1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਹਾਇਡੂ ਨੇ ਕਿਹਾ ਕਿ ਮੌਜੂਦ ਪਹਿਲਾ ਟੀਕਾ ਬਿਹਤਰੀਨ ਹੈ, ਪਰ ਅਸੀਂ ਅਸੁਰੱਖਿਅਤ ਉਤਪਾਦ ਨੂੰ ਪਾਸੇ ਕਰਨ ਵਿੱਚ ਸੰਕੋਚ ਨਹੀਂ ਕਰਾਂਗੇ

ਜਨਤਕ ਸੁਰੱਖਿਆ ਮਾਪਦੰਡਾਂ ਵਿਰੁੱਧ ਪ੍ਰਦਰਸ਼ਨ, ‘ਦਿਲ ਦੁਖਾਉਣ ਵਾਲਾ ਵਤੀਰਾ ਹੈ,’ ਫੈਡਰਲ ਸਿਹਤ ਮੰਤਰੀ ਨੇ ਕਿਹਾ

ਓਟਾਵਾ ਵਿਖੇ ਦਸੰਬਰ ਵਿੱਚ ਹੋਈ ਇੱਕ ਨਿਊਜ਼ ਕਾਨਫ਼ਰੰਸ ਦੌਰਾਨ, ਸਿਹਤ ਮੰਤਰੀ ਪੈਟੀ ਹਾਇਡੂ। ਉਨ੍ਹਾਂ ਕਿਹਾ ਕਿ ਟੀਕਾਕਰਨ ਕੋਵਿਡ-19 ਨਾਲ ਲੜਨ ਅਤੇ ਕੇਸਾਂ ਵਿੱਚ ਹੋਰ ਵਾਧੇ ਨੂੰ ਰੋਕਣ ਲਈ ਮੁੱਖ ਹਥਿਆਰ ਹੈ। (ਜਸਟਿਨ ਟੈਂਗ/ਦ ਕੈਨੇਡੀਅਨ ਪ੍ਰੈੱਸ)

ਓਟਾਵਾ ਵਿਖੇ ਦਸੰਬਰ ਵਿੱਚ ਹੋਈ ਇੱਕ ਨਿਊਜ਼ ਕਾਨਫ਼ਰੰਸ ਦੌਰਾਨ, ਸਿਹਤ ਮੰਤਰੀ ਪੈਟੀ ਹਾਇਡੂ। ਉਨ੍ਹਾਂ ਕਿਹਾ ਕਿ ਟੀਕਾਕਰਨ ਕੋਵਿਡ-19 ਨਾਲ ਲੜਨ ਅਤੇ ਕੇਸਾਂ ਵਿੱਚ ਹੋਰ ਵਾਧੇ ਨੂੰ ਰੋਕਣ ਲਈ ਮੁੱਖ ਹਥਿਆਰ ਹੈ। (ਜਸਟਿਨ ਟੈਂਗ/ਦ ਕੈਨੇਡੀਅਨ ਪ੍ਰੈੱਸ)

ਤਸਵੀਰ: David Kawai

RCI

ਜਨਤਕ ਸੁਰੱਖਿਆ ਮਾਪਦੰਡਾਂ ਵਿਰੁੱਧ ਪ੍ਰਦਰਸ਼ਨ, ‘ਦਿਲ ਦੁਖਾਉਣ ਵਾਲਾ ਵਤੀਰਾ ਹੈ,’ ਫੈਡਰਲ ਸਿਹਤ ਮੰਤਰੀ ਨੇ ਕਿਹਾ

ਓਟਾਵਾ ਵਿਖੇ ਦਸੰਬਰ ਵਿੱਚ ਹੋਈ ਇੱਕ ਨਿਊਜ਼ ਕਾਨਫ਼ਰੰਸ ਦੌਰਾਨ, ਸਿਹਤ ਮੰਤਰੀ ਪੈਟੀ ਹਾਇਡੂ। ਉਨ੍ਹਾਂ ਕਿਹਾ ਕਿ ਟੀਕਾਕਰਨ ਕੋਵਿਡ-19 ਨਾਲ ਲੜਨ ਅਤੇ ਕੇਸਾਂ ਵਿੱਚ ਹੋਰ ਵਾਧੇ ਨੂੰ ਰੋਕਣ ਲਈ ਮੁੱਖ ਹਥਿਆਰ ਹੈ। (ਜਸਟਿਨ ਟੈਂਗ/ਦ ਕੈਨੇਡੀਅਨ ਪ੍ਰੈੱਸ)

