1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਡੈਲਟਾ ਵੇਰੀਐਂਟ ਕਰਕੇ ਕੈਨੇਡਾ ਵਿਚ ਕੋਵਿਡ ਦੀ ਚੌਥੀ ਵੇਵ ਆਉਣ ਦੀ ਸੰਭਾਵਨਾ, ਹੈਲਥ ਮਾਹਰਾਂ ਦੀ ਚਿਤਾਵਨੀ

ਚੌਥੀ ਵੇਵ ਦੀ ਗੰਭੀਰਤਾ ਲੋਕਾਂ ਦੀ ਵੈਕਸੀਨੇਸ਼ਨ ਤੇ ਨਿਰਭਰ ਕਰੇਗੀ: ਡਾ ਟੈਮ

ਚੀਫ ਮੈਡੀਕਲ ਔਫ਼ੀਸਰ ਔਫ ਹੈਲਥ ਡਾ ਟਰੀਜ਼ਾ ਟੈਮ

ਚੀਫ ਮੈਡੀਕਲ ਔਫ਼ੀਸਰ ਔਫ ਹੈਲਥ ਡਾ ਟਰੀਜ਼ਾ ਟੈਮ

ਤਸਵੀਰ: La Presse canadienne / Sean Kilpatrick

RCI

ਕੈਨੇਡਾ ਦੇ ਹੈਲਥ ਅਧਿਕਾਰੀਆਂ ਨੇ ਅੱਜ ਨਵਾਂ ਮੌਡਲਿੰਗ ਡਾਟਾ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਡੈਲਟਾ ਵੇਰੀਐਂਟ ਮੁਲਕ ਵਿਚ ਕੋਵਿਡ 19 ਦੀ ਚੌਥੀ ਵੇਵ ਦਾ ਕਾਰਨ ਬਣ ਸਕਦਾ ਹੈ। 

ਚੀਫ ਮੈਡੀਕਲ ਔਫ਼ੀਸਰ ਔਫ ਹੈਲਥ ਡਾ ਟਰੀਜ਼ਾ ਟੈਮ ਨੇ ਕਿਹਾ ਕਿ ਮਹਾਮਾਰੀ ਦਾ ਦੁਬਾਰਾ ਉਭਰਨਾ ਕਿੰਨਾ ਗੰਭੀਰ ਹੋਵੇਗਾ ਇਹ ਵੈਕਸੀਨੇਸ਼ਨ ਉੱਤੇ ਨਿਰਭਰ ਕਰੇਗਾ।

ਨਵੇਂ ਅਨੁਮਾਨ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਸਾਨੂੰ ਕੋਵਿਡ ਰੋਕਾਂ ਵਿਚ ਢਿੱਲ ਵੇਲੇ ਸਾਵਧਾਨੀ, ਕੋਵਿਡ ਮਾਮਲਿਆਂ ਪ੍ਰਤੀ ਵਧੇਰੇ ਚੌਕਸੀ ਅਤੇ ਇਸ ਬਾਬਤ ਤੁਰੰਤ ਬਣਦੀ ਕਾਰਵਾਈ ਕੀਤੇ ਜਾਣ ਲਈ ਤਿਆਰ ਰਹਿਣਾ ਪਵੇਗਾ। ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਪੂਰੀ ਤਰ੍ਹਾਂ ਵੈਕਸਿਨੇਟ ਕੀਤੇ ਜਾਣਾ ਬਹੁਤ ਅਹਿਮ ਹੈ।
ਡਾ ਟਰੀਜ਼ਾ ਟੈਮ

ਕੁਝ ਸੂਬਿਆਂ ਵਿਚ ਡੈਲਟਾ ਵੇਰੀਐਂਟ ਦੇ ਨਵੇਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਵੀ ਹੋ ਗਏ ਹਨ। 

ਐਲਬਰਟਾ ਵਿਚ ਹੁਣ ਡੈਲਟਾ ਵੇਰੀਐਂਟ ਵਾਲਾ ਵਾਇਰਸ ਕੋਵਿਡ ਦੀ ਤੀਸਰੀ ਵੇਵ ਦੇ ਸਿਖਰ ਤੇ ਪਹੁੰਚਣ ਦੇ ਸਮੇਂ ਨਾਲੋਂ ਵੀ ਵੱਧ ਤੇਜ਼ੀ ਨਾਲ ਫ਼ੈਲ ਰਿਹਾ ਹੈ।

ਬੀਸੀ ਵੱਲੋਂ ਸੈਂਟਰਲ ਉਕਨਾਗਨ ਵਿਚ ਕੋਵਿਡ ਆਊਟਬ੍ਰੇਕ ਤੋਂ ਬਾਅਦ ਇਲਾਕੇ ਵਿਚ ਮਾਸਕ ਪਹਿਨਣ ਨੂੰ ਦੁਬਾਰਾ ਲਾਜ਼ਮੀ ਕਰ ਦਿੱਤਾ ਹੈ। ਇਥੇ ਵੀ ਡੈਲਟਾ ਵੇਰੀਐਂਟ ਦੇ ਹੀ ਜ਼ਿਆਦਾ ਮਾਮਲੇ ਰਿਪੋਰਟ ਹੋ ਰਹੇ ਹਨ। 

ਐਲਬਰਟਾ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਅਗਸਤ ਦੇ ਮੱਧ ਤੋਂ ਕੋਵਿਡ ਟੈਸਟ ਪੌਜ਼ਿਟਿਵ ਆਉਣ ਦੇ ਬਾਵਜੂਦ ਲੋਕਾਂ ਨੂੰ ਇਕਾਂਤਵਾਸ ਦੀ ਜ਼ਰੂਰਤ ਨਹੀਂ ਹੋਵੇਗੀ।

ਡਾ ਟੈਮ ਡਾ ਕਹਿਣਾ ਹੈ ਕਿ ਭਾਵੇਂ ਸੂਬਾ ਸਰਕਾਰਾਂ ਆਪਣੇ ਅਧਿਕਾਰ ਖੇਤਰਾਂ ਵਿਚ ਆਪਣੀ ਮੌਜੂਦਾ ਸਥਿਤੀ ਦੇ ਹਿਸਾਬ ਨਾਲ ਕੋਵਿਡ ਰੋਕਾਂ ਵਿਚ ਤਬਦੀਲੀਆਂ ਕਰ ਸਕਦੀਆਂ ਹਨ ਪਰ ਉਹ ਕਿਸੇ ਦੇ ਕੋਵਿਡ ਪੌਜ਼ਿਟਿਵ ਹੋਣ ਦੀ ਸਥਿਤੀ ਵਿਚ ਉਸਨੂੰ ਆਈਸੋਲੇਟ ਕਰਨ ਦੀ ਪੁਰਜ਼ੋਰ ਸਿਫਾਰਸ਼ ਕਰਦੇ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