1. ਮੁੱਖ ਪੰਨਾ
  2. ???
  3. ਮਾਈਨਿੰਗ ਉਦਯੋਗ

ਉਨਟੇਰਿਉ ਦੀ ਇੱਕ ਖਾਨ ਵਿਚ ਫ਼ਸੇ 39 ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ

ਐਤਵਾਰ ਦੁਪਹਿਰ ਤੋਂ ਫ਼ਸੇ ਹਨ ਮੁਲਾਜ਼ਮ

ਉੱਤਰੀ ਉਨਟੇਰਿਉ ਵਿਚ ਪੈਂਦੀ ਟੌਟਨ ਮਾਇਨ ਵਿਚ ਫ਼ਸੇ ਵੇਲ ਕੰਪਨੀ ਦੇ 39 ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢਣ ਦੇ ਕਾਰਜ ਕੀਤੇ ਜਾ ਰਹੇ ਹਨ।

ਉੱਤਰੀ ਉਨਟੇਰਿਉ ਵਿਚ ਪੈਂਦੀ ਟੌਟਨ ਮਾਇਨ ਵਿਚ ਫ਼ਸੇ ਵੇਲ ਕੰਪਨੀ ਦੇ 39 ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢਣ ਦੇ ਕਾਰਜ ਕੀਤੇ ਜਾ ਰਹੇ ਹਨ।

ਤਸਵੀਰ:  (Vale)

RCI

ਉਨਟੇਰਿਉ ਦੇ ਸਡਬਰੀ ਸ਼ਹਿਰ ਵਿਚ ਪੈਂਦੀ ਟੌਟਨ ਮਾਇਨ ਵਿਚ 39 ਮੁਲਾਜ਼ਮ ਐਤਵਾਰ ਦੁਪਹਿਰ ਤੋਂ ਫ਼ੱਸੇ ਹੋਏ ਹਨ ਅਤੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਰੈਸਕਿਊ ਮਿਸ਼ਨ ਜਾਰੀ ਹੈ। 

ਮਾਇਨਿੰਗ ਕੰਪਨੀ ਵੇਲ ਦਾ ਕਹਿਣਾ ਹੈ ਕਿ ਉਸਦੇ ਸਾਰੇ 39 ਮੁਲਾਜ਼ਮ ਸੁਰੱਖਿਅਤ ਹਨ ਅਤੇ ਉਹਨਾਂ ਨੂੰ ਇੱਕ ਦੂਸਰੇ ਰਸਤੇ ਰਾਹੀਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। 

ਕੰਪਨੀ ਮੁਤਾਬਕ ਐਤਵਾਰ ਦੁਪਹਿਰ ਨੂੰ ਇੱਕ ਘਟਨਾ ਤੋਂ ਬਾਅਦ ਮੁਲਾਜ਼ਮਾਂ ਦੀ ਆਵਾਜਾਈ ਸੁਨਿਸ਼ਚਿਤ ਕਰਨ ਵਾਲਾ ਕਨਵੇਅਰ ਸਿਸਟਮ ਠੱਪ ਹੋ ਗਿਆ ਸੀ। 

ਵੇਲ ਦਾ ਕਹਿਣਾ ਹੈ ਕਿ ਉਹ ਜ਼ਮੀਨ ਦੇ ਨੀਚੇ ਫ਼ਸੇ ਆਪਣੇ ਸਾਰੇ ਮੁਲਾਜ਼ਮਾਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਕੰਪਨੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕੋਈ ਅਪਡੇਟ ਆਉਂਦਿਆਂ ਹੀ ਉਹ ਵਧੇਰੇ ਜਾਣਕਾਰੀ ਉਪਲਬਧ ਕਰਵਾਏਗੀ। 

ਟੌਟਨ ਮਾਇਨ ਵਿਚੋਂ ਤਾਂਬਾ ਅਤੇ ਨਿੱਕਲ ਧਾਤ ਲਈ ਮਾਇਨਿੰਗ ਕੀਤੀ ਜਾਂਦੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