1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਕੋਰੋਨਾਵਾਇਰਸ

ਕੈਨੇਡਾ ਵਿੱਚ ਕੋਵਿਡ ਦੀ ਚੌਥੀ ਵੇਵ ਰੋਕਣ ਲਈ ਵਿਕਾਸਸ਼ੀਲ ਦੇਸ਼ਾਂ ਵਿੱਚ ਟੀਕਾਕਰਨ ਵਧਾਉਣਾ ਜ਼ਰੂਰੀ

ਗਰੀਬ ਮੁਲਕਾਂ ਵਿੱਚ ਸਿਰਫ 1% ਲੋਕਾਂ ਨੂੰ ਮਿਲੀ ਹੈ ਵੈਕਸੀਨ

25 ਜੂਨ ਨੂੰ ਦੱਖਣੀ ਅਫਰੀਕਾ ਵਿੱਚ ਕੋਵਿਡ -19 ਟੀਕੇ ਲਗਾਉਣ ਦੀ ਮੰਗ ਲਈ ਮਾਰਚ ਦੌਰਾਨ ਤਖ਼ਤੀ ਫੜਿਆ ਹੋਇਆ ਇੱਕ ਵਿਅਕਤੀ I

25 ਜੂਨ ਨੂੰ ਦੱਖਣੀ ਅਫਰੀਕਾ ਵਿੱਚ ਕੋਵਿਡ -19 ਟੀਕੇ ਲਗਾਉਣ ਦੀ ਮੰਗ ਲਈ ਮਾਰਚ ਦੌਰਾਨ ਤਖ਼ਤੀ ਫੜਿਆ ਹੋਇਆ ਇੱਕ ਵਿਅਕਤੀ I

ਤਸਵੀਰ: Siphiwe Sibeko/Reuters

RCI

ਸਿਹਤ ਮਾਹਿਰਾਂ ਵੱਲੋਂ ਕੈਨੇਡਾ ਵਿੱਚ ਕੋਵਿਡ-19 ਦੀ ਚੌਥੀ ਵੇਵ ਰੋਕਣ ਲਈ ਵਿਕਾਸਸ਼ੀਲ ਦੇਸ਼ਾਂ ਵਿੱਚ ਟੀਕਾਕਰਨ ਵਧਾਉਣ ਦੀ ਗੱਲ ਆਖੀ ਜਾ ਰਹੀ ਹੈ I ਬਹੁਤ ਸਾਰੇ ਡਾਕਟਰਾਂ ਅਤੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਿੱਥੇ ਕੈਨੇਡਾ ਦੀ ਬਹੁਤੀ ਅਬਾਦੀ ਆਮ ਜ਼ਿੰਦਗੀ ਵੱਲ ਵੱਧ ਰਹੀ ਹੈ ਉਥੇ ਹੀ ਵਿਸ਼ਵ ਭਰ ਵਿੱਚ ਲੱਖਾਂ ਲੋਕ ਅਜੇ ਵੀ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ I

ਪ੍ਰਾਪਤ ਜਾਣਕਾਰੀ ਅਨੁਸਾਰ , ਕੈਨੇਡਾ ਦੀ 70 ਫ਼ੀਸਦੀ ਆਬਾਦੀ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੈ ਚੁੱਕੀ ਹੈ ਜਦਕਿ ਦੁਨੀਆ ਭਰ ਦੀ ਸਿਰਫ਼ 26 ਫ਼ੀਸਦੀ ਅਬਾਦੀ ਨੂੰ ਹੀ ਵੈਕਸੀਨ ਦੀ ਇੱਕ ਡੋਜ਼ ਮਿਲੀ ਹੈ I ਗਰੀਬ ਮੁਲਕਾਂ ਵਿੱਚ ਸਿਰਫ 1% ਲੋਕਾਂ ਨੂੰ ਹੀ ਵੈਕਸੀਨ ਪ੍ਰਾਪਤ ਹੋਈ ਹੈ I

