1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਪੰਜਾਬੀ ਮੂਲ ਦੇ ਐਮ ਐਲ ਏ ਨੂੰ ਚੋਣ ਨਿਯਮਾਂ ਦੀ ਉਲੰਘਣਾ ਕਰਨ 'ਤੇ 15000 ਡਾਲਰ ਦਾ ਜੁਰਮਾਨਾ

ਕੈਲਗਰੀ ਤੋਂ ਐਮ ਐਲ ਏ ਹਨ ਦਵਿੰਦਰ ਤੂਰ

ਸੂਬਾਈ ਚੋਣਾਂ ਦੌਰਾਨ ਦਵਿੰਦਰ ਤੂਰ ਨੇ ਐਨਡੀਪੀ ਦੇ ਉਮੀਦਵਾਰ ਪਰਮੀਤ ਸਿੰਘ ਬੋਪਾਰਾਏ ਨੂੰ 91 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਹਰਾਇਆ ਸੀ I

ਸੂਬਾਈ ਚੋਣਾਂ ਦੌਰਾਨ ਦਵਿੰਦਰ ਤੂਰ ਨੇ ਐਨਡੀਪੀ ਦੇ ਉਮੀਦਵਾਰ ਪਰਮੀਤ ਸਿੰਘ ਬੋਪਾਰਾਏ ਨੂੰ 91 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਹਰਾਇਆ ਸੀ I

ਤਸਵੀਰ: ਸੀ ਬੀ ਸੀ

RCI

ਐਲਬਰਟਾ ਸੂਬੇ ਵਿੱਚ ਪੰਜਾਬੀ ਮੂਲ ਦੇ ਐਮ ਐਲ ਏ ਦਵਿੰਦਰ ਤੂਰ ਨੂੰ 2019 ਦੀਆਂ ਸੂਬਾਈ ਚੋਣਾਂ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਕਰਕੇ 15,000 ਡਾਲਰ ਦਾ ਜੁਰਮਾਨਾ ਕੀਤਾ ਹੈ। ਇਹ ਜੁਰਮਾਨਾ ਸੂਬੇ ਵਿੱਚ ਚੋਣਾਂ ਕਰਾਉਣ ਵਾਲੀ ਏਜੰਸੀ ਐਲਬਰਟਾ ਇਲੈਕਸ਼ਨਜ਼ ਵੱਲੋਂ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ , ਐਲਬਰਟਾ ਇਲੈਕਸ਼ਨਜ਼ ਵੱਲੋਂ ਤੂਰ ਉੱਪਰ ਇਕ ਕੰਪਨੀ (ਜਿਸਦੇ ਕਿ ਤੂਰ ਡਾਇਰੈਕਟਰ ਸਨ ) ਦੁਆਰਾ ਜਾਇਦਾਦ ਦੀ ਵਰਤੋਂ ਦੇ ਰੂਪ ਵਿੱਚ ਯੋਗਦਾਨ ਸਵੀਕਾਰਨ , ਖਰਚੇ ਦੀ ਸੀਮਾ ਤੋਂ ਵੱਧ ਖਰਚਣ ਅਤੇ ਮੁੱਖ ਚੋਣ ਅਧਿਕਾਰੀ ਕੋਲ ਗਲਤ ਵਿੱਤੀ ਬਿਆਨ ਦਾਇਰ ਕਰਨ ਜਿਹੇ ਚਾਰਜਜ਼ ਲਗਾਏ ਗਏ ਹਨ I

ਤੂਰ ਉੱਪਰ ਸੂਬਾਈ ਚੋਣਾਂ ਅਤੇ ਚੋਣਾਂ ਲਈ ਨਾਮਜ਼ਦਗੀ ਹਾਸਲ ਕਰਨ ਸਮੇਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਦੀ ਗੱਲ ਸਾਹਮਣੇ ਆਈ ਹੈ I

