1. ਮੁੱਖ ਪੰਨਾ
  2. ਅਰਥ-ਵਿਵਸਥਾ

ਕਨੇਡੀਅਨ ਆਰਥਿਕਤਾ ਮਈ ਮਹੀਨੇ ਵਿਚ ਲਗਾਤਾਰ ਦੂਸਰੇ ਮਹੀਨੇ ਸੁੰਘੜੀ: ਸਟੈਟਿਸਟਿਕਸ ਕੈਨੇਡਾ

ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਆਰਥਿਕਤਾ ਅਜੇ ਵੀ ਕਮਜ਼ੋਰ

ਕੈਨੇਡਾ ਦੀ ਆਰਥਿਕਤਾ ਅਜੇ ਵੀ ਫਰਵਰੀ 2020 ਦੇ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਕਾਫੀ ਦੂਰ ਜਾਪ ਰਹੀ ਹੈ।

ਕੈਨੇਡਾ ਦੀ ਆਰਥਿਕਤਾ ਅਜੇ ਵੀ ਫਰਵਰੀ 2020 ਦੇ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਕਾਫੀ ਦੂਰ ਜਾਪ ਰਹੀ ਹੈ।

ਤਸਵੀਰ: Bloomberg / David Paul Morris

RCI

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਮੁਲਕ ਦੀਆਂ ਜ਼ਿਆਦਾਤਰ ਇੰਡਸਟਰੀਆਂ ਵਿਚ ਘੱਟ ਉਤਪਾਦਨ ਦੇ ਨਤੀਜੇ ਵੱਜੋਂ ਕੈਨੇਡਾ ਦਾ ਕੁਲ ਘਰੇਲੂ ਉਤਪਾਦ (ਜੀਡੀਪੀ) ਲਗਾਤਾਰ ਦੂਸਰੇ ਮਹੀਨੇ 0.3 ਫ਼ੀਸਦੀ ਸੁੰਗੜਿਆ ਹੈ।

ਅੰਕੜਿਆਂ ਮੁਤਾਬਕ ਸਾਰੀਆਂ ਇੰਡਸਟਰੀਆਂ ਵਿਚ ਨਿਘਾਰ ਦਰਜ ਹੋਇਆ ਹੈ ਪਰ ਰਿਟੇਲ (ਪਰਚੂਨ) , ਮੈਨੂਫ਼ੈਕਚਰਿੰਗ (ਨਿਰਮਾਣ) ਅਤੇ ਕੰਸਟ੍ਰਕਸ਼ਨ (ਉਸਾਰੀ) ਇੰਡਸਟਰੀਆਂ ਸਭ ਤੋਂ ਵੱਧ ਸੁੰਘੜੀਆਂ ਹਨ। 

ਕੈਨੇਡਾ ਦੇ ਰੀਅਲ ਅਸਟੇਟ ਸੈਕਟਰ ਵਿਚ ਵੀ ਲਗਾਤਾਰ ਦੂਸਰੇ ਮਹੀਨੇ ਕਮੀ ਦਰਜ ਹੋਈ ਹੈ। 

ਰੀਅਲ ਅਸਟੇਟ , ਰੈਂਟਲ ਅਤੇ ਲੀਜ਼ ਸੈਕਟਰ ਵਿਚ ਅਪ੍ਰੈਲ ਮਹੀਨੇ ਵਿਚ 0.8 ਫ਼ੀਸਦੀ ਗਿਰਾਵਟ ਦਰਜ ਹੋਈ ਸੀ ਅਤੇ ਮਈ ਵਿਚ 0.4 ਫ਼ੀਸਦੀ ਗਿਰਾਵਟ ਦਰਜ ਹੋਈ ਹੈ। ਮਾਰਚ ਅਤੇ ਅਪ੍ਰੈਲ 2020 ਤੋਂ ਬਾਅਦ ਪਹਿਲੀ ਵਾਰੀ ਲਗਾਤਾਰ ਦੋ ਮਹੀਨਿਆਂ ਲਈ ਰੀਅਲ ਅਸਟੇਟ ਵਿਚ ਇਹ ਨਿਘਾਰ ਰਿਕਾਰਡ ਕੀਤਾ ਗਿਆ ਹੈ। 

ਟੀ ਡੀ ਬੈਂਕ ਦੇ ਅਰਥਸ਼ਾਸਤਰੀ ਸ੍ਰੀ ਥਾਨਾਬਾਲਸਿੰਗਮ ਅਨੁਸਾਰ, ਘਰਾਂ ਦੀ ਵਿਕਰੀ ਅਤੇ ਉਸਾਰੀ ਦੇ ਕੰਮਕਾਜ ਵਿਚ ਸੁਧਾਰ ਹੁੰਦੀਆਂ ਹੀ ਰੀਅਲ ਅਸਟੇਟ ਸੈਕਟਰ ਵਿੱਚ ਵੀ ਤੇਜ਼ ਆਉਣੀ ਸ਼ੁਰੂ ਹੋ ਜਾਵੇਗੀ।

ਖੇਤੀ ਅਤੇ ਜੰਗਲਾਤ, ਮਾਈਨਿੰਗ, ਤੇਲ ਅਤੇ ਗੈਸ ਨਿਕਾਸੀ ਅਤੇ ਪਬਲਿਕ ਸੈਕਟਰ ਵਿਚ ਹਲਕਾ ਵਾਧਾ ਦਰਜ ਹੋਇਆ ਹੈ। 

