1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਹਿੰਸਾ ਤੋਂ ਲੈਕੇ ਭੰਨ-ਤੋੜ ਦੀਆਂ ਘਟਨਾਵਾਂ ਤੱਕ, ਬਹੁਤ ਬਦਤਰ ਰਹੀ ਇਹਨਾਂ ਚੋਣਾਂ ਦੌਰਾਨ ਇਲੈਕਸ਼ਨ ਕੈਂਪੇਨ

ਅੱਤ ਸੱਜੇ-ਪੱਖੀ ਗਤੀਵਿਧੀਆਂ ਹੋਈਆਂ ਕਾਫ਼ੀ ਸਰਗਰਮ

After a campaign sign was vandalized, Liberal candidate Dominic LeBlanc posted on Instagram that it is "deeply hurtful to the Canadian Jewish community to see vandals use a candidate's campaign signs to propagate hate."

ਇਸ ਤਸਵੀਰ ਵਿਚ ਲਿਬਰਲ ਉਮੀਦਵਾਰ ਡੌਮਿਨਿਕ ਲੇਬਲੌਂ ਦੇ ਕੈਂਪੇਨ ਸਾਇਨ 'ਤੇ ਸਪ੍ਰੇਅ-ਪੇਂਟ ਨਾਲ 'ਕੋਵਿਡ ਨਾਜ਼ੀ' ਲਿਖਿਆ ਦੇਖਿਆ ਜਾ ਸਕਦਾ ਹੈ। ਲੇਬਲੌਂ ਨੇ ਇਸ ਵਰਤਾਰੇ ਨੂੰ ਯਹੂਦੀ ਭਾਈਚਾਰੇ ਲਈ ਦੁਖਦਾਈ ਦਸਦਿਆਂ ਇਸ ਘਟਨਾ ਦੀ ਨਿਖੇਦੀ ਕੀਤੀ ਹੈ।

ਤਸਵੀਰ: (Instagram/Dominic LeBlanc)

RCI

ਕੈਨੇਡਾ ਦੀਆਂ ਤਿੰਨ ਮੁੱਖ ਪਾਰਟੀਆਂ ਨੇ ਮੌਜੂਦਾ ਫ਼ੈਡਰਲ ਚੋਣਾਂ ਦੌਰਾਨ ਚੋਣ ਪ੍ਰਚਾਰ ਕਰਦੇ ਸਮੇਂ ਹਿੰਸਾ ਤੋਂ ਲੈਕੇ ਭੰਨ-ਤੋੜ ਤੱਕ ਦੀਆਂ ਕਈ ਬੇ-ਸਲੀਕਾ ਵਾਰਦਾਤਾਂ ਦਾ ਤਜਰਬਾ ਕੀਤਾ ਹੈ। ਕੁਝ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਯਾਦਾਸ਼ਤ ਵਿਚ ਇਸ ਚੋਣ ਮੁਹਿੰਮ ਦੌਰਾਨ ਸਭ ਤੋਂ ਘਿਣਾਉਣੀਆਂ ਘਟਨਾਵਾਂ ਵਾਪਰੀਆਂ ਹਨ।

ਇੱਕ ਘਟਨਾ ਦੌਰਾਨ ਤਾਂ ਲਿਬਰਲ ਲੀਡਰ ਜਸਟਿਨ ਟ੍ਰੂਡੋ ਦੇ ਇੱਕ ਸ਼ਖ਼ਸ ਨੇ ਕੰਕਰ ਤੱਕ ਮਾਰ ਦਿੱਤਾ ਸੀ ਅਤੇ ਬਾਅਦ ਵਿਚ ਪਤਾ ਲੱਗਿਆ ਕਿ ਉਹ ਵਿਅਕਤੀ ਪੀਪਲਜ਼ ਪਾਰਟੀ ਦਾ ਰਾਇੰਡਿੰਗ ਪ੍ਰੈਜ਼ੀਡੈਂਟ ਸੀ। ਉਸ ਵਿਅਕਤੀ ਨੂੰ ਹਮਲਾ ਕਰਨ ਦੇ ਦੋਸ਼ ਲਈ ਚਾਰਜ ਕੀਤਾ ਗਿਆ ਹੈ ਅਤੇ ਪਾਰਟੀ ਨੇ ਉਸਨੂੰ ਰਾਇਡਿੰਗ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਵੀ ਫ਼ਾਰਗ਼ ਕਰ ਦਿੱਤਾ ਹੈ। 

