1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਜੋਇਸ ਇਚੈਕੁਆਨ ਦੀ ਮੌਤ ਨੂੰ ਇੱਕ ਸਾਲ, ਮੂਲਨਿਵਾਸੀ ਲੀਡਰਾਂ ਮੁਤਾਬਕ ਹੈਲਥ ਕੇਅਰ ਵਿਚ ਨਸਲਵਾਦ ਕਾਇਮ

‘ਜੋ ਵਾਪਰਿਆ ਉਸਨੂੰ ਯਾਦ ਰੱਖਣਾ ਸਾਡਾ ਫ਼ਰਜ਼ ਹੈ’ : ਕਿਉਬੈਕ ਇੰਡਿਜੀਨਸ ਮਿਨਿਸਟਰ

Visual artist Marie-Ève Turgeon drew this portrait of Joyce Echaquan immediately after watching the video Echaquan filmed from her hospital room; the image has since been reproduced and shared in vigils and marches across Quebec.

ਜੋਇਸ ਵੱਲੋਂ ਆਪਣੇ ਆਖ਼ਰੀ ਪਲਾਂ ਵਿਚ ਹੌਸਪਿਟਲ ਦੇ ਕਮਰੇ ਚੋਂ ਬਣਾਈ ਵੀਡਿਉ ਦੇਖਣ ਦੇ ਤੁਰੰਤ ਬਾਅਦ ਵੀਜ਼ੁਅਲ ਆਰਟਿਸਟ ਮੈਰੀ ਈਵ-ਟਰਜਨ ਨੇ ਜੋਇਸ ਦੀ ਇਹ ਤਸਵੀਰ ਬਣਾਈ ਸੀ।

ਤਸਵੀਰ: (Submitted by Marie-Ève Turgeon)

RCI

37 ਸਾਲ ਦੀ ਜੋਇਸ ਇਚੈਕੁਆਨ ਦੀ ਮੌਤ ਨੂੰ ਇੱਕ ਸਾਲ ਬੀਤ ਗਿਆ ਹੈ। ਐਟੀਕਾਮੇਕੂ ਮੂਲਨਿਵਾਸੀ ਭਾਈਚਾਰੇ ਨਾਲ ਸਬੰਧਤ ਜੋਇਸ ਨੇ ਕਿਉਬੈਕ ਦੇ ਜੋਲਿਐਟ ਸ਼ਹਿਰ ਵਿਚ ਸਥਿਤ ਹਸਪਤਾਲ ਵਿਚ ਦਮ ਤੋੜਿਆ ਸੀ। ਉਹ ਫ਼ੇਫ਼ੜਿਆਂ ਨਾਲ ਸਬੰਧਤ ਬਿਮਾਰੀ ਕਾਰਨ ਹਸਪਤਾਲ ਵਿਚ ਭਰਤੀ ਹੋਈ ਸੀ। 

ਮੰਗਲਵਾਰ ਨੂੰ ਸਵੇਰੇ 11 ਵਜੇ ਉਸਦੇ ਭਾਈਚਾਰੇ ਵੱਲੋਂ ਉਸਦੀ ਪਹਿਲੀ ਬਰਸੀ ਦੇ ਮੌਕੇ ਹਸਪਤਾਲ ਦੇ ਬਾਹਰ ਇੱਕ ਵਿਜੀਲ ਦਾ ਆਯੋਜਨ ਕੀਤਾ ਗਿਆ। ਹੈਲਥ ਕੇਅਰ ਵਰਕਰਜ਼ ਦੇ ਇੱਕ ਗਰੁੱਪ ਵੱਲੋਂ ਵੀ ਮੌਂਟਰੀਅਲ ਵਿਚ ਜੋਇਸ ਦੀ ਯਾਦ ਚ ਇੱਕ ਵਿਜੀਲ ਕੀਤਾ ਜਾ ਰਿਹਾ ਹੈ। 

