1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਮੌਡਰਨਾ ਆਪਣੀ ਕੋਵਿਡ ਵੈਕਸੀਨ ਦਾ ਫ਼ਾਰਮੂਲਾ ਸਾਂਝਾ ਨਹੀਂ ਕਰੇਗੀ

ਕੰਪਨੀ ਦੇ ਮੁਖੀ ਮੁਤਾਬਕ ਮੌਡਰਨਾ ਵੱਲੋਂ ਵੱਧ ਉਤਪਾਦਨ ਹੀ ਗਲੋਬਲ ਸਪਲਾਈ ਵਧਾਉਣ ਦਾ ਬਿਹਤਰ ਤਰੀਕਾ

Empty Moderna vaccine vials are shown before a COVID-19 vaccine drive-thru clinic at Richardson stadium in Kingston, Ont., on July 2.

ਮੌਡਰਨਾ ਦੇ ਚੇਅਰਮੈਨ ਨੇ ਕੋਵਿਡ ਵੈਕਸੀਨ ਦਾ ਫ਼ਾਰਮੂਲਾ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਤਸਵੀਰ: (Lars Hagberg/The Canadian Press)

RCI

ਮੌਡਰਨਾ ਵੱਲੋਂ ਆਪਣੀ ਕੋਵਿਡ ਵੈਕਸੀਨ ਦਾ ਫ਼ਾਰਮੂਲਾ ਸਾਂਝਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸੋਮਵਾਰ ਨੂੰ ਕੰਪਨੀ ਦੇ ਚੇਅਰਮੈਨ ਨੇ ਕਿਹਾ ਕਿ ਅਧਿਕਾਰੀਆਂ ਨੇ ਸਿੱਟਾ ਕੱਢਿਆ ਹੈ ਕਿ ਗਲੋਬਲ ਸਪਲਾਈ ਵਧਾਉਣ ਦਾ ਸਭ ਤੋਂ ਉੱਤਮ ਤਰੀਕਾ ਇਹੀ ਹੈ ਕਿ ਕੰਪਨੀ ਆਪਣੇ ਖੁਦ ਦੇ ਉਤਪਾਦਨ ਵਿਚ ਵਾਧਾ ਕਰੇ। 

ਦ ਅਸੋਸੀਏੲਟੇਡ ਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਨੌਬਰ ਅਫ਼ੀਆਨ ਨੇ ਮੌਡਰਨਾ ਦੇ ਪਿਛਲੇ ਸਾਲ ਦੇ ਅਹਿਦ ਨੂੰ ਦੁਹਰਾਉਂਦਿਆਂ ਕਿਹਾ ਕਿ ਕੰਪਨੀ ਕਿਸੇ ਹੋਰ ਵੱਲੋਂ ਵੈਕਸੀਨ ਬਣਾਏ ਜਾਣ ‘ਤੇ ਪੇਟੈਂਟ ਉਲੰਘਣਾ ਲਾਗੂ ਨਹੀਂ ਕਰੇਗੀ।

ਡਬਲਿਊ ਐਚ ਉ (ਵਿਸ਼ਵ ਸਿਹਤ ਸੰਗਠਨ)  ਵੱਲੋਂ ਮੌਡਰਨਾ ਉੱਪਰ ਵੈਕਸੀਨ ਫ਼ਾਰਮੂਲਾ ਸਾਂਝਾ ਕਰਨ ਦਾ ਦਬਾਅ ਬਣਾਇਆ ਜਾ ਚੁੱਕਾ ਹੈ। 

ਮੌਡਰਨਾ ਉਤਪਾਦਨ ਵਧਾ ਸਕਦੀ ਹੈ : ਚੇਅਰਮੈਨ

ਅਫ਼ੀਆਨ ਨੇ ਕਿਹਾ ਕਿ ਕੰਪਨੀ ਨੇ ਸਮੀਖਿਆ ਕੀਤੀ ਹੈ ਕਿ 2022 ਤੱਕ ਕਈ ਬਿਲੀਅਨ ਵੈਕਸੀਨ ਡੋਜ਼ਾਂ ਉਪਲਬਧ ਕਰਵਾਉਣ ਲਈ, ਵੈਕਸੀਨ ਫ਼ਾਰਮੂਲਾ ਸਾਂਝਾ ਕਰਨ ਦੀ ਬਜਾਏ ਉਤਪਾਦਨ ਵਿਚ ਵਾਧਾ ਇੱਕ ਬਿਹਤਰ ਵਿਕਲਪ ਹੈ। 

ਅਫੀਆਨ ਨੇ ਕਿਹਾ, ਅਗਲੇ 6 ਤੋਂ 9 ਮਹੀਨਿਆਂ ਦਰਮਿਆਨ, ਚੰਗੀ ਕੁਆਲਟੀ ਦੀਆਂ ਵੈਕਸੀਨਾਂ ਉਪਲਬਧ ਕਰਵਾਉਣ ਦਾ ਸਭ ਤੋਂ ਭਰੋਸੇਯੋਗ ਤਰੀਕਾ ਇਹੀ ਹੈ, ਕਿ ਅਸੀਂ ਵੈਕਸੀਨਾਂ ਦਾ ਉਤਪਾਦਨ ਜਾਰੀ ਰੱਖੀਏ।