ਚੋਣਾਂ ਦੌਰਾਨ ਵਿਰੋਧ ਅਤੇ ਪ੍ਰਦਰਸ਼ਨ ਹੋਣਾ ਕੋਈ ਨਵੀਂ ਗੱਲ ਨਹੀਂ ਪਰ ਕੁਝ ਪਾਰਟੀ ਵਰਕਰਾਂ ਮੁਤਾਬਕ ਜਿਸ ਤਰ੍ਹਾਂ ਦੇ ਵਰਤਾਰੇ ਇਹਨਾਂ ਫ਼ੈਡਰਲ ਚੋਣਾਂ ਵਿਚ ਦੇਖਣ ਨੂੰ ਮਿਲੇ ਹਨ ਉਹ ਜ਼ਰੂਰ ਇੱਕ ਚਿੰਤਾ ਦਾ ਵਿਸ਼ਾ ਹਨ। ਸਕਿਉਰਟੀ ਕਾਰਨਾਂ ਕਰਕੇ ਲਿਬਰਲ ਲੀਡਰ ਨੂੰ ਅਗਸਤ ਦੌਰਾਨ ਆਪਣਾ ਇੱਕ ਕੈਂਪੇਨ ਇਵੈਂਟ ਤੱਕ ਰੱਦ ਕਰਨਾ ਪਿਆ ਸੀ। 

ਕੈਲਗਰੀ ਨੋਜ਼ ਤੋਂ ਕੰਜ਼ਰਵੇਟਿਵ ਉਮੀਦਵਾਰ ਮਿਸ਼ੈਲ ਰੈਂਪੈਲ ਗਾਰਨਰ ਨੇ ਵੀ ਚੋਣ ਮੁਹਿੰਮ ਦੇ ਸ਼ੁਰੂਆਤੀ ਦਿਨਾਂ ਵਿਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਉਹਨਾਂ ਨੂੰ ਚੋਣ ਮੁਹਿੰਮ ਦੌਰਾਨ ਪ੍ਰੇਸ਼ਾਨ ਕਰਨ ਵਾਲੇ ਵਤੀਰੇ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਦੱਸਿਆ ਕਿ ਕੁਝ ਲੋਕਾਂ ਨੇ ਬਹੁਤ ਗ਼ੁੱਸੇ ਨਾਲ ਉਹਨਾਂ ਨੂੰ ਘੇਰ ਲਿਆ ਸੀ ਅਤੇ ਉਹ ਕੈਮਰਾ ਚਾਲੂ ਕਰਕੇ ਕੌਂਸਪੀਰੇਸੀ ਥਿਉਰੀਆਂ ਬਾਰੇ ਉਹਨਾਂ ਤੋਂ ਜਵਾਬ ਤਲਬ ਕਰ ਰਹੇ ਸਨ। ਫ਼ਿਰ 28 ਅਗਸਤ ਨੂੰ ਉਹਨਾਂ ਦੱਸਿਆ ਕਿ ਕਿਸੇ ਨੇ ਉਹਨਾਂ ਦੇ ਦਫ਼ਤਰ ਫ਼ੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। 

Conservative candidate Michelle Rempel Garner says she's received a death threat.

