1. ਮੁੱਖ ਪੰਨਾ
  2. ਰਾਜਨੀਤੀ
  3. ਜਨਤਕ ਸਿਹਤ

ਇਸ ਸਿਧਾਂਤ ਨੂੰ ਵੱਧਗੰਭੀਰਤਾ ਨਾਲ ਕਿਉਂਲਿਆ ਜਾ ਰਿਹਾ ਹੈ ਕਿਕੋਵਿਡ-19 ਵਾਇਰਸਮੁੱਢਲੇ ਤੌਰ ‘ਤੇ ਵੁਹਾਨਦੀ ਲੈਬ ਵਿੱਚੋਂ ਲੀਕਹੋਇਆ | ਸੀਬੀਸੀਨਿਊਜ਼

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਇੱਕ ਟੀਮ ਵੱਲੋਂ 3 ਫਰਵਰੀ, 2021 ਨੂੰ ਚੀਨ ਦੇ ਹਿਊਬੇ ਸੂਬੇ ਦੇ ਵੂਹਾਨ ਸ਼ਹਿਰ ਵਿੱਚ, ਕੋਵਿਡ -19 ਦੀ ਜੜ੍ਹ ਦੀ ਜਾਂਚ ਕਰਨ ਵੇਲੇ, ਸੁਰੱਖਿਆ ਕਰਮਚਾਰੀ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਬਾਹਰ ਨਿਗਰਾਨੀ ਕਰਦੇ ਹੋਏ। (ਥੋਮਸ ਪੀਟਰ/ਰਾਇਟਰਜ਼)

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਇੱਕ ਟੀਮ ਵੱਲੋਂ 3 ਫਰਵਰੀ, 2021 ਨੂੰ ਚੀਨ ਦੇ ਹਿਊਬੇ ਸੂਬੇ ਦੇ ਵੂਹਾਨ ਸ਼ਹਿਰ ਵਿੱਚ, ਕੋਵਿਡ -19 ਦੀ ਜੜ੍ਹ ਦੀ ਜਾਂਚ ਕਰਨ ਵੇਲੇ, ਸੁਰੱਖਿਆ ਕਰਮਚਾਰੀ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਬਾਹਰ ਨਿਗਰਾਨੀ ਕਰਦੇ ਹੋਏ। (ਥੋਮਸ ਪੀਟਰ/ਰਾਇਟਰਜ਼)

ਤਸਵੀਰ: Ng Han Guan

RCI

ਕੋਵਿਡ -19 ਦੀ ਜੜ੍ਹ ਦੀ ਜਾਂਚ ਕਰਨ ਸਬੰਧੀ ਲਿਖੇ ਇੱਕ ਪੱਤਰ ‘ਤੇ 18 ਵਿਗਿਆਨੀਆਂ ਨੇ ਦਸਤਖ਼ਤ ਕੀਤੇ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਇੱਕ ਟੀਮ ਵੱਲੋਂ 3 ਫਰਵਰੀ, 2021 ਨੂੰ ਚੀਨ ਦੇ ਹਿਊਬੇ ਸੂਬੇ ਦੇ ਵੂਹਾਨ ਸ਼ਹਿਰ ਵਿੱਚ, ਕੋਵਿਡ -19 ਦੀ ਜੜ੍ਹ ਦੀ ਜਾਂਚ ਕਰਨ ਵੇਲੇ, ਸੁਰੱਖਿਆ ਕਰਮਚਾਰੀ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਬਾਹਰ ਨਿਗਰਾਨੀ ਕਰਦੇ ਹੋਏ। (ਥੋਮਸ ਪੀਟਰ/ਰਾਇਟਰਜ਼)

ਕੈਨੇਡਾ ਦੇ ਬਾਇਓਟੈਕ ਉਦਯੋਗਪਤੀ ਯੂਰੀ ਡਿਗੀਨ ਨੂੰ, ਜਿਸ ਦੇ ਪਿਛਲੀ ਅਪ੍ਰੈਲ ਦੇ 16,000-ਸ਼ਬਦਾਂ ਦੇ ਲੇਖ ਨੇ  (ਨਵੀਂ ਵਿੰਡੋ) ਪਹਿਲੀ ਵਿਸਥਾਰਪੂਰਵਕ ਦਲੀਲ ਦਿੱਤੀ ਸੀ ਕਿ ਇਹ ਮੁਮਕਿਨ ਹੈ ਕਿ ਕੋਵਿਡ -19 ਵਾਇਰਸ ਚੀਨ ਦੀ ਇੱਕ ਲੈਬ ਵਿੱਚੋਂ ਆਇਆ ਹੋਵੇ, ਹਾਲ ਹੀ ਵਿੱਚ ਇਸ ਸਿਧਾਂਤ ਵੱਲੋਂ ਫੜਿਆ ਜ਼ੋਰ ਸੰਤੁਸ਼ਟੀ ਦੇਣ ਵਾਲਾ ਸਾਬਿਤ ਹੋਇਆ ਹੈ।

ਡੀਗੀਨ ਨੇ ਮਾਸਕੋ ਤੋਂ ਦਿੱਤੇ ਬਿਆਨ ਵਿੱਚ ਕਿਹਾ, ਜਦੋਂ ਮੈਂ ਬਿਆਨ ਕੀਤਾ ਸੀ, ਤਾਂ ਮੈਨੂੰ ਮੰਦਾ ਬੋਲਿਆ ਗਿਆ ਅਤੇ ਮੂਰਖ ਆਖਿਆ ਗਿਆ, ਪਾਗਲ ਵਿਅਕਤੀ ਕਿਹਾ ਗਿਆ, ਜਿਸ ਨੂੰ ਪਤਾ ਨਹੀਂ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ। 

ਡਿਗੀਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਸ਼ੁਰੂਆਤ ਵਿੱਚ, ਸੰਭਾਵਿਤ ਆਮ ਵਿਗਿਆਨਕ ਵਾਂਗ ਇਹੀ ਮੰਨਿਆ ਸੀ ਕਿ ਕੋਵਿਡ-19 ਦੇ ਪਿੱਛੇ ਜੋ ਵਾਇਰਸ ਹੈ ਉਹ ਕੁਦਰਤੀ ਤੌਰ 'ਤੇ ਚੀਨ ਦੇ ਵੁਹਾਨ ਸ਼ਹਿਰ ਵਿੱਚ ਕਿਸੇ ਲਾਗ ਵਾਲੇ ਜਾਨਵਰ ਨਾਲ ਮਨੁੱਖੀ ਸੰਪਰਕ ਹੋਣ ਕਾਰਨ ਪੈਦਾ ਹੋਇਆਕਿਉਂਕਿ ਆਮ ਤੌਰ ‘ਤੇ ਇਸ ਤਰ੍ਹਾਂ ਹੀ ਵਾਇਰਸ ਫੈਲਦੇ ਹਨ।  

ਪਰ, ਉਨ੍ਹਾਂ ਕਿਹਾ ਕਿ ਨਾਲ ਦੇ ਸਿਧਾਂਤ ਦੀ ਗਹਿਰਾਈ ਵਿੱਚ ਜਾਣ ਤੋਂ ਬਾਅਦ, ਇਹ ਬਹੁਤ ਸਪਸ਼ਟ ਹੋ ਗਿਆ ਕਿ ਇਹ ਕੋਈ ਸਨਕੀ ਅਨੁਮਾਨ ਨਹੀਂ, ਕੋਈ ਸਨਕੀ ਸਾਜ਼ਿਸ਼ੀ ਸਿਧਾਂਤ ਨਹੀਂ ਹੈ।

ਇੱਥੇ ਇਹ ਸਾਫ਼ ਕਰਨਾ ਬਣਦਾ ਹੈ ਕਿ ਵੁਹਾਨ ਲੈਬ-ਲੀਕ ਥਿਊਰੀ ਮੁੜ ਤੋਂ ਖ਼ਬਰਾਂ ਵਿੱਚ ਇਸ ਲਈ ਨਹੀਂ ਆਈ ਕਿਉਂਕਿ ਇਸ ਗੱਲ ਦਾ ਖ਼ੁਲਾਸਾ ਕਰਨ ਲਈ ਕਿਸੇ ਸਬੂਤ ਤੋਂ ਪਰਦਾ ਹਟ ਗਿਆ ਹੈ। ਤਬਦੀਲੀ ਇਹ ਆਈ ਹੈ ਇਕ ਇਸ ਖੇਤਰ ਨਾਲ ਸਬੰਧਿਤ ਵਿਗਿਆਨੀਆਂ ਨੇ ਇਹ ਮੰਗ ਚੁੱਕੀ ਹੈ, ਕਿ ਬਾਇਡਨ ਸਰਕਾਰ (ਨਵੀਂ ਵਿੰਡੋ) ਅਤੇ ਹੋਰ ਇਸ ਦੀ ਸਹੀ ਜਾਂਚ ਕਰਨ — ਕਿਉਂਕਿ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦਾ ਵੀ ਇਹੀ ਕਹਿਣਾ ਹੈ ਕਿ ਹਾਲੇ ਅਜਿਹਾ ਨਹੀਂ ਹੋਇਆ।

ਮੈ ਸਭ ਨੂੰ ਅਤੇ ਆਪਣੇ-ਆਪ ਨੂੰ ਮੁੜ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਸਾਨੂੰ ਹਾਲੇ ਇਸ ਦੇ ਹੱਕ ਜਾਂ ਵਿਰੋਧ ਵਿੱਚ ਕੋਈ ਵੀ ਨਿਰਣਾਇਕ ਸਬੂਤ ਨਹੀਂ ਮਿਲਿਆ, ਡਿਗੀਨ ਨੇ ਕਿਹਾ।

'ਗੰਭੀਰਤਾ ਨਾਲ ਜਾਂਚ ਕਰੋ’

ਲੈਬ-ਲੀਕ ਥਿਊਰੀ ਮੁਤਾਬਿਕ, ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਖੋਜਕਰਤਾ, ਜੋ ਕੋਰੋਨਾਵਾਇਰਸਾਂ ਉੱਤੇ ਕੰਮ ਕਰਦੇ ਹਨ, ਸ਼ਾਇਦ ਅਜਿਹੇ ਵਾਇਰਸਾਂ ਦਾ ਅਧਿਐਨ ਕਰ ਰਹੇ ਸਨ ਜਾਂ ਉਨ੍ਹਾਂ ਨੂੰ ਸੋਧ ਰਹੇ ਸਨ ਤਾਂ ਜੋ ਉਨ੍ਹਾਂ ਬਾਰੇ ਵਧੇਰੇ ਪਤਾ ਲਗਾਇਆ ਜਾ ਸਕੇ, ਅਤੇ ਹੋ ਸਕਦਾ ਹੈ ਕਿ ਕਿਸੇ ਲੈਬ ਹਾਦਸੇ ਕਾਰਨ ਕੋਈ ਵਾਇਰਸ ਨਿਕਲ ਗਿਆ ਹੋਵੇ।

