1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਕਿੱਥੋਂ ਜਾਣੀਏ ਫ਼ੈਡਰਲ ਚੋਣਾਂ ਦੇ ਨਤੀਜੇ ?

ਸੀਬੀਸੀ 'ਤੇ ਚੋਣਾਂ ਦੇ ਰੀਅਲ-ਟਾਇਮ ਨਤੀਜੇ ਦੇਖੇ, ਸੁਣੇ ਅਤੇ ਪੜ੍ਹੇ ਜਾ ਸਕਦੇ ਹਨ

10 ਸਤੰਬਰ ਨੂੰ ਟੋਰੌਂਟੋ ਦੇ ਨੂਰ ਕਲਚਰਲ ਸੈਂਟਰ ਵਿੱਖੇ ਐਡਵਾਂਸ ਪੋਲਿੰਗ ਸਟੇਸ਼ਨ ਦੀ ਇੱਕ ਤਸਵੀਰ।

10 ਸਤੰਬਰ 2021 ਨੂੰ ਟੋਰੌਂਟੋ ਦੇ ਨੂਰ ਕਲਚਰਲ ਸੈਂਟਰ ਵਿੱਖੇ ਐਡਵਾਂਸ ਪੋਲਿੰਗ ਸਟੇਸ਼ਨ ਦੀ ਇੱਕ ਤਸਵੀਰ।

ਤਸਵੀਰ:  CBC / Evan Mitsui

RCI

20 ਸਤੰਬਰ 2021 ਦਾ ਦਿਨ ਕੈਨੇਡਾ ਦੀ ਸਿਆਸਤ ਲਈ ਬੜਾ ਨਿਰਣਾਇਕ ਹੈ ਕਿਉਂਕਿ ਇਹ ਫ਼ੈਡਰਲ ਚੋਣਾਂ ਦਾ ਦਿਨ ਹੈ। ਸੀਬੀਸੀ ਨਿਊਜ਼ ਵੱਲੋਂ ਇਹਨਾਂ ਚੋਣਾਂ ਦੌਰਾਨ ਵੀ ਪਾਰਟੀਆਂ ਦੇ ਪਲੈਟਫ਼ੌਰਮਜ਼ ਤੋਂ ਲੈਕੇ ਚੋਣਾਂ ਸਬੰਧੀ ਹਰ ਸਰਗਰਮੀ ਦੀ ਪਲ ਪਲ ਦੀ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਚੋਣਾਂ ਦੇ ਨਤੀਜਿਆਂ ਦੀ ਵੀ ਸੀਬੀਸੀ ਨਿਊਜ਼ ਤੁਹਾਨੂੰ ਲਗਾਤਾਰ ਜਾਣਕਾਰੀ ਦਿੰਦਾ ਰਹੇਗਾ। ਟੀਵੀ, ਰੇਡਿਉ ਅਤੇ ਔਨਲਾਇਨ ਮਾਧਿਅਮ ਰਾਹੀਂ ਤੁਸੀਂ ਚੋਣਾਂ ਦੇ ਰੀਅਲ-ਟਾਇਮ ਨਤੀਜੇ ਦੇਖ, ਸੁਣ ਅਤੇ ਪੜ੍ਹ ਸਕਦੇ ਹੋ। 

ਔਨਲਾਇਨ

ਦੇਸ਼ ਭਰ ਵਿਚ ਕੀ ਸਿਆਸੀ ਤਸਵੀਰ ਉੱਭਰ ਰਹੀ ਹੈ, ਤੋਂ ਲੈਕੇ ਤੁਹਾਡੀ ਲੋਕਲ ਰਾਇਡਿੰਗ ਵਿਚ ਕੌਣ ਉਮੀਦਵਾਰ ਬਾਜ਼ੀ ਜਿੱਤਦਾ ਲਗ ਰਿਹਾ ਹੈ, ਇਸ ਸਭ ਦੇ ਤੁਸੀਂ ਲਾਇਵ ਨਤੀਜੇ ਪ੍ਰਾਪਤ ਕਰ ਸਕਦੇ ਹੋ। 

ਸਾਡੇ ਡਿਜਿਟਲ ਰਿਪੋਰਟਰ ਸਵੇਰ ਤੋਂ ਲੈਕੇ ਦੇਰ ਰਾਤ ਤੱਲ ਮੁਲਕ ਭਰ ਦੀਆਂ ਅਹਿਮ ਚੋਣ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਣਗੇ। ਨਾਲੋ ਨਾਲ ਤੁਸੀਂ ਸੀਬੀਸੀ ਦੀ ਚੋਣਾਂ ਦੀ ਸਪੈਸ਼ਲ ਕਵਰੇਜ ਵੀ ਲਾਇਵ ਸਟ੍ਰੀਮ ਕਰ ਸਕਦੇ ਹੋ। 

