1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਚੋਣਾਂ : ਚੋਣ ਪ੍ਰਚਾਰ ਦੌਰਾਨ ਉੱਠਿਆ ਕਿਸਾਨੀ ਸੰਘਰਸ਼ ਦਾ ਮੁੱਦਾ

ਕਿਸਾਨਾਂ ਦੇ ਹੱਕ ਵਿੱਚ ਐਬਟਸਫੋਰਡ ਸ਼ਹਿਰ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ

ਭਾਰਤੀ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਕਰਾਉਣ ਲਈ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ I

ਭਾਰਤੀ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਕਰਾਉਣ ਲਈ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ I

ਤਸਵੀਰ: AP / Manish Swarup

Sarbmeet Singh

ਕੈਨੇਡਾ ਵਿੱਚ 20 ਸਤੰਬਰ ਨੂੰ ਹੋਣ ਜਾ ਰਹੀਆਂ ਫ਼ੈਡਰਲ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿਚਲੇ ਸ਼ਹਿਰ ਐਬਟਸਫੋਰਡ ਵਿੱਚ ਭਾਰਤੀ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ ਦਾ ਵੀ ਜ਼ਿਕਰ ਹੋਇਆ I

ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬਰੈਡ ਵਿਸ , ਜੋ ਕਿ ਮਿਸ਼ਨ - ਮਾਸਕੀ- ਫਰੇਜ਼ਰ ਕੈਨਿਅਨ ਰਾਈਡਿੰਗ (ਚੋਣ ਹਲਕਾ ) ਤੋਂ ਚੋਣ ਲੜ ਰਹੇ ਹਨ , ਸ਼ਹਿਰ ਵਿੱਚ ਵੋਟਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ I ਬਰੈਡ ਨੇ ਆਪਣੇ ਕੰਮਾਂ ਦਾ ਵੇਰਵਾ ਦਿੱਤਾ ਅਤੇ ਵੋਟਰਾਂ ਨੂੰ ਕੋਈ ਵੀ ਸਵਾਲ ਕਰਨ ਨੂੰ ਕਿਹਾ I ਇਸੇ ਦੌਰਾਨ ਹੀ ਜਨਤਾ ਵਿੱਚੋ ਬਰੈਡ ਨੂੰ ਕਿਸਾਨੀ ਸੰਘਰਸ਼ ਦੀ ਹਮਾਇਤ ਬਾਰੇ ਪੁੱਛਿਆ ਗਿਆ ਤਾਂ ਬਰੈਡ ਨੇ ਕਿਹਾ ਕਿ ਉਹ ਪਹਿਲਾਂ ਵੀ ਇਸਦਾ ਸਮਰਥਨ ਕਰ ਚੁੱਕੇ ਹਨ ਅਤੇ ਦੁਬਾਰਾ ਚੁਣੇ ਜਾਣ 'ਤੇ ਵੀ ਹਮਾਇਤ ਕਰਨਗੇ I

ਜ਼ਿਕਰਯੋਗ ਹੈ ਕਿ ਪਿੱਛਲੇ ਸਾਲ ਦਸੰਬਰ ਦੌਰਾਨ ਬਰੈਡ ਵਿਸ ਨੇ ਹਾਊਸ ਆਫ਼ ਕਾਮਨਜ਼ ਵਿੱਚ ਭਾਰਤ ਵਿਚਲੇ ਤਿੰਨ ਖੇਤੀ ਕਾਨੂੰਨਾਂ ਖਿਲ਼ਾਫ ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਇਕ ਪਟੀਸ਼ਨ ਲਿਆਂਦੀ ਸੀ I

ਬਰੈਡ ਨੇ ਕਿਹਾ ਮੈਂ ਖ਼ੁਦ ਇਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ I  ਮੇਰੇ ਹਲਕੇ ਵਿੱਚ ਬਹੁਤ ਸਾਰੇ ਪਰਿਵਾਰ ਪੰਜਾਬੀ ਮੂਲ ਨਾਲ ਸੰਬੰਧ ਰੱਖਦੇ ਹਨ I ਐਬਟਸਫੋਰਡ ਸ਼ਹਿਰ ਵਿੱਚ ਵੀ ਲਗਾਤਾਰ ਇਹਨਾਂ ਕਾਨੂੰਨਾਂ ਦਾ ਵਿਰੋਧ ਜਾਰੀ ਹੈ I  ਇਕ ਦਿਨ ਮੈਂ ਸ਼ਹਿਰ ਵਿੱਚੋ ਗੁਜ਼ਰ ਰਿਹਾ ਸੀ ਤਾਂ ਮੈਨੂੰ ਇਸ ਬਾਰੇ ਜਾਣਕਾਰੀ ਮਿਲੀ I

ਬਰੈਡ ਵਿਸ ਨੇ ਹਾਊਸ ਆਫ਼ ਕਾਮਨਜ਼ ਵਿੱਚ ਭਾਰਤ ਵਿਚਲੇ ਤਿੰਨ ਖੇਤੀ ਕਾਨੂੰਨਾਂ ਖਿਲ਼ਾਫ ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਇਕ ਪਟੀਸ਼ਨ ਲਿਆਂਦੀ ਸੀ I

