1. ਮੁੱਖ ਪੰਨਾ
  2. ਵਿਗਿਆਨ
  3. ਆਰਟੀਫਿਸ਼ਲ ਇੰਟੈਲੀਜੈਂਸ

ਪੰਜਾਬੀ ਮੂਲ ਦੇ ਨੌਜਵਾਨ ਦੇ ਪ੍ਰੋਜੈਕਟ ਨੂੰ ਅੰਤਰਰਾਸ਼ਟਰੀ ਸਾਇੰਸ ਮੇਲੇ ਵਿੱਚ ਦੂਸਰਾ ਸਥਾਨ

ਅੱਖਾਂ ਦੀ ਦੇਖ਼ਭਾਲ ਬਾਬਤ ਹੈ ਪ੍ਰੋਜੈਕਟ

ਹਰਦਿੱਤ ਸਿੰਘ ਕੈਮਰਨ ਹਾਈਟਸ ਕੌਲਜੀਏਟ ਸਕੂਲ ਵਿੱਚ 10 ਵੀਂ ਜਮਾਤ ਦਾ ਵਿਦਿਆਰਥੀ ਹੈ

ਹਰਦਿੱਤ ਸਿੰਘ ਕੈਮਰਨ ਹਾਈਟਸ ਕੌਲਜੀਏਟ ਸਕੂਲ ਵਿੱਚ 10 ਵੀਂ ਜਮਾਤ ਦਾ ਵਿਦਿਆਰਥੀ ਹੈ

ਤਸਵੀਰ: ਸੀ ਬੀ ਸੀ ਨਿਊਜ਼

RCI

ਓਨਟੇਰੀਓ ਦੇ ਪੰਜਾਬੀ ਮੂਲ ਦੇ 15 ਸਾਲ ਦੇ ਵਿਦਿਆਰਥੀ ਨੇ ਆਪਣੇ ਇੱਕ ਪ੍ਰੋਜੈਕਟ ਨਾਲ ਇੱਕ ਵੱਕਾਰੀ ਅੰਤਰਰਾਸ਼ਟਰੀ ਸਾਇੰਸ ਮੇਲੇ ਵਿੱਚ ਜੱਜਾਂ ਨੂੰ ਪ੍ਰਭਾਵਿਤ ਕੀਤਾ ਹੈ I ਵਾਟਰਲੂ ਸ਼ਹਿਰ ਦੇ ਨਿਵਾਸੀ ਹਰਦਿੱਤ ਸਿੰਘ ਨਾਮੀ ਨੌਜਵਾਨ ਵੱਲੋ ਇੱਕ ਪ੍ਰੋਜੈਕਟ ਬਣਾਇਆ ਗਿਆ ਹੈ , ਜਿਸ ਨਾਲ ਕਿ ਅੱਖਾਂ ਦੀ ਦੇਖ਼ਭਾਲ ਹੋਰ ਸਸਤੀ ਹੋ ਸਕੇਗੀ I

ਦੁਨੀਆ ਭਰ ਵਿੱਚੋਂ ਪ੍ਰੋਜੈਕਟ ਇਸ ਸਾਇੰਸ ਮੇਲੇ ਲਈ ਭੇਜੇ ਜਾਂਦੇ ਹਨ I  ਇਸ ਸਾਲ ਦਾ ਮੇਲਾ ਸਪੇਨ ਵਿੱਚ ਕਰਵਾਇਆ ਗਿਆ ਸੀ I  ਹਰਦਿੱਤ ਸਿੰਘ ਦੇ ਪ੍ਰੋਜੈਕਟ , ਜਿਸਨੂੰ ਕਿ ਉਸਨੇ ਸਪੈਕੂਲਰ ਨਾਮ ਦਿੱਤਾ ਸੀ , ਨੇ ਦੂਜਾ ਇਨਾਮ ਜਿੱਤਿਆ ਹੈ I  