ਸੂਬਾਈ ਚੋਣਾਂ ਦੌਰਾਨ ਯੂਨਾਈਟਡ ਕਨਜ਼ਰਵੇਟਿਵ ਪਾਰਟੀ ਦੇ ਉਮਮੀਦਵਾਰ ਦਵਿੰਦਰ ਤੂਰ ਨੇ ਐਨਡੀਪੀ ਦੇ ਉਮੀਦਵਾਰ ਪਰਮੀਤ ਸਿੰਘ ਬੋਪਾਰਾਏ ਨੂੰ 91 ਵੋਟਾਂ ਦੇ ਮਾਮੂਲੀ ਫ਼ਰਕ ਨਾਲ ਹਰਾਇਆ ਸੀ I

ਪੂਰਾ ਰਿਕਾਰਡ ਨਾ ਰੱਖਣ, ਝੂਠੇ ਬਿਆਨ ਅਤੇ ਪਾਬੰਦੀਸ਼ੁਦਾ ਕਾਰਪੋਰੇਟ ਦਾਨ ਸਵੀਕਾਰ ਕਰਨ ਕਰਕੇ ਤੂਰ ਦੇ ਵਿੱਤੀ ਅਧਿਕਾਰੀ ਸਾਹਿਬ ਭਾਖੜੀ ਨੂੰ ਵੀ 14000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ I

ਇਸ ਮਾਮਲੇ ਵਿੱਚ 2082146 ਐਲਬਰਟਾ ਲਿਮਟਿਡ ਨਾਮੀ ਕੰਪਨੀ ( ਜਿਸਦੇ ਕਿ ਤੂਰ ਡਾਇਰੈਕਟਰ ਸਨ ), ਨੂੰ ਵੀ 4,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਸਾਲ ਦੇ ਮਾਰਚ ਵਿੱਚ ਡਾਇਰੈਕਟਰਾਂ ਦੀ ਸੂਚੀ ਵਿੱਚ ਤਬਦੀਲੀ ਕੀਤੀ ਗਈ ਹੈ ਜਿਸ ਵਿੱਚ ਤੂਰ ਨੂੰ ਡਾਇਰੈਕਟਰ ਵਜੋਂ ਨਹੀਂ ਦਿਖਾਇਆ ਗਿਆ I

ਤੂਰ ਵੱਲੋਂ ਕਮਿਸ਼ਨਰ ਦੀ ਪੜਤਾਲ ਵਿੱਚ ਪੂਰੀ ਤਰ੍ਹਾਂ ਸਹਿਯੋਗ ਅਤੇ ਸ਼ਮੂਲੀਅਤ ਕਰਨ ਦੀ ਗੱਲ ਆਖੀ ਜਾ ਰਹੀ ਹੈ I ਤੂਰ ਨੇ ਕਿਹਾ ਮੈਨੂੰ ਚੋਣਾਂ ਦੀ ਵਿੱਤੀ ਪ੍ਰੀਕਿਰਿਆ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ ਲਈ ਹੋਰ ਬਿਹਤਰ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਸੀ I

ਉਹਨਾਂ ਕਿਹਾ ਕਿ ਉਹ ਜੁਰਮਾਨੇ ਦੀ ਅਦਾਇਗੀ ਕਰਨਗੇ I

ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ I

ਐਨਡੀਪੀ ਪਾਰਟੀ ਦੀ ਡਿਪਟੀ ਲੀਡਰ ਸਾਰਾਹ ਹੌਫ਼ਮੈਨ ਨੇ ਕਿਹਾ ਤੂਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਪ੍ਰੀਮੀਅਰ ਜੇਸਨ ਕੈਂਨੀ ਨੂੰ ਤੂਰ ਨੂੰ ਸਰਕਾਰ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ I ਇਹ ਕੋਈ ਸਧਾਰਨ ਗਲਤੀ ਨਹੀਂ ਹੈ। ਇਹ ਨਿਯਮਾਂ ਦੀ ਜਾਣਬੁੱਝ ਕੇ ਕੀਤੀ ਗਈ ਉਲੰਘਣਾ ਹੈ ਜੋ ਤੂਰ ਦੀ ਇਮਾਨਦਾਰੀ ਅਤੇ ਜਨਤਾ ਦਾ ਭਰੋਸਾ ਬਹਾਲ ਰੱਖਣ ਦੀ ਉਸਦੀ ਯੋਗਤਾ ਉੱਤੇ ਸਵਾਲ ਖੜ੍ਹੇ ਕਰਦੀ ਹੈ I

ਸੀ ਬੀ ਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