ਮਹਾਂਮਾਰੀ ਦੇ ਉਭਰਨ ਤੋਂ ਤੁਰੰਤ ਬਾਅਦ ਇਹ ਸਿਧਾਂਤ ਪੇਸ਼ ਹੋਇਆ ਸੀ, ਅਤੇ ਸੰਯੁਕਤ ਰਾਜ ਦੇ ਉਸ ਸਮੇਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਰਿਪਬਲੀਕਨਜ਼ ਇਸ ਦੇ ਆਗੂ ਸਨ, ਪਰ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਇੱਕ ਸਾਜ਼ਿਸ਼ੀ ਸਿਧਾਂਤ ਆਖ ਕੇ ਖ਼ਾਰਜ ਕਰ ਦਿੱਤਾ ਸੀ।

ਪਰ, ਕੁਦਰਤੀ ਉਤਪਤੀ, ਜਾਂ ਵਿਗਿਆਨੀ ਜਿਸ ਨੂੰ ਜ਼ੂਨੋਟਿਕ ਸਪਿੱਲ-ਓਵਰ ਆਖਦੇ ਹਨ, ਕਿਸੇ ਜਾਨਵਰ ਤੋਂ ਇਨਸਾਨਾਂ ਵਿੱਚ ਆਈ ਲਾਗ, ਦੋਵਾਂ ਦਾ ਕੋਈ ਸਪਸ਼ਟ ਸਬੂਤ ਨਾ ਹੋਣ ਕਾਰਨ, ਇਹ ਸਿਧਾਂਤ ਵੀ ਮੌਜੂਦ ਰਿਹਾ।

ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਇਹ ਤੱਥ ਕਿ ਚੀਨ ਇਸ ਦੀ ਉਤਪਤੀ ਸਬੰਧੀ ਕੋਈ ਠੋਸ ਜਾਂਚ ਦੀ ਇਜਾਜ਼ਤ ਨਹੀਂ ਦਿੰਦਾ, ਲੋਕ ਕੁਦਰਤੀ ਤੌਰ 'ਤੇ ਹੈਰਾਨ ਹੋਣ ਲੱਗਦੇ ਹਨ ਕਿ ਕਿਉਂ, ਬੇਲਰ ਕਾਲਜ ਆਫ਼ ਮੈਡੀਸਨ ਵਿਖੇ ਨੈਸ਼ਨਲ ਸਕੂਲ ਆਫ਼ ਟ੍ਰੌਪਿਕਲ ਮੈਡੀਸਨ ਦੇ ਡੀਨ, ਡਾ. ਪੀਟਰ ਹੋਟੇਜ਼ ਨੇ ਕਿਹਾ।

ਅਤੇ ਫਿਰ ਕਿਸੇ ਸਮੇਂ ਕੋਈ ਸਬੂਤ ਮਿਲਦਾ ਹੈ ਜੋ ਕਿ ਅਜੀਬ ਜਿਹਾ ਲੱਗਦਾ ਹੈ ... ਲੋਕ ਇਸ ਸਿੱਟੇ 'ਤੇ ਪਹੁੰਚਣ ਲਈ ਬੇਤਾਬ ਹਨ ਕਿ ਕੀ ਇਸ ਦੀ ਸ਼ੁਰੂਆਤ ਮਨੁੱਖ ਤੋਂ ਹੋਈ ਜਾਂ ਕਿਸੇ ਲੈਬ ਵਿੱਚੋਂ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ, ਰਿਪਬਲੀਕਨਜ਼ ਇਸ ਸਿਧਾਂਤ ਨੂੰ ਪੇਸ਼ ਕਰਦੇ ਰਹੇ ਕਿ ਵਾਇਰਸ ਕਿਸੇ ਲਾਗ ਵਾਲੇ ਜਾਨਵਰ ਨਾਲ ਕੁਦਰਤੀ ਤੌਰ 'ਤੇ ਮਨੁੱਖੀ ਸੰਪਰਕ ਰਾਹੀਂ ਨਹੀਂ ਫੈਲਿਆ, ਵੁਹਾਨ ਦੀ ਇੱਕ ਲੈਬ ਤੋਂ ਫੈਲਿਆ ਸੀ। ਜਦ ਕਿ ਸ਼ੁਰੂਆਤ ਵਿੱਚ ਕੁਝ ਲੋਕਾਂ ਨੇ ਇਸ ਨੂੰ ਇੱਕ ਸਾਜ਼ਿਸ਼ੀ ਸਿਧਾਂਤ ਆਖ ਕੇ ਖ਼ਾਰਜ ਕਰ ਦਿੱਤਾ, ਹੁਣ ਭਰੋਸੇਯੋਗ ਵਿਗਿਆਨੀ ਕਹਿ ਰਹੇ ਹਨ ਕਿ ਇਸ ਦੀ ਸਹੀ ਜਾਂਚ ਕਰਨ ਦੀ ਲੋੜ ਹੈ।(ਥੋਮਸ ਪੀਟਰ/ਰਾਇਟਰਜ਼)

