1. ਮੁੱਖ ਪੰਨਾ
  2. ਸਮਾਜ

ਟੈਕਸ ਧੋਖਾਧੜ੍ਹੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਨੂੰ ਇੱਕ ਲੱਖ ਡਾਲਰ ਤੋਂ ਵਧੇਰੇ ਦਾ ਜੁਰਮਾਨਾ

ਐਚ ਜੇ ਟੀ ਲੌਜਿਸਟਿਕਸ ਦੇ ਟਰਾਂਸਪੋਰਟਰ ਦਸੌਂਦਾ ਸਿੰਘ ਖੱਖ ਨੂੰ ਦੋ ਸਾਲ ਦੀ ਕੈਦ

ਸੀ ਆਰ ਏ ਵੱਲੋਂ ਗਲਤ ਜਾਣਕਾਰੀ ਦੇ ਕੇ ਵਿੱਤੀ ਸਹਾਇਤਾ ਹਾਸਿਲ ਕਰਨ ਵਾਲਿਆ 'ਤੇ ਸ਼ਿਕੰਜਾ ਕਸਨ ਦੀ ਗੱਲ ਆਖੀ ਜਾ ਰਹੀ ਹੈ I

ਸੀ ਆਰ ਏ ਵੱਲੋਂ ਗਲਤ ਜਾਣਕਾਰੀ ਦੇ ਕੇ ਵਿੱਤੀ ਸਹਾਇਤਾ ਹਾਸਿਲ ਕਰਨ ਵਾਲਿਆ 'ਤੇ ਸ਼ਿਕੰਜਾ ਕਸਨ ਦੀ ਗੱਲ ਆਖੀ ਜਾ ਰਹੀ ਹੈ I

ਤਸਵੀਰ: Radio-Canada

Sarbmeet Singh

ਓਨਟੇਰੀਓ ਕੋਰਟ ਆਫ਼ ਜਸਟਿਸ ਵੱਲੋਂ ਟੈਕਸ ਧੋਖਾਧੜ੍ਹੀ ਦੇ ਮਾਮਲੇ ਵਿੱਚ ਬਰੈਮਪਟਨ ਦੇ ਦਸੌਂਦਾ ਸਿੰਘ ਖੱਖ ਨੂੰ ਦੋਸ਼ੀ ਪਾਇਆ ਗਿਆ ਹੈ I

ਪ੍ਰਾਪਤ ਜਾਣਕਾਰੀ ਮੁਤਾਬਿਕ ਦਸੌਂਦਾ ਸਿੰਘ ਖੱਖ ਇਕ ਟਰਾਂਸਪੋਰਟ ਕੰਪਨੀ ਦਾ ਡਾਇਰੈਕਟਰ ਸੀ I ਖੱਖ ਵੱਲੋਂ 7 ਟਰੱਕਾਂ ਦੀ ਜਾਅਲੀ ਖ਼ਰੀਦ ਦਿਖਾਈ ਗਈ , ਜਿਸ ਲਈ ਉਸਨੇ ਬੈਂਕ ਡਰਾਫਟ ਅਤੇ ਚੈੱਕ ਸਮੇਤ ਹੋਰ ਜਾਅਲੀ ਦਸਤਾਵੇਜ਼ ਜਮਾਂ ਕਰਵਾਏ ਸਨ I

ਕੈਨੇਡਾ ਰੈਵੀਨਿਊ ਏਜੰਸੀ (ਸੀਆਰਏ) ਮੁਤਾਬਿਕ ਖੱਖ ਨੇ ਤਿੰਨ ਜੀ ਐਸ ਟੀ ਰਿਟਰਨਜ਼ ਭਰ ਕੇ $1,08,526 ਡਾਲਰ ਦੇ ਟੈਕਸ ਕਰੈਡਿਟ ਕਲੇਮ ਕੀਤੇ ਜਿਸਦਾ ਕਿ ਉਹ ਹੱਕਦਾਰ ਨਹੀਂ ਸੀ I ਆਬਕਾਰੀ ਟੈਕਸ ਐਕਟ ਦੇ ਤਹਿਤ ਖੱਖ ਉੱਪਰ ਟੈਕਸ ਧੋਖਾਧੜ੍ਹੀ ਦੇ ਮਾਮਲੇ ਵਿੱਚ ਤਿੰਨ ਦੋਸ਼ ਆਇਦ ਕੀਤੇ ਗਏ ਸਨ ਅਤੇ 7 ਜੂਨ , 2019 ਨੂੰ ਉਸਨੇ ਇਹਨਾਂ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ I

ਬਰੈਂਮਟਨ ਦੀ ਓਨਟੇਰੀਓ ਕੋਰਟ ਆਫ਼ ਜਸਟਿਸ ਵੱਲੋਂ ਖੱਖ ਨੂੰ ਕਰੀਬ ਦੋ ਸਾਲ ਦੀ ਸਜ਼ਾ ਅਤੇ 1,08,526 ਡਾਲਰ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਕੈਨੇਡਾ ਰੈਵੀਨਿਊ ਏਜੰਸੀ (ਸੀ ਆਰ ਏ) ਕਹਿਣਾ ਹੈ ਕਿ ਕੋਵਿਡ-19 ਦੇ ਚਲਦਿਆਂ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿੱਤੀ ਮਦਦ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ I ਸੀ ਆਰ ਏ ਵੱਲੋਂ ਗਲਤ ਜਾਣਕਾਰੀ ਦੇ ਕੇ ਵਿੱਤੀ ਸਹਾਇਤਾ ਹਾਸਿਲ ਕਰਨ ਵਾਲਿਆ 'ਤੇ ਸ਼ਿਕੰਜਾ ਕਸਣ ਦੀ ਗੱਲ ਆਖੀ ਜਾ ਰਹੀ ਹੈ I

ਰੈਵੀਨਿਊ ਏਜੰਸੀ ਮੁਤਾਬਿਕ ਟੈਕਸ ਚੋਰੀ ਕਰਨਾ ਇੱਕ ਜੁਰਮ ਹੈ I ਰਿਕਾਰਡ ਦੀ ਗਲਤ ਜਾਣਕਾਰੀ, ਜਾਣ-ਬੁੱਝ ਕੇ ਆਮਦਨੀ ਦੀ ਜਾਣਕਾਰੀ ਨਾ ਦੇਣ, ਖਰਚਿਆਂ ਨੂੰ ਵਧਾ ਕੇ ਦੱਸਣ ਜਿਹੀਆਂ ਗਤੀਵਿਧੀਆਂ ਕਾਰਨ ਅਪਰਾਧਿਕ ਦੋਸ਼ਾਂ ਅਤੇ ਮੁਕੱਦਮਿਆਂ ਦਾ ਸਾਹਮਣਾ ਕਰਨ ਦੇ ਨਾਲ ਨਾਲ ਜੇਲ੍ਹ ਜਾਣਾ ਪੈ ਸਕਦਾ ਹੈ I

Sarbmeet Singh

ਸੁਰਖੀਆਂ