1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

22 ਸਾਲਾ ਪੰਜਾਬੀ ਨੌਜਵਾਨ ਦੀ ਡੁੱਬਣ ਨਾਲ ਮੌਤ

 ਗੁਰਪ੍ਰੀਤ ਸਿੰਘ ਗਿੱਲ ਦੀ ਫਾਈਲ ਫੋਟੋ I

ਗੁਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਨਾਲ ਸੰਬੰਧਿਤ ਸੀ I

ਤਸਵੀਰ:  ਗੁਰਪ੍ਰੀਤ ਸਿੰਘ ਗਿੱਲ ਦੀ ਫਾਈਲ ਫੋਟੋ I

Sarbmeet Singh

ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਨਾਲ ਸੰਬੰਧਿਤ ਸੀ ਮ੍ਰਿਤਕ I

ਉਨਟੇਰਿਓ ਵਿੱਚ ਵਸਾਗਾ ਬੀਚ ਤੇ ਪਾਣੀ 'ਚ ਡੁੱਬਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ I  ਮ੍ਰਿਤਕ ਦੀ ਪਛਾਣ 22 ਸਾਲਾ ਗੁਰਪ੍ਰੀਤ ਸਿੰਘ ਗਿੱਲ ਵਜੋਂ ਹੋਈ ਦੱਸੀ ਜਾਂਦੀ ਹੈ I ਗੁਰਪ੍ਰੀਤ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦਾ ਦੱਸਿਆ ਜਾ ਰਿਹਾ ਹੈ I ਗੁਰਪ੍ਰੀਤ ਦੇ ਦੋਸਤ, ਅਰਸ਼ ਅਟਵਾਲ ਨੇ ਦੱਸਿਆ ਕਿ ਗੁਰਪ੍ਰੀਤ ਕਰੀਬ ਚਾਰ ਸਾਲ ਪਹਿਲਾਂ ਕੈਨੇਡਾ ਪੜਾਈ ਲਈ ਆਇਆ ਸੀ I ਅਰਸ਼ ਮੁਤਾਬਿਕ ਗੁਰਪ੍ਰੀਤ ਪੜਾਈ ਪੂਰੀ ਕਰ ਚੁੱਕਿਆ ਸੀ ਅਤੇ ਇਸ ਸਮੇ ਵਰਕ ਪਰਮਟ 'ਤੇ ਸੀ I 

ਅਰਸ਼ ਅਟਵਾਲ ਨੇ ਦੱਸਿਆ ਕਿ ਗੁਰਪ੍ਰੀਤ ਸ਼ਨੀਵਾਰ ਨੂੰ ਆਪਣੇ ਦੋਸਤਾਂ ਨਾਲ ਬੀਚ ਤੇ ਗਿਆ ਸੀ I ਇਹ ਦੁਰਘਟਨਾ ਵਾਪਰਨ ਤੋਂ ਬਾਅਦ , ਦੋਸਤਾਂ ਵੱਲੋਂ ਪੁਲਿਸ ਨੂੰ ਫ਼ੋਨ ਕੀਤਾ ਗਿਆ I ਕੁੱਝ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ , ਗੁਰਪ੍ਰੀਤ ਨੂੰ ਪਾਣੀ 'ਚੋ ਕੱਢਿਆ ਗਿਆ ਅਤੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆI  

ਪ੍ਰਾਪਤ ਜਾਣਕਾਰੀ ਮੁਤਾਬਿਕ, ਗੁਰਪ੍ਰੀਤ ਦੇ ਪਰਿਵਾਰ 'ਚ ਉਸਦੇ ਮਾਤਾ - ਪਿਤਾ ਤੋਂ ਇਲਾਵਾ ਇੱਕ ਭੈਣ ਹੈ I 

ਜ਼ਿਕਰਯੋਗ ਹੈ ਕਿ ਬੀਤੇ ਕੁੱਝ ਸਾਲਾਂ ਦੌਰਾਨ ਕਾਫੀ ਸਾਰੇ ਨੌਜਵਾਨਾਂ ਦੀਆਂ ਪਾਣੀ 'ਚ ਡੁੱਬਣ ਨਾਲ ਮੌਤਾਂ ਹੋ ਚੁੱਕੀਆਂ ਹਨ I   ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਦੀ ਸੰਸਥਾ, ਟੀਮ ਵੀ ਕੇਅਰ ਤੋਂ ਜਸਕਰਨ ਬੈਨੀਪਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲਾਈਫ ਜੈਕਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਤੈਰਾਕੀ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ I  ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਜੀਵਨ ਬੀਮਾ ਵੀ ਲੈਣਾ ਚਾਹੀਦਾ ਹੈ ਜੋ ਕਿ ਮੁਸ਼ਕਿਲ ਸਮੇ 'ਚ ਕੰਮ ਆ ਸਕੇ I 

ਗੁਰਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ I ਫੰਡ ਇਕੱਠਾ ਕਰਨ ਦੀ ਮੁਹਿਮ ਚਲਾਉਣ ਵਾਲੇ , ਅਰਸ਼ ਅਟਵਾਲ ਨੇ ਦੱਸਿਆ ਕਿ ਹੁਣ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ I  ਅਰਸ਼ ਅਟਵਾਲ ਨੇ ਇਸ ਫੰਡ 'ਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾ ਸਕੇ I

Sarbmeet Singh

ਸੁਰਖੀਆਂ