ਨਵੇਂ ਅੰਕੜੇ ਇਸ ਗੱਲ ਦਾ ਸੰਕੇਤ ਹਨ ਕਿ ਕੈਨੇਡਾ ਦੀ ਆਰਥਿਕਤਾ ਅਜੇ ਫਰਵਰੀ 2020 ਦੇ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਨਹੀਂ ਪਹੁੰਚੀ ਹੈ। 

ਉਸ ਵੇਲੇ ਕੈਨੇਡਾ ਦੀ ਆਰਥਿਕਤਾ 2 ਟ੍ਰਿਲੀਅਨ ਡਾਲਰ ਤੋਂ ਉੱਪਰ ਸੀ ਅਤੇ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਮੇਂ ਆਰਥਿਕਤਾ $1.98 ਟ੍ਰਿਲੀਅਨ ਦੇ ਨੇੜੇ ਤੇੜੇ ਹੈ। 

ਇਥੇ ਦੱਸਣਾ ਬੰਦਾ ਹੈ ਕਿ ਜੂਨ ਮਹੀਨੇ ਦੇ ਸ਼ੁਰੂਆਤੀ ਅੰਕੜੇ ਆਰਥਿਕਤਾ ਵਿਚ 0.7 ਫ਼ੀਸਦੀ ਵਾਧਾ ਹੋਣ ਇਸ਼ਾਰਾ ਕਰ ਰਹੇ ਹਨ। ਕਰੈਡਿਟ ਅਤੇ ਡੈਬਿਟ ਕਾਰਡਾਂ ਨਾਲ ਸਬੰਧਤ ਡਾਟਾ ਸੰਕੇਤ ਦੇ ਰਿਹਾ ਹੈ ਕਿ ਕੋਵਿਡ ਰੋਕਾਂ ਵਿਚ ਢਿੱਲ ਦਿੱਤੇ ਜਾਣ ਤੋਂ ਬਾਅਦ ਜੁਲਾਈ ਮਹੀਨੇ ਵਿਚ ਖਰੀਦਾਰੀ ਅਤੇ ਆਰਥਿਕ ਗਤੀਵਿਧੀਆਂ ਵਿਚ ਵਾਧਾ ਹੋਇਆ ਹੈ। 

ਡੈਲਟਾ ਵੇਰੀਐਂਟ ਦਾ ਇਸ ਸਮੇਂ ਪੂਰੀ ਦੁਨੀਆ ਵਿਚ ਪ੍ਰਕੋਪ ਹੈ ਅਤੇ ਕਈ ਦੇਸ਼ਾਂ ਵਿਚ ਦੋਬਾਰਾ ਰੋਕਾਂ ਲਗਾਈਆਂ ਜਾ ਰਹੀਆਂ ਹਨ। ਕੈਨੇਡਾ ਦੇ ਕੁਝ ਸੂਬਿਆਂ ਵਿਚ ਵੀ ਕੇਸ ਦੁਬਾਰਾ ਵਧਣੇ ਸ਼ੁਰੂ ਹੋ ਗਏ ਹਨ। ਕੋਵਿਡ ਦੀ ਚੌਥੀ ਵੇਵ ਆਰਥਿਕਤਾ ਰੀ ਰਿਕਵਰੀ ਵਿਚ ਰੁਕਾਵਟ ਬਣ ਸਕਦੀ ਹੈ ਪਰ ਕੈਨੇਡਾ ਵਿਚ ਵੈਕਸੀਨੇਸ਼ਨ ਦਰ ਦੇ ਮੱਦੇਨਜ਼ਰ ਸ਼ਾਇਦ ਇਕੌਨਮੀ ਪਹਿਲਾਂ ਵਾਲੇ ਪੱਧਰ ਤੇ ਬੰਦ ਨਾ ਹੋਵੇ।
ਸ੍ਰੀ ਥਾਨਾਬਾਲਸਿੰਗਮ,ਅਰਥਸ਼ਾਸਤਰੀ,ਟੀ ਡੀ ਬੈਂਕ

ਜੂਨ ਬਾਬਤ ਸ਼ੁਰੂਆਤੀ ਅੰਕੜਿਆਂ ਦੇ ਆਧਾਰ ਤੇ ਦੂਸਰੀ ਤਿਮਾਹੀ ਦੌਰਾਨ ਇਕੌਨਮੀ ਵਿਚ 0.6 ਫ਼ੀਸਦੀ ਵਾਧਾ ਹੋਣ ਦਾ ਅਨੁਮਾਨ ਹੈ ਅਤੇ ਸਾਲਾਨਾ ਪੱਧਰ ਤੇ ਇਹ ਦਰ 2.5 ਫ਼ੀਸਦੀ ਬਣਦੀ ਹੈ। ਹਾਲਾਂਕਿ ਇਸੇ ਪੀਰੀਅਡ ਵਿਚ ਯੂਐਸ ਦੀ 6.5 ਫ਼ੀਸਦੀ ਗ੍ਰੋਥ ਦੇ ਮੁਕਾਬਲੇ ਇਹ ਕਾਫੀ ਘੱਟ ਹੈ ਪਰ ਯੂਰਪੀਅਨ ਆਰਥਿਕਤਾ ਦੇ 8 ਫ਼ੀਸਦੀ ਤੋਂ ਵੱਧ ਸੁੰਘੜਨ ਨਾਲੋਂ ਕੀਤੇ ਬਿਹਤਰ ਹੈ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