ਜੋਇਸ ਦੀ ਮੌਤ ਮੁਲਕ ਭਰ ਵਿਚ ਰੋਸ ਅਤੇ ਸ਼ਰਮ ਦਾ ਕਾਰਨ ਬਣ ਗਈ ਸੀ।ਸੱਤ ਬੱਚਿਆਂ ਦੀ ਮਾਂ ਜੋਇਸ ਨੇ ਆਪਣੀ ਦਰਦ ਚ ਰੋਂਦਿਆਂ ਦੀ ਇੱਕ ਵੀਡਿਉ ਬਣਾਕੇ ਪ੍ਰਸਾਰਿਤ ਕੀਤੀ ਸੀ ਜਿਸ ਵਿਚ ਉਸਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਦੌਰਾਨ ਨਰਸਾਂ ਉਸਦਾ ਅਪਮਾਨ ਕਰ ਰਹੀਆਂ ਸਨ ਅਤੇ ਮਜ਼ਾਖ਼ ਉਡਾ ਰਹੀਆਂ ਸਨ। ਇਸ ਘਟਨਾ ਤੋਂ ਬਾਅਦ ਹੈਲਥ ਕੇਅਰ ਸਿਸਟਮ ਵਿਚ ਮੌਜੂਦ ਨਸਲਵਾਦ ਅਤੇ ਇਸਨੂੰ ਖ਼ਤਮ ਕਰਨ ਦੀ ਚਰਚਾ ਸਰਗਰਮ ਹੋ ਗਈ ਸੀ।

ਇੱਕ ਸਾਲ ਬਾਅਦ ਵੀ ਕਿਉਬੈਕ ਦੇ ਮੂਲਨਿਵਾਸੀਆਂ ਨੂੰ ਹੈਲਥ ਕੇਅਰ ਸਿਸਟਮ ਵਿਚ ਨਸਲਵਾਦ ਅਤੇ ਪੱਖਪਾਤ ਦਾ ਸਾਹਣਾ ਕਰਨਾ ਪੈਂਦਾ ਹੈ। 

ਮੌਂਟ੍ਰੀਅਲ ਦੇ ਨੌਟਰੇਡਾਮ ਹਸਪਤਾਲ ਵਿਚ ਕੰਮ ਕਰਨ ਵਾਲੇ ਇੱਕ ਮੂਲਨਿਵਾਸੀ ਸਰਜਨ ਸਟੈਨਲੇ ਵੌਲੈਂਟ ਨੇ ਕਿਹਾ, “ਇਸ ਬਰਸੀਂ ਨੂੰ ਯਾਦ ਕਰਨਾ ਅਤੇ ਮਨਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਮੱਸਿਆ ਅਜੇ ਵੀ ਜਾਰੀ ਹੈ।

ਕਿਉਬੈਕ ਦੇ ਮੂਲਨਿਵਾਸੀ ਮਾਮਲਿਆਂ ਦੇ ਮਿਨਿਸਟਰ ਇਅਨ ਲਾਫ਼੍ਰੈਨੀਆ ਮੁਤਾਬਕ ਸਰਕਾਰ ਨੇ ਇਸ ਸਬੰਧ ਵਿਚ ਕਈ ਕਦਮ ਉਠਾਏ ਹਨ ਜਿਸ ਵਿਚ ਜੋਲਿਐਟ ਹਸਪਤਾਲ ਵਿਚ ਕੰਮ ਕਰਨ ਵਾਲੇ ਸਾਰੇ ਵਰਕਰਾਂ ਨੂੰ ਸੰਵੇਦਨਸ਼ੀਲਤਾ ਦੀ ਲਾਜ਼ਮੀ ਟ੍ਰੇਨਿੰਗ ਦਿੱਤਾ ਜਾਣਾ ਵੀ ਸ਼ਾਮਲ ਹੈ। 

ਕਿਉਬੈਕ ਦੇ ਮੂਲਨਿਵਾਸੀ ਮਾਮਲਿਆਂ ਦੇ ਮਿਨਿਸਟਰ ਇਅਨ ਲਾਫ਼੍ਰੈਨੀਆ ਮੁਤਾਬਕ ਸਰਕਾਰ ਵੱਲੋਂ ਹੈਲਥ ਵਰਕਰਾਂ ਨੂੰ ਮੂਲਨਿਵਾਸੀਆਂ ਦੇ ਮਸਲਿਆਂ ਬਾਰੇ ਸਿੱਖਿਅਤ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ।