ਕੈਲਗਰੀ ਨੋਜ਼ ਤੋਂ ਕੰਜ਼ਰਵੇਟਿਵ ਉਮੀਦਵਾਰ ਮਿਸ਼ੈਲ ਰੈਂਪੈਲ ਗਾਰਨਰ ਨੂੰ ਇਹਨਾਂ ਚੋਣਾਂ ਦੌਰਾਨ ਜਾਨੋਂ ਮਾਰਨ ਦੀ ਧਮਕੀ ਵੀ ਮਿਲ ਚੁੱਕੀ ਹੈ।

ਤਸਵੀਰ: La Presse canadienne / Sean Kilpatrick

ਕੈਨੇਡਾ ਦੇ ਐਂਟੀ-ਹੇਟ ਨੈਟਵਰਕ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਇਵੈਨ ਬਾਲਗੋਰਡ ਦਾ ਕਹਿਣਾ ਹੈ ਕਿ ਅੱਤ ਸੱਜੇ-ਪੱਖੀ ਵਰਤਾਰਿਆਂ ਦੇ ਨੁਕਤੇ ਤੋਂ ਮੌਜੂਦਾ ਫ਼ੈਡਰਲ ਚੋਣ ਕੈਂਪੇਨ ਸਭ ਤੋਂ ਬਦਤਰ ਕੈਂਪੇਨ ਰਹੀ ਹੈ। ਉਹਨਾਂ ਨੂੰ ਲਗਦਾ ਹੈ ਕਿ ਇਸਦਾ ਸਬੰਧ ਮਹਾਮਾਰੀ ਨਾਲ ਹੈ। 

ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਕਿਆਮਤ ਵਰਗੀ ਬੜੀ ਭਿਆਨਕ ਸਥਿਤੀ ਚਲ ਰਹੀ ਹੈ। ਉਹਨਾਂ ਨੂੰ ਲਗਦਾ ਹੈ ਕਿ ਲਾਜ਼ਮੀ ਮਾਸਕ ਅਤੇ ਹੋਰ ਚੀਜ਼ਾਂ ਉਹਨਾਂ ਦੇ ਬੱਚਿਆਂ ਨੂੰ ਮਾਰਨ ਜਾਂ ਨਪੁੰਸਕ ਬਣਾਉਣ ਦੀ ਸਾਜ਼ਸ਼ ਹਨ। 

ਮਾਸਕ ਪਹਿਨਣ ਤੋਂ ਲੈਕੇ ਵੈਕਸੀਨੇਸ਼ਨ ਤੱਕ ਦਾ ਵਿਰੋਧ ਕਰਨ ਵਾਲੇ ਬਹੁਤੇ ਲੋਕ ਮੁੱਖ ਤੌਰ ਤੇ ਸਰਕਾਰਾਂ ਨੂੰ ਸਾਜ਼ਿਸ਼-ਘਾੜਾ ਮੰਨਦੇ ਹਨ ਜਿਸ ਕਰਕੇ ਲਿਬਰਲ ਪਾਰਟੀ ਸਭ ਤੋਂ ਵੱਧ ਹਿੰਸਕ ਵਿਰੋਧ ਪ੍ਰਦਰਸ਼ਨਾਂ ਦਾ ਸ਼ਿਕਾਰ ਹੋਈ ਹੈ। ਪਰ ਸਿਰੇ ਦੇ ਸੱਜੇ-ਪੱਖੀਆਂ ਨੂੰ ਇਉਂ ਵੀ ਲੱਗਦਾ ਹੈ ਕਿ ਕੰਜ਼ਰਵੇਟਿਵ ਵੀ ਇਸ ਅਖੌਤੀ ਸਾਜ਼ਸ਼ ਵਿਚ ਸ਼ਾਮਲ ਹਨ। 