ਅਫ਼ਰੀਕਾ ਵਿੱਚ ਕੋਵਿਡ-19 ਵੇਰਿਐਂਟ ਦੇ ਮਾਮਲੇ ਸਾਹਮਣੇ ਆਉਣ ਅਤੇ ਵੈਕਸੀਨ ਦੀ ਘਾਟ ਦੇ ਚਲਦਿਆਂ ਹਲਾਤ ਲਗਾਤਾਰ ਵਿਗੜ ਰਹੇ ਹਨ I  ਅਫਰੀਕਾ ਦੇ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਨਿਰਦੇਸ਼ਕ ਡਾ. ਮੈਟਸੀਡੀਸੋ ਮੋਇਤੀ ਨੇ ਕਿਹਾ ਪਿਛਲੇ ਪੰਜ ਹਫ਼ਤਿਆਂ ਤੋਂ ਮੌਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ।

ਜੇਕਰ ਕੈਨੇਡਾ ਅਤੇ ਦੂਸਰੇ ਅਮੀਰ ਦੇਸ਼ਾਂ ਵੱਲੋਂ ਬਾਕੀ ਮੁਲਕਾਂ ਨੂੰ ਵੈਕਸੀਨ ਸਪਲਾਈ ਨਹੀਂ ਵਧਾਈ ਜਾਂਦੀ ਤਾਂ ਇਹ ਨਾ ਸਿਰਫ਼ ਇੱਕ ਵਿਸ਼ਵ ਪੱਧਰੀ ਅਸਫਲਤਾ ਹੋਵੇਗੀ ਸਗੋਂ ਇਹ ਕੋਵਿਡ-19 ਦੀ ਇੱਕ ਹੋਰ ਲਹਿਰ ਦੇ ਕਾਰਨ ਕਨੇਡੀਅਨ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾਉਣਾ ਵੀ ਹੋਵੇਗਾ I   

ਯੂਨਿਟੀ ਹੈਲਥ ਟੋਰੌਂਟੋ ਦੇ ਸਿਹਤ ਖੋਜਕਰਤਾ ਅਤੇ ਟੋਰਾਂਟੋ ਯੂਨੀਵਰਸਿਟੀ ਦੇ ਡੈਲਾ ਲਾਨਾ ਸਕੂਲ ਆਫ਼ ਪਬਲਿਕ ਹੈਲਥ ਦੇ ਡਾ. ਪ੍ਰਭਾਤ ਝਾਅ ਨੇ ਕਿਹਾ ਇਹ ਸਿਰਫ਼ ਦਾਨ ਦੀ ਗੱਲ ਨਹੀਂ ਹੈ। ਇਹ ਸਵੈ-ਹਿੱਤ ਦੀ ਗੱਲ ਹੈ

ਇਕ ਵਿਸ਼ਵਵਿਆਪੀ ਯੁੱਧ

ਡਾ. ਝਾਅ ਨੇ ਕਿਹਾ ਇਹ ਵਿਸ਼ਵਵਿਆਪੀ ਯੁੱਧ ਹੈ। ਤੁਸੀਂ ਇਹ ਬਿਲਕੁਲ ਨਹੀਂ ਕਹਿ ਸਕਦੇ ਕਿ ਅਸੀਂ ਕਨੇਡੀਅਨਜ਼ ਨੂੰ ਟੀਕਾ ਲਗਾਉਣ ਜਾ ਰਹੇ ਹਾਂ ਅਤੇ ਅਸੀਂ ਸੁਰੱਖਿਅਤ ਹੋਵਾਂਗੇ।ਇਸ ਦਾ ਕਾਰਨ ਇਹ ਹੈ ਕਿ ਵੈਕਸੀਨ ਦੀ ਦਰ ਘੱਟ ਹੋਣ ਅਤੇ ਵਾਇਰਸ ਦੇ ਵੱਡੇ ਪੈਮਾਨੇ 'ਤੇ ਫੈਲਣ ਵਾਲੇ ਦੇਸ਼ ਵੇਰੀਐਂਟ ਫੈਕਟਰੀਆਂ ਬਣ ਰਹੇ ਹਨ ।

