1. ਮੁੱਖ ਪੰਨਾ
  2. ਖੇਡਾਂ

ਕਿਸ਼ਤੀ ਦੌੜ ਵਿਚ ਕੈਨੇਡਾ ਨੂੰ ਕਰੀਬ ਤਿੰਨ ਦਹਾਕਿਆਂ ਬਾਅਦ 'ਗੋਲਡ ਮੈਡਲ' ਮਿਲਿਆ

ਨਿਊਜ਼ੀਲੈਂਡ ਨੂੰ ਸਿਲਵਰ ਅਤੇ ਚਾਈਨਾ ਨੂੰ ਬਰੌਂਜ਼

Lisa Roman, Kasia Gruchalla-Wesierski, Christine Roper, Andrea Proske, Susanne Grainger, Madison Mailey, Sydney Payne, Avalon Wasteneys and Kristen Kit of Canada celebrate winning the gold medal in the women's rowing eight final at the 2020 Summer Olympics, Friday, July 30, 2021, in Tokyo, Japan. (AP Photo/Lee Jin-man)

ਗੋਲਡ ਮੈਡਲਾਂ ਨਾਲ ਕੈਨੇਡਾ ਦੀ ਔਰਤਾਂ ਦੀ ਰੋਇੰਗ ਟੀਮ

ਤਸਵੀਰ: AP / Lee Jin-man

RCI

ਔਰਤਾਂ ਦੀ ਅੱਠ ਮੈਂਬਰੀ ਟੀਮ ਨੇ ਰੋਇੰਗ ਮੁਕਾਬਲੇ ਵਿਚ ਕੈਨੇਡਾ ਦੀ ਝੋਲੀ ਗੋਲਡ ਮੈਡਲ ਪਾਇਆ ਹੈ। ਪਿਛਲੇ 29 ਸਾਲਾਂ ਵਿਚ ਪਹਿਲੀ ਵਾਰੀ ਕੈਨੇਡਾ ਇਸ ਮੁਕਾਬਲੇ ਵਿਚ ਜੇਤੂ ਬਣਿਆ ਹੈ। ਟੋਕੀਉ ਉਲੰਪਿਕਸ ਵਿਚ ਇਸ ਨਾਲ ਕੈਨੇਡਾ ਦੇ ਕੁਲ ਸੋਨ ਤਮਗਿਆਂ ਦੀ ਗਿਣਤੀ 3 ਹੋ ਗਈ ਹੈ।

ਰੋਇੰਗ ਇਕ ਖ਼ਾਸ ਤਰ੍ਹਾਂ ਦੀ ਕਿਸ਼ਤੀ ਦੀ ਦੌੜ ਵਾਲੀ ਖੇਡ ਹੁੰਦੀ ਹੈ। ਇਸ ਕਿਸ਼ਤੀ ਨੂੰ ਰੇਸਿੰਗ ਸ਼ੈੱਲ ਵੀ ਕਿਹਾ ਜਾਂਦਾ ਹੈ। ਚੱਪੂ ਦੀ ਮਦਦ ਨਾਲ ਕਿਸ਼ਤੀ ਚਲਾ ਕੇ ਇਹ ਦੌੜ ਖੇਡੀ ਜਾਂਦੀ ਹੈ। ਰੋਇੰਗ ਮੁਕਾਬਲੇ ਵਿਚ ਇਕੱਲੇ ਖਿਡਾਰੀ ਤੋਂ ਲੈਕੇ 8 ਜਣਿਆਂ ਦੀ ਟੀਮ ਹਿੱਸਾ ਲੈ ਸਕਦੀ ਹੈ। 

ਨਿਊਜ਼ੀਲੈਂਡ ਦੀ ਟੀਮ ਨੂੰ ਸਿਲਵਰ ਅਤੇ ਚਾਈਨਾ ਨੇ ਬਰੌਂਜ਼ ਮੈਡਲ ਪ੍ਰਾਪਤ ਕੀਤਾ ਹੈ। 

ਕੈਨੇਡਾ ਨੇ ਇਹ ਦੌੜ 5:59.13 ਸਮੇਂ ਵਿਚ ਮੁਕੰਮਲ ਕੀਤੀ, ਜਦ ਕਿ ਨਿਊਜ਼ੀਲੈਂਡ ਨੇ ਫਿਨਿਸ਼ ਲਾਈਨ ਤਕ ਪਹੁੰਚਣ ਵਿਚ 6:00.04 ਮਿੰਟਾਂ ਦਾ ਸਮਾਂ ਅਤੇ ਚਾਈਨਾ ਨੇ 6:01.21 ਮਿੰਟਾਂ ਦਾ ਸਮਾਂ ਲਗਾਇਆ।