ਭੰਨ-ਤੋੜ ਅਤੇ ਕਥਿਤ ਹਮਲੇ

ਬੀਸੀ ਦੀ ਡੈਲਟਾ ਰਾਇਡਿੰਗ ਤੋਂ ਲਿਬਰਲ ਉਮੀਦਵਾਰ ਕਾਰਲਾ ਕੁਆਰਲਟਰੋਅ ਨੇ ਕਿਹਾ ਕਿ ਉਹਨਾਂ ਨੇ ਬੀਤੇ ਕਈ ਸਾਲਾਂ ਦੀ ਤੁਲਨਾ ਵਿਚ ਇਸ ਵਾਰੀ ਕੈਂਪੇਨ ਦੌਰਾਨ ਸਭ ਤੋਂ ਵੱਧ ਨਫ਼ਰਤ ਅਤੇ ਗ਼ੁੱਸਾ ਮਹਿਸੂਸ ਕੀਤਾ ਹੈ। 

“ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਜਾਂਚ ਚਲ ਰਹੀ ਹੈ। ਇਹ ਸਿਰਫ਼ ਗ਼ੁੱਸਾ ਜਾਂ ਵਿਚਾਰਾਂ ਦਾ ਵਿਰੋਧ ਨਹੀਂ ਹੈ। ਇਹ ਸੱਚ-ਮੁੱਚ ਵਿਚ ਨਫ਼ਰਤ ਅਤੇ ਅਸਵੀਕਾਰਨਯੋਗ ਵਤੀਰੇ ਵਿਚ ਬਦਲ ਗਿਆ ਹੈ"।

13 ਸਤੰਬਰ ਨੂੰ ਬੀਸੀ ਵਿਚ ਇੱਕ ਇੱਕਲੇ ਪ੍ਰਦਰਸ਼ਨਕਾਰੀ ਨੇ ਜਸਟਿਨ ਟ੍ਰੂਡੋ ਅਤੇ ਉਹਨਾਂ ਦੀ ਪਤਨੀ 'ਤੇ ਬੇਹੂਦਾ ਟਿੱਪਣੀਆਂ ਕਸੀਆਂ।

13 ਸਤੰਬਰ ਨੂੰ ਬੀਸੀ ਵਿਚ ਇੱਕ ਇੱਕਲੇ ਪ੍ਰਦਰਸ਼ਨਕਾਰੀ ਨੇ ਜਸਟਿਨ ਟ੍ਰੂਡੋ ਅਤੇ ਉਹਨਾਂ ਦੀ ਪਤਨੀ 'ਤੇ ਬੇਹੂਦਾ ਟਿੱਪਣੀਆਂ ਕਸੀਆਂ।

ਤਸਵੀਰ: (Sean Kilpatrick/The Canadian Press)

ਕਾਰਲਾ ਹੀ ਅਜਿਹੇ ਉਮੀਦਵਾਰ ਨਹੀਂ ਜਿਹਨਾਂ ਨੇ ਚੋਣ ਪ੍ਰਚਾਰ ਦੌਰਾਨ ਵਾਪਰੀ ਕਿਸੇ ਘਟਨਾ ਨੂੰ ਪੁਲਿਸ ਨੂੰ ਸੂਚਿਤ ਕੀਤਾ ਹੋਵੇ। ਕਿਚਨਰ ਸਾਉਥ-ਹੈਸਪਲਰ ਤੋਂ ਕੰਜ਼ਰਵੇਟਿਵ ਉਮੀਦਵਾਰ ਟਾਇਲਰ ਕੈਲਵਰ ਲਈ ਚੋਣ ਪ੍ਰਚਾਰ ਕਰ ਰਹੇ ਇੱਕ ਵੁਲੰਟੀਅਰ ‘ਤੇ ਹਮਲਾ ਕੀਤੇ ਜਾਣ ਦੀ ਘਟਨਾ ਦੀ ਵੀ ਵਾਟਰਲੂ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