ਹਰਦਿੱਤ ਸਿੰਘ , ਜੋ ਕਿ ਕੈਮਰਨ ਹਾਈਟਸ ਕੌਲਜੀਏਟ ਸਕੂਲ ਵਿੱਚ 10 ਵੀਂ ਜਮਾਤ ਦਾ ਵਿਦਿਆਰਥੀ ਹੈ ਨੇ ਕਿਹਾ, ਇੱਥੇ ਬਹੁਤ ਸਾਰੇ ਮਹਾਨ ਪ੍ਰੋਜੈਕਟ ਸਨ, ਅਤੇ ਉਨ੍ਹਾਂ ਵਿੱਚ ਪਹਿਚਾਣ ਮਿਲਣ 'ਤੇ , ਮੈਂ ਮਾਣ ਮਹਿਸੂਸ ਕਰਦਾ ਹਾਂ। ਹਰਦਿੱਤ ਨੇ ਆਨਲਾਈਨ ਤਰੀਕੇ ਨਾਲ ਇਸ ਮੇਲੇ ਵਿੱਚ ਸ਼ਮੂਲੀਅਤ ਕੀਤੀ I

ਇਸ ਪ੍ਰੋਜੈਕਟ ਵਿੱਚ ਅੱਖਾਂ ਦੀ ਕੋਈ ਵੀ ਬੀਮਾਰੀ ਦਾ ਪਤਾ ਲਗਾਉਣ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ I  ਇਸਦੀ ਕੀਮਤ ਲਗਭਗ 300 ਡਾਲਰ ਹੈ ਜੋ ਕਿ ਹੋਰਨਾਂ ਮੈਡੀਕਲ ਉਪਕਰਣਾਂ ਤੋਂ ਘੱਟ ਹੈI

ਹਰਦਿੱਤ ਸਿੰਘ ਮੁਤਾਬਿਕ ਉਸਦੇ ਇੱਕ ਦੋਸਤ ਦੀ ਅੱਖਾਂ ਦੇ ਰੈਟੀਨਾ ਸੰਬੰਧੀ ਬੀਮਾਰੀ ਦਾ ਸਹੀ ਪਤਾ ਨਹੀਂ ਲੱਗ ਪਾ ਰਿਹਾ ਸੀ ਜਿਸਤੋਂ ਉਸਦੀ ਦਿਲਚਸਪੀ ਇਸ ਖ਼ੇਤਰ ਵਿੱਚ ਵਧੀ I  

ਸਿੰਘ ਨੇ ਕਿਹਾ ਮੈਨੂੰ ਲੱਗਿਆ ਜੇਕਰ ਵਾਟਰਲੂ ਵਰਗੇ ਅਮੀਰ ਅਤੇ ਵਧੇਰੇ ਵਿਕਸਤ ਖ਼ੇਤਰ ਵਿੱਚ ਅਜਿਹਾ ਹੋ ਸਕਦਾ ਹੈ, ਤਾਂ ਹੋਰ ਥਾਵਾਂ 'ਤੇ ਹਾਲਾਤ ਕੀ ਹੋ ਸਕਦੇ ਹਨ ਜਿਨ੍ਹਾਂ ਦੀ ਜ਼ਿਆਦਾ ਪਹੁੰਚ ਨਹੀਂ ਹੈ I

ਹਰਦਿੱਤ ਨੇ ਕਿਹਾ ਕਿ ਇਹ ਤਕਨੀਕ ਵਿਸ਼ੇਸ਼ ਤੌਰ 'ਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨਾਂ ਦੇ ਨਾਲ ਕੰਮ ਕਰਦੇ ਕਰਮਚਾਰੀਆਂ ਲਈ ਉਪਯੋਗੀ ਹੋ ਸਕਦੀ ਹੈ, ਜੋ ਇਸ ਨੂੰ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਲਿਜਾ ਸਕਦੇ ਹਨ ਅਤੇ ਬਹੁਤ ਸਾਰੇ ਮਰੀਜ਼ਾਂ ਦੀ ਤੇਜ਼ੀ ਨਾਲ ਜਾਂਚ ਕਰ ਸਕਦੇ ਹਨ I 

