1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਯੂ.ਐਸ. ਰਾਜਨੀਤੀ

ਯੂਐਸ ਨੇ ਬਾਰਡਰ ਰੋਕਾਂ 21 ਅਗਸਤ ਤੱਕ ਵਧਾਈਆਂ

ਨਵਿਆਏ ਨਿਰਦੇਸ਼ਾਂ ਅਨੁਸਾਰ ਫਿਲਹਾਲ ਬੌਰਡਰ ਖੋਲ੍ਹਣਾ ਸੰਕਟਮਈ

21 ਮਾਰਚ 2020 ਤੋਂ ਕੈਨੇਡਾ ਅਤੇ ਯੂ ਐਸ ਦਰਮਿਆਨ ਜ਼ਮੀਨੀ ਸਰਹੱਦ ਨੂੰ ਗ਼ੈਰਜ਼ਰੂਰੀ ਯਾਤਰਾ ਲਈ ਬੰਦ ਰੱਖਿਆ ਗਿਆ ਹੈ।

21 ਮਾਰਚ 2020 ਤੋਂ ਕੈਨੇਡਾ ਅਤੇ ਯੂ ਐਸ ਦਰਮਿਆਨ ਜ਼ਮੀਨੀ ਸਰਹੱਦ ਨੂੰ ਗ਼ੈਰਜ਼ਰੂਰੀ ਯਾਤਰਾ ਲਈ ਬੰਦ ਰੱਖਿਆ ਗਿਆ ਹੈ।

ਤਸਵੀਰ: The Canadian Press / Rod Gurdebeke

RCI

ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਨਵੇਂ ਨਿਰਦੇਸ਼ਾਂ ਅਨੁਸਾਰ ਯੂ ਐਸ ਲੈਂਡ ਬੌਰਡਰ ਨੂੰ ਘੱਟੋ ਘੱਟ 21 ਅਗਸਤ ਤੱਕ ਗ਼ੈਰਜ਼ਰੂਰੀ ਯਾਤਰਾ ਲਈ ਬੰਦ ਰੱਖਿਆ ਜਾਵੇਗਾ।

ਯੂ ਐਸ ਸਰਕਾਰ ਦਾ ਕਹਿਣਾ ਹੈ ਕਿ ਭਾਵੇਂ ਟੀਕਾਕਰਨ ਦੀਆਂ ਦਰਾਂ ਵਿਚ ਸੁਧਾਰ ਹੋਇਆ ਹੈ ਪਰ ਗ਼ੈਰਜ਼ਰੂਰੀ ਯਾਤਰਾ ਲਈ ਜ਼ਮੀਨੀ ਸਰਹੱਦ ਖੋਲ੍ਹੇ ਜਾਣ ਨਾਲ ਖ਼ਤਰਾ ਹੋ ਸਕਦਾ ਹੈ। 

ਸਰਕਾਰੀ ਬਿਆਨ ਵਿਚ ਲਿਖਿਆ ਹੈ , ਯੂ ਐਸ ਅਤੇ ਦੁਨੀਆ ਭਰ ਵਿਚ ਕੋਵਿਡ 19 ਦੇ ਫੈਲਣ ਅਤੇ ਨਿਰੰਤਰ ਪਸਾਰ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸੈਕਰੇਟਰੀ ਨੇ ਇਹ ਨਿਰਧਾਰਤ ਕੀਤਾ ਹੈ ਕਿ ਕਰੋਨਾਵਾਇਰਸ ਫੈਲਣ ਦਾ ਖ਼ਤਰਾ ਯੂ ਐਸ ਅਤੇ ਕੈਨੇਡਾ ਵਿਚ ਵੀ ਲੋਕਾਂ ਦੀਆਂ ਜਾਨਾਂ ਅਤੇ ਰਾਸ਼ਟਰੀ ਹਿੱਤਾਂ ਲਈ ਵੱਡਾ ਸੰਕਟ ਬਣ ਸਕਦਾ ਹੈ।

ਨਵੇਂ ਨਿਰਦੇਸ਼ 21 ਅਗਸਤ ਨੂੰ ਅੱਧੀ ਰਾਤ ਤੋਂ ਇਕ ਮਿੰਟ ਪਹਿਲਾਂ ਸਮਾਪਤ ਹੋ ਜਾਣਗੇ। 

ਡੈਮੋਕ੍ਰੇਟਿਕ ਸਾਂਸਦ ਬ੍ਰਾਇਨ ਹਿਗਿਨਜ਼ ਆਪਣੀ ਸਰਕਾਰ ਦੇ ਇਸ ਫੈਸਲੇ ਤੋਂ ਕਾਫੀ ਖ਼ਫ਼ਾ ਹਨ। 

ਪਿਛਲੇ ਕਈ ਮਹੀਨਿਆਂ ਤੋਂ ਆਮ ਲੋਕ ਅਤੇ ਕਾਰੋਬਾਰੀ ਸਰਹੱਦ ਖੁਲਣ ਦੀ ਉਡੀਕ ਕਰ ਰਹੇ ਹਨ। ਬਾਇਡਨ ਪ੍ਰਸ਼ਾਸਨ ਦਾ ਅੱਜ ਦਾ ਫੈਸਲਾ ਆਰਥਕ ਪੱਖੋਂ ਅਤੇ ਪਰਿਵਾਰਾਂ ਦੋਵਾਂ ਲਈ ਨੁਕਸਾਨਦੇਹ ਹੈ। ਇਹ ਬਿਲਕੁਲ ਗ਼ੈਰ ਜ਼ਰੂਰੀ ਹੈ।

ਪਰ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਦਾ ਕਹਿਣਾ ਹੈ ਕਿ ਯੂ ਐਸ ਵੱਲੋ ਲਏ ਇਸ ਫੈਸਲੇ ਨਾਲ ਕੈਨੇਡਾ ਦੇ ਅਗਲੇ ਮਹੀਨੇ ਆਪਣੀ ਸਰਹੱਦ ਖੋਲਣ ਦੇ ਫੈਸਲੇ ਤੇ ਕੋਈ ਅਸਰ ਨਹੀਂ ਪਵੇਗਾ।

ਗ਼ੌਰਤਲਬ ਹੈ ਕਿ ਹਾਲ ਹੀ ਵਿਚ ਕਨੇਡੀਅਨ ਸਰਕਾਰ ਨੇ ਐਲਾਨ ਕੀਤਾ ਸੀ ਕਿ 9 ਅਗਸਤ ਨੂੰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀਆਂ ਵਾਸਤੇ ਜ਼ਮੀਨੀ ਸਰਹੱਦ ਖੋਲ ਦਿੱਤੀ ਜਾਵੇਗੀ ਅਤੇ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਯਾਤਰੀ 7 ਸਤੰਬਰ ਤੋਂ ਕੈਨੇਡਾ ਆ ਸਕਣਗੇ। 

ਐਲਿਜ਼ਾਬੇਥ ਥੋਮਪਸਨ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