ਕਿਉਬੈਕ ਦੇ ਮੂਲਨਿਵਾਸੀ ਮਾਮਲਿਆਂ ਦੇ ਮਿਨਿਸਟਰ ਇਅਨ ਲਾਫ਼੍ਰੈਨੀਆ ਮੁਤਾਬਕ ਸਰਕਾਰ ਵੱਲੋਂ ਹੈਲਥ ਵਰਕਰਾਂ ਨੂੰ ਮੂਲਨਿਵਾਸੀਆਂ ਦੇ ਮਸਲਿਆਂ ਬਾਰੇ ਸਿੱਖਿਅਤ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ।

ਤਸਵੀਰ: Radio-Canada / Sylvain Roy Roussel

ਇਸ ਤੋਂ ਇਲਾਵਾ ਲਨੌਡੀਏਰ ਹੈਲਥ ਅਥੌਰਟੀ ਵਿੱਖੇ ਪੱਖਪਾਤ ਦੀਆਂ ਸ਼ਿਕਾਇਤਾਂ ਨੂੰ ਨਿਪਟਾਉਣ ਲਈ ਸੂਬਾ ਸਰਕਾਰ ਵੱਲੋਂ ਮਾਨਾਵਾਨ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਵੀ ਭਰਤੀ ਕੀਤਾ ਜਾ ਰਿਹਾ ਹੈ। 

ਮਿਨਿਸਟਰ ਦਾ ਕਹਿਣਾ ਹੈ ਕਿ ਜੋਲਿਐਟ ਹਸਪਤਾਲ ਵਿਚ ਲਾਗੂ ਨੀਤੀ ਨੂੰ ਹੋਰ ਹੈਲਥ ਅਥੌਰਟੀਜ਼ ਲਈ ਵੀ ਜ਼ਰੂਰੀ ਕੀਤੇ ਜਾਣ ਬਾਬਤ ਕੰਮ ਕੀਤਾ ਜਾ ਰਿਹਾ ਹੈ।

ਪਰ ਵੌਲੈਂਟ ਦਾ ਕਹਿਣਾ ਹੈ ਕਿ ਇਹ ਕਦਮ ਕਾਫ਼ੀ ਨਹੀਂ ਹਨ। ਉਹਨਾਂ ਕਿਹਾ ਕਿ ਮੂਲਨਿਵਾਸੀ ਲੋਕਾਂ ਲਈ ਹੈਲਥ ਕੇਅਰ ਸਿਸਟਮ ਵਿਚ ਇੱਕ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਤੋਂ ਕਿਉਬੈਕ ਅਜੇ ਵੀ ਬਹੁਤ ਦੂਰ ਹੈ। 

ਉਹਨਾਂ ਕਿਹਾ, ਇਸ ਵਿਚ ਅਜੇ ਕਈ ਸਾਲ ਲੱਗਣਗੇ

ਵੌਲੈਂਟ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਪੂਰੇ ਮੈਡਿਕਲ ਸਿਸਟਮ ਵਿਚ ਹੀ ਸਟਾਫ਼ ਨੂੰ ਇਸ ਬਾਰੇ ਵਧੇਰੇ ਸਿੱਖਿਅਤ ਕਰਨ ਦੀ ਜ਼ਰੂਰਤ ਹੈ, ਉੱਥੇ ਦੂਸਰੇ ਪਾਸੇ ਮੂਲਨਿਵਾਸੀ ਵਿਦਿਆਰਥੀਆਂ ਨੂੰ ਵੀ ਮੈਡਿਕਲ ਖੇਤਰ ਵਿਚ ਸ਼ਾਮਲ ਕੀਤੇ ਜਾਣ ਦੇ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। 

ਯਾਦ ਰੱਖਣਾ ਅਤੇ ਕਾਰਵਾਈ ਕਰਨਾ ਇੱਕ ਫ਼ਰਜ਼

Echaquan's death prompted widespread outrage and calls for changes to the way Indigenous people are treated in the health-care system.