ਗ੍ਰੇਟਰ ਸਡਬਰੀ ਪੁਲਿਸ ਨੇ 56 ਸਾਲ ਦੀ ਇੱਕ ਔਰਤ ਉਪੱਰ, ਨਿਕਲ-ਬੈਲਟ ਰਾਇਡਿੰਗ ਤੋਂ ਮੌਜੂਦਾ ਐਮਪੀ ਅਤੇ ਲਿਬਰਲ ਉਮੀਦਵਾਰ, ਮਾਰਕ ਸੇਅ ਦੇ ਦਫ਼ਤਰ ਵਿਚ ਵੜ੍ਹਕੇ ਉਹਨਾਂ ‘ਤੇ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਹਨ। ਪੁਲਿਸ ਮੁਤਾਬਕ ਕਥਿਤ ਦੋਸ਼ੀ ਨੇ ਮਾਰਕ ਨੂੰ ਟੇਬਲ ਨਾਲ ਧੱਕਾ ਦੇ ਕੇ ਕੰਧ ਅਤੇ ਟੇਬਲ ਦਰਮਿਆਨ ਮਿੱਦ ਦਿੱਤਾ ਸੀ।

ਲਿਬਰਲ ਉਮੀਦਵਾਰ ਡੌਮਿਨਿਕ ਲੇਬਲੌਂ ਦੇ ਚੋਣ ਪ੍ਰਚਾਰ ਚਿੰਨ੍ਹ ‘ਤੇ ‘ਕੋਵਿਡ ਨਾਜ਼ੀ’ ਲਿਖੇ ਜਾਣ ਦੀ ਆਰ ਸੀ ਐਮ ਪੀ ਦੁਆਰਾ ਜਾਂਚ ਕੀਤੀ ਜਾ ਰਹੀ ਹੈ। 

ਲੇਬਲੌਂ ਨੇ ਕਿਹਾ, ਕੁਝ ਬਹੁਤ ਹੀ ਬੇਹੂਦਾ ਅਤੇ ਨਿਜੀ ਚੀਜ਼ਾਂ ਲਿਖੀਆਂ ਸਨ। ਕਿਸੇ ਨੇ ਸਪ੍ਰੇਅ-ਪ੍ਰੇਂਟ ਕਰਕੇ ਡੇਢ਼ ਸਾਲ ਪਹਿਲਾਂ ਗੁਜ਼ਰ ਚੁੱਕੀ ਮੇਰੀ ਮਾਂ ਬਾਰੇ ਗ਼ਲਤ ਲਿਖਿਆ ਸੀ

ਉਕਵਿਲ ਤੋਂ ਲਿਬਰਲ ਉਮੀਦਵਾਰ ਅਨੀਤਾ ਅਨੰਦ ਦਾ ਕਹਿਣਾ ਹੈ ਕਿ ਉਹਨਾਂ ਦੇ ਚੋਣ ਚਿੰਨ੍ਹਾਂ ਵਿਚੋਂ ਤਕਰੀਬਨ 35 ਫ਼ੀਸਦੀ ਚਿੰਨ੍ਹ ਤਬਾਹ ਕੀਤੇ ਜਾ ਚੁੱਕੇ ਹਨ। 

ਔਟਵਾ ਸਾਉਥ ਤੋਂ ਐਨਡੀਪੀ ਉਮੀਦਵਾਰ ਹੁਬਾ ਮੁਕਬਿਲ ਦਾ ਕਹਿਣਾ ਹੈ ਕਿ ਉਹਨਾਂ ਦੇ ਕੈਂਪੇਨ ਸਾਇਨਜ਼ ਨੂੰ ਲਗਾਤਾਰ ਤੋੜਿਆ ਅਤੇ ਬਰਬਾਦ ਕੀਤਾ ਜਾ ਰਿਹਾ ਹੈ। 

