1. ਮੁੱਖ ਪੰਨਾ
  2. ਵਾਤਾਵਰਨ
  3. ਨਸਲਾਂ ਦੀ ਰੱਖਿਆ ਕਰਨਾ

ਜੰਗਲੀ ਜੀਵਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਬੀ ਸੀ ਵਿੱਚ ਚੂਹੇਮਾਰ ਦਵਾਈਆਂ 'ਤੇ 18 ਮਹੀਨਿਆਂ ਲਈ ਪਾਬੰਦੀ

ਉੱਲੂਆਂ ਸਮੇਤ ਹੋਰ ਜੰਗਲੀ ਜੀਵਾਂ ਲਈ ਖਤਰਨਾਕ ਹਨ ਚੂਹੇਮਾਰ ਦਵਾਈਆਂ

ਭੋਜਨ ਲੜੀ ਵਿੱਚ ਸ਼ਾਮਿਲ ਹੋਣ ਕਰਕੇ ਚੂਹੇਮਾਰ ਦਵਾਈਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ I

ਭੋਜਨ ਲੜੀ ਵਿੱਚ ਸ਼ਾਮਿਲ ਹੋਣ ਕਰਕੇ ਚੂਹੇਮਾਰ ਦਵਾਈਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ I

ਤਸਵੀਰ: AFP/Getty Images

RCI

ਉੱਲੂਆਂ ਅਤੇ ਹੋਰ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ , ਬ੍ਰਿਟਿਸ਼ ਕੋਲੰਬੀਆ (ਬੀ ਸੀ) ਵਿੱਚ ਚੂਹੇ ਮਾਰਨ ਵਾਲੀਆਂ ਦਵਾਈਆਂ 'ਤੇ ਪਾਬੰਦੀ ਲਗਾਈ ਗਈ ਹੈ I

ਉੱਤਰੀ ਵੈਨਕੂਵਰ ਸਮੇਤ ਮਿਊਂਸੀਪਲ ਪੱਧਰ 'ਤੇ ਇਹ ਰੋਕ 18 ਮਹੀਨਿਆਂ ਲਈ ਲਗਾਈ ਗਈ ਹੈ I ਜ਼ਿਕਰਯੋਗ ਹੈ ਕਿ ਬਹੁਤ ਸਾਰੇ ਹੋਰ ਪੰਛੀ ਇਹਨਾਂ ਮਰੇ ਹੋਏ ਚੂਹਿਆਂ ਨੂੰ ਖਾਂਦੇ ਹਨ ਅਤੇ ਇਸਤੋਂ ਇਹ ਜ਼ਹਿਰ , ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਂਦਾ ਹੈ I ਸੂਬੇ ਵਿੱਚ ਸੈਕਿੰਡ ਜਨਰੇਸ਼ਨ ਐਂਟੀਕੋਆਗੂਲੈਂਟ ਰੋਡੈਂਟੀਸਾਈਡਸ (ਐਸਜੀਆਰਐਸ) 'ਤੇ ਰੋਕ ਲਗਾਈ ਗਈ ਹੈ I

ਜੀਵ ਜੰਤੂਆਂ ਦੀ ਸੁਰੱਖਿਆ ਲਈ ਕੰਮ ਕਰਦੀ ਇਕ ਸੰਸਥਾ ਨਾਲ ਜੁੜੀ ਐਲਿਸ ਰੌਬਰਟਸ ਨੇ ਕਿਹਾ , ਸਾਡੇ ਆਲੇ - ਦੁਆਲੇ ਵਿੱਚ ਚੂਹੇ-ਮਾਰਨ ਵਾਲੀਆਂ ਦਵਾਈਆਂ ਹਰ ਜਗ੍ਹਾ ਫੈਲੀਆਂ ਹੋਈਆਂ ਹਨ। ਤੁਹਾਨੂੰ ਉਹ ਛੋਟੇ ਜਿਹੇ ਕਾਲੇ ਬਕਸੇ ਹਰ ਜਗ੍ਹਾ ਮਿਲਦੇ ਹਨI ਅਜਿਹਾ ਲਗਦਾ ਹੈ ਕਿ ਉਹ ਕਿਸੇ ਆਖਰੀ ਕੋਸ਼ਿਸ਼ ਦੀ ਬਜਾਏ ਪਹਿਲੇ ਹੱਲੇ ਦੇ ਤੌਰ ਤੇ ਵਰਤੇ ਜਾ ਰਹੇ ਹਨ, ਅਤੇ ਅਸਲ ਵਿੱਚ ਇਸ ਦਾ ਉੱਲੂਆਂ 'ਤੇ ਪ੍ਰਭਾਵ ਪੈ ਰਿਹਾ ਹੈI

