1. ਮੁੱਖ ਪੰਨਾ
  2. ਸਮਾਜ

ਸੜਕ ਹਾਦਸੇ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਮੋਹਿੰਦਰਪਾਲ ਸਿੰਘ ਸੇਖੋਂ ਦੀ ਫਾਈਲ ਫੋਟੋ I

ਮੋਹਿੰਦਰਪਾਲ ਸਿੰਘ ਸੇਖੋਂ 2005 ਵਿੱਚ ਕੈਨੇਡਾ ਆਇਆ ਸੀ I ਉਸਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ 9 ਅਤੇ 3 ਸਾਲ ਦੀਆਂ 2 ਬੇਟੀਆਂ ਹਨ I

ਤਸਵੀਰ: ਧੰਨਵਾਦ ਸਾਹਿਤ ਜਗਦੀਪ ਤੂਰ

Sarbmeet Singh

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਵੇ 97 C ਤੇ ਮੇਰਿਟ ਨਜ਼ਦੀਕ ਇਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਆਪਣੀ ਜਾਨ ਗਵਾਉਣੀ ਪਈ ਹੈ I

ਮ੍ਰਿਤਕ ਦੀ ਪਹਿਚਾਣ 42 ਸਾਲਾਂ ਮੋਹਿੰਦਰਪਾਲ ਸਿੰਘ ਸੇਖੋਂ ਵਜੋਂ ਹੋਈ ਹੈ I ਜਾਣਕਾਰੀ ਮੁਤਾਬਿਕ ਮੋਹਿੰਦਰਪਾਲ ਸਿੰਘ ਸੇਖੋਂ ਕਿਲੋਨਾ ਸ਼ਹਿਰ ਦਾ ਨਿਵਾਸੀ ਸੀ I ਬੀ ਸੀ ਆਰ ਸੀ ਐਮ ਪੀ ਮੁਤਾਬਿਕ ਲੱਕੜ ਦਾ ਭਰਿਆ ਇੱਕ ਟਰੱਕ ਹਾਈਵੇ 'ਤੇ ਖੜਾ ਸੀ ਅਤੇ ਉਸ ਟਰੱਕ ਦਾ ਡਰਾਈਵਰ ਇਸਨੂੰ ਟੋਅ ਕਰਵਾਉਣ ਦੀ ਉਡੀਕ 'ਚ ਸੀ I ਇਸੇ ਦਰਮਿਆਨ ਹੀ ਮੋਹਿੰਦਰਪਾਲ ਦਾ ਟਰੱਕ ਉੱਕਤ ਟਰੱਕ ਵਿੱਚ ਜਾ ਵੱਜਾ ਅਤੇ ਉਸਨੂੰ ਅੱਗ ਲੱਗ ਗਈ ਅਤੇ ਸੇਖੋਂ ਦੀ ਮੌਕੇ 'ਤੇ ਹੀ ਮੌਤ ਹੋ ਗਈ I

ਬੀ ਸੀ ਆਰ ਸੀ ਐਮ ਪੀ ਵੱਲੋਂ ਮੌਕੇ ਤੇ ਪਹੁੰਚ ਬਣਾਈ ਗਈ I ਘਟਨਾ ਦੌਰਾਨ ਟਰੱਕ ਪੂਰੀ ਤਰਾਂ ਅੱਗ ਦੀ ਲਪੇਟ 'ਚ ਆ ਗਿਆ ਅਤੇ ਸੇਖੋਂ ਨੂੰ ਬਚਾਇਆ ਨਾ ਜਾ ਸਕਿਆ I ਆਰ ਸੀ ਐਮ ਪੀ ਵੱਲੋਂ ਮਾਮਲੇ ਦੀ ਜਾਂਚ ਲਈ ਕੁੱਝ ਸਮੇਂ ਲਈ ਹਾਈਵੇ ਨੂੰ ਬੰਦ ਵੀ ਕੀਤਾ ਗਿਆI ਬੀ ਸੀ ਆਰ ਸੀ ਐਮ ਪੀ ਵੱਲੋਂ ਇਸ ਹਾਦਸੇ ਸੰਬੰਧੀ ਬੀ ਸੀ ਕੋਰਨਰਜ਼ ਸਰਵਿਸਜ਼ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕੋਰਨਰਜ਼ ਸਰਵਿਸਜ਼ ਵੱਲੋਂ ਕੀਤੀ ਜਾਵੇਗੀ I

ਮੋਹਿੰਦਰਪਾਲ ਸਿੰਘ ਸੇਖੋਂ ਦੀ ਫਾਈਲ ਫੋਟੋ I

ਮੋਹਿੰਦਰਪਾਲ ਸਿੰਘ ਸੇਖੋਂ ਦੀ ਫਾਈਲ ਫੋਟੋ I

ਤਸਵੀਰ: ਧੰਨਵਾਦ ਸਾਹਿਤ ਜਗਦੀਪ ਤੂਰ I

ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ, ਜਗਦੀਪ ਸਿੰਘ ਤੂਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਮੋਹਿੰਦਰਪਾਲ ਸਿੰਘ ਸੇਖੋਂ 2005 ਵਿੱਚ ਕੈਨੇਡਾ ਆਇਆ ਸੀ I ਉਸਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ 9 ਅਤੇ 3 ਸਾਲ ਦੀਆਂ 2 ਬੇਟੀਆਂ ਹਨ I ਤੂਰ ਮੁਤਾਬਿਕ ਸੇਖੋਂ, ਪੰਜਾਬ ਦੇ ਮੁਲਾਂਪੁਰ ਦਾਖਾ ਕਸਬੇ ਨਾਲ ਸਬੰਧਿਤ ਸੀ ਅਤੇ ਉਸਦੇ ਮਾਤਾ ਪਿਤਾ ਪੰਜਾਬ ਰਹਿੰਦੇ ਹਨ I

ਸੇਖੋਂ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਗੋ ਫੰਡ ਮੀ ਪੇਜ਼ ਵੀ ਸ਼ੁਰੂ ਕੀਤਾ ਗਿਆ ਹੈ ਜਿੱਥੇ ਜਾ ਕੇ ਰਾਸ਼ੀ ਦਿੱਤੀ ਜਾ ਸਕਦੀ ਹੈ I

ਬੀ ਸੀ ਆਰ ਸੀ ਐਮ ਪੀ ਨੇ ਘਟਨਾ ਸਬੰਧੀ ਕੋਈ ਜਾਣਕਾਰੀ ਹੋਣ ਜਾ ਵੀਡੀਓ ਫੁਟੇਜ਼ ਹੋਣ ਤੇ ਉਹਨਾਂ ਨਾਲ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਹੈ I

Sarbmeet Singh

ਸੁਰਖੀਆਂ