀ ਵੱਲੋਂ ਪਾਰਕਾਂ ਚ ਲੱਗੇ ਬੇਘਰੇ ਲੋਕਾਂ ਦੇ ਕਈ ਤੰਬੂਆਂ ਨੂੰ ਇਹ ਕਹਿ ਕੇ ਹਟਾ ਦਿੱਤਾ ਸੀ, ਕਿ ਇਹ ਡੇਰੇ ਰਹਿਣ ਪੱਖੋਂ ਸੁਰੱਖਿਅਤ ਨਹੀਂ ਸਨ। 

ਵਿੰਟਰ ਸੀਜ਼ਨ ਲਈ ਕੀਤੀਆਂ ਇਹਨਾਂ ਸਿਫ਼ਾਰਸ਼ਾਂ ਬਾਬਤ ਟਿੱਪਣੀ ਮੰਗੇ ਜਾਣ 'ਤੇ, ਸਿਟੀ ਔਫ਼ ਟੋਰੌਂਟੋ ਵੱਲੋਂ ਫ਼ਿਲਹਾਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

The Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