ਜੋਇਸ ਦੀ ਮੌਤ ਤੋਂ ਬਾਅਦ ਮੂਲਨਿਵਾਸੀ ਲੋਕਾਂ ਨਾਲ ਹੈਲਥ ਕੇਅਰ ਸਿਸਟਮ ਵਿਚ ਹੁੰਦੇ ਪੱਖਪਾਤ ਦੇ ਵਿਰੋਧ ਵਿਚ ਮੁਲਕ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਗਏ ਸਨ।

ਤਸਵੀਰ: La Presse canadienne / Ryan Remiorz

ਕਿਉਬੈਕ ਨੇਟਿਵ ਵੂਮਨ ਦੀ ਵਾਇਸ-ਪ੍ਰੈਜ਼ੀਡੈਂਟ ਮੈਰੀ ਹੈਨਾਬਰਗ ਦਾ ਕਹਿਣਾ ਹੈ ਕਿ ਕਿਸੇ ਸਾਰਥਕ ਪ੍ਰਗਤੀ ਦੀ ਕਮੀ ਕਾਫ਼ੀ ਨਿਰਾਸ਼ਾਜਨਕ ਹੈ। ਉਹਨਾਂ ਨੇ ਕਿਉਬੈਕ ਸਰਕਾਰ ਵੱਲੋਂ ਜੋਇਸ ਸਿਧਾਂਤ (ਨਵੀਂ ਵਿੰਡੋ) ਨੂੰ ਰਸਮੀ ਤੌਰ ਤੇ ਅਪਨਾਉਣ ਤੋਂ ਇਨਕਾਰ ਕੀਤੇ ਜਾਣ ਕਰਕੇ ਸਰਕਾਰ ਦੀ ਆਲੋਚਨਾ ਕੀਤੀ। ਜੋਇਸ ਦੀ ਮੌਤ ਤੋਂ ਬਾਅਦ ਐਟੀਕਾਮੇਕੂ ਮੂਲਨਿਵਾਸੀ ਭਾਈਚਾਰੇ ਵੱਲੋਂ ਨਸਲਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਉਪਾਅ ਸੁਝਾਏ ਗਏ ਸਨ। 

ਮਿਨਿਸਟਰ ਲਾਫ਼੍ਰੈਨੀਆ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਇਹਨਾਂ ਸਾਰੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ 100 ਫ਼ੀਸਦੀ ਸਹਿਮਤ ਸੀ। 

ਸਾਡਾ ਸਭ ਦਾ ਫ਼ਰਜ਼ ਹੈ ਕਿ ਇੱਕ ਸਾਲ ਪਹਿਲਾਂ ਜੋ ਹੋਇਆ ਉਸਨੂੰ ਯਾਦ ਰੱਖੀਏ - ਜੋਇਸ ਇਚੈਕੁਆਨ ਦੀ ਮੌਤ, ਜੋ ਬੜੇ ਭਿਆਨਕ ਹਾਲਾਤ ਵਿਚ ਹੋਈ ਸੀ

ਪਰ ਸੂਬਾ ਸਰਕਾਰ ਜੋਇਸ ਸਿਧਾਂਤ ਵਿਚ ‘ਸੰਸਥਾਗਤ ਨਸਲਵਾਦ’ ਦਾ ਉੱਲੇਖ ਹੋਣ ਕਰਕੇ ਇਸ ਨੂੰ ਮੁਕੰਮਲ ਤੌਰ ‘ਤੇ ਸਵੀਕਾਰ ਨਹੀਂ ਕਰ ਸਕਦੀ। 

