1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪੀਅਰਸਨ ਏਅਰਪੋਰਟ ਨੇ ਵੈਕਸੀਨੇਸ਼ਨ ਅਧਾਰਤ ਯਾਤਰੀਆਂ ਦੀ 'ਵੱਖਰੀ ਕਤਾਰ' ਵਾਲੀ ਨੀਤੀ ਤੋਂ ਮਾਰੀ ਪਲਟੀ

ਦੋ ਦਿਨ ਪਹਿਲਾਂ ਹੀ ਲਾਗੂ ਕੀਤੀ ਸੀ ਨਵੀਂ ਪੌਲੀਸੀ

ਟੋਰੌਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਵਾਲੇ ਪੂਰੀ ਤਰਾਂ ਵੈਕਸਿਨੇਟੇਡ ਅਤੇ ਬਿਨਾ ਵੈਕਸੀਨੇਸ਼ਨ ਵਾਲੇ ਯਾਤਰੀਆਂ ਦੀ ਅੱਡ ਅੱਡ ਕਤਾਰਾਂ ਨਹੀਂ ਹੋਣਗੀਆਂ।

ਟੋਰੌਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਵਾਲੇ ਪੂਰੀ ਤਰਾਂ ਵੈਕਸਿਨੇਟੇਡ ਅਤੇ ਬਿਨਾ ਵੈਕਸੀਨੇਸ਼ਨ ਵਾਲੇ ਯਾਤਰੀਆਂ ਦੀ ਅੱਡ ਅੱਡ ਕਤਾਰਾਂ ਨਹੀਂ ਹੋਣਗੀਆਂ।

ਤਸਵੀਰ:  CBC / Evan Mitsui

RCI

ਟੋਰੌਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰੀਆਂ ਨੇ ਇੱਕ ਹਫਤੇ ਪਹਿਲਾਂ ਲਏ ਫੈਸਲੇ ਤੋਂ ਪਲਟੀ ਮਾਰਦਿਆਂ ਕਿਹਾ ਹੈ ਕਿ ਏਅਰਪੋਰਟ ਤੇ ਪਹੁੰਚਣ ਵਾਲੇ ਯਾਤਰੀਆਂ ਦੀ ਵੈਕਸੀਨੇਸ਼ਨ ਦੇ ਆਧਾਰ ਤੇ ਵੱਖਰੀਆਂ ਕਤਾਰਾਂ ਨਹੀਂ ਲਗਾਈਆਂ ਜਾਣਗੀਆਂ।

ਸੀਬੀਸੀ ਨੂੰ ਦਿੱਤੇ ਇਕ ਬਿਆਨ ਵਿਚ ਗ੍ਰੇਟਰ ਟੋਰੌਂਟੋ ਏਅਰਪੋਰਟ ਅਥੌਰਟੀ (GTAA) ਨੇ ਕਿਹਾ, ਸਰਕਾਰ ਅਤੇ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਟੋਰੌਂਟੋ ਪੀਅਰਸਨ ਨੇ ਇਹ ਨਿਰਧਾਰਤ ਕੀਤਾ ਹੈ ਕਿ ਮੁਕੰਮਲ ਵੈਕਸੇਨਸ਼ਨ ਅਤੇ ਬਿਨਾ ਵੈਕਸੀਨੇਸ਼ਨ /ਅਧੂਰੀ ਵੈਕਸੀਨੇਸ਼ਨ ਵਾਲੇ ਯਾਤਰੀਆਂ ਦੀਆਂ ਵੱਖਰੀਆਂ ਕਤਾਰਾਂ ਬਣਾਉਣ ਨਾਲ ਕਾਰਜ ਕੁਸ਼ਲਤਾ ਪ੍ਰਭਾਵਿਤ ਹੋ ਸਕਦੀ ਹੈ।

ਸੋਧੀ ਗਈ ਪੌਲੀਸੀ 26 ਜੁਲਾਈ ਤੋਂ ਲਾਗੂ ਹੋ ਗਈ ਹੈ। 

ਬੀਤ ਹਫਤੇ ਗ੍ਰੇਟਰ ਟੋਰੌਂਟੋ ਏਅਰਪੋਰਟ ਅਥੌਰਟੀ ਨੇ ਐਲਾਨ ਕੀਤਾ ਸੀ ਕਿ ਜਦੋਂ ਯਾਤਰੀ ਪੀਅਰਸਨ ਏਅਰਪੋਰਟ ਪਹੁੰਚਣਗੇ ਤਾਂ ਉਹਨਾਂ ਨੂੰ ਦੋ ਕਤਾਰਾਂ ਵਿਚ ਵੰਡਿਆ ਜਾਵੇਗਾ- ਇੱਕ ਕਤਾਰ ਵਿਚ ਉਹ ਜੋ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਹਨ ਭਾਵ ਜਿਹਨਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਅਤੇ ਦੂਸਰੀ ਕਤਾਰ ਵਿਚ ਬਿਨਾ ਵੈਕਸੀਨ ਵਾਲੇ ਅਤੇ ਇੱਕ ਡੋਜ਼ ਲੈ ਚੁੱਕਣ ਵਾਲੇ ਯਾਤਰੀ ਸ਼ਾਮਲ ਹੋਣਗੇ।

ਉਸ ਵੇਲੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਕੈਨੇਡਾ ਦਾਖ਼ਲ ਹੋਣ ਦੀ ਪ੍ਰਕਿਰਿਆ ਨੂੰ ਬਿਹਤਰ ਵਿਵਸਥਿਤ ਕਰਨ ਲਈ ਇਹ ਸਿਲਿਸਲਾ ਸ਼ੁਰੂ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ 5 ਜੁਲਾਈ ਤੋਂ ਬਾਅਦ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਯਾਤਰੀਆਂ ਨੂੰ ਕੁਆਰੰਟੀਨ ਨਿਯਮਾਂ ਅਤੇ ਪਹੁੰਚਣ ਤੋਂ ਬਾਅਦ ਦੇ ਅੱਠਵੇਂ ਦਿਨ ਕੋਵਿਡ ਟੈਸਟ ਕਰਵਾਉਣ ਤੋਂ ਛੋਟ ਦਿੱਤੀ ਜਾ ਚੁੱਕੀ ਹੈ ਅਤੇ ਜਿਹੜੇ ਯਾਤਰੀ ਇਸ ਛੋਟ ਦੇ ਦਾਇਰੇ ਵਿਚ ਨਹੀਂ ਆਉਂਦੇ ਉਹਨਾਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਅਤੇ ਪਹੁੰਚਣ ਤੋਂ ਬਾਅਦ ਵੀ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਹੈ। ਉਹਨਾਂ ਨੂੰ ਕੁਆਰੰਟੀਨ ਤੋਂ ਵੀ ਛੋਟ ਨਹੀਂ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ArriveCan ਐਪ ਵਿਚ ਆਪਣੀ ਵੈਕਸੀਨੇਸ਼ਨ ਦਾ ਸਬੂਤ ਅਪਲੋਡ ਕਰਨਾ ਵੀ ਜ਼ਰੂਰੀ ਹੈ। 

ਏਅਰਪੋਰਟ ਉੱਤੇ ਕੋਵਿਡ ਨਿਯਮਾਂ ਦੀ ਵਧੇਰੇ ਜਾਣਕਾਰੀ ਹੇਠ ਲਿਖੀ ਵੈਬਸਾਈਟ ਤੇ ਉਪਲਬਦ ਹੈ।

https://www.torontopearson.com/en/ready-to-travel (ਨਵੀਂ ਵਿੰਡੋ)

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