1. ਮੁੱਖ ਪੰਨਾ
  2. ਸਮਾਜ
  3. ਫੈਨਸਿੰਗ

ਪੰਜਾਬੀ ਮੂਲ ਦੇ ਵਿਅਕਤੀ 'ਤੇ ਲੱਗੇ ਐਮਬੂਲੈਂਸ 'ਚ ਗੱਡੀ ਮਾਰਨ ਦੇ ਦੋਸ਼

ਪੀਲ ਰੀਜਨਲ ਪੁਲਿਸ  ਦਾ ਲੋਗੋ ।

ਪੀਲ ਰੀਜਨਲ ਪੁਲਿਸ ਵੱਲੋਂ ਪੰਜਾਬੀ ਮੂਲ ਦੇ ਇੱਕ ਵਿਅਕਤੀ ਤੇ ਐਮਬੂਲੈਂਸ 'ਚ ਗੱਡੀ ਮਾਰਨ ਦਾ ਦੋਸ਼ ਤਹਿਤ 15 ਚਾਰਜਸ ਲਗਾਏ ਗਏ ਹਨ।

ਤਸਵੀਰ: Peel police website/ logo

Sarbmeet Singh

ਪੀਲ ਰੀਜਨਲ ਪੁਲਿਸ ਵੱਲੋਂ ਪੰਜਾਬੀ ਮੂਲ ਦੇ ਇੱਕ ਵਿਅਕਤੀ ਤੇ ਐਮਬੂਲੈਂਸ 'ਚ ਗੱਡੀ ਮਾਰਨ ਦੇ ਦੋਸ਼ ਤਹਿਤ 15 ਚਾਰਜਸ ਲਗਾਏ ਗਏ ਹਨ।

ਪੁਲਿਸ ਨੂੰ ਬਰੈਮਪਟਨ ਦੇ ਇੱਕ ਪਾਰਕਿੰਗ ਲੌਟ 'ਚ ਚਲਦੀ ਗੱਡੀ 'ਚ ਪਏ ਇੱਕ ਬੇਸੁੱਧ ਵਿਅਕਤੀ ਦੀ ਖ਼ਬਰ ਮਿਲੀ ਸੀ।

ਪੁਲਿਸ ਅਧਿਕਾਰੀ ਅਤੇ ਪੈਰਾਮੈਡਿਕਸ ਸਟਾਫ ਸਹਾਇਤਾ ਪ੍ਰਦਾਨ ਕਰਨ ਲਈ ਮੌਕੇ 'ਤੇ ਪਹੁੰਚੇ।

ਹੋਸ਼ ਆਉਣ ਤੇ ਉੱਕਤ ਵਿਅਕਤੀ ਨੇ ਆਪਣੀ ਗੱਡੀ ਨੂੰ ਭਜਾਇਆ ਅਤੇ ਇਸ ਦੌਰਾਨ ਉਸਦੀ ਗੱਡੀ ਇੱਕ ਐਮਬੂਲੈਂਸ ਅਤੇ ਦੋ ਹੋਰ ਗੱਡੀਆਂ ਨਾਲ ਟਕਰਾ ਗਈ । ਇਸ ਉਪਰੰਤ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਪੈਰਾਮੈਡਿਕਸ ਸਟਾਫ ਨੂੰ ਕੋਈ ਸੱਟ ਨਹੀਂ ਲੱਗੀ।

ਪੁਲਿਸ ਵੱਲੋਂ ਸ਼ਾਮ ਨੂੰ ਉਕਤ ਗੱਡੀ ਨੂੰ ਟੋਰੰਟੋ ਤੋਂ ਲੱਭ ਲਿਆ ਗਿਆ ਅਤੇ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ।

ਪੁਲਿਸ ਵੱਲੋਂ 32 ਸਾਲਾਂ ਹਰਜਿੰਦਰ ਸਿੰਘ ਨਾਮੀ ਇਸ ਵਿਅਕਤੀ ਤੇ ਕੋਰਟ ਨਿਯਮਾਂ ਦੀ ਉਲੰਘਣਾ , ਨਸ਼ੀਲੇ ਪਦਾਰਥ ਰੱਖਣ , ਕਰੈਡਿਟ ਕਾਰਡ ਡਾਟਾ ਰੱਖਣ ਅਤੇ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਸਮੇਤ 15 ਚਾਰਜਸ ਲਗਾਏ ਗਏ ਹਨ ।

ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਹੋਣ ਤੇ 21 ਡਿਵੀਜਨ ਕ੍ਰਿਮਿਨਲ ਜਾਂਚ ਬਿਊਰੋ ਜਾਂ ਪੀਲ ਕਰਾਈਮ ਸਟੋਪਰਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ।

Sarbmeet Singh

ਸੁਰਖੀਆਂ