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ, ਰਿਪਬਲੀਕਨਜ਼ ਇਸ ਸਿਧਾਂਤ ਨੂੰ ਪੇਸ਼ ਕਰਦੇ ਰਹੇ ਕਿ ਵਾਇਰਸ ਕਿਸੇ ਲਾਗ ਵਾਲੇ ਜਾਨਵਰ ਨਾਲ ਕੁਦਰਤੀ ਤੌਰ 'ਤੇ ਮਨੁੱਖੀ ਸੰਪਰਕ ਰਾਹੀਂ ਨਹੀਂ ਫੈਲਿਆ, ਵੁਹਾਨ ਦੀ ਇੱਕ ਲੈਬ ਤੋਂ ਫੈਲਿਆ ਸੀ। ਜਦ ਕਿ ਸ਼ੁਰੂਆਤ ਵਿੱਚ ਕੁਝ ਲੋਕਾਂ ਨੇ ਇਸ ਨੂੰ ਇੱਕ ਸਾਜ਼ਿਸ਼ੀ ਸਿਧਾਂਤ ਆਖ ਕੇ ਖ਼ਾਰਜ ਕਰ ਦਿੱਤਾ, ਹੁਣ ਭਰੋਸੇਯੋਗ ਵਿਗਿਆਨੀ ਕਹਿ ਰਹੇ ਹਨ ਕਿ ਇਸ ਦੀ ਸਹੀ ਜਾਂਚ ਕਰਨ ਦੀ ਲੋੜ ਹੈ।(ਥੋਮਸ ਪੀਟਰ/ਰਾਇਟਰਜ਼)

ਤਸਵੀਰ: Ng Han Guan

ਹਾਲਾਂਕਿ ਹੋਟੇਜ਼ ਦਾ ਹਾਲੇ ਵੀ ਇਹੀ ਮੰਨਣਾ ਹੈ ਕਿ ਕੁਦਰਤੀ ਉਤਪਤੀ ਦੀ ਸੰਭਾਵਨਾ ਵਧੇਰੇ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਬੂਤਾਂ ਦੇ ਅਧਾਰ ‘ਤੇ ਕਿਸੇ ਲੈਬ ਹਾਦਸੇ ਜਾਂ ਵਧੇਰੇ ਮਨੁੱਖੀ ਸ਼ਮੂਲੀਅਤ ਕਾਰਨ ਹੋਈ ਇਸ ਦੀ ਉਤਪਤੀ ਨੂੰ ਪੂਰੀ ਤਰ੍ਹਾਂ ਖ਼ਾਰਜ ਨਹੀਂ ਕੀਤਾ ਜਾ ਸਕਦਾ।

ਪਰ ਇਸ ਨੂੰ ਹੱਲ ਕਰਨ ਦਾ ਇੱਕੋ-ਇੱਕ ਤਰੀਕਾ ਹੈ: ਗੰਭੀਰਤਾ ਨਾਲ ਜਾਂਚ ਕਰੋ।

ਬੁੱਧਵਾਰ ਨੂੰ, ਸੰਯੁਕਤ ਰਾਜ ਦੇ ਰਾਸ਼ਟਰਪਤੀ, ਜੋ ਬਾਇਡਨ ਨੇ ਸੰਯੁਕਤ ਰਾਜ ਦੇ ਖ਼ੁਫ਼ੀਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ (ਨਵੀਂ ਵਿੰਡੋ) ਕਿ ਉਹ ਕੋਵਿਡ-19 ਮਹਾਂਮਾਰੀ ਦੀ ਉਤਪਤੀ ਦੀ ਜਾਂਚ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਮੁੜ-ਦੁੱਗਣਾ ਕਰਨ, ਜਿਸ ਦੇ ਰਾਹ ਵਿੱਚ ਭਾਵੇਂ ਚੀਨ ਦੀ ਲੈਬਾਰਟਰੀ ਵੱਲ ਜਾਣ ਦੀ ਸੰਭਾਵਨਾ ਵੀ ਕਿਉਂ ਨਾ ਸ਼ਾਮਿਲ ਹੋਵੇ।

ਇਸ ਤੋਂ ਇਲਾਵਾ, ਨਿਊਯਾਰਕ ਟਾਈਮਜ਼ ਦੇ ਸਾਬਕਾ ਵਿਗਿਆਨ ਲੇਖਕਾਂ ਡੋਨਾਲਡ ਜੀ ਮੈਕਨੀਲ ਜੂਨੀਅਰ  (ਨਵੀਂ ਵਿੰਡੋ) ਅਤੇ ਨਿਕੋਲਸ ਵੇਡ  (ਨਵੀਂ ਵਿੰਡੋ) ਦੇ ਦੋ ਪ੍ਰਕਾਸ਼ਿਤ ਲੇਖਾਂ ਸਮੇਤ, ਕਈ ਲੇਖਾਂ ਵਿੱਚ ਲੈਬ-ਲੀਕ ਥਿਊਰੀ ਦਾ ਵਰਣਨ ਆਇਆ। ਵਾਸ਼ਿੰਗਟਨ ਪੋਸਟ ਦੇ ਤੱਥ ਜਾਂਚਕਰਤਾ ਗਲੇਨ ਕੇਸਲਰ ਨੇ ਇੱਕ ਸਮਾਂ ਰੇਖਾ ਦੱਸੀ  (ਨਵੀਂ ਵਿੰਡੋ), ਜਿਸ ਦਾ ਸਿਰਲੇਖ ਹੈ: ਮਹਾਂਮਾਰੀ ਦੀ ਉਤਪਤੀ ਲਈ ਅਚਾਨਕ ਵੁਹਾਨ ਲੈਬ-ਲੀਕ ਥਿਊਰੀ ਨੂੰ ਕਿਵੇਂ ਭਰੋਸੇਯੋਗ ਮੰਨਿਆ ਜਾਣ ਲੱਗਿਆ। 

