1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਪ੍ਰਸ਼ਾਸਨ

ਸਰੀ ਪੁਲਿਸ ਬੋਰਡ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਪੰਜਾਬੀ ਮੂਲ ਦੀਆਂ ਤਿੰਨ ਔਰਤਾਂ

ਆਰ ਸੀ ਐਮ ਪੀ ਤੋਂ ਬਦਲ ਕੇ ਲਿਆਂਦੀ ਜਾ ਰਹੀ ਹੈ ਸਰੀ ਦੀ ਸਥਾਨਕ ਪੁਲਿਸ

ਸਰੀ ਸ਼ਹਿਰ ਵਿੱਚ ਕੈਨੇਡਾ ਭਰ ਵਿੱਚ ਕੰਮ ਕਰਦੀ ਆਰ ਸੀ ਐਮ ਪੀ ਨੂੰ ਬਦਲ ਕੇ ਸ਼ਹਿਰ ਦੀ ਪੁਲਿਸ ਲਿਆਂਦੀ ਜਾ ਰਹੀ ਹੈ ਜੋ ਕਿ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ I

ਸਰੀ ਸ਼ਹਿਰ ਵਿੱਚ ਕੈਨੇਡਾ ਭਰ ਵਿੱਚ ਕੰਮ ਕਰਦੀ ਆਰ ਸੀ ਐਮ ਪੀ ਨੂੰ ਬਦਲ ਕੇ ਸ਼ਹਿਰ ਦੀ ਪੁਲਿਸ ਲਿਆਂਦੀ ਜਾ ਰਹੀ ਹੈ ਜੋ ਕਿ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ I

ਤਸਵੀਰ: surreypoliceboard.ca

Sarbmeet Singh

ਪੰਜਾਬੀ ਮੂਲ ਦੀਆਂ ਤਿੰਨ ਔਰਤਾਂ , ਸਰੀ ਪੁਲਿਸ ਬੋਰਡ ਵਿੱਚ ਮੈਂਬਰ ਵਜੋਂ ਸੇਵਾਵਾਂ ਨਿਭਾਅ ਰਹੀਆਂ ਹਨ I 29 ਜੂਨ 2020 ਨੂੰ ਥਾਪੇ ਗਏ ਇਸ ਬੋਰਡ ਵਿੱਚ ਮੀਨਾ ਬ੍ਰਿਸਰਡ , ਮਾਨਵ ਗਿੱਲ ਅਤੇ ਜਸਪ੍ਰੀਤ ਸੁੰਨਰ ਨੂੰ ਸਰੀ ਪੁਲਿਸ ਦੀ ਨੀਂਹ ਰੱਖਣ ਵਿੱਚ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ I

ਦੱਸਣਯੋਗ ਹੈ ਕਿ ਸਰੀ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਕੰਮ- ਕਾਰ ਫੈਡਰਲ ਏਜੰਸੀ ਰੋਇਲ ਕੈਨੇਡੀਅਨ ਮਾਉਂਟਡ ਪੁਲਿਸ (ਆਰ ਸੀ ਐਮ ਪੀ) ਕਰ ਰਹੀ ਹੈ I ਸ਼ਹਿਰ ਵਿੱਚ ਵੱਧ ਰਹੇ ਅਪਰਾਧ ਨੂੰ ਦੇਖਦਿਆਂ , ਆਰ ਸੀ ਐਮ ਪੀ ਨੂੰ ਬਦਲ ਕੇ ਸਥਾਨਕ ਪੁਲਿਸ ਲਿਆਉਣ ਦੀ ਮੰਗ ਚੱਕੀ ਜਾ ਰਹੀ ਸੀ I ਸ਼ਹਿਰ ਦੇ ਕੁਝ ਕਾਊਂਸਲਰ ਇਸਦੇ ਹੱਕ ਵਿੱਚ ਹਨ ਜਦਕਿ ਕੁਝ ਇਸ ਤਬਦੀਲੀ ਦਾ ਲਗਾਤਾਰ ਵਿਰੋਧ ਕਰ ਰਹੇ ਹਨ I