ਇਸ ਮਾਮਲੇ ਵਿੱਚ ਵਿਰੋਧੀ ਸਲਾਹ ਤੋਂ ਇੱਕ ਹਫ਼ਤਾ ਬਾਅਦ ਕਿ ਕੀ ਕੈਨੇਡਾ ਵਾਸੀਆਂ ਨੂੰ ਤਰਜੀਹੀ ਐੱਮ-ਆਰਐੱਨਏ ਕੋਵਿਡ-19 ਟੀਕਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਸਿਹਤ ਮੰਤਰੀ ਪੈਟੀ ਹਾਇਡੂ ਦਾ ਕਹਿਣਾ ਹੈ ਕਿ ਪੇਸ਼ ਕੀਤੇ ਜਾ ਰਹੇ ਮੌਜੂਦਾ ਪਹਿਲੇ ਟੀਕੇ ਬਿਹਤਰੀਨ ਹਨ, ਪਰ ਉਨ੍ਹਾਂ ਅੱਗੇ ਕਿਹਾ ਕਿ ਹੈਲਥ ਕੈਨੇਡਾ ਵੱਖ-ਵੱਖ ਕਿਸਮਾਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ ਅਤੇ ਜੇ ਜ਼ਰੂਰੀ ਹੋਇਆ ਤਾਂ ਵਰਤੋਂ ਰੋਕੀ ਜਾਵੇਗੀ।

ਹੈਲਥ ਕੈਨੇਡਾ, ਕੈਨੇਡਾ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਕੱਤਰ ਹੋ ਰਹੇ ਅੰਕੜਿਆਂ ਦੇ ਅਧਾਰ ‘ਤੇ, ਆਪਣੀ ਸਮੀਖਿਆ ਵਿੱਚ ਅੱਗੇ ਵਧ ਰਿਹਾ ਹੈ, ਹਾਇਡੂ ਨੇ ਐਤਵਾਰ ਰੋਜ਼ਮੈਰੀ ਬਾਰਟਨ ਲਾਈਵ (ਨਵੀਂ ਵਿੰਡੋ) ‘ਤੇ ਪੇਸ਼ ਹੋਈ ਇੱਕ ਇੰਟਰਵਿਊ ਵਿੱਚ ਕਿਹਾ।

“ਇਹ ਪਤਾ ਲੱਗਣ ‘ਤੇ ਕਿ ਸਬੰਧਿਤ ਉਤਪਾਦ ਦੀ ਵਰਤੋਂ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ, ਉਹ ਸੁਰੱਖਿਅਤ ਨਹੀਂ ਹੈ ਜਾਂ ਪ੍ਰਭਾਵਸ਼ਾਲੀ ਨਹੀਂ ਹੈ, ਤਾਂ ਅਸੀਂ ਉਸ ਉਤਪਾਦ ਦੀ ਵਰਤੋਂ ਬੰਦ ਕਰਨ ਜਾਂ ਉਸ ‘ਤੇ ਰੋਕ ਲਾਉਣ ਤੋਂ ਸੰਕੋਚ ਨਹੀਂ ਕਰਾਂਗੇ।

ਪਹਿਲਾ ਬਿਹਤਰੀਨ ਹੈ, ਇਸ ਸਾਲ ਕੈਨੇਡਾ ਦੀ ਰਾਜਨੀਤਿਕ ਲੀਡਰਸ਼ਿਪ ਨੇ ਆਪਣਾ ਇਹ ਨਜ਼ਰੀਆ ਵਾਰ-ਵਾਰ ਦੁਹਰਾਇਆ, ਪਰ ਇਸ ਵਾਕ ਨੂੰ ਉਸ ਵੇਲੇ ਸੱਟ ਲੱਗੀ ਜਦੋਂ ਟੀਕਾਕਰਨ ਬਾਰੇ ਰਾਸ਼ਟਰੀ ਸਲਾਹਕਾਰ ਕਮੇਟੀ ਨੇ ਇਹ ਸੰਕੇਤ ਦਿੱਤਾ ਕਿ ਕੁਝ ਤਰਜੀਹੀ ਟੀਕੇ ਵੀ ਹੋ ਸਕਦੇ ਹਨ।

ਕੀ ਫੈਡਰਲ ਸਰਕਾਰ ਚੌਥੀ ਲਹਿਰ ਲਈ ਤਿਆਰ ਹੈ?

