1. ਮੁੱਖ ਪੰਨਾ
  2. ਸਮਾਜ
  3. ਜਿਨਸੀ ਅਪਰਾਧ

ਵੈਸਟਰਨ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਜਿਨਸੀ ਹਮਲਿਆਂ ਖ਼ਿਲਾਫ਼ ਵੱਡਾ ਮੁਜ਼ਾਹਰਾ

ਯੂਨੀਵਰਸਿਟੀ ਵੱਲੋਂ ਵੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਨਵਾਂ ਐਕਸ਼ਨ ਪਲਾਨ ਤਿਆਰ

Des milliers d'étudiants masqués rassemblés avec pancartes et drapeaux.

ਵੈਸਟਰਨ ਯੂਨੀਵਰਸਿਟੀ ਵਿਚ ਜਿਨਸੀ ਹਮਲੇ ਦੇ ਕਈ ਮਾਮਲਿਆਂ ਦਾ ਖ਼ੁੁਲਾਸਾ ਹੋਣ ਤੋਂ ਬਾਅਦ ਵੀਰਵਾਰ ਨੂੰ ਹਜ਼ਾਰਾਂ ਵਿਦਿਆਰਥੀਆਂ ਨੇ ਜਿਨਸੀ ਹਿੰਸਾ ਅਤੇ ਰੇਪ ਕਲਚਰ ਦੇ ਖ਼ਿਲਾਫ਼ ਇਕੱਜੁਟ ਹੋਕੇ ਮੁਜ਼ਾਹਰਾ ਕੀਤਾ।

ਤਸਵੀਰ: CBC/Kate Dubinski

RCI

ਉਨਟੇਰਿਉ ਦੇ ਲੰਡਨ ਸ਼ਹਿਰ ਵਿਚ ਸਥਿਤ ਵੈਸਟਰਨ ਯੂਨੀਵਰਸਿਟੀ ਵਿਚ ਸ਼ੁੱਕਰਵਾਰ ਨੂੰ ਹਜ਼ਾਰਾਂ ਵਿਦਿਆਰਥੀਆਂ ਨੇ ਜਿਨਸੀ ਹਮਲੇ ਦੇ ਮਾਮਲਿਆਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਆਪਣੀਆਂ ਕਲਾਸਾਂ ਦਾ ਬਾਈਕਾਟ ਕਰਕੇ ਇਸ ਮੁਜ਼ਾਹਰੇ ਵਿਚ ਸ਼ਾਮਲ ਹੋ ਕੇ ਵਿਦਿਆਰਥੀਆਂ ਨੇ ਰੇਪ ਕਲਚਰ ਅਤੇ ਜ਼ਿਨਸੀ ਹਿੰਸਾ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਪੀੜਤਾਂ ਪ੍ਰਤੀ ਆਪਣੇ ਸਮਰਥਨ ਦਾ ਪ੍ਰਗਟਾਵਾ ਕੀਤਾ।

ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਵੈਸਟਰਨ ਯੂਨੀਵਰਸਿਟੀ ਤੋਂ ਜਿਨਸੀ ਹਮਲੇ ਦੇ ਮਾਮਲੇ ਰਿਪੋਰਟ ਹੋਏ ਸਨ ਜਦੋਂ ਚਾਰ ਔਰਤਾਂ ਨੇ ਰਸਮੀ ਤੌਰ ‘ਤੇ ਜਿਨਸੀ ਹਿੰਸਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। 

ਅਜਿਹੇ ਇਲਜ਼ਾਮ ਹਨ ਕਿ ਯੂਨੀਵਰਸਿਟੀ ਦੇ ਮੈਡਵੇ-ਸਾਇਡਨਹੈਮ ਹਾਲ ਸਟੁਡੈਂਟ ਰੈਜਿਡੈਂਸ (ਹੌਸਟਲ) ਵਿਚ ਆਯੋਜਿਤ ਇੱਕ ਪਾਰਟੀ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਨੂੰ ਨਸ਼ਾ ਦੇ ਕੇ ਉਹਨਾਂ ਨਾਲ ਜਿਨਸੀ ਛੇੜਛਾੜ ਕੀਤੀ ਗਈ ਹੈ। 

ਸੀਬੀਸੀ ਨਿਊਜ਼ ਨੂੰ ਭੇਜੀ ਇੱਕ ਈ-ਮੇਲ ਮੁਤਾਬਕ, ਕਲਾਸਾਂ ਦਾ ਬਾਈਕਾਟ ਸਕੂਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਗਿਆ ਸੀ। 