ਇਸ ਦੌਰਾਨ, ਵਾਲ ਸਟ੍ਰੀਟ ਜਰਨਲ ਨੇ  (ਨਵੀਂ ਵਿੰਡੋ) ਇਸ ਹਫ਼ਤੇ ਰਿਪੋਰਟ ਦਿੱਤੀ ਕਿ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਤਿੰਨ ਖੋਜਕਰਤਾਵਾਂ ਨੇ ਨਵੰਬਰ 2019 ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਏ ਜਾਣ ਦੀ ਮੰਗ ਕੀਤੀ, ਚੀਨ ਵਿੱਚ ਕੋਵਿਡ -19 ਦੇ ਮੁੱਢਲੇ ਕੇਸਾਂ ਦੀ ਰਿਪੋਰਟ ਸਾਹਮਣੇ ਆਉਣ ਤੋਂ ਇੱਕ ਮਹੀਨਾ ਪਹਿਲਾਂ।

ਪਰ ਸ਼ਾਇਦ ਵਾਇਰਸ ਦੀ ਉਤਪਤੀ ਦੀ ਜਾਂਚ ਲਈ ਸਭ ਤੋਂ ਵੱਡੀ ਪ੍ਰੇਰਨਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮਿਲੀ, ਜੋ ਸੀ ਸਾਇੰਸ (ਨਵੀਂ ਵਿੰਡੋ)  ਵਿੱਚ ਛਪਿਆ ਇੱਕ ਪੱਤਰ  (ਨਵੀਂ ਵਿੰਡੋ), ਜਿਸ ‘ਤੇ 18 ਵਿਗਿਆਨੀਆਂ ਨੇ ਦਸਤਖ਼ਤ ਕੀਤੇ, ਜਿਸ ਵਿੱਚ ਉਨ੍ਹਾਂ ਕੋਵਿਡ-19 ਦੀ ਉਤਪਤੀ ਬਾਰੇ “ਉਚਿਤ ਜਾਂਚ ਦੀ ਮੰਗ ਕੀਤੀ, ਅਤੇ ਵਿਸ਼ਵ ਸਿਹਤ ਸੰਗਠਨ ਦੇ ਜਾਂਚਕਰਤਾਵਾਂ ਵੱਲੋਂ ਮਾਰਚ ਵਿੱਚ ਜਾਰੀ ਕੀਤੀ ਗਈ ਰਿਪੋਰਟ ਦੀ ਅਲੋਚਨਾ ਕੀਤੀ।

ਲੈਬ ਵਿੱਚ ਇਹ ਘਟਨਾ ਘਟਣ ਦੀ ਸੰਭਾਵਨਾ 'ਬਹੁਤ ਹੀ ਘੱਟ': ਡਬਲਯੂਐਚਓ ਦੀ ਰਿਪੋਰਟ

ਉਹ ਰਿਪੋਰਟ, ਜਿਸ ਦੀ  ਅਮਰੀਕਾ, ਕੈਨੇਡਾ ਅਤੇ ਹੋਰ ਸਰਕਾਰਾਂ ਨੇ ਅਲੋਚਨਾ ਕੀਤੀ  (ਨਵੀਂ ਵਿੰਡੋ), ਕਿਉਂਕਿ ਜਾਂਚਕਰਤਾਵਾਂ ਨੂੰ ਸਹੀ ਤਰ੍ਹਾਂ ਪਹੁੰਚ ਪ੍ਰਦਾਨ ਨਹੀਂ ਕੀਤੀ ਗਈ, ਅਤੇ ਉਸ ਵਿੱਚ ਇਹ ਨਿਰਧਾਰਿਤ ਕੀਤਾ ਗਿਆ ਕਿ ਸੰਭਾਵਨਾ ਤੋਂ ਲੈ ਕੇ ਬਹੁਤ ਹੱਦ ਤੱਕ ਸੰਭਾਵਨਾ ਹੈ, ਕਿ ਕੋਰੋਨਾਵਾਇਰਸ ਦਾ ਸਰੋਤ ਜ਼ੂਨੋਟਿਕ ਸੀ ਅਤੇ ਪ੍ਰਯੋਗਸ਼ਾਲਾ ਦੀ ਅਜਿਹੀ ਘਟਨਾ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ।

ਦੋਵਾਂ ਸਿਧਾਂਤਾਂ ਉੱਤੇ ਸੰਤੁਲਿਤ ਵਿਚਾਰ ਨਹੀਂ ਕੀਤਾ ਗਿਆ, ਵਿਗਿਆਨੀਆਂ ਨੇ ਆਪਣੀ ਚਿੱਠੀ ਵਿੱਚ ਲਿਖਿਆ। 313 ਪੰਨਿਆਂ ਦੀ ਰਿਪੋਰਟ ਵਿੱਚ, ਕੇਵਲ ਚਾਰ ਪੰਨਿਆਂ ਅਤੇ ਇਸ ਦੇ ਨਾਲ ਨੱਥੀ ਪੱਤਰਾਂ ਉੱਤੇ ਹੀ ਪ੍ਰਯੋਗਸ਼ਾਲਾ ਵਿੱਚ ਹਾਦਸਾ ਹੋਣ ਦੀ ਸੰਭਾਵਨਾ ਦਾ ਜ਼ਿਕਰ ਆਇਆ।

ਜਦੋਂ ਤੱਕ ਸਾਨੂੰ ਉਚਿਤ ਵੇਰਵੇ ਨਹੀਂ ਮਿਲ ਜਾਂਦੇ, ਸਾਨੂੰ, ਕੁਦਰਤੀ ਅਤੇ ਪ੍ਰਯੋਗਸ਼ਾਲਾ ਵਿੱਚ ਘਟੀ ਘਟਣਾ, ਦੋਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