ਲਾਫ਼੍ਰੈਨੀਆ ਦਾ ਕਹਿਣਾ ਹੈ ਕਿ ਸਰਕਾਰ ਇਹ ਸ਼ਬਦਾਵਲੀ ਨਹੀਂ ਵਰਤਦੀ ਕਿਉਂਕਿ ਇਸ ਦਾ ਜ਼ਿਕਰ ਕਰਦਿਆਂ ਹੀ ਅੱਧੇ ਲੋਕ ਸੁਣਨ ਤੋਂ ਹੀ ਇਨਕਾਰੀ ਹੋ ਜਾਂਦੇ ਹਨ।

ਇਹ ਬਿਲਕੁਲ ਵੀ ਕਾਰਗਰ ਨਹੀਂ ਹੈ। ਉਹਨਾਂ ਕਿਹਾ ਕਿ ਅਜਿਹੇ ਸ਼ਬਦਾਂ ਤੋਂ ਬਚਣਾ ਜ਼ਿਆਦਾ ਲਾਭਦਾਇਕ ਹੋਵੇਗਾ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਬਾਰੇ ਵਿਚਾਰ ਵਿਚ ਸ਼ਾਮਲ ਹੋ ਸਕਣ। 

ਹੈਨਾਬਰਗ ਨੇ ਇਸ ਫ਼ੈਸਲੇ ਨੂੰ ’ਪ੍ਰੇਸ਼ਾਨ ਕਰਨ ਵਾਲਾ’ ਆਖਿਆ ਹੈ।

ਉਹਨਾਂ ਕਿਹਾ, ਸਾਡੇ ਭਰਾ ਅਤੇ ਭੈਣਾਂ ਇਸ [ਸੰਸਥਾਗਤ ਨਸਲਵਾਦ] ਦੇ ਨਤੀਜੇ ਵੱਜੋਂ ਦੁੱਖ ਝੇਲ ਰਹੇ ਹਨ। ਜਦੋਂ ਤੱਕ ਤੁਸੀਂ ਇਸ ਮਸਲੇ ਤੋਂ ਟਲਣ ਵਾਲਾ ਰਵੱਈਆ ਰੱਖੋਂਗੇ ਕਿ ਇਹ ਮੌਜੂਦ ਹੈ ਜਾਂ ਨਹੀਂ, ਤੁਸੀਂ ਖ਼ੁਦ ਸਮੱਸਿਆ ਦਾ ਹੀ ਹਿੱਸਾ ਹੋਂ

ਜੋਇਸ ਇਚੈਕੁਆਨ ਦੇ ਪਤੀ ਕੈਰਲ ਡੂਬ

ਜੋਇਸ ਇਚੈਕੁਆਨ ਦੇ ਪਤੀ ਕੈਰਲ ਡੂਬ

ਤਸਵੀਰ: Radio-Canada / Ivanoh Demers

ਹੈਨਾਬਰਗ ਨੇ ਕਿਹਾ ਕਿ ਜੋਇਸ ਇਚੈਕੁਆਨ ਦੀ ਬਰਸੀ, ਉਸਦੇ ਪਰਿਵਾਰ ਦੇ ਅਥਾਹ ਦੁੱਖ ਅਤੇ ਫ਼ੌਰੀ ਤੌਰ ‘ਤੇ ਤਬਦੀਲੀ ਦੀ ਜ਼ਰੂਰਤ ਨੂੰ ਯਾਦ ਕਰਨ ਦਾ ਦਿਨ ਹੈ।

“ਸਾਨੂੰ ਉਹ ਚੀਜ਼ਾਂ ਦੁਰੁਸਤ ਕਰਨੀਆਂ ਪੈਣਗੀਆਂ ਜੋ ਸਾਡੇ ਸਮਾਜ ਵਿਚ ਠੀਕ ਕੰਮ ਨਹੀਂ ਕਰ ਰਹੀਆਂ,ਤਾਂਕਿ ਸਾਡੇ ਬੱਚਿਆਂ ਨੂੰ ਉਹ ਕੁਝ ਨਾ ਹੰਢਾਉਣਾ ਪਵੇ ਜੋ ਜੋਇਸ ਦੇ ਬੱਚਿਆਂ ਨੇ ਹੰਢਾਇਆ’।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