ਉਹਨਾਂ ਕਿਹਾ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨਾਲ ਇਹ ਪਤਾ ਲੱਗ ਜਾਵੇਗਾ ਕਿ ਕਿਹੜੇ ਮਰੀਜ਼ਾਂ ਨੂੰ ਵਾਧੂ ਸਹਾਇਤਾ ਦੀ ਜ਼ਰੂਰਤ ਹੈ I ਇਸਦਾ ਉਦੇਸ਼ ਹੈ ਕਿ ਮਰੀਜ਼ਾਂ ਨੂੰ ਇਲਾਜ਼ ਲਈ ਮਹਿੰਗੇ ਹਸਪਤਾਲ ਦੇ ਗੇੜੇ ਨਾ ਕੱਢਣੇ ਪੈਣ I ਇਹ ਤਕਨੀਕ ਕੈਨੇਡਾ ਦੇ ਪੇਂਡੂ ਇਲਾਕਿਆਂ ਵਿੱਚ ਫ਼ਾਇਦੇਮੰਦ ਸਿੱਧ ਹੋ ਸਕਦੀ ਹੈ I

ਇਸ ਪ੍ਰੋਜੈਕਟ ਵਿੱਚ ਅੱਖਾਂ ਦੀ ਕੋਈ ਵੀ ਬੀਮਾਰੀ ਦਾ ਪਤਾ ਲਗਾਉਣ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ I

ਇਸ ਪ੍ਰੋਜੈਕਟ ਵਿੱਚ ਅੱਖਾਂ ਦੀ ਕੋਈ ਵੀ ਬੀਮਾਰੀ ਦਾ ਪਤਾ ਲਗਾਉਣ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ I

ਤਸਵੀਰ: ਸੀ ਬੀ ਸੀ ਨਿਊਜ਼

ਹਰਦਿੱਤ ਮੁਤਾਬਿਕ ਇਹ ਤਕਨੀਕ ਗਲਾਕੋਮਾ (ਮੋਤੀਆ) ਬੀਮਾਰੀ ਬਾਰੇ ਪਤਾ ਲਗਾਉਣ ਲਈ ਤਿਆਰ ਕੀਤੀ ਗਈ ਹੈ , ਜੋ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਦੁਨੀਆ ਭਰ ਵਿੱਚ ਅੰਨ੍ਹੇਪਣ ਦਾ ਦੂਜਾ ਪ੍ਰਮੁੱਖ ਕਾਰਨ ਹੈI

ਸਪੈਕੂਲਰ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਇੱਕ ਸ਼ਬਦ ਹੈ ਜਿਸਦਾ ਅਰਥ ਹੈ ਵੇਖਣਾ ਜਾਂ ਪੜਚੋਲ ਕਰਨਾ I ਹਰਦਿੱਤ ਨੇ ਕਿਹਾਜਦੋਂ ਮੈਂ ਆਪਣਾ ਪ੍ਰੋਜੈਕਟ ਵਿਕਸਤ ਕਰ ਰਿਹਾ ਸੀ, ਮੈਂ ਬਹੁਤ ਖੋਜ ਕੀਤੀ I

ਹਰਦਿੱਤ ਵੱਲੋਂ ਮੁਕਾਬਲੇ ਵਿੱਚੋਂ ਇਨਾਮੀ ਰਾਸ਼ੀ (7,500 ਡਾਲਰ ) ਦੀ ਵਰਤੋਂ ਕਰਕੇ ਆਪਣੀ ਕੰਪਨੀ ਬਣਾਉਣ ਦਾ ਸੋਚਿਆ ਜਾ ਰਿਹਾ ਹੈ ਤਾਂ ਜੋ ਉਹ ਇਸ ਉਪਕਰਣ ਨੂੰ ਬਾਜ਼ਾਰ ਵਿੱਚ ਲਿਆ ਸਕੇ I

ਭੌਤਿਕ ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲੇ ਹਰਦਿੱਤ ਵੱਲੋਂ ਕਨੇਡੀਅਨ ਫਿਜ਼ਿਕਸ ਓਲੰਪਿਆਡ ਮੁਕਾਬਲੇ ਨੂੰ ਵੀ ਆਪਣਾ ਟੀਚਾ ਮਿਥਿਆ ਜਾ ਰਿਹਾ ਹੈI

ਪੌਲਾ ਦੂਹੇਤਚੈਕ ਸੀ ਬੀ ਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