ਸਰੀ ਪੁਲਿਸ ਬੋਰਡ ਇਕ ਆਜ਼ਾਦ ਬੋਰਡ ਹੈ ਜੋ ਕਿ ਸਰੀ ਪੁਲਿਸ ਵਿੱਚ ਭਰਤੀ , ਨਵੇਂ ਮੁਲਾਜ਼ਮਾਂ ਨੂੰ ਸਹੁੰ ਚਕਾਉਣ , ਨੀਤੀ , ਬਜਟ ਅਤੇ ਸ਼ਿਕਾਇਤਾਂ ਆਦਿ ਉਪਰ ਕੰਮ ਕਰਦਾ ਹੈ I ਨਿਯਮਾਂ ਮੁਤਾਬਿਕ ਸ਼ਹਿਰ ਦਾ ਮੇਅਰ ਇਸਦਾ ਚੇਅਰਮੈਨ ਹੁੰਦਾ ਹੈ I ਬੋਰਡ ਦੇ ਕੁੱਲ 9 ਮੈਂਬਰ ਹੋ ਸਕਦੇ ਹਨ ਜਿਨ੍ਹਾਂ ਵਿੱਚੋ 1 ਚੇਅਰਮੈਨ ਨਿਯੁਕਤ ਕਰਦਾ ਹੈ ਜਦਕਿ ਬਾਕੀ ਪ੍ਰੋਵਿੰਸ ਵੱਲੋ ਨਿਯੁਕਤ ਕੀਤੇ ਜਾਂਦੇ ਹਨ I ਇਹ ਮੈਂਬਰ ਘੱਟੋ ਘੱਟ ਇਕ ਸਾਲ ਲਈ ਅਤੇ ਵੱਧ ਤੋਂ ਵੱਧ 6 ਸਾਲ ਲਈ ਚੁਣੇ ਜਾਂਦੇ ਹਨ I ਸਰੀ ਦੇ ਮੇਅਰ ਡੱਗ ਮਕੈਲਮ ਇਸ ਬੋਰਡ ਦੇ ਚੇਅਰਮੈਨ ਹਨ I ਸਰੀ ਪੁਲਿਸ ਬੋਰਡ ਦੇ ਕੁੱਲ 8 ਮੈਂਬਰ ਹਨ I

ਸਰੀ ਪੁਲਿਸ ਬੋਰਡ ਵਿੱਚ ਮੈਂਬਰ ਵਜੋਂ ਸੇਵਾਵਾਂ ਦੇ ਰਹੀ ਮੀਨਾ ਬ੍ਰਿਸਰਡ , ਬੀਸੀ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ (ਸੀਯੂਪੀਈ) ਲਈ ਖੇਤਰੀ ਨਿਰਦੇਸ਼ਕ ਵਜੋਂ ਵੀ ਕੰਮ ਕਰ ਰਹੀ ਹੈ I ਮੀਨਾ ਸੀਯੂਪੀਈ ਦੇ ਕਾਨੂੰਨੀ ਮਸਲਿਆਂ ਨੂੰ ਦੇਖਦੀ ਹੈ I ਮੀਨਾ ਕੋਲ ਵੈਨਕੂਵਰ ਪੁਲਿਸ ਵਿਭਾਗ ਵਿੱਚ ਕੰਮ ਕਰਨ ਦਾ ਵੀ ਤਜ਼ਰਬਾ ਹੈ I