ਅਸੀਂ ਇਸਨੂੰ [ਮੁਜ਼ਾਹਰੇ ਨੂੰ] ਲਿੰਗ-ਅਧਾਰਤ ਜਿਨਸੀ ਹਿੰਸਾ ਨੂੰ ਰੋਕਣ ਦੀ ਸਮੂਹਿਕ ਵਨਬੱਧਤਾ ਦੇ ਤੌਰ ‘ਤੇ ਦੇਖਦੇ ਹਾਂ। ਇਹ ਸਾਡੇ ਲਈ ਇੱਕ ਮੌਕਾਂ ਹੈ ਕਿ ਅਸੀਂ ਵੈਸਟਰਨ ਯੂਨੀਵਰਸਿਟੀ ਦੇ ਮਾਹੌਲ ਲਈ ਰਲ਼ਕੇ ਕੰਮ ਕਰੀਏ ਤਾਂ ਕਿ ਕੈਂਪਸ ਵਿਚ ਹਰ ਕੋਈ ਸੁਰੱਖਿਅਤ ਮਹਿਸੂਸ ਕਰੇ

ਲੰਘੇ ਵੀਰਵਾਰ, ਵੈਸਟਰਨ ਯੂਨੀਵਰਸਿਟੀ ਨੇ ਇੱਕ ਐਕਸ਼ਨ ਪਲਾਨ  (ਨਵੀਂ ਵਿੰਡੋ)ਦਾ ਵੀ ਐਲਾਨ ਕੀਤਾ ਸੀ, ਜਿਸ ਵਿਚ ਜਿਨਸੀ ਹਮਲੇ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਇਕ ਵਿਸ਼ੇਸ਼ ਟਾਸਕ ਫ਼ੋਰਸ, ਹਿੰਸਾ ਤੋਂ ਬਚਣ ਦੀ ਸਟੂਡੈਂਟਸ ਨੂੰ ਟ੍ਰੇਨਿੰਗ ਅਤੇ ਵਾਧੂ ਸਿਕਿਉਰਟੀ ਸਟਾਫ਼ ਵੀ ਭਰਤੀ ਸਮੇਤ ਕਈ ਅਹਿਮ ਨੁਕਤੇ ਸ਼ਾਮਲ ਹਨ।

ਸਤੰਬਰ ਦੀ ਸ਼ੁਰੂਆਤ ਵਿਚ ਜਿਨਸੀ ਹਮਲੇ ਦੇ ਕਥਿਤ ਮਾਮਲਿਆਂ ਬਾਬਤ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਰੈਲੀ ਕੱਢੇ ਜਾਣ ਦਾ ਇੱਕ ਦ੍ਰਿਸ਼।

ਜਿਨਸੀ ਹਮਲੇ ਦੇ ਕਥਿਤ ਮਾਮਲਿਆਂ ਬਾਬਤ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਰੈਲੀ ਕੱਢੇ ਜਾਣ ਦਾ ਇੱਕ ਦ੍ਰਿਸ਼।

ਤਸਵੀਰ: (Kate Dubinski/CBC News)

ਉਨਟੇਰਿਉ ਸੂਬਾ ਸਰਕਾਰ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਜਿਨਸੀ ਹਮਲਿਆਂ ਬਾਰੇ ਸ਼ਿਕਾਇਤ ਸਬੰਧੀ ਆਪਣੀਆਂ ਨੀਤੀਆਂ ਵਿਚ ਤਬਦੀਲੀ ਕਰਨ ਲਈ ਮਾਰਚ 2022 ਤੱਕ ਦਾ ਸਮਾਂ ਦਿੱਤਾ ਹੋਇਆ ਹੈ। ਸੂਬਾ ਸਰਕਾਰ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਜਿਨਸੀ ਹਮਲੇ ਦੇ ਪੀੜਤ ਨੂੰ ਆਪਣੇ ਪਿਛਲੇ ਜਿਨਸੀ ਸਬੰਧਾਂ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਨਹੀਂ ਹੋਵੇਗਾ।

(ਖੱਬੇ ਤੋਂ ਸੱਜੇ), ਕਲੌਡੀਆ ਐਲਨ, ਏਮੀ ਕੇਟਰ ਅਤਟ ਕੇਟੀ ਟੋਨ। ਸ਼ੁੱਕਰਵਾਰ ਨੂੰ ਹੋਏ ਮੁਜ਼ਾਹਰਿਆਂ ਵਿਚ ਸ਼ਾਮਲ ਵੈਸਟਰਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ।

(ਖੱਬੇ ਤੋਂ ਸੱਜੇ), ਕਲੌਡੀਆ ਐਲਨ, ਏਮੀ ਕੇਟਰ ਅਤਟ ਕੇਟੀ ਟੋਨ। ਸ਼ੁੱਕਰਵਾਰ ਨੂੰ ਹੋਏ ਮੁਜ਼ਾਹਰਿਆਂ ਵਿਚ ਸ਼ਾਮਲ ਵੈਸਟਰਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ।

ਤਸਵੀਰ: CBC/Kate Dubinski

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