1. ਮੁੱਖ ਪੰਨਾ
  2. ???
  3. ਸਮਾਜ

ਬਿਲੀ ਬਿਸ਼ਪ ਏਅਰਪੋਰਟ ‘ਤੇ ਇੱਕ ਬੈਗ ਵਿੱਚੋਂ ਮਿਲੀ ‘ਸ਼ੱਕੀ ਸਮੱਗਰੀ’ ਇੱਕ ਮੈਡਿਕਲ ਉਪਕਰਣ ਨਿਕਲਿਆ

ਟੋਰੌਂਟੋ ਪੁਲਿਸ ਅਤੇ ਫ਼ਾਇਰਫ਼ਾਇਟਰਜ਼ ਮੌਕ ‘ਤੇ ਮੌਜੂਦ

ਏਅਰਪੋਰਟ 'ਤੇ ਹਵਾਈ ਸੇਵਾਵਾਂਵਾਂ ਬਹਾਲ ਹੋ ਗਈਆਂ ਹਨ ਪਰ ਏਅਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਫ਼ਲਾਇਟਾਂ ਵਿਚ ਦੇਰੀ ਹੋ ਸਕਦੀ ਹੈ।

ਏਅਰਪੋਰਟ 'ਤੇ ਹਵਾਈ ਸੇਵਾਵਾਂਵਾਂ ਬਹਾਲ ਹੋ ਗਈਆਂ ਹਨ ਪਰ ਏਅਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਫ਼ਲਾਇਟਾਂ ਵਿਚ ਦੇਰੀ ਹੋ ਸਕਦੀ ਹੈ।

ਤਸਵੀਰ:  (Michael Aitkens/CBC)

RCI

ਸੋਮਵਾਰ ਸਵੇਰੇ ਟੋਰੌਂਟੋ ਦੇ ਬਿਲੀ ਬਿਸ਼ਪ ਹਵਾਈਅੱਡੇ ਤੋਂ ਇੱਕ ਬੈਗ ਵਿਚ ਮਿਲੀ ‘ਸ਼ੱਕੀ ਸਮੱਗਰੀ’ ਦਰਅਸਲ ਇੱਕ ਮੈਡਿਕਲ ਉਪਕਰਣ ਸੀ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਆਮ ਲੋਕਾਂ ਨੂੰ ਹੁਣ ਕੋਈ ਖ਼ਤਰਾ ਨਹੀਂ ਹੈ।

ਸੋਮਵਾਰ ਸਵੇਰੇ ਕਰੀਬ 9.25 ਵਜੇ ਏਅਰਪੋਰਟ ਅਧਿਕਾਰੀ ਨੇ ਟਵੀਟ ਕਰਕੇ ਪੁਸ਼ਟੀ ਕੀਤੀ ਸੀ ਕਿ ਏਅਰਪੋਰਟ 'ਤੇ ਕਿਸੇ ਸ਼ੱਕੀ ਸਮੱਗਰੀ ਦੇ ਮਿਲਣ ਕਰਕੇ ਟਰਮੀਨਲ ਨੂੰ ਅਸਥਾਈ ਰੂਪ ਵਿਚ ਬੰਦ ਕਰ ਦਿੱਤਾ ਗਿਆ ਹੈ।

ਇਸ ਘਟਨਾ ਦੇ ਚਲਦਿਆਂ ਯਾਤਰੀਆਂ ਨੂੰ ਵੀ ਟਰਮੀਨਲ ਤੋਂ ਬਾਹਰ ਕੱਢਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿਕਿਉਰਟੀ ਜਾਂਚ ਵੇਲੇ ਇੱਕ ਬੈਗ ਵਿਚੋਂ ਇਹ ਸ਼ੱਕੀ ਸਮੱਗਰੀ ਬਰਾਮਦ ਕੀਤੀ ਗਈ ਸੀ। 

ਟੋਰੌਂਟੋ ਪੁਲਿਸ ਦੇ ਬੰਬ ਰੋਕੂ ਦਸਤੇ ਨੇ ਤਫ਼ਸੀਲੀ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਉਕਤ ਸ਼ੱਕੀ ਸਮੱਗਰੀ ਇੱਕ ਮੈਡਿਕਲ ਉਪਕਰਣ ਸੀ ਅਤੇ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ।

ਏਅਰਪੋਰਟ 'ਤੇ ਹਵਾਈ ਸੇਵਾਵਾਂਵਾਂ ਬਹਾਲ ਹੋ ਗਈਆਂ ਹਨ ਪਰ ਏਅਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਫ਼ਲਾਇਟਾਂ ਵਿਚ ਦੇਰੀ ਹੋ ਸਕਦੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