ਸੂਜ਼ੈਨ ਗਰੇਂਗਰ, ਲੀਜ਼ਾ ਰੋਮਨ ਅਤੇ ਕ੍ਰਿਸਟੀਨ ਰੋਪਰ ਨੇ ਇਸ ਮੁਕਾਬਲੇ ਵਿਚ ਮੋਹਰੀ ਭੂਮਿਕਾ ਨਿਭਾਈ। ਕ੍ਰਿਸਟਨ ਕਿੱਟ, ਸਿਡਨੀ ਪੇਨ, ਮੈਡੀਸਨ ਮੈਲੀ, ਕਾਸਿਆ ਗਰੂਸ਼ਲਾ, ਐਵਲੋਂ ਵੇਸਟਨੀ ਅਤੇ ਐਂਡਰਿਆ ਪ੍ਰੋਸਕੇ ਨੇ ਜ਼ਬਰਦਸਤ ਤਾਲ-ਮੇਲ ਦਾ ਪ੍ਰਦਰਸ਼ਨ ਕੀਤਾ। 

ਇਹ ਬਾਕਮਾਲ ਗੱਲ ਹੈ। ਅਸੀਂ ਬਹੁਤ ਮਿਹਨਤ ਕੀਤੀ ਸੀ ਅਤੇ ਇੱਕ ਦੂਸਰੇ ਤੇ ਵਿਸ਼ਵਾਸ ਕੀਤਾ ਸੀ। ਅਸੀਂ ਜਾਣਦੇ ਸਾਂ ਕਿ ਜੇ ਅਸੀਂ ਰਲ਼ਕੇ ਤਾਲਮੇਲ ਨਾਲ ਚੱਲੇ ਤਾਂ ਅਸੀਂ ਜਿੱਤ ਜਾਵਾਂਗੇ ਤੇ ਅੱਜ ਅਸੀਂ ਉਹੀ ਕੀਤਾ।
ਲੀਜ਼ਾ ਰੋਮਨ

ਇਸ ਮੁਕਾਬਲੇ ਵਿਚ ਕੈਨੇਡਾ ਨੇ ਸ਼ੁਰੂਆਤ ਤੋਂ ਹੀ ਪਕੜ ਬਣਾਈ ਹੋਈ ਸੀ। ਇੰਝ ਲਗ ਰਿਹਾ ਸੀ ਕਿ ਜਿਵੇਂ ਕੈਨੇਡੀਅਨ ਟੀਮ ਅੱਜ ਜਿੱਤਕੇ ਜਾਣ ਦਾ ਨਿਸ਼ਚਾ ਕਰ ਕੇ ਹੀ ਆਈ ਹੋਵੇ। 

2012 ਦੀਆਂ ਲੰਡਨ ਓਲੰਪਿਕਸ ਵਿਚ ਕੈਨੇਡਾ ਨੂੰ ਰੋਇੰਗ ਵਿਚ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ ਸੀ। ਪਰ ਕੈਨੇਡਾ ਨੂੰ ਰੋਇੰਗ ਵਿਚ ਗੋਲਡ ਮੈਡਲ ਇਸ ਤੋਂ ਪਹਿਲਾਂ 1992 ਦੇ ਬਾਰਸੀਲੋਨਾ ਓਲੰਪਿਕਸ ਵਿਚ ਪ੍ਰਾਪਤ ਹੋਇਆ ਸੀ ਅਤੇ ਉਹ ਵੀ ਕੈਨੇਡਾ ਦਾ ਰੋਇੰਗ ਵਿਚ ਪਹਿਲਾ ਗੋਲਡ ਮੈਡਲ ਸੀ। 

ਜ਼ੈਕ ਸਮਾਰਟ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