ਮੀਨਾ ਬ੍ਰਿਸਰਡ ਦੀ ਫ਼ਾਇਲ ਫੋਟੋ I

ਮੀਨਾ ਬ੍ਰਿਸਰਡ ਦੀ ਫ਼ਾਇਲ ਫੋਟੋ I

ਤਸਵੀਰ: surreypoliceboard.ca

ਮਾਨਵ ਗਿੱਲ ਸਰੀ ਪੁਲਿਸ ਬੋਰਡ ਵਿੱਚ ਬੋਰਡ ਮੈਂਬਰ ਦੇ ਅਹੁਦੇ 'ਤੇ ਤਾਇਨਾਤ ਪੰਜਾਬੀ ਮੂਲ ਦੀ ਦੂਸਰੀ ਔਰਤ ਹੈ I ਮਾਨਵ ਗਿੱਲ ਕੋਲ ਸਿਹਤ ਸੰਭਾਲ ਦੇ ਖੇਤਰ ਵਿੱਚ ਕੰਮ ਕਰਨ ਦਾ ਲੰਬਾ ਤਜ਼ਰਬਾ ਹੈ I ਮਾਨਵ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਨਰਸਿੰਗ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਹੈਲਥ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਕੀਤੀ ਹੈ I ਪੇਸ਼ੇ ਵਜੋਂ ਰਜਿਸਟਰਡ ਨਰਸ ਮਾਨਵ, ਬੀ ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵਿੱਚ ਪਬਲਿਕ ਹੈਲਥ ਮੈਨੇਜਰ ਵਜੋਂ ਵੀ ਕੰਮ ਕਰ ਚੁੱਕੀ ਹੈ I

ਮਾਨਵ ਗਿੱਲ ਦੀ ਫ਼ਾਇਲ ਫੋਟੋ I

ਮਾਨਵ ਗਿੱਲ ਦੀ ਫ਼ਾਇਲ ਫੋਟੋ I

ਤਸਵੀਰ: surreypoliceboard.ca

ਲੇਬਰ ਰਿਲੇਸ਼ਨਜ਼ , ਰੋਜ਼ਗਾਰ ਅਤੇ ਮਨੁੱਖੀ ਅਧਿਕਾਰਾਂ ਸੰਬੰਧੀ ਕਾਨੂੰਨ ਵਿੱਚ ਮਾਹਰ ਜਸਪ੍ਰੀਤ ਸੁੰਨਰ ਸਰੀ ਪੁਲਿਸ ਬੋਰਡ ਨਾਲ ਸੰਬੰਧਿਤ ਪੰਜਾਬੀ ਮੂਲ ਦੀ ਤੀਜੀ ਔਰਤ ਹੈ I

ਥਾਈਲੈਂਡ ਵਿੱਚ ਸੰਯੁਕਤ ਰਾਸ਼ਟਰ ਦਫਤਰ ਨਾਲ ਕੰਮ ਕਰਦਿਆਂ , ਜਸਪ੍ਰੀਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਲਈ ਬੱਚਿਆਂ ਦੀ ਰੱਖਿਆ ਅਤੇ ਮਨੁੱਖੀ ਤਸਕਰੀ ਵਿਰੋਧੀ ਕਾਨੂੰਨ ਦਾ ਖਰੜਾ ਤਿਆਰ ਕਰਨ ਵਿੱਚ ਕੰਮ ਕਰ ਚੁੱਕੀ ਹੈ I ਜਸਪ੍ਰੀਤ ਇਸ ਸਮੇਂ ਸਰੀ ਵੂਮੈਨ ਸੈਂਟਰ ਦੇ ਬੋਰਡ ਅਤੇ ਸੰਯੁਕਤ ਰਾਸ਼ਟਰ ਸੰਘ ਦੀ ਕੈਨੇਡਾ ਵਿਚਲੀ ਵੈਨਕੂਵਰ ਬ੍ਰਾਂਚ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੀ ਹੈ I ਉਸਨੇ ਕੈਲਗਰੀ ਯੂਨੀਵਰਸਿਟੀ ਤੋਂ ਜੂਰੀਸ ਡਾਕਟਰ ਅਤੇ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਤੋਂ ਕ੍ਰਿਮੀਨੋਲੋਜੀ ਵਿੱਚ ਡਿਗਰੀ ਕੀਤੀ ਹੋਈ ਹੈ I

ਜਸਪ੍ਰੀਤ ਸੁੰਨਰ ਦੀ ਫ਼ਾਇਲ ਫੋਟੋ I

ਜਸਪ੍ਰੀਤ ਸੁੰਨਰ ਦੀ ਫ਼ਾਇਲ ਫੋਟੋ I

ਤਸਵੀਰ: surreypoliceboard.ca

Sarbmeet Singh

ਸੁਰਖੀਆਂ