ਹੁਬਾ ਨੇ ਕਿਹਾ ਕਿ ਜੋ ਲੋਕ ਕੈਨੇਡਾ ਦੀ ਸਿਆਸਤ ਵਿਚ ਔਰਤਾਂ ਅਤੇ ਹੋਰ ਨਸਲਾਂ ਦੀ ਸ਼ਮੂਲੀਅਤ ਦੇ ਖਿਲਾਫ਼ ਹਨ, ਉਹ ਅਜਿਹਾ ਕਰ ਰਹੇ ਹਨ। 

Ottawa South NDP candidate Huda Mukbil said police have been alerted to vandalism done to her election signs and are investigating. (Twitter )

ਔਟਵਾ ਸਾਉਥ ਤੋਂ ਐਨਡੀਪੀ ਉਮੀਦਵਾਰ ਹੁਬਾ ਮੁਕਬਿਲ ਦਾ ਕਹਿਣਾ ਹੈ ਕਿ ਉਹਨਾਂ ਦੇ ਕੈਂਪੇਨ ਸਾਇਨਜ਼ ਨੂੰ ਲਗਾਤਾਰ ਤੋੜਿਆ ਅਤੇ ਬਰਬਾਦ ਕੀਤਾ ਜਾ ਰਿਹਾ ਹੈ।

ਤਸਵੀਰ:  (Twitter )

ਸਾਨੂੰ ਇੱਕਜੁਟ ਹੋ ਕੇ ਇਸ ਵਰਤਾਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। ਅਸੀਂ ਦੱਸਣਾ ਹੈ ਕਿ ਇਹ ਕੈਨੇਣਾ ਵਿਚ ਅਸਵੀਕਾਰਨਯੋਗ ਹੈ।

ਬਾਲਗੋਰਡ ਦਾ ਕਹਿਣਾ ਹੈ ਕਿ ਔਨਲਾਇਨ ਨਫ਼ਰਤ ਫ਼ੈਲਾਏ ਜਾਣ ਨੂੰ ਕਾਬੂ ਨਾ ਕੀਤੇ ਜਾਣਾ ਵੀ ਕਿਤੇ ਨਾ ਕਿਤੇ ਇਸ ਵਰਤਾਰੇ ਲਈ ਜ਼ਿੰਮੇਵਾਰ ਹੈ। 

ਜਦੋਂ ਲੋਕ ਔਨਲਾਇਨ ਪਲੈਟਫ਼ੌਰਮਜ਼ ‘ਤੇ ਨਫ਼ਰਤ ਫ਼ੈਲਾਉਂਦੇ ਹਨ, ਜ਼ਹਿਰ ਉਗਲਦੇ ਹਨ ਤਾਂ ਉਹਨਾਂ ਨੂੰ ਇਹ ਆਮ ਲੱਗਣ ਲੱਗ ਜਾਂਦਾ ਹੈ। ਫ਼ਿਰ ਉਹ ਔਨਲਾਇਨ ਤੋਂ ਇਲਾਵਾ ਆਮ ਜ਼ਿੰਦਗੀ ਵਿਚ, ਜਨਤਕ ਥਾਂਵਾਂ ‘ਤੇ ਵੀ ਅਜਿਹਾ ਕਰਨ ਤੋਂ ਗੁਰੇਜ਼ ਨਹੀਂ ਕਰਦੇ

ਇਸ ਮਹੀਨੇ ਸਸਕਾਟੂਨ ਵਿਚ ਇੱਕ ਕੈਂਪੇਨ ਇਵੈਂਟ ਦੌਰਾਨ ਪੀਪਲਜ਼ ਪਾਰਟੀ ਔਫ਼ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਏ ‘ਤੇ ਵੀ ਅੰਡੇ ਮਾਰੇ ਗਏ ਸਨ। 

ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਨੇ ਵੀ ਉਹਨਾਂ ਦੀ ਚੋਣ ਮੁਹਿੰਮ ਲਈ ਧਮਕੀਆਂ ਦਿੱਤੇ ਜਾਣ ਦੀ ਗੱਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਕੁਝ ਔਨਲਾਇਨ ਪੋਸਟਾਂ ਵਿਚ ਉਹਨਾਂ ਦੀ ਚੋਣ ਮੁਹਿੰਮ ਵਿਚ ਅੜਿੱਕਾ ਢਾਹੁਣ ਦੀ ਧਮਕੀ ਦਿੱਤੀ ਗਈ ਸੀ। 

ਅਸੀਂ ਉਹਨਾਂ ਨੂੰ ’ਸਾਨੂੰ ਪ੍ਰਭਾਸ਼ਿਤ’ ਨਹੀਂ ਕਰਨ ਦੇਵਾਂਗਾ : ਟ੍ਰੂਡੋ

ਹਾਲ ਹੀ ਵਿਚ ਇੱਕ ਗ਼ੁਸਾਏ ਪ੍ਰਦਰਸ਼ਨਕਾਰੀ ਨੇ ਲਿਬਰਲ ਲੀਡਰ ਜਸਟਿਨ ਟ੍ਰੂਡੋ ਦੀ ਪਤਨੀ ਉੱਤੇ ਵੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਜਿਸ ਉੱਤੇ ਟ੍ਰੂਡੋ ਨੇ ਵੀ ਉਸਨੂੰ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾਉਣ ਦੀ ਗੱਲ ਆਖੀ ਸੀ। 

ਵੀਰਵਾਰ ਨੂੰ ਟ੍ਰੂਡੋ ਨੇ ਕਿਹਾ ਸੀ ਕਿ ਉਹ ਅਜਿਹੇ ਪ੍ਰਦਰਸ਼ਨਾਂ ਅਤੇ ਹਮਲਿਆਂ ਤੋਂ ਡਰ ਕੇ ਪਿੱਛੇ ਨਹੀਂ ਹਟਣਗੇ। 

"ਅਸੀਂ ਵਿਗਿਆਨ ਵਿਚ ਵਿਸ਼ਵਾਸ ਨਾ ਕਰਨ ਵਾਲੇ ਕੁਝ ਕੁ ਲੋਕਾਂ ਨੂੰ ਇਜਾਜ਼ਤ ਨਹੀਂ ਦੇਵਾਂਗੇ ਕਿ ਉਹ ਸਾਨੂੰ ਪ੍ਰਭਾਸ਼ਿਤ ਕਰਨ। ਅਸੀਂ ਉਹਨਾਂ ਦੇ ਔਰਤ ਵਿਰੋਧੀ ਹੋਣ ਦੀਆਂ ਕਈ ਉਦਾਹਰਨਾਂ ਦੇਖੀਆਂ ਹਨ, ਦਰਅਸਲ ਇਹ ਲੋਕ ਨਸਲਵਾਦੀ ਹਨ - ਅਸੀਂ ਇਹਨਾਂ ਨੂੰ ਸਾਨੂੰ ਪਰਿਭਾਸ਼ਿਤ ਨਹੀਂ ਕਰਨ ਦੇਵਾਂਗੇ”।

ਪਰ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਪ੍ਰਦਰਸ਼ਨਕਾਰੀਆਂ ਨੂੰ ਹੋਰ ਉਕਸਾਉਣਗੇ। 

ਐਨਡੀਪੀ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਜਸਟਿਨ ਟ੍ਰੂਡੋ ਨੇ ਚੋਣਾਂ ਕਰਵਾਉਣ ਦਾ ਖ਼ੁਦਗ਼ਰਜ਼ ਫ਼ੈਸਲਾ ਕੀਤਾ ਹੈ ਅਤੇ ਆਪਣੀ ਚੋਣ ਮੁਹਿੰਮ ਦੋਰਾਨ ਉਹਨਾਂ ਨੇ ਵੰਢੀਆਂ ਦੀ ਹੀ ਗੱਲ ਕੀਤੀ ਹੈ। 

ਕੈਥਰੀਨ ਟਨੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