1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕੀਤਾ ਮੋਬਾਇਲ ਅਤੇ ਇੰਟਰਨੈਟ ਬਿਲਾਂ ਵਿਚ ਕਟੌਤੀ ਦਾ ਵਾਅਦਾ

ਇੱਕ ਆਮ ਪਰਿਵਾਰ ਨੂੰ ਔਸਤਨ 1000 ਡਾਲਰ ਦੀ ਬਚਤ ਦਾ ਦਾਅਵਾ

M. Singh parle aux médias, debout. Derrière lui, on voit une affiche sur laquelle est écrit « Promesse vide sur les factures de téléphonie cellulaire » et « 2000 $ », « Facturé à Justin Trudeau, payable aux familles. » En arrière-plan, la rivière Détroit.

ਐਨਡੀਪੀ ਲੀਡਰ ਜਗਮੀਤ ਸਿੰਘ 25 ਅਗਸਤ 2021 ਨੂੰ ਉਨਟੇਰਿਉ ਦੇ ਵਿੰਡਸਰ ਵਿਚ ਚੋਣ ਮੁਹਿੰ ਦੌਰਾਨ ਬੋਲਦਿਆਂ।

ਤਸਵੀਰ: La Presse canadienne / Paul Chiasson

Taabish Naqvi

ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਕਨੇਡੀਅਨਜ਼ ਦੇ ਮੋਬਾਇਲ ਅਤੇ ਇੰਟਰਨੈਟ ਬਿਲਾਂ ਵਿਚ ਕਟੌਤੀ ਕਰਵਾਉਣ ਲਈ ਜਤਨ ਕੀਤੇ ਜਾਣਗੇ।

ਉਹਨਾਂ ਕਿਹਾ ਕਿ ਕੈਨੇਡਾ ਮੋਬਾਇਲ ਅਤੇ ਇੰਟਰਨੈਟ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿਚੋਂ ਇਕ ਹੈ। ਉਹਨਾਂ ਅਹਿਦ ਕੀਤਾ ਕਿ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਸੀਆਰਟੀਸੀ ਨਾਲ ਮਿਲਕੇ ਵੱਡੀਆਂ ਟੈਲਿਕੌਮ ਕੰਪਨੀਆਂ ਤੇ ਕੀਮਤਾਂ ਘਟਾਉਣ ਬਾਬਤ ਦਬਾਅ ਬਣਾਏਗੀ ਅਤੇ ਦੁਨੀਆ ਵਿਚ ਪ੍ਰਚਲਿਤ ਕੀਮਤਾਂ ਦੀ ਔਸਤ ਤੇ ਕਨੇਡੀਅਨ ਟੈਲੀਕੌਮ ਸੇਵਾਵਾਂ ਦੀਆਂ ਕੀਮਤਾਂ ਨੂੰ ਲਿਆਉਣ ਤੇ ਜ਼ੋਰ ਦਿੱਤਾ ਜਾਵੇਗਾ। 

ਸੀਆਰਟੀਸੀ (CRTC) : ਕਨੇਡੀਅਨ ਰੇਡੀਉ-ਟੈਲੀਵੀਜ਼ਨ ਐਂਡ ਟੈਲਿਕਮਿਉਨਿਕੇਸ਼ਨਜ਼ ਕਮੀਸ਼ਨ, ਕੈਨੇਡਾ ਦਾ ਸਰਕਾਰੀ ਅਦਾਰਾ ਹੈ ਜੋ ਟੀਵੀ, ਰੇਡੀਉ ਪ੍ਰਸਾਰਣ ਅਤੇ ਟੈਲਿਕੌਮ ਸੈਕਟਰ ਦੀ ਨਿਗਰਾਨੀ ਕਰਦਾ ਹੈ। 

ਜਗਮੀਤ ਸਿੰਘ ਦਾ ਦਾਅਵਾ ਹੈ ਕਿ ਉਹਨਾਂ ਦੀ ਯੋਜਨਾ ਤਹਿਤ ਇੱਕ ਆਮ ਕਨੇਡੀਅਨ ਪਰਿਵਾਰ ਨੂੰ ਔਸਤਨ 1000 ਡਾਲਰ ਦੀ ਬਚਤ ਹੋਵੇਗੀ। 

ਜਗਮੀਤ ਸਿੰਘ ਨੇ ਕਿਹਾ ਕਿ 2019 ਦੀਆਂ ਫ਼ੈਡਰਲ ਚੋਣਾਂ ਵਿਚ ਜਸਟਿਨ ਟ੍ਰੂਡੋ ਨੇ ਵੀ ਮੋਬਾਇਲ ਬਿਲਾਂ ਵਿਚ ਕਟੌਤੀ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੇ ਟ੍ਰੂਡੋ ਤੇ ਟੈਲਿਕੌਮ ਕੰਪਨੀਆਂ ਦੇ ਹੱਕ ਵਿਚ ਹੀ ਭੁਗਤਣ ਦਾ ਇਲਜ਼ਾਮ ਲਗਾਇਆ। 

ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਨਲਿਮਿਟੇਡ ਡਾਟਾ ਪਲਾਨ ਸੱਚ ਮੁਚ ਹੀ ਅਨਲਿਮਿਟੇਡ (ਅਸੀਮਤ) ਹੋਣਾ ਚਾਹੀਦਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇੱਕ ਖ਼ਾਸ ਮਾਤਰਾ ਦਾ ਡਾਟਾ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਇੰਟਰਨੈਟ ਦੀ ਸਪੀਡ ਹੀ ਹੌਲੀ ਹੋ ਜਾਵੇ। 

ਜਗਮੀਤ ਸਿੰਘ ਅੱਜ ਉਨਟੇਰਿਉ ਦੇ ਵਿੰਡਸਰ ਸ਼ਹਿਰ ਵਿਚ ਚੋਣ ਕੈਂਪੇਨ ਕਰ ਰਹੇ ਹਨ। 

Canadian Press ਵੱਲੋਂ ਜਾਣਕਾਰੀ ਸਹਿਤ।
Taabish Naqvi

ਸੁਰਖੀਆਂ