2017 ਦੀ ਇਸ ਫ਼ੋਟੋ ਵਿੱਚ, ਚੀਨ ਦੀ ਵਾਇਰੋਲੋਜਿਸਟ ਸ਼ੀ ਜ਼ੀ ਹੰਗਲੀ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੀ ਲੈਬ ਵਿੱਚ ਕਿਸੇ ਹੋਰ ਖੋਜਕਰਤਾ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ। ਵੁਹਾਨ ਲੈਬ-ਲੀਕ ਥਿਊਰੀ ਮੁਤਾਬਿਕ, ਖੋਜਕਰਤਾ ਸ਼ਾਇਦ ਅਜਿਹੇ ਵਾਇਰਸਾਂ ਦਾ ਅਧਿਐਨ ਕਰ ਰਹੇ ਸਨ ਜਾਂ ਉਨ੍ਹਾਂ ਨੂੰ ਸੋਧ ਰਹੇ ਸਨ, ਤਾਂ ਜੋ ਉਨ੍ਹਾਂ ਬਾਰੇ ਵਧੇਰੇ ਗਿਆਨ ਹਾਸਿਲ ਕੀਤਾ ਜਾ ਸਕੇ, ਅਤੇ ਹੋ ਸਕਦਾ ਹੈ ਕਿ ਕਿਸੇ ਲੈਬ ਹਾਦਸੇ ਕਾਰਨ ਕੋਈ ਵਾਇਰਸ ਨਿਕਲ ਗਿਆ ਹੋਵੇ।(ਐਸੋਸੀਏਟਿਡ ਪ੍ਰੈੱਸ)

2017 ਦੀ ਇਸ ਫ਼ੋਟੋ ਵਿੱਚ, ਚੀਨ ਦੀ ਵਾਇਰੋਲੋਜਿਸਟ ਸ਼ੀ ਜ਼ੀ ਹੰਗਲੀ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੀ ਲੈਬ ਵਿੱਚ ਕਿਸੇ ਹੋਰ ਖੋਜਕਰਤਾ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ। ਵੁਹਾਨ ਲੈਬ-ਲੀਕ ਥਿਊਰੀ ਮੁਤਾਬਿਕ, ਖੋਜਕਰਤਾ ਸ਼ਾਇਦ ਅਜਿਹੇ ਵਾਇਰਸਾਂ ਦਾ ਅਧਿਐਨ ਕਰ ਰਹੇ ਸਨ ਜਾਂ ਉਨ੍ਹਾਂ ਨੂੰ ਸੋਧ ਰਹੇ ਸਨ, ਤਾਂ ਜੋ ਉਨ੍ਹਾਂ ਬਾਰੇ ਵਧੇਰੇ ਗਿਆਨ ਹਾਸਿਲ ਕੀਤਾ ਜਾ ਸਕੇ, ਅਤੇ ਹੋ ਸਕਦਾ ਹੈ ਕਿ ਕਿਸੇ ਲੈਬ ਹਾਦਸੇ ਕਾਰਨ ਕੋਈ ਵਾਇਰਸ ਨਿਕਲ ਗਿਆ ਹੋਵੇ।(ਐਸੋਸੀਏਟਿਡ ਪ੍ਰੈੱਸ)

ਤਸਵੀਰ: AP

2017 ਦੀ ਇਸ ਫ਼ੋਟੋ ਵਿੱਚ, ਚੀਨ ਦੀ ਵਾਇਰੋਲੋਜਿਸਟ ਸ਼ੀ ਜ਼ੀ ਹੰਗਲੀ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੀ ਲੈਬ ਵਿੱਚ ਕਿਸੇ ਹੋਰ ਖੋਜਕਰਤਾ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ। ਵੁਹਾਨ ਲੈਬ-ਲੀਕ ਥਿਊਰੀ ਮੁਤਾਬਿਕ, ਖੋਜਕਰਤਾ ਸ਼ਾਇਦ ਅਜਿਹੇ ਵਾਇਰਸਾਂ ਦਾ ਅਧਿਐਨ ਕਰ ਰਹੇ ਸਨ ਜਾਂ ਉਨ੍ਹਾਂ ਨੂੰ ਸੋਧ ਰਹੇ ਸਨ, ਤਾਂ ਜੋ ਉਨ੍ਹਾਂ ਬਾਰੇ ਵਧੇਰੇ ਗਿਆਨ ਹਾਸਿਲ ਕੀਤਾ ਜਾ ਸਕੇ, ਅਤੇ ਹੋ ਸਕਦਾ ਹੈ ਕਿ ਕਿਸੇ ਲੈਬ ਹਾਦਸੇ ਕਾਰਨ ਕੋਈ ਵਾਇਰਸ ਨਿਕਲ ਗਿਆ ਹੋਵੇ। (ਐਸੋਸੀਏਟਿਡ ਪ੍ਰੈੱਸ)

ਯੇਲ ਸਕੂਲ ਆਫ਼ ਮੈਡੀਸਨ ਵਿਖੇ ਇਮਿਊਨੋਲੋਜੀ ਦੀ ਪ੍ਰੋਫੈਸਰ ਅਤੇ ਪੱਤਰ ਉੱਤੇ ਦਸਤਖ਼ਤ ਕਰਨ ਵਾਲਿਆਂ ਵਿੱਚੋਂ ਇੱਕ, ਐਚਕੋ ਲੈਵੈ ਨੇ ਕਿਹਾ ਕਿ ਵਾਇਰਸ ਦੀ ਉਤਪਤੀ ਬਾਰੇ ਉਨ੍ਹਾਂ ਦੀ ਕੋਈ ਰਾਏ ਨਹੀਂ ਹੈ, ਪਰ ਜੋ ਸਿੱਟੇ ਡਬਲਯੂਐੱਚਓ ਦੀ ਪੜਤਾਲ ਵਿੱਚੋਂ ਸਾਹਮਣੇ ਆਏ, ਉਨ੍ਹਾਂ ਵਿੱਚ ਨੁਕਸ ਹਨ। 