ਐਲਬਰਟਾ ਯੂਨੀਵਰਸਿਟੀ ਦੀ ਸਿਹਤ ਮਾਹਰ ਡਾ. ਲਿਨੋਰਾ ਸਕਸਿੰਜਰ ਨੇ ਕਿਹਾ, ਬਹੁਤ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ ,ਜੋ ਕਿ ਕਨੇਡੀਅਨਜ਼ ਲਈ ਛੁੱਟੀਆਂ 'ਤੇ ਜਾਣ ਵਾਲੀਆਂ ਪ੍ਰਸਿੱਧ ਥਾਵਾਂ ਹਨ, ਹਾਲੇ ਵੀ ਕੋਵਿਡ-19 ਦੀ ਵੈਕਸੀਨ ਲਈ ਸੰਘਰਸ਼ ਕਰ ਰਹੇ ਹਨ I

ਕੈਨੇਡਾ ਨੇ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਲਈ ਲਗਭਗ 118 ਮਿਲੀਅਨ ਵੈਕਸੀਨ ਖੁਰਾਕਾਂ ਦਾ ਵਾਅਦਾ ਕੀਤਾ ਹੈ, ਜਿਨ੍ਹਾਂ ਵਿੱਚ ਜੂਨ ਵਿੱਚ ਜੀ -7 ਸੰਮੇਲਨ ਵਿੱਚ ਐਲਾਨ ਕੀਤੇ ਗਏ 100 ਮਿਲੀਅਨ ਡੋਜ਼ ਸ਼ਾਮਲ ਹਨ। ਜੁਲਾਈ ਵਿੱਚ, ਫੈਡਰਲ ਸਰਕਾਰ ਨੇ ਉਹਐਸਟ੍ਰਾਜ਼ੈਨਕਾ -ਆਕਸਫੋਰਡ ਟੀਕੇ ਦੀਆਂ 17.7 ਮਿਲੀਅਨ ਹੋਰ ਖੁਰਾਕਾਂ ਦਾਨ ਕਰਨ ਦਾ ਐਲਾਨ ਕੀਤਾ ਸੀ I

ਦੱਖਣੀ ਅਫਰੀਕਾ ਦੀ ਪੁਲਿਸ ਮੈਂਬਰ ਥੈਲਮਾ ਮੋਡੀਜ਼ ਕੋਵਿਡ -19 ਵੈਕਸੀਨ ਲੈਣ ਸਮੇਂ I

ਦੱਖਣੀ ਅਫਰੀਕਾ ਦੀ ਪੁਲਿਸ ਮੈਂਬਰ ਥੈਲਮਾ ਮੋਡੀਜ਼ ਕੋਵਿਡ -19 ਵੈਕਸੀਨ ਲੈਣ ਸਮੇਂ I

ਤਸਵੀਰ: Siphiwe Sibeko/Reuters

'ਯੁੱਧ' ਵਾਂਗ ਕੋਸ਼ਿਸ਼ ਦੀ ਲੋੜ

ਡਾ. ਝਾਅ ਨੇ ਕਿਹਾ ਕਿ ਸਿਰਫ਼ ਵਧੇਰੇ ਵੈਕਸੀਨ ਦਾਨ ਕਰਨਾ ਕਾਫ਼ੀ ਨਹੀਂ ਹੈ I ਉਹਨਾਂ ਕਿਹਾ ਕਿ ਵਧੇਰੇ ਟੀਕੇ ਖਰੀਦਣ ਦੇ ਨਾਲ-ਨਾਲ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ 'ਤੇ ਹੋਰ ਤੇਜ਼ੀ ਨਾਲ ਬਣਾਉਣ ਦਾ ਦਬਾਅ ਬਣਾਉਣ ਦੀ ਵੀ ਲੋੜ ਹੈ I ਝਾਅ ਨੇ ਕਿਹਾ, ਸਾਨੂੰ ਇਹ ਤੁਰੰਤ ਕਰਨਾ ਪਏਗਾ।ਇਹ ਸਾਡੇ ਆਪਣੇ ਹਿੱਤ ਵਿੱਚ ਹੈ ਸਾਨੂੰ ਉਥੇ ਲੜਨਾ ਪਵੇਗਾ ਜਿੱਥੇ ਇਹ ਵੇਰੀਐਂਟ ਮੌਜੂਦ ਹਨI

ਨਿਕੋਲ ਆਇਰਲੈਂਡ ਸੀ ਬੀ ਸੀ ਨਿਊਜ਼

ਪੰਜਾਬੀ ਅਨੁਵਾਦ : ਸਰਬਮੀਤ ਸਿੰਘ

ਸੁਰਖੀਆਂ