1. ਮੁੱਖ ਪੰਨਾ
  2. ਖੇਡਾਂ

ਓਲੰਪਿਕ ਖੇਡਾਂ : ਕੈਨੇਡਾ ਦੀ ਮੌਡ ਚੈਰਨ ਨੇ ਵੇਟਲਿਫਟਿੰਗ 'ਚ ਜਿੱਤਿਆ ਸੋਨੇ ਦਾ ਤਗਮਾ

131 ਕਿਲੋਗ੍ਰਾਮ ਭਾਰ ਚੱਕ ਕੇ ਕੈਨੇਡਾ ਨੂੰ ਜਿਤਾਇਆ ਦੂਜਾ ਸੋਨ ਤਗਮਾ

ਕੈਨੇਡਾ ਦੀ ਵੇਟਲਿਫਟਰ ਮੌਡ ਚੈਰਨ ਨੇ ਟੋਕੀਓ ਓਲੰਪਿਕਸ ਵਿੱਚ ਔਰਤਾਂ ਦੇ 64 ਕਿਲੋਗ੍ਰਾਮ ਵਰਗ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ I

ਕੈਨੇਡਾ ਦੀ ਵੇਟਲਿਫਟਰ ਮੌਡ ਚੈਰਨ ਨੇ ਟੋਕੀਓ ਓਲੰਪਿਕਸ ਵਿੱਚ ਔਰਤਾਂ ਦੇ 64 ਕਿਲੋਗ੍ਰਾਮ ਵਰਗ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ I

ਤਸਵੀਰ: Reuters / Edgard Garrido

RCI

ਕੈਨੇਡਾ ਦੀ ਵੇਟਲਿਫਟਰ ਮੌਡ ਚੈਰਨ ਨੇ ਟੋਕੀਓ ਓਲੰਪਿਕਸ ਵਿੱਚ ਔਰਤਾਂ ਦੇ 64 ਕਿਲੋਗ੍ਰਾਮ ਵਰਗ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ I ਕੈਨੇਡਾ ਹੁਣ ਤੱਕ ਟੋਕੀਓ ਓਲੰਪਿਕਸ ਵਿੱਚ 2 ਸੋਨ ਤਗਮੇ ਜਿੱਤ ਚੁੱਕਾ ਹੈ I

ਚੈਰਨ ਨੇ ਸਨੈਚ ਵਿੱਚ 105 ਕਿਲੋਗ੍ਰਾਮ, ਅਤੇ ਕਲੀਨ ਐਂਡ ਜਰਕ ਵਿੱਚ 131 ਕਿੱਲੋ ਭਾਰ ਚੁੱਕ ਕੇ ਕੈਨੇਡਾ ਲਈ ਦੂਜਾ ਸੋਨ ਤਗਮਾ ਪ੍ਰਾਪਤ ਕੀਤਾ I ਇਸ ਮੁਕਾਬਲੇ ਵਿੱਚ ਇਟਲੀ ਦੀ ਜਾਰਜੀਆ ਬੋਰਡੀਨੀਅਨ ਨੇ ਚਾਂਦੀ ਅਤੇ ਚੀਨ ਤੋਂ ਚੇਨ ਵੇਨ ਹੁਈ ਨੇ ਕਾਂਸੀ ਦਾ ਤਗਮਾ ਜਿੱਤਿਆ I

ਚੈਰਨ , ਪਹਿਲੀ ਕੋਸ਼ਿਸ਼ ਵਿੱਚ 128 ਕਿਲੋਗ੍ਰਾਮ ਭਾਰ ਚੱਕਣ ਦੇ ਯਤਨ ਵਿੱਚ ਆਪਣਾ ਸੰਤੁਲਨ ਗੁਆ ਬੈਠੀ ਪਰ ਦੂਸਰੀ ਕੋਸ਼ਿਸ਼ ਦੌਰਾਨ ਚੈਰਨ ਨੇ ਬਿਨ੍ਹਾਂ ਕਿਸੇ ਗਲਤੀ ਦੇ 128 ਕਿਲੋਗ੍ਰਾਮ ਭਾਰ ਚੱਕਿਆ I

ਆਪਣੀ ਤੀਸਰੀ ਕੋਸ਼ਿਸ਼ ਦੌਰਾਨ , ਚੈਰਨ ਨੇ 133 ਕਿਲੋਗ੍ਰਾਮ ਭਾਰ ਚੱਕਣ ਵਿੱਚ ਸਫ਼ਲਤਾ ਹਾਸਲ ਕੀਤੀ I

ਚੈਰਨ ਦੀ ਵਿਰੋਧੀ ਖਿਡਾਰਨ, ਗ੍ਰੇਟ ਬ੍ਰਿਟੇਨ ਦੀ ਸਾਰਾ ਡੇਵਿਸ ਨੇ 133 ਕਿਲੋਗ੍ਰਾਮ ਭਾਰ ਚੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੀ ਅਤੇ 5 ਵੇ ਸਥਾਨ 'ਤੇ ਜਾ ਡਿੱਗੀ I

ਇਸ ਮੌਕੇ 'ਤੇ 28 ਸਾਲਾ ਚੈਰਨ ਭਾਵੁਕ ਹੋ ਗਈ I ਇਸ ਮੌਕੇ ਉਸਨੇ ਕਿਹਾ ਮੈਂ ਬੱਸ ਰੋ ਰਹੀ ਸੀ, ਅਤੇ ਮੈਨੂੰ ਅਹਿਸਾਸ ਨਹੀਂ ਹੋਇਆ ਕਿ ਕੀ ਹੋਇਆ।

ਓਲੰਪਿਕਸ ਵਿੱਚ ਵੇਟਲਿਫਟਿੰਗ ਵਿੱਚ ਕੈਨੇਡਾ ਦਾ ਇਹ ਦੂਜਾ ਸੋਨ ਤਗਮਾ ਹੈ I ਇਸਤੋਂ ਪਹਿਲਾਂ ਲੰਡਨ 2012 ਦੀਆਂ ਓਲੰਪਿਕਸ ਖੇਡਾਂ ਵਿੱਚ ਕ੍ਰਿਸਟੀਨ ਗਿਰਾਰਡ ਨੇ ਸੋਨੇ ਦਾ ਤਗਮਾ ਜਿੱਤਿਆ ਸੀ I

ਨਿਕ ਮੁਰੇ ਸੀ ਬੀ ਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