ਸਿਹਤ ਮੰਤਰੀ ਪੈਟੀ ਹਾਇਡੂ ਨੇ ਸੀਬੀਸੀ ਦੇ ਮੁੱਖ ਰਾਜਨੀਤਿਕ ਪੱਤਰ ਪ੍ਰੇਰਕ ਰੋਜ਼ਮੈਰੀ ਬਾਰਟਨ ਨਾਲ ਇਸ ਬਾਰੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ COVID-19 ਦੀ ਚੌਥੀ ਲਹਿਰ ਨੂੰ ਰੋਕਣ ਲਈ ਸਰਕਾਰ ਅਤੇ ਨਾਗਰਿਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ, ਅਤੇ ਇਹ ਕਿ ਫੈਲਾਅ ਨੂੰ ਘੱਟ ਕਰਨ ਵਿੱਚ ਟੀਕਿਆਂ ਦੀ ਕੀ ਭੂਮਿਕਾ ਹੈ। 9:23

ਸਲਾਹਕਾਰਾਂ ਦੇ ਸਮੂਹ ਨੇ ਸੰਕੇਤ ਦਿੱਤਾ ਕਿ ਜਿਨ੍ਹਾਂ ਕੈਨੇਡਾ ਵਾਸੀਆਂ ਨੂੰ ਕੋਵਿਡ-19 ਤੋਂ ਪੀੜਿਤ ਹੋਣ ਦਾ ਜ਼ਿਆਦਾ ਖ਼ਤਰਾ ਨਹੀਂ, ਉਹ ਐੱਮ-ਆਰਐੱਨਏ ਟੀਕਿਆਂ ਦਾ ਇੰਤਜ਼ਾਰ ਕਰ ਸਕਦੇ ਹਨ - ਜੋ ਫਾਈਜ਼ਰ-ਬਾਇਓਐੱਨਟੈਕ ਅਤੇ ਮਾਡਰਨਾ ਦੁਆਰਾ ਤਿਆਰ ਕੀਤੇ ਗਏ ਹਨ - ਵਾਇਰਲ ਵੈਕਟਰ ਟੀਕਿਆਂ ਦੀ ਜਗ੍ਹਾ, ਜੋ ਕਿ ਐਸਟਰਾਜੈਨੇਕਾ-ਆਕਸਫੋਰਡ ਦੁਆਰਾ ਜਾਂ ਜਾਨਸਨ ਐਂਡ ਜਾਨਸਨ ਦੁਆਰਾ ਤਿਆਰ ਕੀਤੇ ਗਏ ਹਨ।

ਇਸ ਸਲਾਹ ਨਾਲ ਟੀਕਾ ਲਵਾਉਣ ਦੀ ਸੰਭਾਵਨਾ ਸਬੰਧੀ ਭੰਬਲ-ਭੂਸੇ ਅਤੇ ਵਿਵਾਦ ਵਿੱਚ ਵਾਧਾ ਹੋਇਆ ਅਤੇ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਵੀ ਅਫ਼ਸੋਸ ਵਧਿਆ ਜੋ ਐਸਟਰਾਜੈਨੇਕਾ-ਆਕਸਫੋਰਡ ਦਾ ਪਹਿਲਾ ਟੀਕਾ ਲਵਾ ਚੁੱਕੇ ਹਨ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹਾਇਡੂ ਇਸੇ ਗੱਲ ‘ਤੇ ਹਨ ਕਿ ਕੈਨੇਡਾ ਵਾਸੀਆਂ ਨੂੰ ਪਹਿਲੇ ਟੀਕੇ ਵਜੋਂ ਮਿਲ ਰਿਹਾ ਟੀਕਾ ਲਵਾ ਲੈਣਾ ਚਾਹੀਦਾ ਹੈ।