ਹਾਲਾਂਕਿ, ਇਨ੍ਹਾਂ ਵਿੱਚੋਂ ਕਿਸੇ ਵੀ ਸੰਭਾਵਨਾ ਨਾਲ ਸਬੰਧਿਤ ਸਬੂਤ ਬਹੁਤ ਘੱਟ ਹਨ, ਪਰ ਇਸ ਰਿਪੋਰਟ ਵਿੱਚ ਮੂਲ ਰੂਪ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਸੰਭਾਵਨਾ ਬਹੁਤ ਹੀ ਘੱਟ ਹੈ ਕਿ ਇਸ ਦਾ ਕਾਰਨ ਲੈਬ ਹੋਵੇ। ਜਦੋਂ ਕਿ ਹੋਰਨਾ ਘਟਨਾਵਾਂ ਦੀ ਸੰਭਾਵਨਾਵਾਂ ਵੱਧ ਹੈ, ”ਉਨ੍ਹਾਂ ਕਿਹਾ।

ਤਾਂ ਇੱਕ ਵਿਗਿਆਨੀ ਦੇ ਤੌਰ ‘ਤੇ ਇਸ ਤਰ੍ਹਾਂ, ਅੰਕੜਿਆਂ ਦੀ ਘਾਟ ਦੇ ਬਾਵਜੂਦ ਅਜਿਹੇ ਸਿੱਟੇ ਕੱਢਣਾ ਅਜੀਬ ਲੱਗਦਾ ਹੈ।

ਮੈਨੂੰ ਸਾਫ਼ ਤੌਰ ‘ਤੇ ਇਹ ਕਹਿਣ ਦੇਣਾ ਕਿ ਜਿੱਥੋਂ ਤੱਕ ਡਬਲਿਊਐੱਚਓ ਦਾ ਸਵਾਲ ਹੈ, ਹਰ ਸੰਭਾਵਨਾ ਵਿਚਾਰ ਅਧੀਨ ਹੈ। - ਡਬਲਿਊਐੱਚਓ ਡਾਇਰੈਕਟਰ-ਜਨਰਲ ਡਾ. ਟੈਡਰੋਜ਼ ਅਦਹੈਨਮ ਗੇਬਰੇਸਸ

ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਡਲਾ ਲਾਨਾ ਸਕੂਲ ਆਫ਼ ਪਬਲਿਕ ਹੈਲਥ ਵਿਖੇ ਮਹਾਂਮਾਰੀ-ਵਿਗਿਆਨੀ ਅਤੇ ਪੱਤਰ ਉੱਤੇ ਦਸਤਖ਼ਤ ਕਰਨ ਵਾਲੇ ਇਕਲੌਤੇ ਕੈਨੇਡਾ ਵਾਸੀ, ਡਾ. ਡੇਵਿਡ ਫਿਸ਼ਮੈਨ ਦਾ ਮੰਨਣਾ ਹੈ ਕਿ ਲੈਬ-ਲੀਕ ਥਿਊਰੀ ਪ੍ਰਤੀ ਨਜ਼ਰੀਆ ਬਦਲਣ ਦਾ ਮੁੱਖ ਕਾਰਨ ਡਬਲਿਊਐੱਚਓ ਦੀ ਨਾਕਾਫ਼ੀ ਜਾਂਚ ਰਹੀ।

ਇਹ ਬਹੁਤ ਹੀ ਗੈਰ-ਤਾਰਕਿਕ ਪੱਖ ਤੋਂ ਤਿਆਰ ਕੀਤੀ ਗਈ, ਉਨ੍ਹਾਂ ਕਿਹਾ। 300 ਪੰਨਿਆਂ ਦੀ ਇੱਕ ਰਿਪੋਰਟ, ਜਿਸ ਵਿੱਚ ਕੋਈ ਠੋਸ ਸਿੱਟਾ ਨਹੀਂ ਕੱਢਿਆ ਗਿਆ, ਇਸ ਸਿੱਟੇ ਤੋਂ ਛੁੱਟ, ਇਹ ਠੋਕ-ਵਜਾ ਕੇ ਪੇਸ਼ ਕੀਤਾ ਗਿਆ ਕਿ ਵਾਇਰਸ ਲੈਬ ਵਿੱਚੋਂ ਨਹੀਂ ਆਇਆ — ਮਤਲਬ ਇਸ ਨਾਲ ਸ਼ੱਕ ਪੈਦਾ ਹੁੰਦਾ ਹੈ।

ਨਾਲ ਹੀ, ਰਿਪੋਰਟ ਜਾਰੀ ਹੁੰਦਿਆਂ, ਡਬਲਿਊਐੱਚਓ ਡਾਇਰੈਕਟਰ-ਜਨਰਲ ਡਾ. ਟੈਡਰੋਜ਼ ਅਦਹੈਨਮ ਗੇਬਰੇਸਸ ਨੇ ਵੀ ਜਾਂਚ ਬਾਰੇ ਚਿੰਤਾ ਜਤਾਈ (ਨਵੀਂ ਵਿੰਡੋ) ਸੀ, ਕਿ ਸਮੀਖਿਆ ਵਿਸਥਾਰ-ਪੂਰਨ ਨਹੀਂ ਹੈ ਅਤੇ ਇਹ ਕਿ ਕਿਸੇ ਠੋਸ ਨਤੀਜੇ ‘ਤੇ ਪਹੁੰਚਣ ਲਈ ਹੋਰ ਅੰਕੜਿਆਂ ਅਤੇ ਅਧਿਐਨ ਦੀ ਲੋੜ ਹੈ।