ਬਰੈਡ ਵਿਸ ਨੇ ਹਾਊਸ ਆਫ਼ ਕਾਮਨਜ਼ ਵਿੱਚ ਭਾਰਤ ਵਿਚਲੇ ਤਿੰਨ ਖੇਤੀ ਕਾਨੂੰਨਾਂ ਖਿਲ਼ਾਫ ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਇਕ ਪਟੀਸ਼ਨ ਲਿਆਂਦੀ ਸੀ I

ਤਸਵੀਰ: ਧੰਨਵਾਦ ਸਾਹਿਤ ਬਰੈਡ ਵਿਸ

ਉਹਨਾਂ ਕਿਹਾ ਕੁਝ ਵਿਅਕਤੀਆਂ ਨੇ ਮੈਨੂੰ ਇਸ ਬਾਰੇ ਆਵਾਜ਼ ਚੱਕਣ ਨੂੰ ਕਿਹਾ ਤਾਂ ਅਸੀਂ ਹਾਊਸ ਆਫ਼ ਕਾਮਨਜ਼ ਵਿੱਚ ਇਕ ਪਟੀਸ਼ਨ ਲਿਆਉਣ ਦਾ ਸੋਚਿਆI

ਮੈਂ ਕੈਨੇਡਾ ਵਿੱਚ ਪਹਿਲਾ ਐਮ ਪੀ ਹਾਂ , ਜਿਸਨੇ ਕਿਸਾਨੀ ਸੰਘਰਸ਼ ਬਾਰੇ ਆਵਾਜ਼ ਬੁਲੰਦ ਕੀਤੀ I
ਬਰੈਡ ਵਿਸ

ਚੋਣ ਮੁੱਦਿਆਂ ਬਾਰੇ ਗੱਲਬਾਤ ਕਰਦਿਆਂ ਬਰੈਡ ਨੇ ਕਿਹਾ ਕਿ ਭਾਵੇਂ ਕਿ ਇਹਨਾਂ ਚੋਣਾਂ ਵਿੱਚ ਮਹਿੰਗੇ ਮਕਾਨ , ਨੌਕਰੀਆਂ , ਨਸ਼ੇ ਦੀ ਸਮੱਸਿਆ ਜਿਹੇ ਮਸਲੇ ਪ੍ਰਮੁੱਖ ਹਨ ਪਰ ਉਹ ਚੁਣੇ ਜਾਣ 'ਤੇ ਇਸ ਮਸਲੇ 'ਤੇ ਵੀ ਗੱਲ ਕਰਦੇ ਰਹਿਣਗੇ I

ਇਹ ਵੀ ਪੜੋ :

ਬਰੈਡ ਵਿਸ 2019 ਦੌਰਾਨ ਪਹਿਲੀ ਵਾਰ ਐਮ ਪੀ ਚੁਣੇ ਗਏ ਸਨ I ਇਸ ਵਾਰ ਉਹਨਾਂ ਦਾ ਮੁੱਖ ਮੁਕਾਬਲਾ ਲਿਬਰਲ ਉਮੀਦਵਾਰ ਗੀਤ ਗਰੇਵਾਲ ਅਤੇ ਐਨਡੀਪੀ ਦੀ ਉਮੀਦਵਾਰ ਲਿਨ ਪੈਰਿਨ ਨਾਲ ਹੈ I

ਐਬਟਸਫੋਰਡ ਸ਼ਹਿਰ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਇਲਾਕਾ ਨਿਵਾਸੀ I

ਐਬਟਸਫੋਰਡ ਸ਼ਹਿਰ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਇਲਾਕਾ ਨਿਵਾਸੀ I

ਤਸਵੀਰ: Radio-Canada / ਸਰਬਮੀਤ ਸਿੰਘ

ਦੱਸਣਯੋਗ ਹੈ ਕਿ ਪੰਜਾਬੀ ਮੂਲ ਦੇ ਬਹੁਤ ਸਾਰੇ ਵਿਅਕਤੀ ਐਬਟਸਫੋਰਡ ਸ਼ਹਿਰ ਵਿੱਚ ਵੀ ਖੇਤੀ ਕਰਦੇ ਹਨ ਅਤੇ ਸ਼ਹਿਰ ਵਿੱਚ 25 ਨਵੰਬਰ ਤੋਂ ਲਗਾਤਾਰ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਜਾਰੀ ਹੈ I

ਪ੍ਰਦਰਸ਼ਨ ਵਿੱਚ ਸ਼ਾਮਲ ਰਣਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਚੋਣਾਂ ਵਿੱਚ ਭਾਰਤੀ ਖੇਤੀ ਕਾਨੂੰਨ ਕੋਈ ਮੁੱਖ ਮੁੱਦਾ ਨਹੀਂ ਹਨ I ਉਹਨਾਂ ਕਿਹਾ ਸਾਡੇ ਵੱਲੋਂ ਹਮਾਇਤ ਲਗਾਤਾਰ ਜਾਰੀ ਹੈ I ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਸਾਡੇ ਕੋਲ ਆ ਚੁੱਕੇ ਹਨ ਅਤੇ ਸੰਘਰਸ਼ ਨੂੰ ਹਮਾਇਤ ਦਾ ਭਰੋਸਾ ਦੇ ਚੁੱਕੇ ਹਨ I

Sarbmeet Singh

ਸੁਰਖੀਆਂ