ਭੰਬਲ-ਭੂਸੇ ਵਾਲੇ ਸੰਦੇਸ਼, ਮਹਾਂਮਾਰੀ ਦੇ ਉਸ ਮਹੱਤਵਪੂਰਨ ਸਮੇਂ ਦੌਰਾਨ ਆ ਰਹੇ ਹਨ, ਜਦੋਂ ਦੇਸ਼ ਭਰ ਵਿੱਚ ਰੋਜ਼ਾਨਾ ਆਉਣ ਵਾਲੇ ਨਵੇਂ ਕੇਸ ਘੱਟ ਰਹੇ ਹਨ, ਪਰ ਕੁਝ ਪ੍ਰਾਂਤਾਂ ਵਿੱਚ ਪ੍ਰਤੀ-ਵਿਅਕਤੀ ਦਰ ਰਿਕਾਰਡ-ਪੱਧਰ ‘ਤੇ ਵਧ ਰਹੀ ਹੈ।

ਮਾਨੀਟੋਬਾ ਦੀ ਪ੍ਰਤੀ-ਵਿਅਕਤੀ ਕੇਸ ਦਰ, ਅਲਬਰਟਾ ਤੋਂ ਬਾਅਦ, ਦੇਸ਼ ਵਿੱਚ ਦੂਜੇ ਨੰਬਰ ‘ਤੇ ਹੈ, ਅਤੇ ਸੂਬੇ ਵਿੱਚ (ਨਵੀਂ ਵਿੰਡੋ) ਐਤਵਾਰ ਨੂੰ 531 ਕੇਸ ਦਰਜ ਕੀਤੇ ਗਏ, ਜੋ ਕਿ ਨਵੰਬਰ ਦੇ ਰਿਕਾਰਡ ਦੇ ਕਰੀਬ ਹਨ।

ਐਤਵਾਰ ਦੁਪਹਿਰ ਇੱਕ ਨਿਊਜ਼ ਕਾਨਫ਼ਰੰਸ ਦੌਰਾਨ, ਮਾਨੀਟੋਬਾ ਦੇ ਮੁੱਖ ਪ੍ਰਾਂਤਕ ਜਨ ਸਿਹਤ ਅਧਿਕਾਰੀ, ਡਾ. ਬਰੈਂਟ ਰੌਸਿਨ ਨੂੰ ਪੁੱਛਿਆ ਗਿਆ ਕਿ ਕੀ ਦੇਸ਼ ਭਰ ਦੇ ਸਿਹਤ ਦੇ ਮੈਡੀਕਲ ਅਫ਼ਸਰਾਂ ਦਰਮਿਆਨ ਇਸ ਵਿਸ਼ੇ ‘ਤੇ ਵਿਚਾਰ ਵਟਾਂਦਰਾ ਹੋਇਆ ਹੈ ਕਿ ਐੱਮ-ਆਰਐੱਨਏ ਟੀਕਿਆਂ ਦੀ ਆਮਦ ਦੇ ਅਧਾਰ ‘ਤੇ, ਐਸਟ੍ਰਾਜੈਨੇਕਾ-ਆਕਸਫੋਰਡ ਟੀਕੇ ‘ਤੇ ਰੋਕ ਲਾਉਣੀ ਹੈ ਜਾਂ ਨਹੀਂ।

ਇਸ ਬਾਰੇ ਬਹੁਤ ਸਾਰੇ ਪੱਧਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ, ਅਤੇ ਇਸ ਵੇਲੇ ਸਾਡੇ ਸੂਬਾਈ ਪ੍ਰੋਗਰਾਮ ਦੇ ਮਾਮਲੇ ਵਿੱਚ ਵੀ ਇਸ 'ਤੇ ਨਿਸ਼ਚਿਤ ਤੌਰ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ, ਰੌਸਿਨ ਨੇ ਜਵਾਬ ਦਿੱਤਾ।

