1. ਮੁੱਖ ਪੰਨਾ
  2. ਸੈਰ-ਸਪਾਟਾ

ਟੋਰੌਂਟੋ ਦਾ ਸੀ ਐਨ ਟਾਵਰ ਕਈ ਮਹੀਨਿਆਂ ਬਾਅਦ ਦਰਸ਼ਕਾਂ ਲਈ ਦੁਬਾਰਾ ਖੋਲਿਆ ਗਿਆ

360 ਰੈਸਟੋਰੈਂਟ ਇੱਕ ਹਫਤੇ ਬਾਅਦ 29 ਜੁਲਾਈ ਤੋਂ ਸ਼ੁਰੂ ਹੋਵੇਗਾ

ਟੋਰੌਂਟੋ ਦੇ ਸੀ ਐਨ ਟਾਵਰ ਦੀ ਤਸਵੀਰ

ਟੋਰੌਂਟੋ ਦੇ ਸੀ ਐਨ ਟਾਵਰ ਦੀ ਤਸਵੀਰ

ਤਸਵੀਰ:  CBC

Taabish Naqvi

ਟੋਰੌਂਟੋ ਵਿਚ ਸਥਿਤ ਕੈਨੇਡਾ ਦਾ ਮਸ਼ਹੂਰ ਆਕਰਸ਼ਣ ਸੀ ਐਨ ਟਾਵਰ ਲੰਮੇ ਇੰਤਜ਼ਾਰ ਤੋਂ ਬਾਅਦ ਅੱਜ ਦੁਬਾਰਾ ਖੋਲ ਦਿੱਤਾ ਗਿਆ ਹੈ।

ਉਂਟੇਰੀਓ ਸੂਬੇ ਦੇ ਰਿਉਪਨਿੰਗ ਦੇ ਤੀਸਰੇ ਪੜਾਅ ਵਿਚ ਦਾਖਲ ਹੋਣ ਤੋਂ ਬਾਅਦ 23 ਜੁਲਾਈ ਸ਼ੁਕਰਵਾਰ ਤੋਂ ਸੀ ਐਨ ਟਾਵਰ ਵਿਚ ਵੀ ਵਿਜ਼ਿਟਰਜ਼ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 

ਕੋਵਿਡ ਮਹਾਮਾਰੀ ਕਰਕੇ ਕਈ ਮਹੀਨਿਆਂ ਤੱਕ ਸੀ ਐਨ ਟਾਵਰ ਅਤੇ ਸੂਬੇ ਦੀਆਂ ਇਸ ਤਰਾਂ ਦੀਆਂ ਸੈਰ ਸਪਾਟੇ ਵਾਲੀਆਂ ਥਾਵਾਂ ਨੂੰ ਬੰਦ ਰਖਿਆ ਗਿਆ ਸੀ।

ਸੀ ਐਨ ਟਾਵਰ ਦੀ ਵੈਬਸਾਈਟ ਤੇ ਦਿੱਤੀ ਜਾਣਕਾਰੀ ਮੁਤਾਬਕ ਦਰਸ਼ਕ ਸਵੇਰੇ 10 ਵਜੇ ਤੋਂ ਰਾਤੀਂ 10 ਵਜੇ ਤਕ ਸੀ ਐਨ ਟਾਵਰ ਜਾ ਸਕਦੇ ਹਨ।

ਟਿਕਟਾਂ ਦੀ ਵਿਕਰੀ ਔਨਲਾਈਨ ਸ਼ੁਰੂ ਕੀਤੀ ਗਈ ਹੈ। ਘੁੱਮਣ ਗਏ ਦਰਸ਼ਕਾਂ ਲਈ ਬਿਲਡਿੰਗ ਦੇ ਅੰਦਰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਪਰ ਕਿਸੇ ਵਿਜ਼ਿਟਰ ਕੋਲੋਂ ਉਸਦੇ ਵੈਕਸੀਨ ਲਏ ਹੋਣ ਦੀ ਜਾਣਕਾਰੀ ਨਹੀਂ ਮੰਗੀ ਜਾਵੇਗੀ। 

ਟਾਵਰ ਦੇ ਅੰਦਰ ਸਥਿਤ 360 ਰੈਸਟੋਰੈਂਟ ਇੱਕ ਹਫਤੇ ਬਾਅਦ ਯਾਨੀ 29 ਜੁਲਾਈ ਤੋਂ ਦੁਬਾਰਾ ਸ਼ੁਰੂ ਹੋਵੇਗਾ।

ਕਰੀਬ ਦਸ ਮਹੀਨਿਆਂ ਬਾਅਦ ਸੀ ਐਨ ਟਾਵਰ ਨੂੰ ਦੁਬਾਰਾ ਖੋਲ੍ਹੇ ਜਾਣ ਦੇ ਮੌਕੇ ਟੋਰੌਂਟੋ ਮੇਅਰ ਜੌਨ ਟੋਰੀ ਅਤੇ ਫ਼ੈਡਰਲ ਮਿਨਿਸਟਰ ਅਨੀਤਾ ਅਨੰਦ ਵੀਮੌਜੂਦ ਰਹੇ।

Taabish Naqvi

ਸੁਰਖੀਆਂ