ਇਹਨਾਂ 18 ਮਹੀਨਿਆਂ ਦੇ ਦੌਰਾਨ, ਚੂਹੇਮਾਰ ਦਵਾਈਆਂ ਦੀ ਵਿਗਿਆਨਕ ਸਮੀਖਿਆ ਕੀਤੀ ਜਾਵੇਗੀ ਅਤੇ ਇਹਨਾਂ ਦਵਾਈਆਂ ਦੇ ਬਦਲ 'ਤੇ ਕੰਮ ਕੀਤਾ ਜਾਵੇਗਾ I

ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ , ਬ੍ਰਿਟਿਸ਼ ਕੋਲੰਬੀਆ (ਬੀ ਸੀ) ਵਿੱਚ ਚੂਹੇ ਮਾਰਨ ਵਾਲੀਆਂ ਦਵਾਈਆਂ 'ਤੇ ਪਾਬੰਦੀ ਲਗਾਈ ਗਈ ਹੈ I

ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ , ਬ੍ਰਿਟਿਸ਼ ਕੋਲੰਬੀਆ (ਬੀ ਸੀ) ਵਿੱਚ ਚੂਹੇ ਮਾਰਨ ਵਾਲੀਆਂ ਦਵਾਈਆਂ 'ਤੇ ਪਾਬੰਦੀ ਲਗਾਈ ਗਈ ਹੈ I

ਤਸਵੀਰ: Lisa Green

ਇਨਵਾਇਰਮੈਂਟ ਮਨਿਸਟਰ ਜੌਰਜ ਹੇਮੈਨ ਨੇ ਕਿਹਾ, ਅਸੀਂ ਸਮਝਦੇ ਹਾਂ ਕਿ ਚੂਹੇਮਾਰ ਦਵਾਈਆਂ ਦੀ ਵਰਤੋਂ ਨੁਕਸਾਨ ਪਹੁੰਚਾ ਰਹੀ ਹੈ ਅਤੇ ਇਸ ਨਾਲ ਅਕਸਰ ਪੰਛੀਆਂ, ਪਾਲਤੂ ਜਾਨਵਰਾਂ ਅਤੇ ਹੋਰ ਜੰਗਲੀ ਜੀਵਾਂ ਦੀ ਹੱਤਿਆ ਹੋ ਰਹੀ ਹੈ।

ਇਸ ਪਾਬੰਦੀ ਵਿੱਚੋ ਫ਼ੂਡ ਪ੍ਰੋਸੈਸਿੰਗ, ਰੈਸਟੋਰੈਂਟ ਅਤੇ ਗਰੋਸਰੀ ਸਟੋਰਾਂ ਨੂੰ ਛੋਟ ਦਿੱਤੀ ਗਈ ਹੈ I

ਭੋਜਨ ਲੜੀ ਵਿੱਚ ਸ਼ਾਮਿਲ ਹੋਣ ਕਰਕੇ ਚੂਹੇਮਾਰ ਦਵਾਈਆਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ I 2009 ਵਿੱਚ 164 ਉੱਲੂਆਂ 'ਤੇ ਕੀਤੇ ਇਕ ਅਧਿਐਨ ਵਿੱਚ ਸਾਹਮਣੇ ਆਇਆ ਸੀ ਕਿ 70 ਫ਼ੀਸਦੀ ਚੂਹਿਆਂ ਵਿੱਚ ਘੱਟੋ - ਘੱਟ ਇਕ ਚੂਹੇਮਾਰ ਦਵਾਈ ਦੇ ਅੰਸ਼ ਸਾਹਮਣੇ ਆਏ I ਇਸਤੋਂ ਇਲਾਵਾ ਹੋਰਨਾਂ ਪੰਛੀਆਂ ਵਿੱਚ ਚੂਹੇਮਾਰ ਦਵਾਈਆਂ ਦੇ ਅੰਸ਼ ਵੱਡੀ ਮਾਤਰਾ ਵਿੱਚ ਦੇਖਣ ਨੂੰ ਮਿਲੇ ਸਨ I

ਸੀ ਬੀ ਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