ਮੈਨੂੰ ਸਾਫ਼ ਤੌਰ ‘ਤੇ ਇਹ ਕਹਿਣ ਦੇਣਾ ਕਿ ਜਿੱਥੋਂ ਤੱਕ ਡਬਲਿਊਐੱਚਓ ਦਾ ਸਵਾਲ ਹੈ, ਹਰ ਸੰਭਾਵਨਾ ਵਿਚਾਰ ਅਧੀਨ ਹੈ।

ਵੇਖੋ | ਬਾਇਡਨ ਨੇ ਕੋਵਿਡ-19 ਦੀ ਉਤਪਤੀ ਦਾ ਪਤਾ ਲਗਾਉਣ ਲਈ ਜਾਂਚ ਵਾਸਤੇ ਆਖਿਆ:

ਨਵੀਂ ਜਾਣਕਾਰੀ ਪਤਾ ਲੱਗਣ ਤੋਂ ਬਾਅਦ ਕਿ ਹੋ ਸਕਦਾ ਹੈ ਕਿ ਗ਼ਲਤੀ ਨਾਲ ਕੋਵਿਡ-19 ਵਾਇਰਸ ਵੁਹਾਨ ਦੀ ਲੈਬ ਵਿੱਚੋਂ ਬਾਹਰ ਆ ਗਿਆ ਹੋਵੇ, ਯੂਐੱਸ ਦੇ ਰਾਸ਼ਟਰਪਤੀ, ਜੋ ਬਾਇਡਨ ਨੇ ਇੱਕ ਨਵੀਂ ਜਾਂਚ ਦਾ ਆਦੇਸ਼ ਦਿੱਤਾ ਹੈ, ਜਿਸ ਵਿੱਚ ਇਹ ਪਤਾ ਲਗਾਇਆ ਜਾਵੇ ਕਿ ਕੋਵਿਡ-19 ਵਾਇਰਸ ਆਇਆ ਕਿੱਥੋਂ। 2:00

ਹੋਰ ਕੀ ਬਦਲਿਆ

ਇਵਾਸਾਕੀ ਅਤੇ ਫਿਸ਼ਮੈਨ, ਦੋਵਾਂ ਦਾ ਇਹ ਵੀ ਮੰਨਣਾ ਹੈ ਕਿ ਸੰਭਾਵਿਤ ਵੇਰਵੇ ਦੇ ਤੌਰ 'ਤੇ, ਜੇ ਲੈਬ-ਲੀਕ ਥਿਊਰੀ ਉੱਤੇ ਖੁੱਲ੍ਹ ਕੇ ਗੱਲਬਾਤ ਹੁੰਦੀ ਹੈ, ਤਾਂ ਹੋ ਸਕਦਾ ਹੈ ਕਿ ਇਸ ਦੇ ਤਾਰ ਟਰੰਪ ਹੱਥੋਂ ਵਾਈਟ ਹਾਊਸ ਖੁੱਸਣ ਨਾਲ ਵੀ ਜੁੜਨ।

ਕਿਸੇ ਇਨਸਾਨ ਰਾਹੀਂ ਸ਼ੁਰੂ ਹੋਈ ਲਾਗ ਦੀ ਸੰਭਾਵਨਾ ਨੂੰ, ਟਰੰਪ ਦੇ ਬਿਨਾਂ-ਤੱਥਾਂ ਵਾਲੇ ਸਿਧਾਂਤਾਂ ਕਾਰਨ ਵੀ ਖੋਰਾ ਲੱਗਿਆ, ਜਿਨ੍ਹਾਂ ਚੀਨੀਆਂ ਵਿਰੁੱਧ ਨਸਲੀ ਪੱਖਪਾਤ ਵਾਲੇ ਵਿਹਾਰ ਨੂੰ ਟੂਲ ਦਿੱਤੀ, ਉਨ੍ਹਾਂ ਕਿਹਾ।

ਵਿਗਿਆਨੀਆਂ ਵਾਸਤੇ, ਤਾਰਕਿਕ ਪੱਖ ਤੋਂ, ਇਸ ਬਾਰੇ ਖੁੱਲ੍ਹ ਕੇ ਗੱਲ ਕਰਨਾ ਮੁਸ਼ਕਿਲ ਸੀ, ਇਵਾਸਾਕੀ ਨੇ ਕਿਹਾ। 

ਤੁਸੀਂ ਗ਼ਲਤ ਜਾਣਕਾਰੀ ਪ੍ਰਦਾਨ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਅਜਿਹੇ ਜ਼ਹਿਰੀਲੇ ਮਾਹੌਲ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਹੋ ਜੋ ਲੋਕਾਂ ਲਈ ਨੁਕਸਾਨਦੇਹ ਹੋਵੇ, ਫਿਸ਼ਮੈਨ ਨੇ ਕਿਹਾ। ਇਸ ਲਈ, ਮੈਨੂੰ ਲੱਗਦਾ ਹੈ ਕਿ ਲੋਕ ਚੁੱਪ ਰਹੇ।


ਦ ਐਸੋਸੀਏਟਿਡ ਪ੍ਰੈੱਸ ਵੱਲੋਂ ਜਾਣਕਾਰੀ ਸਹਿਤ

ਸੁਰਖੀਆਂ