ਡਬਲਿਊ ਐਚ ਉ ਅਤੇ ਹੋਰਾਂ ਵੱਲੋਂ ਮੌਡਰਨਾ ਕੋਲੋਂ ਫ਼ਾਰਮੂਲਾ ਸਾਂਝਾ ਕਰਨ ਦੀ ਮੰਗ ਬਾਰੇ ਪੁੱਛਣ ‘ਤੇ ਅਫ਼ੀਆਨ ਨੇ ਕਿਹਾ ਕਿ ਉਹਨਾਂ ਅਰਜ਼ੀਆਂ ਦਾ ਆਧਾਰ ਇਹ ਧਾਰਨਾ ਹੈ ਕਿ ਮੌਡਰਨਾ ਲੋੜੀਂਦੀ ਸਪਲਾਈ ਵਿਚ ਵੈਕਸੀਨ ਉਪਲਬਧ ਨਹੀਂ ਕਰਵਾ ਸਕਦੀ, ਜਦਕਿ ਅਸੀਂ ਜਾਣਦੇ ਹਾਂ ਕਿ ਅਸੀਂ ਕਰ ਸਕਦੇ ਹਾਂ। 

ਅਫ਼ੀਆਨ ਨੇ ਕਿਹਾ ਕਿ ਕੰਪਨੀ ਇੱਕ ਸਾਲ ਤੋਂ ਵੀ ਘੱਟ ਸਮੇਂ ਵਿਚ ਸਿਫ਼ਰ ਤੋਂ ਇੱਕ ਬਿਲੀਅਨ ਡੋਜ਼ਾਂ ਬਣਾਉਣ ਦਾ ਸਫ਼ਰ ਤੈਅ ਕਰ ਚੁੱਕੀ ਹੈ। 

ਯੂ ਐਸ ਦੇ ਨੌਰਵੁਡ,ਮੈਸਾਚਿਉਸੈਸ ਵਿਚ ਸਥਿਤ ਮੌਡਰਨਾ ਦੇ ਪਲਾਂਟ ਵਿਚ ਇੱਕ ਵਰਕਰ ਦੇ ਕੰਮ ਕਰਦਿਆਂ ਦੀ ਤਸਵੀਰ। ਕੰਪਨੀ ਦਾ ਦਾਅਵਾ ਹੈ ਕਿ 2022 ਤੱਕ ਵੈਕਸੀਨ ਉਤਪਾਦਨ ਵਿਚ ਜ਼ਬਰਦਸਤ ਤੇਜ਼ੀ ਲਿਆਂਦੀ ਜਾਵੇਗੀ।

ਯੂ ਐਸ ਦੇ ਨੌਰਵੁਡ,ਮੈਸਾਚਿਉਸੈਸ ਵਿਚ ਸਥਿਤ ਮੌਡਰਨਾ ਦੇ ਪਲਾਂਟ ਵਿਚ ਇੱਕ ਵਰਕਰ ਦੇ ਕੰਮ ਕਰਦਿਆਂ ਦੀ ਤਸਵੀਰ। ਕੰਪਨੀ ਦਾ ਦਾਅਵਾ ਹੈ ਕਿ 2022 ਤੱਕ ਵੈਕਸੀਨ ਉਤਪਾਦਨ ਵਿਚ ਜ਼ਬਰਦਸਤ ਤੇਜ਼ੀ ਲਿਆਂਦੀ ਜਾਵੇਗੀ।

ਤਸਵੀਰ: Associated Press / Nancy Lane/The Boston Herald

ਸਾਡਾ ਵਿਸ਼ਵਾਸ ਹੈ ਕਿ ਅਸੀਂ 2022 ਵਿਚ, ਇੱਕ ਬਿਲੀਅਨ ਤੋਂ ਤਿੰਨ ਬਿਲੀਅਨ ‘ਤੇ ਪਹੁੰਚਣ ਦੇ ਯੋਗ ਹੋਵਾਂਗੇ

ਕੋਵਿਡ-19 ਦੀ ਵੈਕਸੀਨ ਹੀ ਮੌਡਰਨਾ ਦਾ ਇੱਕਲਾ ਵਪਾਰਕ ਉਤਪਾਦ ਹੈ। ਬੀਤੇ ਹਫ਼ਤੇ ਮੌਡਰਨਾ ਨੇ ਅਫ਼ਰੀਕਾ ਦੇ ਕਿਸੇ ਦੇਸ਼ ਵਿਚ ਵੀ ਵੈਕਸੀਨ ਪਲਾਂਟ ਲਗਾਉਣ ਦਾ ਐਲਾਨ ਕੀਤਾ ਸੀ। ਅਫ਼ੀਆਨ ਦਾ ਕਹਿਣਾ ਹੈ ਕਿ ਅਫ਼ਰੀਕਾ ਵਿਚ ਪਲਾਂਟ ਦੀ ਸਟੀਕ ਲੋੋਕੇਸ਼ਨ ਬਾਰੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ। ਹਾਲਾਂਕਿ, ਨਵੇਂ ਪਲਾਂਟ ਨੂੰ ਬਣ ਕੇ ਤਿਆਰ ਹੋਣ ਵਿਚ ਕਈ ਸਾਲਾਂ ਦਾ ਸਮਾਂ ਲੱਗ ਜਾਵੇਗਾ। 

ਅਫੀਆਨ ਇਟਲੀ ਦੇ ਦੌਰੇ ‘ਤੇ ਸਨ ਜਿੱਥੇ ਉਹਨਾਂ ਨੇ ਪੋਪ ਫ਼੍ਰਾਂਸਿਸ ਨਾਲ ਵੀ ਮੁਲਾਕਾਤ ਕੀਤੀ। ਦਸ ਦਈਏ ਕਿ ਪੋਪ ਫ਼੍ਰਾਂਸਿਸ ਸਾਰਿਆਂ ਲਈ ਵੈਕਸੀਨ ਉਪਲਬਧ ਕਰਵਾਏ ਜਾਣ ਦੀ ਹਿਮਾਇਤ ਕਰ ਚੁੱਕੇ ਹਨ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Associated Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