ਪਰ ਉਨ੍ਹਾਂ ਮੌਜੂਦਾ ਸਲਾਹ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕੋਵਿਡ-19 ਦੇ ਖ਼ਤਰੇ ਨੂੰ ਵੇਖਦਿਆਂ, ਮਾਨੀਟੋਬਾ ਵਾਸੀਆਂ ਨੂੰ ਪਹਿਲਾਂ ਤੋਂ ਮਿਲ ਰਿਹਾ ਟੀਕਾ ਲਵਾਉਣਾ ਚਾਹੀਦਾ ਹੈ।

ਕੋਈ ਵੀ ਪ੍ਰਾਂਤ ਸਹਾਇਤਾ ਮੰਗੇ ਤਾਂ ਦਿਓ

ਹਾਇਡੂ ਨੇ ਸੀਬੀਸੀ ਦੀ ਮੁੱਖ ਰਾਜਨੀਤਿਕ ਪੱਤਰ ਪ੍ਰੇਰਕ ਰੋਜ਼ਮੈਰੀ ਬਾਰਟਨ ਨੂੰ ਦੱਸਿਆ ਕਿ ਉਨ੍ਹਾਂ ਦੀ ਯੋਜਨਾ, ਅਗਲੇ ਹਫ਼ਤੇ, ਮਾਨੀਟੋਬਾ ਦੇ ਆਪਣੇ ਹਮਰੁਤਬਾ ਨਾਲ ਸੰਭਾਵਿਤ ਫੈਡਰਲ ਸਹਾਇਤਾ ਬਾਰੇ ਗੱਲ ਕਰਨ ਦੀ ਹੈ।

ਉਨ੍ਹਾਂ ਕਿਹਾ, ਮੈਂ ਉਸ ਮੰਤਰੀ ਨੂੰ ਓਨਾ ਹੀ ਸਮਰਥਨ ਦੇਣ ਦੀ ਪੇਸ਼ਕਸ਼ ਕਰਾਂਗੀ ਜਿੰਨਾ ਅਸੀਂ ਓਨਟਾਰੀਓ ਨੂੰ ਦਿੱਤਾ ਹੈ। ਹਾਇਡੂ ਨੇ ਅੱਗੇ ਕਿਹਾ ਕਿ ਰੈੱਡ ਕਰਾਸ ਵਿੱਚ ਭੇਜਣ ਤੋਂ ਲੈ ਕੇ ਟੀਕਾਕਰਨ ਕਲੀਨਿਕਾਂ ਵਿਖੇ ਸਹਾਇਤਾ ਤੱਕ ਹਰ ਚੀਜ਼ ਤਿਆਰ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ, 4 ਮਈ ਨੂੰ ਲਿਆ ਗਿਆ ਚਿੱਤਰ, ਨੇ ਕਿਹਾ ਹੈ ਕਿ ਹਾਲੇ ਵੀ ਪੇਸ਼ ਕੀਤੇ ਜਾ ਰਹੇ ਟੀਕੇ ਦੀ ਪਹਿਲੀ ਖ਼ੁਰਾਕ ਲੈ ਲੈਣਾ ਬਿਹਤਰੀਨ ਕਦਮ ਹੈ, ਤਾਂ ਜੋ ਜਿੰਨੀ ਜਲਦੀ ਹੋ ਸਕੇ ਵੱਧ ਤੋਂ ਵੱਧ ਕੈਨੇਡਾ ਵਾਸੀਆਂ ਨੂੰ ਟੀਕਾ ਲੱਗ ਸਕੇ। (ਏਡਰੀਅਨ ਵਾਈਲਡ/ਦ ਕੈਨੇਡੀਅਨ ਪ੍ਰੈੱਸ)

ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਨ  ਮਹਾਂਮਾਰੀ ਨਾਲ ਲੜਨ ਅਤੇ ਕੇਸਾਂ ਵਿੱਚ ਹੋਰ ਵਾਧੇ ਨੂੰ ਰੋਕਣ ਲਈ ਮੁੱਖ ਹਥਿਆਰ ਹੈ।

ਮੈਨੂੰ ਲੱਗਦਾ ਹੈ ਕਿ ਚੌਥੀ ਲਹਿਰ ਸਾਡੇ ਸਭ ‘ਤੇ ਨਿਰਭਰ ਹੈ, ਉਨ੍ਹਾਂ ਕਿਹਾ।

ਸਾਨੂੰ ਇਸ ਵਾਇਰਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਅਸੀਂ ਇਹ ਮੰਨ ਸਕਦੇ ਹਾਂ ਕਿ ਖ਼ਤਰਾ ਟਲ਼ ਗਿਆ ਹੈ।

ਕਈ ਸੂਬਿਆਂ ਨੇ ਜਨਤਕ ਸਿਹਤ ਸਬੰਧੀ ਲਾਗੂ ਜਾਂ ਨਵੇਂ ਲਾਗੂ ਕੀਤੇ ਮਾਪਦੰਡਾਂ ਵਿਰੁੱਧ ਵੱਡੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕੀਤਾ, ਜਿਸ ਵਿੱਚ ਸ਼ਨੀਵਾਰ ਨੂੰ ਅਲਬਰਟਾ ਵਿੱਚ ਹੋਣ ਵਾਲਾ ਪ੍ਰਦਰਸ਼ਨ ਵੀ ਸ਼ਾਮਲ ਹੈ, ਜਿਸ ਵਿੱਚ ਸੈਂਕੜੇ ਲੋਕ ਇਕੱਠੇ ਹੋਏ, ਇੱਕ ਗ੍ਰਿਫ਼ਤਾਰੀ ਹੋਈ ਅਤੇ ਦਰਜਨਾਂ ਲੋਕਾਂ ਦਾ ਚਲਾਨ ਹੋਇਆ।

ਇਹ ਦੁਖਦਾਈ ਹੈ ਹਾਇਡੂ ਨੇ ਕਿਹਾ। ਉਨ੍ਹਾਂ ਭਾਈਚਾਰੇ ਦੇ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋਣ ਅਤੇ ਲੋਕਾਂ ਨੂੰ ਪੂਰਨਤਾ ਤੱਕ ਲੜਾਈ ਲੜਨ ਦੀ ਸੇਧ ਦੇਣ, ਤਾਂ ਜੋ ਕੈਨੇਡਾ ਲਈ ਆਉਂਦੀਆਂ ਗਰਮੀ ਦਾ ਮੌਸਮ ਖ਼ੁਸ਼ਗਵਾਰ ਹੋਵੇ।

ਹਾਇਡੂ ਨੇ ਸਰਹੱਦ ਨਿਯੰਤਰਨ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਜੀ7 ਦੇ ਸਿਹਤ ਮੰਤਰੀਆਂ ਨੇ ਇਸ ਵਿਸ਼ੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਅਤੇ ਹਰ ਜੀ7 ਦੇਸ਼ ਇਸੇ ਸਵਾਲ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਜ਼ਰ ਮੁੱਖ ਤੌਰ ‘ਤੇ ਕੈਨੇਡਾ ਦੇ ਹਾਲਾਤਾਂ ਉੱਤੇ ਸੀ, ਪਰ ਨਾਲ ਉਨ੍ਹਾਂ ਦੂਜੇ ਦੇਸ਼ਾਂ ਦੇ ਹਲਾਤਾਂ ਉੱਤੇ ਵੀ ਨਜ਼ਰ ਰੱਖੀ।

ਸਿਰਫ਼ ਕੈਨੇਡਾ ਹੀ ਨਹੀਂ, ਪੂਰਾ ਸੰਸਾਰ ਇਸ ਮਸਲੇ ਨਾਲ ਜੂਝ ਰਿਹਾ ਹੈ।


ਤੁਸੀਂ ਰੋਜ਼ਮੈਰੀ ਬਾਰਟਨ ਲਾਈਵ ਦੀ ਪੂਰੀ ਕੜੀ  ਸੀਬੀਸੀ ਜੈੱਮ, ਸੀਬੀਸੀ ਦੀ ਸਟ੍ਰੀਮਿੰਗ ਸੇਵਾ (ਨਵੀਂ ਵਿੰਡੋ)’ਤੇ ਦੇਖ ਸਕਦੇ ਹੋ।

ਸੁਰਖੀਆਂ