ਇਸ ਸਭ ਦੀ ਜਾਣਕਾਰੀ CBCNews.ca (ਨਵੀਂ ਵਿੰਡੋ) ‘ਤੇ ਜਾ ਕੇ ਪ੍ਰਾਪਤ ਕਰੋ। 

ਟੀਵੀ

ਕੈਨੇਡਾ ਵੋਟਸ 2021 : ਇਲੈਕਸ਼ਨ ਨਾਇਟ ਸਪੈਸ਼ਲ ਸ਼ਾਮੀਂ 6.30 ਵਜੇ ( ਪੂਰਬੀ ਸਮਾਂ) ਸ਼ੁਰੂ ਹੋਵੇਗਾ ਜਿਸ ਦੀ ਮੇਜ਼ਬਾਨ ਸੀਬੀਸੀ ਨਿਊਜ਼ ਦੀ ਚੀਫ਼ ਪੌਲਿਟਿਕਲ ਕੌਰੈਸਪੌਨਡੈਂਟ ਰੋਜ਼ਮੇਰੀ ਬਾਰਟਨ ਹੋਵੇਗੀ। 

ਪ੍ਰਧਾਨ ਮੰਤਰੀ ਬਣਨ ਲਈ ਕਿਸ ਦਾ ਰਾਹ ਪੱਧਰਾ ਹੋ ਰਿਹਾ ਹੈ ਅਤੇ ਮੁਲਕ ਦੀਆਂ ਅਹਿਮ ਰਾਇਡਿੰਗਜ਼ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਲਈ ਸੀਬੀਸੀ ਦੇ ਹੋਰ ਸੀਨੀਅਰ ਪੱਤਰਕਾਰ ਵੀ ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। 

ਪਾਰਟੀ ਹੈਡਕੁਆਰਟਰਾਂ ਤੋਂ ਲੋਕਾਂ ਤੇ ਜੇਤੂ ਉਮੀਦਵਾਰਾਂ ਦੇ ਲਾਇਵ ਪ੍ਰਤੀਕਰਮ ਸਾਂਝੇ ਕਰਨ ਲਈ ਪੱਤਰਕਾਰ ਅਹਿਮ ਥਾਂਵਾਂ ’ਤੇ ਵੀ ਮੌਜੂਦ ਹੋਣਗੇ। ਇੱਥੋਂ ਦੇਖ ਸਕਦੇ ਹੋ ਨਤੀਜੇ :

CBC TV.

CBC News Network (ਨਵੀਂ ਵਿੰਡੋ).

CBC Gem (ਨਵੀਂ ਵਿੰਡੋ), including an ASL stream (ਨਵੀਂ ਵਿੰਡੋ).

CBCNews.ca (ਨਵੀਂ ਵਿੰਡੋ).

CBC News App on iOS (ਨਵੀਂ ਵਿੰਡੋ) and Android (ਨਵੀਂ ਵਿੰਡੋ).

CBC News YouTube page (ਨਵੀਂ ਵਿੰਡੋ).

ਰੇਡਿਉ

ਵਰਲਡ ਐਟ ਸਿਕਸ ਦੀ ਸੁਜ਼ਨ ਬੌਨਰ, ਸੰਡੇ ਮੈਗਜ਼ੀਨ ਦੀ ਪੀਯਾ ਚਟੋਪਾਧਿਆਏ ਅਤੇ ਦ ਹਾਉਸਜ਼ ਦੇ ਕ੍ਰਿਸ ਹਾਲ, ਸੀਬੀਸੀ ਰੇਡਿਉ ਦੇ ਚੋਣਾਂ ਦੇ ਵਿਸ਼ੇਸ਼ ਪ੍ਰੋਗਰਾਮਾਂ ਨੂੰ ਹੋਸਟ ਕਰਨਗੇ। 

ਇਸ ਵਿਸ਼ੇਸ਼ ਕਵਰੇਜ ਦੌਰਾਨ ਕਈ ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਰ ਚੋਣਾਂ ਦੇ ਅਲੱਗ ਅਲੱਗ ਪਹਿਲੂਆਂ ਉੱਤੇ ਗੱਲ ਕਰਨਗੇ ਅਤੇ ਨਤੀਜਿਆਂ ਦਾ ਵਿਸ਼ਲੇਸ਼ਣ ਹੋਵੇਗਾ। 

ਰੇਡਿਉ ਦੇ ਸਪੈਸ਼ਲ ਪ੍ਰੋਗਰਾਮ ਰੇਡਿਉ ਵਨ ਅਤੇ ਸੀਬੀਸੀ ਲਿਸਨ ਐਪ ‘ਤੇ ਸ਼ਾਮੀ 7 ਵਜੇ (ਪੂਰਬੀ ਸਮਾਂ)/ 4 ਵਜੇ (ਪੈਸਿਫ਼ਿਕ ਸਮਾਂ) ਸ਼ੁਰੂ ਹੋਣਗੇ। ਬੀਸੀ, ਯੂਕੌਨ ਅਤੇ ਨੌਰਥ ਵੈਸਟ ਟੈਰੀਟ੍ਰੀਜ਼ ਸ਼ਾਮੀਂ 8 ਵਜੇ (ਪੂਰਬੀ ਸਮਾਂ)/ 5 ਵਜੇ (ਪੈਸਿਫ਼ਿਕ ਸਮਾਂ) ‘ਇਸ ਵਿਚ ਸ਼ਾਮਲ ਹੋਣਗੇ। 

CBC Radio One.

CBC Listen app on iOS (ਨਵੀਂ ਵਿੰਡੋ) and Android (ਨਵੀਂ ਵਿੰਡੋ).

Streaming online (ਨਵੀਂ ਵਿੰਡੋ).

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